ਅਧਿਐਨ ਲੇਖ 48
“ਨੱਕ ਦੀ ਸੇਧੇ” ਭਵਿੱਖ ਵੱਲ ਦੇਖਦੇ ਰਹੋ
“ਤੇਰੀਆਂ ਅੱਖਾਂ ਨੱਕ ਦੀ ਸੇਧੇ ਵੇਖਦੀਆਂ ਰਹਿਣ, ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।”—ਕਹਾ. 4:25.
ਗੀਤ 47 ਖ਼ੁਸ਼ ਖ਼ਬਰੀ ਦਾ ਐਲਾਨ ਕਰੋ
ਖ਼ਾਸ ਗੱਲਾਂ *
1-2. ਅਸੀਂ ਕਹਾਉਤਾਂ 4:25 ਵਿਚ ਪਾਈ ਜਾਂਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ? ਇਕ ਮਿਸਾਲ ਦਿਓ।
ਜ਼ਰਾ ਇਨ੍ਹਾਂ ਤਿੰਨ ਮਿਸਾਲਾਂ ’ਤੇ ਗੌਰ ਕਰੋ। ਇਕ ਸਿਆਣੀ ਉਮਰ ਦੀ ਭੈਣ ਬੀਤੇ ਸਮਿਆਂ ਵਿਚ ਹੋਈਆਂ ਚੰਗੀਆਂ ਗੱਲਾਂ ਬਾਰੇ ਸੋਚ ਰਹੀ ਹੈ। ਭਾਵੇਂ ਕਿ ਹੁਣ ਉਸ ਦੀ ਜ਼ਿੰਦਗੀ ਵਿਚ ਜ਼ਿਆਦਾ ਚੁਣੌਤੀਆਂ ਹਨ, ਪਰ ਫਿਰ ਵੀ ਉਹ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰ ਰਹੀ ਹੈ। (1 ਕੁਰਿੰ. 15:58) ਉਹ ਹਰ ਦਿਨ ਆਪਣੇ ਪਿਆਰਿਆਂ ਨਾਲ ਨਵੀਂ ਦੁਨੀਆਂ ਵਿਚ ਰਹਿਣ ਬਾਰੇ ਕਲਪਨਾ ਕਰਦੀ ਹੈ। ਇਕ ਹੋਰ ਭੈਣ ਯਾਦ ਕਰਦੀ ਹੈ ਕਿ ਕਿਸੇ ਭੈਣ-ਭਰਾ ਨੇ ਉਸ ਨੂੰ ਠੇਸ ਪਹੁੰਚਾਈ ਸੀ, ਪਰ ਉਹ ਆਪਣਾ ਗੁੱਸਾ-ਗਿਲਾ ਛੱਡ ਦਿੰਦੀ ਹੈ। (ਕੁਲੁ. 3:13) ਇਕ ਭਰਾ ਆਪਣੀਆਂ ਪੁਰਾਣੀਆਂ ਗ਼ਲਤੀਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ, ਪਰ ਉਹ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਹੁਣ ਪੂਰੀ ਵਾਹ ਲਾ ਰਿਹਾ ਹੈ।—ਜ਼ਬੂ. 51:10.
2 ਇਨ੍ਹਾਂ ਤਿੰਨ ਮਸੀਹੀਆਂ ਵਿਚ ਕਿਹੜੀ ਗੱਲ ਰਲ਼ਦੀ-ਮਿਲਦੀ ਹੈ? ਇਨ੍ਹਾਂ ਨੂੰ ਯਾਦ ਹੈ ਕਿ ਪੁਰਾਣੇ ਦਿਨਾਂ ਵਿਚ ਕੀ ਹੋਇਆ ਸੀ, ਪਰ ਉਹ ਉਨ੍ਹਾਂ ਦਿਨਾਂ ਬਾਰੇ ਸੋਚਦੇ ਨਹੀਂ ਰਹਿੰਦੇ। ਇਸ ਦੇ ਉਲਟ, ਉਹ “ਨੱਕ ਦੀ ਸੇਧੇ” ਭਵਿੱਖ ਵੱਲ ਦੇਖ ਰਹੇ ਹਨ।—ਕਹਾਉਤਾਂ 4:25 ਪੜ੍ਹੋ।
3. ਸਾਨੂੰ “ਨੱਕ ਦੀ ਸੇਧੇ” ਭਵਿੱਖ ਵੱਲ ਦੇਖਣ ਦੀ ਕਿਉਂ ਲੋੜ ਹੈ?
3 “ਨੱਕ ਦੀ ਸੇਧੇ” ਭਵਿੱਖ ਵੱਲ ਦੇਖਦੇ ਰਹਿਣਾ ਕਿਉਂ ਜ਼ਰੂਰੀ ਹੈ? ਜਿਵੇਂ ਇਕ ਵਿਅਕਤੀ ਵਾਰ-ਵਾਰ ਪਿੱਛੇ ਦੇਖ ਕੇ ਇਕ ਸਿੱਧੀ ਲਕੀਰ ’ਤੇ ਨਹੀਂ ਚੱਲ ਸਕਦਾ, ਉਸੇ ਤਰ੍ਹਾਂ ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਅੱਗੇ ਨਹੀਂ ਵਧ ਸਕਾਂਗੇ ਜੇ ਅਸੀਂ ਵਾਰ-ਵਾਰ ਪਿੱਛੇ ਦੇਖ ਕੇ ਪੁਰਾਣੇ ਦਿਨਾਂ ਬਾਰੇ ਸੋਚਦੇ ਰਹਿੰਦੇ ਹਾਂ।—ਲੂਕਾ 9:62.
4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
4 ਇਸ ਲੇਖ ਵਿਚ ਅਸੀਂ ਤਿੰਨ ਫੰਦਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਕਰਕੇ ਅਸੀਂ ਆਪਣੇ ਅਤੀਤ ਬਾਰੇ ਹੱਦੋਂ ਵੱਧ ਸੋਚਣ ਲੱਗ ਸਕਦੇ ਹਾਂ। ਇਹ ਫੰਦੇ ਹਨ: 1) ਪੁਰਾਣੇ ਦਿਨ ਯਾਦ ਕਰ ਕੇ ਉਦਾਸ ਹੋਣਾ, (2) ਗੁੱਸਾ-ਗਿਲਾ ਰੱਖਣਾ ਅਤੇ (3) ਹੱਦੋਂ ਵੱਧ ਦੋਸ਼ੀ ਫ਼ਿਲਿ. 3:13.
