ਪਹਿਰਾਬੁਰਜ—ਸਟੱਡੀ ਐਡੀਸ਼ਨ ਨਵੰਬਰ 2019

ਇਸ ਅੰਕ ਵਿਚ 30 ਦਸੰਬਰ 2019 ਤੋਂ ਲੈ ਕੇ 2 ਫਰਵਰੀ 2020 ਤਕ ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅੰਤ ਆਉਣ ਤੋਂ ਪਹਿਲਾਂ ਆਪਣੀ ਦੋਸਤੀ ਪੱਕੀ ਕਰੋ

ਅਸੀਂ ਯਿਰਮਿਯਾਹ ਦੇ ਤਜਰਬੇ ਤੋਂ ਸਿੱਖ ਸਕਦੇ ਹਾਂ ਜਿਸ ਦੇ ਦੋਸਤਾਂ ਨੇ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਉਸ ਦੀ ਮਦਦ ਕੀਤੀ।

ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ?

ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਰ ਸਕਦੀ ਹੈ। ਪਰ ਇਸ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਸਾਡੇ ਲਈ ਚਾਰ ਕੰਮ ਕਰਨੇ ਜ਼ਰੂਰੀ ਹਨ।

ਕੀ ਤੁਸੀਂ ਆਪਣੀ “ਨਿਹਚਾ ਦੀ ਵੱਡੀ ਢਾਲ਼” ਦੀ ਸਾਂਭ-ਸੰਭਾਲ ਕਰ ਰਹੇ ਹੋ?

ਸਾਡੀ ਨਿਹਚਾ ਢਾਲ਼ ਦੀ ਤਰ੍ਹਾਂ ਸਾਡੀ ਰਾਖੀ ਕਰਦੀ ਹੈ। ਅਸੀਂ ਆਪਣੀ “ਨਿਹਚਾ ਦੀ ਵੱਡੀ ਢਾਲ਼” ਨੂੰ ਸਹੀ ਹਾਲਤ ਵਿਚ ਰੱਖਣ ਲਈ ਕੀ ਕਰ ਸਕਦੇ ਹਾਂ?

ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?

ਲੇਵੀਆਂ ਦੀ ਕਿਤਾਬ ਵਿਚ ਕਾਨੂੰਨ ਦਿੱਤੇ ਗਏ ਹਨ ਜੋ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਦਿੱਤੇ ਸਨ। ਮਸੀਹੀ ਹੋਣ ਦੇ ਨਾਤੇ, ਚਾਹੇ ਅਸੀਂ ਇਨ੍ਹਾਂ ਕਾਨੂੰਨਾਂ ਦੇ ਅਧੀਨ ਨਹੀਂ ਹਾਂ, ਪਰ ਫਿਰ ਵੀ ਅਸੀਂ ਇਨ੍ਹਾਂ ਤੋਂ ਫ਼ਾਇਦਾ ਪਾ ਸਕਦੇ ਹਾਂ।

‘ਤੁਸੀਂ ਜੋ ਕੰਮ ਸ਼ੁਰੂ ਕੀਤਾ ਸੀ, ਉਹ ਕੰਮ ਪੂਰਾ ਵੀ ਕਰੋ’

ਭਾਵੇਂ ਅਸੀਂ ਸਹੀ ਫ਼ੈਸਲੇ ਕਰ ਵੀ ਲੈਂਦੇ ਹਾਂ, ਪਰ ਉਨ੍ਹਾਂ ਮੁਤਾਬਕ ਕੰਮ ਕਰਨਾ ਔਖਾ ਹੋ ਸਕਦਾ ਹੈ। ਕੁਝ ਸੁਝਾਵਾਂ ’ਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਫ਼ੈਸਲਿਆਂ ਮੁਤਾਬਕ ਕੰਮ ਵੀ ਕਰ ਸਕੋਗੇ।

ਕੀ ਤੁਸੀਂ ਜਾਣਦੇ ਹੋ?

ਬਾਈਬਲ ਸਮਿਆਂ ਵਿਚ ਮੁਖ਼ਤਿਆਰ ਜਾਂ ਪ੍ਰਬੰਧਕ ਦੀ ਕੀ ਜ਼ਿੰਮੇਵਾਰੀ ਹੁੰਦੀ ਸੀ?