ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ 2019 ਦੇ ਪਹਿਰਾਬੁਰਜ ’ਤੇ ਆਧਾਰਿਤ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ?
ਪਰਮੇਸ਼ੁਰ ਦੇ ਇਸ ਵਾਅਦੇ ਦਾ ਕੀ ਮਤਲਬ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ”? (ਯਸਾ. 54:17)
ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ “ਡਰਾਉਣਿਆਂ” ਯਾਨੀ ਜ਼ਾਲਮਾਂ ਦੇ ਕਹਿਰ ਤੋਂ ਸਾਡਾ ਬਚਾਅ ਕਰਦਾ ਹੈ। (ਯਸਾ. 25:4, 5) ਸਾਡੇ ਦੁਸ਼ਮਣ ਸਾਡਾ ਕਦੇ ਵੀ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੇ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ।—w19.01, ਸਫ਼ੇ 6-7.
ਕਨਾਨੀਆਂ ਤੇ ਬਾਗ਼ੀ ਇਜ਼ਰਾਈਲੀਆਂ ਦਾ ਪਰਮੇਸ਼ੁਰ ਨੇ ਨਿਆਂ ਕਿਵੇਂ ਕੀਤਾ?
ਪਰਮੇਸ਼ੁਰ ਨੇ ਗੰਦੇ ਲਿੰਗੀ ਕੰਮ ਕਰਨ ਵਾਲਿਆਂ ਜਾਂ ਔਰਤਾਂ ਤੇ ਬੱਚਿਆਂ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ। ਉਸ ਨੇ ਕਹਿਣਾ ਮੰਨਣ ਵਾਲਿਆਂ, ਇਕ-ਦੂਜੇ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ ਵਾਲਿਆਂ ਅਤੇ ਨਿਆਂ ਕਰਨ ਵਾਲਿਆਂ ਨੂੰ ਬਰਕਤਾਂ ਦਿੱਤੀਆਂ।—w19.02, ਸਫ਼ੇ 22-23.
ਜੇ ਕੋਈ ਅਵਿਸ਼ਵਾਸੀ ਪ੍ਰਾਰਥਨਾ ਕਰਦਾ ਹੈ ਅਤੇ ਅਸੀਂ ਉੱਥੇ ਮੌਜੂਦ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ?
ਅਸੀਂ ਚੁੱਪ ਰਹਿ ਸਕਦੇ ਹਾਂ ਅਤੇ ਆਦਰ ਦਿਖਾ ਸਕਦੇ ਹਾਂ, ਪਰ ਨਾ ਤਾਂ ਅਸੀਂ ਪ੍ਰਾਰਥਨਾ ਦੇ ਅਖ਼ੀਰ ਵਿਚ “ਆਮੀਨ” ਕਹਾਂਗੇ ਤੇ ਨਾ ਹੀ ਪ੍ਰਾਰਥਨਾ ਵਿਚ ਦੂਜਿਆਂ ਦਾ ਹੱਥ ਫੜਾਂਗੇ। ਅਸੀਂ ਸ਼ਾਇਦ ਮਨ ਹੀ ਮਨ ਵਿਚ ਆਪਣੀ ਪ੍ਰਾਰਥਨਾ ਕਰ ਸਕਦੇ ਹਾਂ।—w19.03, ਸਫ਼ਾ 31.
ਬੱਚਿਆਂ ਨਾਲ ਬਦਫ਼ੈਲੀ ਕਰਨੀ ਕਿੰਨੀ ਕੁ ਗੰਭੀਰ ਹੈ?
