Skip to content

Skip to table of contents

ਮੁਸਕਰਾਹਟ ਦਾ ਕਮਾਲ!

ਮੁਸਕਰਾਹਟ ਦਾ ਕਮਾਲ!

ਦੋ ਨੌਜਵਾਨ ਕੁੜੀਆਂ ਫ਼ਿਲਪੀਨ ਦੇ ਬੈਗੀਓ ਸ਼ਹਿਰ ਦੇ ਵਪਾਰਕ ਇਲਾਕੇ ਵਿਚ ਤੁਰੀਆਂ ਜਾ ਰਹੀਆਂ ਸਨ। ਉਨ੍ਹਾਂ ਦੀ ਨਜ਼ਰ ਪ੍ਰਕਾਸ਼ਨਾਂ ਵਾਲੀ ਰੇੜ੍ਹੀ ’ਤੇ ਪਈ, ਪਰ ਉਹ ਉਸ ਦੇ ਨੇੜੇ ਨਹੀਂ ਗਈਆਂ। ਹੈਲਨ ਨਾਂ ਦੀ ਭੈਣ ਰੇੜ੍ਹੀ ਕੋਲ ਖੜ੍ਹੀ ਸੀ। ਉਹ ਉਨ੍ਹਾਂ ਵੱਲ ਦੇਖ ਕੇ ਮੁਸਕਰਾਈ। ਉਹ ਦੋਵੇਂ ਕੁੜੀਆਂ ਆਪਣੇ ਰਾਹ ਤੁਰੀਆਂ ਗਈਆਂ, ਪਰ ਉਨ੍ਹਾਂ ਨੂੰ ਹੈਲਨ ਦੀ ਪਿਆਰ ਭਰੀ ਮੁਸਕਰਾਹਟ ਚੇਤੇ ਰਹੀ।

ਬਾਅਦ ਵਿਚ ਜਦੋਂ ਉਹ ਦੋਵੇਂ ਬੱਸ ਵਿਚ ਆਪਣੇ ਘਰਾਂ ਨੂੰ ਵਾਪਸ ਜਾ ਰਹੀਆਂ ਸਨ, ਤਾਂ ਉਨ੍ਹਾਂ ਨੇ ਰਾਹ ਵਿਚ ਇਕ ਕਿੰਗਡਮ ਹਾਲ ਉੱਤੇ jw.org ਦਾ ਵੱਡਾ ਸਾਰਾ ਬੋਰਡ ਦੇਖਿਆ। ਉਨ੍ਹਾਂ ਨੂੰ ਯਾਦ ਆਇਆ ਕਿ ਪ੍ਰਕਾਸ਼ਨਾਂ ਵਾਲੀ ਰੇੜ੍ਹੀ ’ਤੇ ਵੀ ਇਹੀ ਲਿਖਿਆ ਹੋਇਆ ਸੀ। ਉਹ ਬੱਸ ਤੋਂ ਉੱਤਰ ਗਈਆਂ ਅਤੇ ਉਸ ਇਮਾਰਤ ਵੱਲ ਗਈਆਂ ਜਿੱਥੇ ਉਹ ਬੋਰਡ ਲੱਗਾ ਹੋਇਆ ਸੀ। ਇਹ ਇਮਾਰਤ ਕਿੰਗਡਮ ਹਾਲ ਸੀ ਜਿਸ ਦੇ ਗੇਟ ਦੇ ਬਾਹਰ ਲਿਖਿਆ ਸੀ ਕਿ ਵੱਖੋ-ਵੱਖਰੀਆਂ ਮੰਡਲੀਆਂ ਦੀਆਂ ਮੀਟਿੰਗਾਂ ਕਦੋਂ-ਕਦੋਂ ਹੁੰਦੀਆਂ ਹਨ।

ਉਹ ਦੋਵੇਂ ਕੁੜੀਆਂ ਅਗਲੀ ਮੀਟਿੰਗ ਵਿਚ ਗਈਆਂ। ਜਦੋਂ ਉਹ ਕਿੰਗਡਮ ਹਾਲ ਦੇ ਅੰਦਰ ਆਈਆਂ, ਤਾਂ ਉਨ੍ਹਾਂ ਨੇ ਕਿਸ ਨੂੰ ਦੇਖਿਆ? ਹੈਲਨ ਨੂੰ! ਉਸ ਦੇ ਮੁਸਕਰਾਉਂਦੇ ਹੋਏ ਚਿਹਰੇ ਨੂੰ ਦੇਖਦਿਆਂ ਹੀ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ। ਹੈਲਨ ਕਹਿੰਦੀ ਹੈ, “ਉਨ੍ਹਾਂ ਅਣਜਾਣ ਕੁੜੀਆਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਮੈਂ ਥੋੜ੍ਹਾ ਜਿਹਾ ਘਬਰਾ ਗਈ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਉਹ ਮੇਰੇ ਵੱਲ ਕਿਉਂ ਆ ਰਹੀਆਂ ਸਨ।” ਪਰ ਫਿਰ ਉਨ੍ਹਾਂ ਕੁੜੀਆਂ ਨੇ ਹੈਲਨ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਪ੍ਰਕਾਸ਼ਨਾਂ ਵਾਲੀ ਰੇੜ੍ਹੀ ’ਤੇ ਦੇਖਿਆ ਸੀ।

ਇਨ੍ਹਾਂ ਨੌਜਵਾਨ ਕੁੜੀਆਂ ਨੇ ਮੀਟਿੰਗ ਅਤੇ ਭੈਣਾਂ-ਭਰਾਵਾਂ ਦੀ ਸੰਗਤੀ ਦਾ ਮਜ਼ਾ ਲਿਆ। ਉਨ੍ਹਾਂ ਨੂੰ ਉੱਥੇ ਬਿਲਕੁਲ ਵੀ ਓਪਰਾ ਨਹੀਂ ਲੱਗਾ। ਜਦੋਂ ਉਨ੍ਹਾਂ ਨੇ ਮੀਟਿੰਗ ਤੋਂ ਬਾਅਦ ਦੂਸਰਿਆਂ ਨੂੰ ਸਾਫ਼-ਸਫ਼ਾਈ ਕਰਦਿਆਂ ਦੇਖਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਵੀ ਹੱਥ ਵਟਾਉਣਾ ਚਾਹੁੰਦੀਆਂ ਹਨ। ਉਨ੍ਹਾਂ ਵਿੱਚੋਂ ਇਕ ਕੁੜੀ ਹੁਣ ਫ਼ਿਲਪੀਨ ਦੇਸ਼ ਵਿਚ ਨਹੀਂ ਰਹਿੰਦੀ। ਪਰ ਦੂਸਰੀ ਕੁੜੀ ਨੇ ਮੀਟਿੰਗਾਂ ਵਿਚ ਆਉਣਾ ਅਤੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਸਾਰਾ ਕਮਾਲ ਸਿਰਫ਼ ਇਕ ਮੁਸਕਰਾਹਟ ਕਰਕੇ ਹੀ ਹੋ ਪਾਇਆ!