ਮਹਿਸੂਸ ਕਰਨਾ। ਅਸੀਂ ਦੇਖਾਂਗੇ ਕਿ “ਪਿੱਛੇ ਛੱਡੀਆਂ ਗੱਲਾਂ” ’ਤੇ ਧਿਆਨ ਲਾਉਣ ਦੀ ਬਜਾਇ “ਅੱਗੇ” ਹੋਣ ਵਾਲੀਆਂ ਗੱਲਾਂ ’ਤੇ ਧਿਆਨ ਲਾਉਣ ਵਿਚ ਬਾਈਬਲ ਦੇ ਅਸੂਲ ਸਾਡੀ ਕਿਵੇਂ ਮਦਦ ਕਰ ਸਕਦੇ ਹਨ।—ਪੁਰਾਣੇ ਦਿਨ ਯਾਦ ਕਰ ਕੇ ਉਦਾਸ ਹੋਣ ਦਾ ਫੰਦਾ
5. ਉਪਦੇਸ਼ਕ ਦੀ ਪੋਥੀ 7:10 ਵਿਚ ਸਾਨੂੰ ਕਿਹੜੇ ਫੰਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ?
5 ਉਪਦੇਸ਼ਕ ਦੀ ਪੋਥੀ 7:10 ਪੜ੍ਹੋ। ਧਿਆਨ ਦਿਓ ਕਿ ਆਇਤ ਇਹ ਨਹੀਂ ਕਹਿੰਦੀ ਕਿ ਇਹ ਪੁੱਛਣਾ ਗ਼ਲਤ ਹੈ: “ਪਿਛਲੇ ਦਿਨ ਕਿਉਂ ਚੰਗੇ ਸਨ?” ਮਿੱਠੀਆਂ ਯਾਦਾਂ ਯਹੋਵਾਹ ਵੱਲੋਂ ਇਕ ਤੋਹਫ਼ਾ ਹਨ। ਇਸ ਦੀ ਬਜਾਇ, ਆਇਤ ਵਿਚ ਲਿਖਿਆ ਹੈ: “ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ?” ਸੋ ਅਸੀਂ ਕਹਿ ਸਕਦੇ ਹਾਂ ਕਿ ਜੇ ਅਸੀਂ ਅੱਜ ਦੇ ਹਾਲਾਤਾਂ ਦੀ ਤੁਲਨਾ ਪੁਰਾਣੇ ਹਾਲਾਤਾਂ ਨਾਲ ਕਰ ਕੇ ਸੋਚਦੇ ਹਾਂ ਕਿ ਅੱਜ ਸਭ ਖ਼ਰਾਬ ਹੈ, ਤਾਂ ਇਹ ਸਾਡੇ ਲਈ ਇਕ ਫੰਦਾ ਬਣ ਸਕਦਾ ਹੈ। ਇਕ ਹੋਰ ਬਾਈਬਲ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕਰਦੀ ਹੈ: “ਇਹ ਨਾ ਆਖੋ ‘ਪਿਛਲੇ ਚੰਗੇ ਦਿਨਾਂ ਵਿਚ ਜ਼ਿੰਦਗੀ ਬਿਹਤਰ ਸੀ। ਹੁਣ ਕੀ ਹੋ ਗਿਆ?’ ਇਹ ਸਵਾਲ ਸਿਆਣਪ ਤੋਂ ਨਹੀਂ ਆਉਂਦਾ।”
6. ਇਹ ਸੋਚਦੇ ਰਹਿਣਾ ਅਕਲਮੰਦੀ ਦੀ ਗੱਲ ਕਿਉਂ ਨਹੀਂ ਹੈ ਕਿ ਪੁਰਾਣੇ ਦਿਨ ਜ਼ਿਆਦਾ ਵਧੀਆ ਸਨ? ਇਕ ਮਿਸਾਲ ਦਿਓ।
6 ਇਹ ਸੋਚਦੇ ਰਹਿਣਾ ਅਕਲਮੰਦੀ ਕਿਉਂ ਨਹੀਂ ਕਿ ਪੁਰਾਣੇ ਦਿਨ ਜ਼ਿਆਦਾ ਵਧੀਆ ਸਨ? ਕਿਉਂਕਿ ਅਸੀਂ ਸ਼ਾਇਦ ਸਿਰਫ਼ ਚੰਗੀਆਂ ਗੱਲਾਂ ’ਤੇ ਧਿਆਨ ਲਾਈਏ ਅਤੇ ਮਾੜੀਆਂ ਗੱਲਾਂ ਨੂੰ ਭੁੱਲ ਜਾਈਏ। ਜ਼ਰਾ ਇਜ਼ਰਾਈਲੀਆਂ ਦੀ ਮਿਸਾਲ ’ਤੇ ਗੌਰ ਕਰੋ। ਮਿਸਰ ਦੇਸ਼ ਛੱਡਣ ਤੋਂ ਬਾਅਦ ਉਹ ਇਕਦਮ ਆਪਣੇ ਮਾੜੇ ਹਾਲਾਤਾਂ ਬਾਰੇ ਭੁੱਲ ਗਏ। ਉਨ੍ਹਾਂ ਨੇ ਸਿਰਫ਼ ਵਧੀਆ ਖਾਣੇ ਬਾਰੇ ਸੋਚਿਆ ਜਿਸ ਦਾ ਉਹ ਮਜ਼ਾ ਲੈਂਦੇ ਸਨ। ਉਹ ਕਹਿੰਦੇ ਸਨ: “ਅਸੀਂ ਉਨ੍ਹਾਂ ਮੱਛੀਆਂ ਨੂੰ ਚੇਤੇ ਕਰਦੇ ਹਾਂ ਜਿਹੜੀਆਂ ਅਸੀਂ ਮਿਸਰ ਵਿੱਚ ਮੁਖ਼ਤ ਖਾਂਦੇ ਸਾਂ ਨਾਲੇ ਖੀਰੇ, ਖ਼ਰਬੂਜੇ, ਗੰਦਨੇ, ਪਿਆਜ਼ ਅਰ ਲਸਣ।” (ਗਿਣ. 11:5) ਪਰ ਕੀ ਉਹ ਸੱਚ-ਮੁੱਚ ਇਹ ਸਭ ‘ਮੁਫ਼ਤ’ ਵਿਚ ਖਾਂਦੇ ਸਨ? ਨਹੀਂ। ਉਨ੍ਹਾਂ ਨੇ ਇਸ ਦੀ ਭਾਰੀ ਕੀਮਤ ਚੁਕਾਈ: ਮਿਸਰ ਵਿਚ ਗ਼ੁਲਾਮ ਹੋਣ ਕਰਕੇ ਉਨ੍ਹਾਂ ’ਤੇ ਬਹੁਤ ਜ਼ੁਲਮ ਕੀਤੇ ਗਏ ਸਨ। (ਕੂਚ 1:13, 14; 3:6-9) ਪਰ ਉਹ ਇਨ੍ਹਾਂ ਮੁਸ਼ਕਲਾਂ ਨੂੰ ਭੁੱਲ ਗਏ ਅਤੇ ਪੁਰਾਣੇ ਦਿਨਾਂ ਨੂੰ ਵਾਪਸ ਮੋੜ ਲਿਆਉਣਾ ਚਾਹੁੰਦੇ ਸਨ। ਪਰ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ ਕੁਝ ਕੀਤਾ ਸੀ। ਯਹੋਵਾਹ ਉਨ੍ਹਾਂ ਦੇ ਰਵੱਈਏ ਤੋਂ ਖ਼ੁਸ਼ ਨਹੀਂ ਸੀ।—ਗਿਣ. 11:10.