ਇਹ ਬੱਚਿਆਂ, ਮੰਡਲੀ, ਸਰਕਾਰ ਅਤੇ ਪਰਮੇਸ਼ੁਰ ਖ਼ਿਲਾਫ਼ ਪਾਪ ਹੈ। ਜਿਨ੍ਹਾਂ ਦੇਸ਼ਾਂ ਵਿਚ ਬੱਚਿਆਂ ਨਾਲ ਹੋਈ ਬਦਫ਼ੈਲੀ ਸੰਬੰਧੀ ਰਿਪੋਰਟ ਦਰਜ ਕਰਾਉਣ ਲਈ ਕਾਨੂੰਨ ਹਨ, ਬਜ਼ੁਰਗ ਉੱਥੇ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਦੇ ਹਨ।—w19.05, ਸਫ਼ੇ 9-10.
ਆਪਣੀ ਸੋਚ ਨੂੰ ਕਿਵੇਂ ਬਦਲੀਏ?
ਅਹਿਮ ਕੰਮ ਹਨ, ਪ੍ਰਾਰਥਨਾ ਵਿਚ ਯਹੋਵਾਹ ਨਾਲ ਗੱਲ ਕਰੋ। ਆਪਣੇ ਆਪ ਦੀ ਜਾਂਚ ਕਰਨ ਦੇ ਟੀਚੇ ’ਤੇ ਸੋਚ-ਵਿਚਾਰ ਕਰੋ। ਸੋਚ-ਸਮਝ ਕੇ ਦੋਸਤ ਬਣਾਓ।—w19.06, ਸਫ਼ਾ 11.
ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਆਪਣੇ ਆਪ ਨੂੰ ਹੁਣ ਹੀ ਤਿਆਰ ਕਿਵੇਂ ਕਰ ਸਕਦੇ ਹਾਂ?
ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਭਰੋਸਾ ਰੱਖੋ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਕਦੇ ਨਹੀਂ ਛੱਡੇਗਾ। ਰੋਜ਼ ਬਾਈਬਲ ਪੜ੍ਹੋ ਅਤੇ ਪ੍ਰਾਰਥਨਾ ਕਰੋ। ਪੱਕਾ ਯਕੀਨ ਰੱਖੋ ਕਿ ਪਰਮੇਸ਼ੁਰ ਦੇ ਰਾਜ ਵਿਚ ਬਰਕਤਾਂ ਜ਼ਰੂਰ ਮਿਲਣਗੀਆਂ। ਆਪਣੀਆਂ ਮਨਪਸੰਦ ਆਇਤਾਂ ਯਾਦ ਕਰੋ। ਯਹੋਵਾਹ ਦੀ ਮਹਿਮਾ ਕਰਨ ਵਾਲੇ ਗੀਤ ਯਾਦ ਕਰੋ ਤੇ ਗਾਓ।—w19.07, ਸਫ਼ੇ 2-4.
ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਬਚਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ?
ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਹਮਦਰਦੀ ਦਿਖਾਈਏ, ਆਪਣੇ ਵਧੀਆ ਚਾਲ-ਚਲਣ ਰਾਹੀਂ ਚੰਗੀ ਗਵਾਹੀ ਦੇਈਏ, ਧੀਰਜ ਅਤੇ ਸਮਝਦਾਰੀ ਦਿਖਾਈਏ।—w19.08, ਸਫ਼ੇ 15-17.
ਮੱਤੀ 11:28 ਵਿਚ ਦਰਜ ਯਿਸੂ ਦੇ ਵਾਅਦੇ ਅਨੁਸਾਰ ਅਸੀਂ ਤਰੋ-ਤਾਜ਼ਾ ਕਿਵੇਂ ਹੁੰਦੇ ਹਾਂ?
ਸਾਡੇ ਕੋਲ ਪਿਆਰ ਕਰਨ ਵਾਲੇ ਬਜ਼ੁਰਗ ਹਨ, ਸਭ ਤੋਂ ਵਧੀਆ ਦੋਸਤ ਹਨ ਅਤੇ ਸਭ ਤੋਂ ਵਧੀਆ ਕੰਮ ਹੈ।—w19.09, ਸਫ਼ਾ 23.
