ਅਧਿਐਨ ਲੇਖ 21
“ਇਸ ਦੁਨੀਆਂ ਦੀ ਬੁੱਧ” ਕਰਕੇ ਮੂਰਖ ਨਾ ਬਣੋ
“ਇਸ ਦੁਨੀਆਂ ਦੀ ਬੁੱਧ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ।”—1 ਕੁਰਿੰ. 3:19.
ਗੀਤ 37 ਪਰਮੇਸ਼ੁਰ ਦਾ ਬਚਨ
ਖ਼ਾਸ ਗੱਲਾਂ *
1. ਪਰਮੇਸ਼ੁਰ ਦਾ ਬਚਨ ਸਾਨੂੰ ਕੀ ਸਿਖਾਉਂਦਾ ਹੈ?
ਅਸੀਂ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ ਕਿਉਂਕਿ ਸਾਡਾ ਮਹਾਨ ਗੁਰੂ ਯਹੋਵਾਹ ਹੈ। (ਯਸਾ. 30:20, 21) “ਹਰ ਚੰਗਾ ਕੰਮ ਕਰਨ ਲਈ ਪੂਰੀ ਤਰ੍ਹਾਂ ਕਾਬਲ ਅਤੇ ਤਿਆਰ” ਕਰਨ ਲਈ ਉਸ ਦਾ ਬਚਨ ਸਾਨੂੰ ