Skip to content

Skip to table of contents

ਅਸੀਂ ਯਹੋਵਾਹ ਨੂੰ ਕਿਹੜਾ ਤੋਹਫ਼ਾ ਦੇ ਸਕਦੇ ਹਾਂ?

ਅਸੀਂ ਯਹੋਵਾਹ ਨੂੰ ਕਿਹੜਾ ਤੋਹਫ਼ਾ ਦੇ ਸਕਦੇ ਹਾਂ?

ਇਕ ਵਾਰ ਯਿਸੂ ਨੇ ਕਿਹਾ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂ. 20:35) ਇਹ ਗੱਲ ਯਹੋਵਾਹ ਨਾਲ ਸਾਡੇ ਰਿਸ਼ਤੇ ਬਾਰੇ ਵੀ ਸੱਚ ਹੈ। ਕਿਵੇਂ? ਯਹੋਵਾਹ ਨੇ ਸਾਨੂੰ ਕਈ ਤੋਹਫ਼ੇ ਦਿੱਤੇ ਹਨ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਪਰ ਯਹੋਵਾਹ ਨੂੰ ਤੋਹਫ਼ਾ ਦੇਣ ਨਾਲ ਅਸੀਂ ਹੋਰ ਵੀ ਜ਼ਿਆਦਾ ਖ਼ੁਸ਼ੀ ਪਾ ਸਕਦੇ ਹਾਂ। ਅਸੀਂ ਯਹੋਵਾਹ ਨੂੰ ਕਿਹੜਾ ਤੋਹਫ਼ਾ ਦੇ ਸਕਦੇ ਹਾਂ? ਕਹਾਉਤਾਂ 3:9 ਕਹਿੰਦਾ ਹੈ: ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰ।’ “ਮਾਲ” ਵਿਚ ਸਾਡਾ ਸਮਾਂ, ਸਾਡੀਆਂ ਕਾਬਲੀਅਤਾਂ, ਸਾਡੀ ਤਾਕਤ ਅਤੇ ਸਾਡੀਆਂ ਚੀਜ਼ਾਂ ਸ਼ਾਮਲ ਹਨ। ਜਦੋਂ ਅਸੀਂ ਇਨ੍ਹਾਂ ਨੂੰ ਸੱਚੀ ਭਗਤੀ ਨੂੰ ਅੱਗੇ ਵਧਾਉਣ ਲਈ ਵਰਤਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਤੋਹਫ਼ਾ ਦੇ ਰਹੇ ਹੁੰਦੇ ਹਾਂ ਅਤੇ ਇੱਦਾਂ ਕਰਨ ਨਾਲ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ।

ਜਦੋਂ ਗੱਲ ਸਾਡੀਆਂ ਚੀਜ਼ਾਂ ਦੀ ਆਉਂਦੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਯਹੋਵਾਹ ਨੂੰ ਤੋਹਫ਼ਾ ਦੇਣ ਲਈ ਆਪਣਾ ਹੱਥ ਨਾ ਰੋਕੀਏ? ਪੌਲੁਸ ਰਸੂਲ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਦਾਨ ਵਜੋਂ ‘ਕੁਝ ਪੈਸੇ ਵੱਖਰੇ ਰੱਖਣ’ ਲਈ ਕਿਹਾ। (1 ਕੁਰਿੰ. 16:2) ਜੇ ਤੁਸੀਂ ਆਪਣੇ ਦੇਸ਼ ਵਿਚ ਦਾਨ ਦੇਣ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ? ਕਿਰਪਾ ਕਰਕੇ ਹੇਠਾਂ ਦਿੱਤੀ ਡੱਬੀ ਦੇਖੋ।

ਸਾਰੇ ਦੇਸ਼ਾਂ ਵਿਚ ਆਨ-ਲਾਈਨ ਦਾਨ ਨਹੀਂ ਦਿੱਤਾ ਜਾ ਸਕਦਾ। ਪਰ ਤੁਸੀਂ ਦਾਨ ਵਾਲੇ ਵੈੱਬ ਪੇਜ ’ਤੇ ਹੋਰ ਤਰੀਕਿਆਂ ਬਾਰੇ ਜਾਣਕਾਰੀ ਲੈ ਸਕਦੇ ਹੋ। ਕੁਝ ਦੇਸ਼ਾਂ ਵਿਚ ਇਸ ਵੈੱਬ ਪੇਜ ’ਤੇ ਦਾਨ ਨਾਲ ਸੰਬੰਧਿਤ ਪੁੱਛੇ ਜਾਂਦੇ ਆਮ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।