7. ਇਕ ਭੈਣ ਪੁਰਾਣੇ ਦਿਨਾਂ ਨੂੰ ਯਾਦ ਕਰ ਕੇ ਉਦਾਸ ਹੋਣ ਦੇ ਫੰਦੇ ਤੋਂ ਕਿਵੇਂ ਬਚ ਸਕੀ?
7 ਅਸੀਂ ਪੁਰਾਣੇ ਦਿਨ ਯਾਦ ਕਰ ਕੇ ਉਦਾਸ ਹੋਣ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ? ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੇ 1945 ਵਿਚ ਬਰੁਕਲਿਨ ਬੈਥਲ ਵਿਚ ਸੇਵਾ ਕਰਨੀ ਸ਼ੁਰੂ ਕੀਤੀ ਸੀ। ਕੁਝ ਸਾਲਾਂ ਬਾਅਦ ਉਸ ਨੇ ਬੈਥਲ ਵਿਚ ਇਕ ਭਰਾ ਨਾਲ ਵਿਆਹ ਕਰਾਇਆ ਅਤੇ ਉਨ੍ਹਾਂ ਨੇ ਇਕੱਠਿਆਂ ਕਈ ਸਾਲ ਬੈਥਲ ਵਿਚ ਸੇਵਾ ਕੀਤੀ। ਪਰ 1976 ਵਿਚ ਉਸ ਦਾ ਪਤੀ ਬੀਮਾਰ ਪੈ ਗਿਆ। ਉਸ ਨੇ ਦੱਸਿਆ ਕਿ ਜਦ ਉਸ ਦੇ ਪਤੀ ਨੂੰ ਅਹਿਸਾਸ ਹੋਇਆ ਕਿ ਉਹ ਛੇਤੀ ਮੌਤ ਦੀ ਨੀਂਦ ਸੌਣ ਵਾਲਾ ਸੀ, ਤਾਂ ਉਸ ਨੇ ਆਪਣੀ ਪਤਨੀ ਨੂੰ ਚੰਗੀ ਸਲਾਹ ਦਿੱਤੀ। ਉਸ ਨੇ ਕਿਹਾ: “ਸਾਡੀ ਵਿਆਹੁਤਾ ਜ਼ਿੰਦਗੀ ਖ਼ੁਸ਼ੀਆਂ ਭਰੀ ਰਹੀ। ਕਈ ਲੋਕਾਂ ਨੂੰ ਅਜਿਹੀ ਖ਼ੁਸ਼ੀ ਨਹੀਂ ਮਿਲਦੀ।” ਪਰ ਉਸ ਨੇ ਇਹ ਵੀ ਕਿਹਾ: “ਭਾਵੇਂ ਪੁਰਾਣੀਆਂ ਯਾਦਾਂ ਹਮੇਸ਼ਾ ਤੇਰੇ ਨਾਲ ਰਹਿਣਗੀਆਂ, ਪਰ ਗੁਜ਼ਰੇ ਸਮੇਂ ਬਾਰੇ ਹੀ ਨਾ ਸੋਚਦੀ ਰਹੀਂ। ਹੌਲੀ-ਹੌਲੀ ਤੇਰਾ ਗਮ ਘਟਦਾ ਜਾਵੇਗਾ। ਆਪਣੇ ਅੰਦਰ ਗੁੱਸਾ ਨਾ ਪਾਲ਼ੀ ਤੇ ਨਾ ਹੀ ਉਦਾਸ ਹੋ ਕੇ ਆਪਣੇ ਆਪ ’ਤੇ ਤਰਸ ਖਾਈਂ। ਜੋ ਪਲ਼ ਅਸੀਂ ਯਹੋਵਾਹ ਦੀ ਸੇਵਾ ਵਿਚ ਇਕੱਠੇ ਬਿਤਾਏ, ਉਨ੍ਹਾਂ ਕਰਕੇ ਖ਼ੁਸ਼ ਰਹੀਂ। . . . ਮਿੱਠੀਆਂ ਯਾਦਾਂ ਪਰਮੇਸ਼ੁਰ ਵੱਲੋਂ ਤੋਹਫ਼ਾ ਹਨ।” ਵਾਕਈ, ਇਹ ਕਿੰਨੀ ਵਧੀਆ ਸਲਾਹ ਸੀ!
8. ਸਾਡੀ ਭੈਣ ਨੂੰ ਆਪਣੇ ਪਤੀ ਦੀ ਸਲਾਹ ਮੰਨਣ ਦਾ ਕੀ ਫ਼ਾਇਦਾ ਹੋਇਆ?