ਪਰਮੇਸ਼ੁਰ ਸਾਡੇ ਵਿਚ ਕੰਮ ਕਰਨ ਦੀ ਇੱਛਾ ਕਿਵੇਂ ਪੈਦਾ ਕਰ ਸਕਦਾ ਹੈ ਅਤੇ ਸਾਨੂੰ ਕੰਮ ਕਰਨ ਦੀ ਤਾਕਤ ਕਿਵੇਂ ਦੇ ਸਕਦਾ ਹੈ? (ਫ਼ਿਲਿ. 2:13)
ਜਦੋਂ ਅਸੀਂ ਪਰਮੇਸ਼ੁਰ ਦਾ ਬਚਨ ਪੜ੍ਹਦੇ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਪਰਮੇਸ਼ੁਰ ਸਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਦਾ ਹੈ ਅਤੇ ਸਾਨੂੰ ਕੰਮ ਕਰਨ ਦੀ ਤਾਕਤ ਦਿੰਦਾ ਹੈ। ਉਸ ਦੀ ਸ਼ਕਤੀ ਸਾਡੀਆਂ ਕਾਬਲੀਅਤਾਂ ਨੂੰ ਨਿਖਾਰ ਸਕਦੀ ਹੈ।—w19.10, ਸਫ਼ਾ 21.
ਕੋਈ ਵੀ ਅਹਿਮ ਫ਼ੈਸਲਾ ਲੈਣ ਤੋਂ ਪਹਿਲਾਂ ਸਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?
ਪੰਜ ਕਦਮ ਹਨ: ਡੂੰਘਾਈ ਨਾਲ ਖੋਜਬੀਨ ਕਰੋ। ਬੁੱਧ ਲਈ ਪ੍ਰਾਰਥਨਾ ਕਰੋ। ਆਪਣੇ ਇਰਾਦਿਆਂ ਦੀ ਜਾਂਚ ਕਰੋ। ਖ਼ਾਸ ਟੀਚੇ ਰੱਖੋ। ਸਹੀ ਨਜ਼ਰੀਆ ਰੱਖੋ।—w19.11, ਸਫ਼ੇ 27-29.
ਕੀ ਸ਼ੈਤਾਨ ਨੇ ਹੱਵਾਹ ਨੂੰ ਜੋ ਕਿਹਾ ਸੀ, ਉਸ ਸਮੇਂ ਅਮਰ ਆਤਮਾ ਦੀ ਸਿੱਖਿਆ ਦੀ ਸ਼ੁਰੂਆਤ ਹੋਈ?
ਇੱਦਾਂ ਲੱਗਦਾ ਨਹੀਂ। ਸ਼ੈਤਾਨ ਨੇ ਹੱਵਾਹ ਨੂੰ ਕਿਹਾ ਸੀ ਕਿ ਉਹ ਨਹੀਂ ਮਰੇਗੀ, ਨਾ ਕਿ ਇਹ ਕਿਹਾ ਸੀ ਕਿ ਉਸ ਦਾ ਸਿਰਫ਼ ਸਰੀਰ ਮਰ ਜਾਵੇਗਾ। ਜਲ-ਪਰਲੋ ਤੋਂ ਬਾਅਦ ਕੋਈ ਵੀ ਝੂਠੀ ਸਿੱਖਿਆ ਨਹੀਂ ਬਚੀ। ਲੱਗਦਾ ਹੈ ਕਿ ਅਮਰ ਆਤਮਾ ਦੀ ਸਿੱਖਿਆ ਦੀ ਸ਼ੁਰੂਆਤ ਪਰਮੇਸ਼ੁਰ ਦੁਆਰਾ ਲੋਕਾਂ ਨੂੰ ਖਿੰਡਾਉਣ ਤੋਂ ਪਹਿਲਾਂ ਸ਼ੁਰੂ ਹੋਈ ਜੋ ਬਾਬਲ ਦਾ ਬੁਰਜ ਬਣਾ ਰਹੇ ਸਨ।—w19.12, ਸਫ਼ਾ 15.