Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਰੱਬ ਨੂੰ ਸਾਡੇ ਨਾਲ ਹਮਦਰਦੀ ਹੈ?

ਜਦੋਂ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ, ਤਾਂ ਰੱਬ ਨੂੰ ਸਿਰਫ਼ ਉਨ੍ਹਾਂ ਦੇ ਦੁੱਖਾਂ ਬਾਰੇ ਪਤਾ ਹੀ ਨਹੀਂ ਸੀ, ਸਗੋਂ ਉਸ ਨੇ ਉਨ੍ਹਾਂ ਦੇ ਦੁੱਖਾਂ ਨੂੰ ਮਹਿਸੂਸ ਵੀ ਕੀਤਾ। (ਕੂਚ 3:7; ਯਸਾ. 63:9) ਅਸੀਂ ਰੱਬ ਦੇ ਸਰੂਪ ’ਤੇ ਬਣਾਏ ਗਏ ਹਾਂ। ਇਸ ਕਰਕੇ ਅਸੀਂ ਵੀ ਹਮਦਰਦੀ ਦਿਖਾ ਸਕਦੇ ਹਾਂ। ਉਹ ਤਾਂ ਸਾਨੂੰ ਉਦੋਂ ਵੀ ਹਮਦਰਦੀ ਦਿਖਾਉਂਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਉਸ ਦੇ ਪਿਆਰ ਦੇ ਲਾਇਕ ਨਹੀਂ ਹਾਂ।​—wp18.3, ਸਫ਼ੇ 8-9.

ਯਿਸੂ ਦੀਆਂ ਸਿੱਖਿਆਵਾਂ ਨੇ ਲੋਕਾਂ ਦੀ ਕਿਵੇਂ ਮਦਦ ਕੀਤੀ ਤਾਂਕਿ ਉਹ ਆਪਣੇ ਦਿਲ ਵਿੱਚੋਂ ਪੱਖਪਾਤ ਦੀਆਂ ਜੜ੍ਹਾਂ ਨੂੰ ਪੁੱਟ ਦੇਣ?

ਯਿਸੂ ਦੇ ਜ਼ਮਾਨੇ ਵਿਚ ਬਹੁਤ ਸਾਰੇ ਯਹੂਦੀ ਪੱਖਪਾਤ ਕਰਦੇ ਸਨ। ਮਸੀਹ ਨੇ ਨਿਮਰ ਬਣਨ ’ਤੇ ਜ਼ੋਰ ਦਿੱਤਾ ਅਤੇ ਆਪਣੀ ਕੌਮ ’ਤੇ ਘਮੰਡ ਕਰਨ ਦੀ ਨਿੰਦਿਆ ਕੀਤੀ। ਉਸ ਨੇ ਆਪਣੇ ਚੇਲਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਕ-ਦੂਜੇ ਨੂੰ ਭੈਣ-ਭਰਾ ਸਮਝਣ।​—w18.06, ਸਫ਼ੇ 9-10.

ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਨਹੀਂ ਦਿੱਤਾ?