8 ਸਾਡੀ ਭੈਣ ਨੇ ਆਪਣੇ ਪਤੀ ਦੀ ਸਲਾਹ ਮੰਨੀ। ਉਸ ਨੇ 92 ਸਾਲ ਦੀ ਉਮਰ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਆਪਣੀ ਮੌਤ ਤੋਂ ਕੁਝ ਸਾਲ ਪਹਿਲਾਂ ਉਸ ਨੇ ਕਿਹਾ: “ਯਹੋਵਾਹ ਦੀ ਸੇਵਾ ਵਿਚ ਬਿਤਾਏ ਪਿਛਲੇ 63 ਸਾਲਾਂ ਬਾਰੇ ਸੋਚ ਕੇ ਮੈਂ ਕਹਿ ਸਕਦੀ ਹਾਂ ਕਿ ਮੈਂ ਚੰਗੀ ਜ਼ਿੰਦਗੀ ਗੁਜ਼ਾਰੀ ਹੈ।” ਕਿਉਂ? ਉਹ ਦੱਸਦੀ ਹੈ: “ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਸਾਡਾ ਇਕ ਵਧੀਆ ਭਾਈਚਾਰਾ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਉਨ੍ਹਾਂ ਨਾਲ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਰਹਿ ਕੇ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰ ਸਕਾਂਗੀ।” * ਇਸ ਭੈਣ ਨੇ ਭਵਿੱਖ ’ਤੇ ਨਜ਼ਰਾਂ ਟਿਕਾਈ ਰੱਖਣ ਵਿਚ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!
ਗੁੱਸੇ-ਗਿਲੇ ਦਾ ਫੰਦਾ
9. ਲੇਵੀਆਂ 19:18 ਮੁਤਾਬਕ ਸਾਡੇ ਲਈ ਸ਼ਾਇਦ ਗੁੱਸਾ-ਗਿਲਾ ਛੱਡਣਾ ਕਦੋਂ ਔਖਾ ਹੋਵੇ?
9 ਲੇਵੀਆਂ 19:18 ਪੜ੍ਹੋ। ਸਾਡੇ ਲਈ ਉਦੋਂ ਗੁੱਸਾ-ਗਿਲਾ ਛੱਡਣਾ ਔਖਾ ਹੁੰਦਾ ਹੈ ਜਦੋਂ ਸਾਨੂੰ ਨਾਰਾਜ਼ ਕਰਨ ਵਾਲਾ ਵਿਅਕਤੀ ਸਾਡਾ ਕੋਈ ਭੈਣ-ਭਰਾ, ਕਰੀਬੀ ਦੋਸਤ ਜਾਂ ਰਿਸ਼ਤੇਦਾਰ ਹੁੰਦਾ ਹੈ। ਮਿਸਾਲ ਲਈ, ਇਕ ਭੈਣ ਨੇ ਦੂਸਰੀ ਭੈਣ ’ਤੇ ਪੈਸੇ ਚੋਰੀ ਕਰਨ ਦਾ ਝੂਠਾ ਇਲਜ਼ਾਮ ਲਾਇਆ। ਬਾਅਦ ਵਿਚ, ਉਸ ਭੈਣ ਨੇ ਮਾਫ਼ੀ ਮੰਗੀ। ਪਰ ਜਿਸ ਭੈਣ ’ਤੇ ਇਲਜ਼ਾਮ ਲਾਇਆ ਗਿਆ ਸੀ, ਉਹ ਇਸ ਗੱਲ ਨੂੰ ਭੁਲਾ ਨਹੀਂ ਸਕੀ। ਕੀ ਤੁਸੀਂ ਵੀ ਕਦੇ ਇੱਦਾਂ ਮਹਿਸੂਸ ਕੀਤਾ ਹੈ? ਭਾਵੇਂ ਸਾਡੇ ਨਾਲ ਇੱਦਾਂ ਨਹੀਂ ਹੋਇਆ, ਪਰ ਸ਼ਾਇਦ ਸਾਡੇ ਵਿੱਚੋਂ ਕਈਆਂ ਨੇ ਗੁੱਸਾ-ਗਿਲਾ ਪਾਲ਼ਿਆ ਹੈ ਅਤੇ ਸੋਚਿਆ ਕਿ ਅਸੀਂ ਕਦੇ ਵੀ ਇਸ ਨੂੰ ਆਪਣੇ ਅੰਦਰੋਂ ਕੱਢ ਨਹੀਂ ਸਕਾਂਗੇ।
10. ਨਾਰਾਜ਼ ਹੋਣ ਤੇ ਸਾਡੀ ਕਿਹੜੀ ਗੱਲ ਮਦਦ ਕਰ ਸਕਦੀ ਹੈ?
10 ਨਾਰਾਜ਼ ਹੋਣ ਤੇ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਯਾਦ ਰੱਖੋ ਕਿ ਯਹੋਵਾਹ ਸਭ ਕੁਝ ਦੇਖਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਾਂ ਅਤੇ ਕਿਹੜੇ ਅਨਿਆਂ ਦਾ ਸਾਮ੍ਹਣਾ ਕਰ ਰਹੇ ਹਾਂ। (ਇਬ. 4:13) ਉਹ ਸਾਡੇ ਦੁੱਖਾਂ ਵਿਚ ਦੁਖੀ ਹੁੰਦਾ ਹੈ। (ਯਸਾ. 63:9) ਨਾਲੇ ਉਹ ਉਨ੍ਹਾਂ ਸਾਰੇ ਦੁੱਖਾਂ ਨੂੰ ਜਲਦੀ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ ਜੋ ਸਾਨੂੰ ਅਨਿਆਂ ਕਰਕੇ ਸਹਿਣੇ ਪੈਂਦੇ ਹਨ।—ਪ੍ਰਕਾ. 21:3, 4.
