ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2020
ਇਸ ਅੰਕ ਵਿਚ 3-30 ਅਗਸਤ 2020 ਦੇ ਅਧਿਐਨ ਲੇਖ ਦਿੱਤੇ ਗਏ ਹਨ।
“ਤੇਰਾ ਨਾਂ ਪਵਿੱਤਰ ਕੀਤਾ ਜਾਵੇ”
ਅਧਿਐਨ ਲੇਖ 23: 3-9 ਅਗਸਤ 2020. ਅੱਜ ਦੂਤ ਅਤੇ ਇਨਸਾਨ ਕਿਹੜੇ ਅਹਿਮ ਮਸਲੇ ਦਾ ਸਾਮ੍ਹਣਾ ਕਰ ਰਹੇ ਹਨ? ਇਹ ਮਸਲਾ ਅਹਿਮ ਕਿਉਂ ਹੈ ਅਤੇ ਇਸ ਨੂੰ ਸੁਲਝਾਉਣ ਵਿਚ ਅਸੀਂ ਕਿਹੜੀ ਭੂਮਿਕਾ ਨਿਭਾਉਂਦੇ ਹਾਂ? ਇਨ੍ਹਾਂ ਅਤੇ ਇਸ ਨਾਲ ਜੁੜੇ ਹੋਰ ਸਵਾਲਾਂ ਦੇ ਜਵਾਬ ਜਾਣਨ ਨਾਲ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਰਨ ਵਿਚ ਸਾਡੀ ਮਦਦ ਹੋਵੇਗੀ।
“ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ”
ਅਧਿਐਨ ਲੇਖ 24: 10-16 ਅਗਸਤ 2020. ਇਸ ਲੇਖ ਵਿਚ ਅਸੀਂ ਜ਼ਬੂਰ 86:11, 12 ਵਿਚ ਦਰਜ ਦਾਊਦ ਦੀ ਪ੍ਰਾਰਥਨਾ ਉੱਤੇ ਗੌਰ ਕਰਾਂਗੇ। ਯਹੋਵਾਹ ਦੇ ਨਾਂ ਦਾ ਭੈ ਰੱਖਣ ਦਾ ਕੀ ਮਤਲਬ ਹੈ? ਕਿਹੜੇ ਕਾਰਨਾਂ ਕਰਕੇ ਸਾਨੂੰ ਇਸ ਨਾਂ ਪ੍ਰਤੀ ਸ਼ਰਧਾ ਰੱਖਣ ਦੀ ਲੋੜ ਹੈ? ਨਾਲੇ ਪਰਮੇਸ਼ੁਰ ਦਾ ਡਰ ਰੱਖਣ ਨਾਲ ਸਾਡੀ ਗ਼ਲਤ ਕੰਮ ਕਰਨ ਤੋਂ ਕਿਵੇਂ ਰਾਖੀ ਹੁੰਦੀ ਹੈ?
ਪਾਠਕਾਂ ਵੱਲੋਂ ਸਵਾਲ
ਕੀ ਸਿਰਫ਼ ਗਲਾਤੀਆਂ 5:22, 23 ਵਿਚ ਦੱਸੇ ਗੁਣ ਹੀ “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ” ਪੈਦਾ ਹੁੰਦੇ ਹਨ?
“ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ”
ਅਧਿਐਨ ਲੇਖ 25: 17-23 ਅਗਸਤ 2020. ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲੇ ਭੈਣ-ਭਰਾ ਮੰਡਲੀ ਤੋਂ ਦੂਰ ਕਿਉਂ ਹੋ ਜਾਂਦੇ ਹਨ? ਉਨ੍ਹਾਂ ਬਾਰੇ ਪਰਮੇਸ਼ੁਰ ਕਿਵੇਂ ਮਹਿਸੂਸ ਕਰਦਾ ਹੈ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਇਹ ਵੀ ਚਰਚਾ ਕੀਤੀ ਜਾਵੇਗੀ ਕਿ ਪੁਰਾਣੇ ਸਮੇਂ ਵਿਚ ਯਹੋਵਾਹ ਨੇ ਉਨ੍ਹਾਂ ਸੇਵਕਾਂ ਦੀ ਕਿਵੇਂ ਮਦਦ ਕੀਤੀ ਜੋ ਕੁਝ ਸਮੇਂ ਲਈ ਉਸ ਤੋਂ ਦੂਰ ਹੋ ਚੁੱਕੇ ਸਨ।
“ਮੇਰੀ ਵੱਲ ਮੁੜੋ”
ਅਧਿਐਨ ਲੇਖ 26: 24-30 ਅਗਸਤ 2020. ਯਹੋਵਾਹ ਚਾਹੁੰਦਾ ਹੈ ਕਿ ਮੰਡਲੀ ਤੋਂ ਦੂਰ ਹੋ ਚੁੱਕੇ ਲੋਕ ਉਸ ਕੋਲ ਮੁੜ ਆਉਣ। ਅਸੀਂ ਉਨ੍ਹਾਂ ਨੂੰ ਹੌਸਲਾ ਦੇਣ ਲਈ ਬਹੁਤ ਕੁਝ ਕਰ ਸਕਦੇ ਹਾਂ ਜੋ ਯਹੋਵਾਹ ਦਾ ਇਹ ਸੱਦਾ ਕਬੂਲ ਕਰਨਾ ਚਾਹੁੰਦੇ ਹਨ: “ਮੇਰੀ ਵੱਲ ਮੁੜੋ।” ਇਸ ਲੇਖ ਵਿਚ ਆਪਾਂ ਦੇਖਾਂਗੇ ਕਿ ਅਸੀਂ ਉਨ੍ਹਾਂ ਦੀ ਮੁੜ ਆਉਣ ਵਿਚ ਕਿੱਦਾਂ ਮਦਦ ਕਰ ਸਕਦੇ ਹਾਂ।