ਮੂਸਾ ਦਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਸੀ। (ਬਿਵ. 34:10) ਉਜਾੜ ਵਿਚ 40 ਸਾਲ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਲੋਕਾਂ ਨੇ ਦੂਜੀ ਵਾਰ ਪਾਣੀ ਦੀ ਕਮੀ ਬਾਰੇ ਸ਼ਿਕਾਇਤ ਕੀਤੀ। ਪਰਮੇਸ਼ੁਰ ਨੇ ਮੂਸਾ ਨੂੰ ਚਟਾਨ ਨਾਲ ਗੱਲ ਕਰਨ ਲਈ ਕਿਹਾ। ਗੱਲ ਕਰਨ ਦੀ ਬਜਾਇ ਮੂਸਾ ਨੇ ਚਟਾਨ ’ਤੇ ਮਾਰਿਆ। ਯਹੋਵਾਹ ਸ਼ਾਇਦ ਮੂਸਾ ’ਤੇ ਇਸ ਲਈ ਗੁੱਸੇ ਹੋਇਆ ਕਿਉਂਕਿ ਮੂਸਾ ਨੇ ਉਸ ਦੀਆਂ ਹਿਦਾਇਤਾਂ ਨਹੀਂ ਮੰਨੀਆਂ ਜਾਂ ਮੂਸਾ ਨੇ ਇਸ ਚਮਤਕਾਰ ਦਾ ਸਿਹਰਾ ਪਰਮੇਸ਼ੁਰ ਨੂੰ ਨਹੀਂ ਦਿੱਤਾ ਸੀ। (ਗਿਣ. 20:6-12) ਇਸ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਯਹੋਵਾਹ ਦਾ ਕਹਿਣਾ ਮੰਨਣਾ ਅਤੇ ਉਸ ਦੀ ਮਹਿਮਾ ਕਰਨੀ ਕਿੰਨੀ ਜ਼ਰੂਰੀ ਹੈ।​—w18.07, ਸਫ਼ੇ 13-14.

ਕਿਸੇ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਕਰਨ ਕਰਕੇ ਅਸੀਂ ਸੌਖਿਆਂ ਹੀ ਗ਼ਲਤੀ ਕਿਵੇਂ ਕਰ ਸਕਦੇ ਹਾਂ?

ਤਿੰਨ ਗੱਲਾਂ ਕਰਕੇ ਲੋਕ ਦੂਸਰਿਆਂ ਪ੍ਰਤੀ ਰਾਇ ਕਾਇਮ ਕਰਦੇ ਹਨ: ਕਿਸੇ ਦੀ ਜਾਤ ਜਾਂ ਕੌਮ, ਕਿਸੇ ਦੀ ਧਨ-ਦੌਲਤ ਅਤੇ ਕਿਸੇ ਦੀ ਉਮਰ ਕਰਕੇ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਵਾਂਗ ਨਿਰਪੱਖ ਰਹਿਣ ਦੀ ਕੋਸ਼ਿਸ਼ ਕਰੀਏ। (ਰਸੂ. 10:34, 35)​—w18.08, ਸਫ਼ੇ 8-12.

ਕਿਹੜੇ ਕੁਝ ਤਰੀਕਿਆਂ ਰਾਹੀਂ ਸਿਆਣੀ ਉਮਰ ਦੇ ਭਰਾ ਦੂਜਿਆਂ ਦੀ ਮਦਦ ਕਰ ਸਕਦੇ ਹਨ?

ਸਿਆਣੀ ਉਮਰ ਦੇ ਜਿਨ੍ਹਾਂ ਭਰਾਵਾਂ ਦੀ ਜ਼ਿੰਮੇਵਾਰੀ ਬਦਲ ਗਈ ਹੈ, ਉਨ੍ਹਾਂ ਨੂੰ ਪਰਮੇਸ਼ੁਰ ਅਜੇ ਵੀ ਅਨਮੋਲ ਸਮਝਦਾ ਹੈ ਅਤੇ ਉਹ ਦੂਜਿਆਂ ਦੀ ਮਦਦ ਕਰਨ ਲਈ ਬਹੁਤ ਕੁਝ ਕਰ ਸਕਦੇ ਹਨ। ਉਹ ਸ਼ਾਇਦ ਕਿਸੇ ਮਸੀਹੀ ਦੇ ਅਵਿਸ਼ਵਾਸੀ ਜੀਵਨ ਸਾਥੀ ਨੂੰ ਮਿਲਣ ਜਾਣ, ਸੱਚਾਈ ਵਿਚ ਢਿੱਲੇ ਪੈ ਚੁੱਕਿਆਂ ਦੀ ਮਦਦ ਕਰਨ, ਬਾਈਬਲ ਅਧਿਐਨ ਕਰਵਾਉਣ ਅਤੇ ਹੋਰ ਵਧ-ਚੜ੍ਹ ਕੇ ਸੇਵਾ ਕਰਨ।​—w18.09, ਸਫ਼ੇ 8-11.