11. ਗੁੱਸਾ-ਗਿਲਾ ਛੱਡਣ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
11 ਸਾਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਗੁੱਸਾ-ਗਿਲਾ ਛੱਡਣ ਨਾਲ ਸਾਨੂੰ ਹੀ ਫ਼ਾਇਦਾ ਹੁੰਦਾ ਹੈ। ਜਿਸ ਭੈਣ ’ਤੇ ਝੂਠਾ ਇਲਜ਼ਾਮ ਲਾਇਆ ਗਿਆ ਸੀ, ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ। ਸਮੇਂ ਦੇ ਬੀਤਣ ਨਾਲ ਉਸ ਨੇ ਗੁੱਸਾ-ਗਿਲਾ ਛੱਡ ਦਿੱਤਾ। ਉਸ ਨੂੰ ਮਹਿਸੂਸ ਹੋਇਆ ਕਿ ਜਦ ਅਸੀਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਯਹੋਵਾਹ ਵੀ ਸਾਨੂੰ ਮਾਫ਼ ਕਰਦਾ ਹੈ। (ਮੱਤੀ 6:14) ਚਾਹੇ ਭੈਣ ਮੰਨਦੀ ਸੀ ਕਿ ਉਸ ਨਾਲ ਅਨਿਆਂ ਹੋਇਆ ਸੀ, ਪਰ ਉਸ ਨੇ ਗੁੱਸਾ-ਗਿਲਾ ਛੱਡ ਦਿੱਤਾ। ਨਤੀਜੇ ਵਜੋਂ, ਸਾਡੀ ਭੈਣ ਨੂੰ ਹੋਰ ਖ਼ੁਸ਼ੀ ਮਿਲੀ ਅਤੇ ਉਹ ਯਹੋਵਾਹ ਦੀ ਸੇਵਾ ’ਤੇ ਆਪਣਾ ਧਿਆਨ ਲਾ ਸਕੀ।
ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਦਾ ਫੰਦਾ
12. ਪਹਿਲਾ ਯੂਹੰਨਾ 3:19, 20 ਤੋਂ ਅਸੀਂ ਕੀ ਸਿੱਖਦੇ ਹਾਂ?
12 ਪਹਿਲਾ ਯੂਹੰਨਾ 3:19, 20 ਪੜ੍ਹੋ। ਅਸੀਂ ਸਾਰੇ ਕਦੇ-ਨਾ-ਕਦੇ ਦੋਸ਼ੀ ਮਹਿਸੂਸ ਕਰਦੇ ਹਾਂ। ਮਿਸਾਲ ਲਈ, ਕੁਝ ਭੈਣ-ਭਰਾ ਸੱਚਾਈ ਸਿੱਖਣ ਤੋਂ ਪਹਿਲਾਂ ਕੀਤੀਆਂ ਗ਼ਲਤੀਆਂ ਕਾਰਨ ਅਤੇ ਕਈ ਬਪਤਿਸਮੇ ਤੋਂ ਬਾਅਦ ਕੀਤੀਆਂ ਗ਼ਲਤੀਆਂ ਕਾਰਨ ਦੋਸ਼ੀ ਮਹਿਸੂਸ ਕਰਦੇ ਹਨ। ਇੱਦਾਂ ਦੀਆਂ ਭਾਵਨਾਵਾਂ ਆਮ ਹਨ। (ਰੋਮੀ. 3:23) ਬਿਨਾਂ ਸ਼ੱਕ, ਅਸੀਂ ਸਾਰੇ ਸਹੀ ਕੰਮ ਕਰਨਾ ਚਾਹੁੰਦੇ ਹਾਂ। ਪਰ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂ. 3:2; ਰੋਮੀ. 7:21-23) ਭਾਵੇਂ ਕਿ ਦੋਸ਼ੀ ਮਹਿਸੂਸ ਕਰਨ ਨਾਲ ਸਾਨੂੰ ਖ਼ੁਸ਼ੀ ਨਹੀਂ ਹੁੰਦੀ, ਪਰ ਸਾਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ। ਕਿਉਂ? ਕਿਉਂਕਿ ਇਸ ਤੋਂ ਅਸੀਂ ਸਹੀ ਰਾਹ ’ਤੇ ਵਾਪਸ ਆਉਣ ਅਤੇ ਉਹੀ ਗ਼ਲਤੀਆਂ ਨਾ ਦੁਹਰਾਉਣ ਲਈ ਪ੍ਰੇਰਿਤ ਹੋ ਸਕਦੇ ਹਾਂ।—ਇਬ. 12:12, 13.
13. ਸਾਨੂੰ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?
13 ਦੂਜੇ ਪਾਸੇ, ਕਈ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਦੇ ਹਨ ਯਾਨੀ ਤੋਬਾ ਕਰਨ ਅਤੇ ਯਹੋਵਾਹ ਤੋਂ ਮਾਫ਼ੀ ਮਿਲਣ ਤੋਂ ਬਾਅਦ ਵੀ ਉਹ ਦੋਸ਼ੀ ਮਹਿਸੂਸ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਦੋਸ਼ੀ ਭਾਵਨਾ ਤੋਂ ਸਾਨੂੰ ਨੁਕਸਾਨ ਪਹੁੰਚ ਸਕਦਾ ਹੈ। (ਜ਼ਬੂ. 31:10; 38:3, 4) ਉਹ ਕਿਵੇਂ? ਜ਼ਰਾ ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੂੰ ਪਿਛਲੀਆਂ ਗ਼ਲਤੀਆਂ ਕਰਕੇ ਦੋਸ਼ੀ ਭਾਵਨਾਵਾਂ ਨਾਲ ਲੜਨਾ ਪਿਆ। ਉਸ ਨੇ ਕਿਹਾ: “ਮੈਨੂੰ ਲੱਗਾ ਕਿ ਹੁਣ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਮੈਂ ਕਿਹੜਾ ਬਚਣਾ।” ਅਸੀਂ ਇਸ ਭੈਣ ਦੀਆਂ ਭਾਵਨਾਵਾਂ ਸਮਝ ਸਕਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਦੇ ਫੰਦੇ ਤੋਂ ਬਚੀਏ। ਜ਼ਰਾ ਸੋਚੋ ਕਿ ਸ਼ੈਤਾਨ ਕਿੰਨਾ ਖ਼ੁਸ਼ ਹੋਵੇਗਾ ਜੇ ਅਸੀਂ ਹਾਰ ਮੰਨ ਕੇ ਬੈਠ ਜਾਈਏ ਜਦ ਕਿ ਯਹੋਵਾਹ ਹਾਲੇ ਵੀ ਸਾਨੂੰ ਪਿਆਰ ਕਰਦਾ ਹੈ!—2 ਕੁਰਿੰਥੀਆਂ 2:5-7, 11 ਵਿਚ ਨੁਕਤਾ ਦੇਖੋ।
14. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਤਿਆਗਿਆ ਨਹੀਂ?