“ਸਿਖਾਉਣ ਲਈ ਔਜ਼ਾਰਾਂ” ਵਿਚ ਮਸੀਹੀਆਂ ਕੋਲ ਕਿਹੜੇ ਔਜ਼ਾਰ ਹਨ?

ਇਸ ਵਿਚ ਸੰਪਰਕ ਕਾਰਡ ਤੇ ਸੱਦਾ-ਪੱਤਰ ਹਨ। ਅੱਠ ਪਰਚਿਆਂ ਦੇ ਨਾਲ-ਨਾਲ ਇਸ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਹਨ। ਨਾਲੇ ਇਸ ਵਿਚ ਦੋ ਮੁੱਖ ਕਿਤਾਬਾਂ ਹਨ ਜਿਨ੍ਹਾਂ ਤੋਂ ਬਾਈਬਲ ਸਟੱਡੀ ਕਰਵਾਈ ਜਾਂਦੀ ਹੈ, ਕੁਝ ਬਰੋਸ਼ਰ ਅਤੇ ਚਾਰ ਵੀਡੀਓ ਹਨ। ਇਨ੍ਹਾਂ ਵਿੱਚੋਂ ਇਕ ਵੀਡੀਓ ਹੈ, ਬਾਈਬਲ ਕਿਉਂ ਪੜ੍ਹੀਏ?​—w18.10, ਸਫ਼ਾ 16.

ਕਹਾਉਤਾਂ 23:23 ਦੀ ਸਲਾਹ ਮੁਤਾਬਕ ਇਕ ਮਸੀਹੀ “ਸਤ ਨੂੰ ਮੁੱਲ” ਕਿਵੇਂ ਲੈ ਸਕਦਾ ਹੈ?

ਸਾਨੂੰ ਸੱਚਾਈ ਸਿੱਖਣ ਲਈ ਪੈਸੇ ਨਹੀਂ ਦੇਣੇ ਪੈਂਦੇ। ਪਰ ਸੱਚਾਈ ਸਿੱਖਣ ਲਈ ਸਾਨੂੰ ਸਮਾਂ ਲਾਉਣ ਦੇ ਨਾਲ-ਨਾਲ ਜਤਨ ਕਰਨੇ ਪੈਂਦੇ ਹਨ।​—w18.11, ਸਫ਼ਾ 4.

ਹੋਸ਼ੇਆ ਦੇ ਆਪਣੀ ਪਤਨੀ ਗੋਮਰ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਗੋਮਰ ਨੇ ਵਾਰ-ਵਾਰ ਹਰਾਮਕਾਰੀ ਕੀਤੀ, ਪਰ ਹੋਸ਼ੇਆ ਨੇ ਉਸ ਨੂੰ ਮਾਫ਼ ਕੀਤਾ ਅਤੇ ਉਸ ਨਾਲ ਆਪਣਾ ਵਿਆਹੁਤਾ ਰਿਸ਼ਤਾ ਨਹੀਂ ਤੋੜਿਆ। ਜੇ ਇਕ ਜੀਵਨ ਸਾਥੀ ਹਰਾਮਕਾਰੀ ਕਰਦਾ ਹੈ, ਤਾਂ ਬੇਕਸੂਰ ਸਾਥੀ ਉਸ ਨੂੰ ਮਾਫ਼ ਕਰ ਸਕਦਾ ਹੈ। ਜੇ ਬੇਕਸੂਰ ਸਾਥੀ ਆਪਣੇ ਦੋਸ਼ੀ ਸਾਥੀ ਨਾਲ ਦੁਬਾਰਾ ਤੋਂ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਫਿਰ ਬਾਈਬਲ ਅਨੁਸਾਰ ਤਲਾਕ ਲੈਣ ਦਾ ਕੋਈ ਜਾਇਜ਼ ਕਾਰਨ ਨਹੀਂ ਰਹਿੰਦਾ।​—w18.12, ਸਫ਼ਾ 13.