14 ਫਿਰ ਵੀ ਅਸੀਂ ਸ਼ਾਇਦ ਸੋਚੀਏ, ‘ਮੈਂ ਇਹ ਕਿਵੇਂ ਜਾਣ ਸਕਦਾ ਹਾਂ ਕਿ ਯਹੋਵਾਹ ਨੇ ਮੈਨੂੰ ਤਿਆਗਿਆ ਨਹੀਂ?’ ਇਹ ਸਵਾਲ ਪੁੱਛ ਕੇ ਅਸੀਂ ਦਿਖਾਉਂਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰ ਸਕਦਾ ਹੈ। ਬਹੁਤ ਸਾਲ ਪਹਿਲਾਂ ਇਕ ਪਹਿਰਾਬੁਰਜ ਵਿਚ ਲਿਖਿਆ ਸੀ: “ਅਸੀਂ ਅਜਿਹੀ ਕੋਈ ਮਾੜੀ ਆਦਤ ਕਰਕੇ [ਸ਼ਾਇਦ] ਕਈ ਵਾਰ ਠੋਕਰ ਖਾਈਏ ਜਿਸ ਤੋਂ ਸਾਨੂੰ ਲੱਗਦਾ ਸੀ ਕਿ ਅਸੀਂ ਛੁਟਕਾਰਾ ਪਾ ਲਿਆ ਹੈ। . . . ਪਰ ਹਾਰ ਨਾ ਮੰਨੋ। ਇਹ ਨਾ ਸੋਚੋ ਕਿ *
ਤੁਹਾਡਾ ਪਾਪ ਮਾਫ਼ ਕਰਨ ਲਾਇਕ ਨਹੀਂ ਹੈ। ਸ਼ੈਤਾਨ ਤੁਹਾਡੇ ਮਨ ਵਿਚ ਇਹੀ ਖ਼ਿਆਲ ਪਾਉਣਾ ਚਾਹੁੰਦਾ ਹੈ। ਪਰ ਤੁਹਾਡੀ ਉਦਾਸੀ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਇਕ ਬੁਰੇ ਇਨਸਾਨ ਨਹੀਂ ਹੋ ਅਤੇ ਯਹੋਵਾਹ ਤੁਹਾਨੂੰ ਮਾਫ਼ ਕਰ ਸਕਦਾ ਹੈ। ਯਹੋਵਾਹ ਨੂੰ ਮਾਫ਼ੀ, ਸਾਫ਼ ਜ਼ਮੀਰ ਅਤੇ ਮਦਦ ਲਈ ਨਿਮਰਤਾ ਨਾਲ ਪ੍ਰਾਰਥਨਾ ਕਰਦੇ ਰਹੋ। ਜਿੱਦਾਂ ਵਾਰ-ਵਾਰ ਇੱਕੋ ਮੁਸੀਬਤ ਦਾ ਸਾਮ੍ਹਣਾ ਕਰਦਿਆਂ ਬੱਚਾ ਆਪਣੇ ਪਿਤਾ ਕੋਲ ਦੌੜਿਆ ਜਾਂਦਾ ਹੈ, ਉਸੇ ਤਰ੍ਹਾਂ ਤੁਸੀਂ ਵੀ ਆਪਣੀ ਕਮਜ਼ੋਰੀ ਨਾਲ ਲੜਨ ਲਈ ਯਹੋਵਾਹ ਤੋਂ ਵਾਰ-ਵਾਰ ਪ੍ਰਾਰਥਨਾ ਰਾਹੀਂ ਮਦਦ ਮੰਗੋ ਅਤੇ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ।”15-16. ਕੁਝ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗਾ ਜਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਨਹੀਂ ਤਿਆਗਿਆ?
15 ਜਦੋਂ ਯਹੋਵਾਹ ਦੇ ਕਈ ਸੇਵਕਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਤਿਆਗਿਆ ਨਹੀਂ ਸੀ, ਤਾਂ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਿਆ। ਮਿਸਾਲ ਲਈ, ਕੁਝ ਸਾਲ ਪਹਿਲਾਂ ਇਕ ਭਰਾ ਨੂੰ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖਾਂ ਵਿੱਚੋਂ ਇਕ ਤਜਰਬਾ ਪੜ੍ਹ ਕੇ ਬਹੁਤ ਤਸੱਲੀ ਮਿਲੀ। ਇਸ ਲੇਖ ਵਿਚ ਇਕ ਭੈਣ ਨੇ ਕਿਹਾ ਕਿ ਆਪਣੀਆਂ ਪਿਛਲੀਆਂ ਗ਼ਲਤੀਆਂ ਕਰਕੇ ਉਸ ਲਈ ਇਹ ਮੰਨਣਾ ਔਖਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰ ਸਕਦਾ ਹੈ। ਬਪਤਿਸਮਾ ਲੈਣ ਤੋਂ ਕਈ ਸਾਲਾਂ ਬਾਅਦ ਵੀ ਉਹ ਇੱਦਾਂ ਦੀਆਂ ਭਾਵਨਾਵਾਂ ਨਾਲ ਲੜਦੀ ਰਹੀ। ਪਰ ਰਿਹਾਈ ਦੀ ਕੀਮਤ ’ਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਕੇ ਉਹ ਆਪਣੀ ਸੋਚ ਬਦਲ ਸਕੀ। *
16 ਇਸ ਭੈਣ ਦੇ ਤਜਰਬੇ ਦਾ ਭਰਾ ’ਤੇ ਕੀ ਅਸਰ ਪਿਆ? ਉਸ ਨੇ ਲਿਖਿਆ: “ਨੌਜਵਾਨ ਹੁੰਦਿਆਂ ਮੈਨੂੰ ਅਸ਼ਲੀਲ ਤਸਵੀਰਾਂ ਦੇਖਣ ਦੀ ਲਤ ਲੱਗੀ ਹੋਈ ਸੀ। ਹਾਲ ਹੀ ਵਿਚ ਮੇਰੇ ਤੋਂ ਫਿਰ ਉਹੀ ਗ਼ਲਤੀ ਹੋ ਗਈ। ਮੈਂ ਇਸ ਕਮਜ਼ੋਰੀ ਨਾਲ ਲੜਨ ਲਈ ਬਜ਼ੁਰਗਾਂ ਤੋਂ ਮਦਦ ਮੰਗੀ। ਬਜ਼ੁਰਗਾਂ ਨੇ ਮੈਨੂੰ ਯਹੋਵਾਹ ਦੇ ਪਿਆਰ ਅਤੇ ਉਸ ਦੀ ਦਇਆ ਦਾ ਅਹਿਸਾਸ ਕਰਾਇਆ। ਪਰ ਹੁਣ ਵੀ ਮੈਂ ਕਦੇ-ਕਦੇ ਨਿਕੰਮਾ ਮਹਿਸੂਸ ਕਰਦਾ ਹਾਂ ਤੇ ਸੋਚਦਾ ਹਾਂ ਕਿ ਯਹੋਵਾਹ ਮੈਨੂੰ ਪਿਆਰ ਕਰ ਹੀ ਨਹੀਂ ਸਕਦਾ। [ਇਸ ਭੈਣ] ਦੇ ਤਜਰਬੇ ਨੇ ਮੇਰੀ ਬਹੁਤ ਮਦਦ ਕੀਤੀ। ਹੁਣ ਮੈਨੂੰ ਅਹਿਸਾਸ ਹੋਇਆ ਕਿ ਜਦ ਮੈਨੂੰ ਲੱਗਦਾ ਹੈ ਕਿ ਪਰਮੇਸ਼ੁਰ ਮੈਨੂੰ ਮਾਫ਼ ਕਰ ਹੀ ਨਹੀਂ ਸਕਦਾ, ਤਾਂ ਅਸਲ ਵਿਚ ਮੈਂ ਕਹਿ ਰਿਹਾ ਹਾਂ ਕਿ ਉਸ ਦੇ ਪੁੱਤਰ ਦੀ ਕੁਰਬਾਨੀ ਮੇਰੇ ਪਾਪਾਂ ਲਈ ਕਾਫ਼ੀ ਨਹੀਂ ਹੈ। ਮੈਂ ਇਸ ਲੇਖ ਨੂੰ ਸਾਂਭ ਕੇ ਰੱਖਿਆ ਹੈ ਤਾਂਕਿ ਆਪਣੇ ਅੰਦਰ ਨਿਰਾਸ਼ਾ ਦੀਆਂ ਭਾਵਨਾਵਾਂ ਆਉਣ ਤੇ ਮੈਂ ਇਸ ਨੂੰ ਪੜ੍ਹ ਕੇ ਸੋਚ-ਵਿਚਾਰ ਕਰ ਸਕਾਂ।”
17. ਪੌਲੁਸ ਰਸੂਲ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਦੇ ਫੰਦੇ ਤੋਂ ਕਿਵੇਂ ਬਚਿਆ?
1 ਤਿਮੋ. 1:12-15) ਉਹ ਰਿਹਾਈ ਦੀ ਕੀਮਤ ਨੂੰ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਸਮਝਦਾ ਸੀ। (ਗਲਾ. 2:20) ਇਸ ਲਈ ਪੌਲੁਸ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਦੇ ਫੰਦੇ ਤੋਂ ਬਚਿਆ ਅਤੇ ਉਸ ਨੇ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨ ’ਤੇ ਧਿਆਨ ਲਾਇਆ।
17 ਇਸ ਤਰ੍ਹਾਂ ਦੇ ਤਜਰਬੇ ਸੁਣ ਕੇ ਸਾਨੂੰ ਪੌਲੁਸ ਰਸੂਲ ਦੀ ਮਿਸਾਲ ਯਾਦ ਆਉਂਦੀ ਹੈ। ਮਸੀਹੀ ਬਣਨ ਤੋਂ ਪਹਿਲਾਂ ਉਸ ਨੇ ਕਈ ਗੰਭੀਰ ਪਾਪ ਕੀਤੇ ਸਨ। ਪੌਲੁਸ ਨੂੰ ਆਪਣੀਆਂ ਗ਼ਲਤੀਆਂ ਯਾਦ ਸਨ, ਪਰ ਉਸ ਨੇ ਇਨ੍ਹਾਂ ਬਾਰੇ ਹੱਦੋਂ ਵੱਧ ਨਹੀਂ ਸੋਚਿਆ। (ਭਵਿੱਖ ’ਤੇ ਨਜ਼ਰਾਂ ਟਿਕਾਈ ਰੱਖੋ
18. ਇਸ ਲੇਖ ਵਿਚ ਅਸੀਂ ਕੀ ਸਿੱਖਿਆ ਹੈ?
18 ਇਸ ਲੇਖ ਵਿਚ ਅਸੀਂ ਤਿੰਨ ਫੰਦਿਆਂ ਦੀ ਜਾਂਚ ਕਰ ਕੇ ਕੀ ਸਿੱਖਿਆ ਹੈ? (1) ਮਿੱਠੀਆਂ ਯਾਦਾਂ ਯਹੋਵਾਹ ਵੱਲੋਂ ਇਕ ਬਰਕਤ ਹਨ। ਚਾਹੇ ਸਾਡੇ ਪੁਰਾਣੇ ਦਿਨ ਕਿੰਨੇ ਹੀ ਵਧੀਆ ਕਿਉਂ ਨਾ ਰਹੇ ਹੋਣ, ਪਰ ਨਵੀਂ ਦੁਨੀਆਂ ਦੀ ਤੁਲਨਾ ਵਿਚ ਉਹ ਕੁਝ ਵੀ ਨਹੀਂ ਹੋਣਗੇ। (2) ਦੂਸਰੇ ਸ਼ਾਇਦ ਸਾਨੂੰ ਠੇਸ ਪਹੁੰਚਾਉਣ, ਪਰ ਉਨ੍ਹਾਂ ਨੂੰ ਮਾਫ਼ ਕਰ ਕੇ ਅਸੀਂ ਆਪਣਾ ਧਿਆਨ ਯਹੋਵਾਹ ਦੀ ਸੇਵਾ ’ਤੇ ਲਾਈ ਰੱਖ ਸਕਦੇ ਹਾਂ। (3) ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਨਾਲ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਨਹੀਂ ਕਰ ਪਾਵਾਂਗੇ। ਸੋ ਪੌਲੁਸ ਵਾਂਗ ਸਾਨੂੰ ਭਰੋਸਾ ਰੱਖਣ ਦੀ ਲੋੜ ਹੈ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ।
19. ਅਸੀਂ ਕਿਵੇਂ ਜਾਣਦੇ ਹਾਂ ਕਿ ਨਵੀਂ ਦੁਨੀਆਂ ਵਿਚ ਪੁਰਾਣੀਆਂ ਗੱਲਾਂ ਕਰਕੇ ਅਸੀਂ ਦੁਖੀ ਨਹੀਂ ਹੋਵਾਂਗੇ?
19 ਸਾਨੂੰ ਉਮੀਦ ਹੈ ਕਿ ਅਸੀਂ ਹਮੇਸ਼ਾ ਲਈ ਜੀਵਾਂਗੇ। ਨਾਲੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਪੁਰਾਣੀਆਂ ਗੱਲਾਂ ਕਰਕੇ ਅਸੀਂ ਦੁਖੀ ਨਹੀਂ ਹੋਵਾਂਗੇ। ਉਸ ਸਮੇਂ ਬਾਰੇ ਬਾਈਬਲ ਕਹਿੰਦੀ ਹੈ: “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ।” (ਯਸਾ. 65:17) ਇਕ ਪਲ ਲਈ ਸੋਚੋ ਕਿ ਸਾਡੇ ਵਿੱਚੋਂ ਕੁਝ ਜਣੇ ਯਹੋਵਾਹ ਦੀ ਸੇਵਾ ਕਰਦਿਆਂ ਸਿਆਣੀ ਉਮਰ ਦੇ ਹੋ ਗਏ ਹਨ, ਪਰ ਨਵੀਂ ਦੁਨੀਆਂ ਵਿਚ ਅਸੀਂ ਫਿਰ ਤੋਂ ਜਵਾਨ ਹੋਵਾਂਗੇ। (ਅੱਯੂ. 33:25) ਇਸ ਲਈ ਆਓ ਆਪਾਂ ਬੀਤੇ ਸਮੇਂ ਬਾਰੇ ਹੱਦੋਂ ਵੱਧ ਨਾ ਸੋਚੀਏ। ਇਸ ਦੀ ਬਜਾਇ, ਆਓ ਅਸੀਂ ਭਵਿੱਖ ’ਤੇ ਨਜ਼ਰਾਂ ਟਿਕਾਈ ਰੱਖੀਏ ਅਤੇ ਨਵੀਂ ਦੁਨੀਆਂ ਵਿਚ ਪਹੁੰਚਣ ਲਈ ਪੂਰੀ ਵਾਹ ਲਾਈਏ!
ਗੀਤ 54 ਨਿਹਚਾ ਨਾਲ ਚੱਲੋ
^ ਪੈਰਾ 5 ਪੁਰਾਣੇ ਦਿਨ ਯਾਦ ਕਰ ਕੇ ਸਾਨੂੰ ਫ਼ਾਇਦਾ ਹੋ ਸਕਦਾ ਹੈ। ਪਰ ਅਸੀਂ ਗੁਜ਼ਰੇ ਹੋਏ ਕੱਲ੍ਹ ’ਤੇ ਇੰਨਾ ਜ਼ਿਆਦਾ ਧਿਆਨ ਵੀ ਨਹੀਂ ਲਾਵਾਂਗੇ ਕਿ ਅਸੀਂ ਅੱਜ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਨਾ ਕਰ ਪਾਈਏ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਨੂੰ ਭੁੱਲ ਜਾਈਏ। ਇਸ ਲੇਖ ਵਿਚ ਤਿੰਨ ਫੰਦਿਆਂ ਬਾਰੇ ਗੱਲ ਕੀਤੀ ਜਾਵੇਗੀ ਜਿਨ੍ਹਾਂ ਕਰਕੇ ਅਸੀਂ ਪੁਰਾਣੇ ਦਿਨਾਂ ਬਾਰੇ ਹੱਦੋਂ ਵੱਧ ਸੋਚਣ ਲੱਗ ਸਕਦੇ ਹਾਂ। ਅਸੀਂ ਬਾਈਬਲ ਦੇ ਅਸੂਲਾਂ ਅਤੇ ਅੱਜ ਦੇ ਸਮੇਂ ਦੀਆਂ ਮਿਸਾਲਾਂ ’ਤੇ ਗੌਰ ਕਰਾਂਗੇ ਜੋ ਇਨ੍ਹਾਂ ਫੰਦਿਆਂ ਤੋਂ ਬਚਣ ਲਈ ਸਾਡੀ ਮਦਦ ਕਰ ਸਕਦੀਆਂ ਹਨ।
^ ਪੈਰਾ 14 ਪਹਿਰਾਬੁਰਜ 15 ਫਰਵਰੀ 1954 (ਅੰਗ੍ਰੇਜ਼ੀ) ਦਾ ਸਫ਼ਾ 123 ਦੇਖੋ।
^ ਪੈਰਾ 58 ਤਸਵੀਰਾਂ ਬਾਰੇ ਜਾਣਕਾਰੀ: ਪੁਰਾਣੀਆਂ ਯਾਦਾਂ, ਗੁੱਸਾ-ਗਿਲਾ ਅਤੇ ਦੋਸ਼ੀ ਭਾਵਨਾ ਇਕ ਭਾਰੀ ਬੋਝ ਵਾਂਗ ਹਨ ਜਿਨ੍ਹਾਂ ਨੂੰ ਖਿੱਚਣ ਕਰਕੇ ਜ਼ਿੰਦਗੀ ਦੇ ਰਾਹ ’ਤੇ ਚੱਲਣਾ ਸਾਡੇ ਲਈ ਮੁਸ਼ਕਲ ਹੋ ਜਾਂਦਾ ਹੈ।
^ ਪੈਰਾ 65 ਤਸਵੀਰਾਂ ਬਾਰੇ ਜਾਣਕਾਰੀ: ਇਸ ਬੋਝ ਨੂੰ ਛੱਡਣ ਤੋਂ ਬਾਅਦ ਸਾਨੂੰ ਰਾਹਤ, ਖ਼ੁਸ਼ੀ ਅਤੇ ਤਾਕਤ ਮਿਲਦੀ ਹੈ। ਫਿਰ ਅਸੀਂ ਭਵਿੱਖ ’ਤੇ ਨਜ਼ਰਾਂ ਟਿਕਾਈ ਰੱਖ ਸਕਾਂਗੇ।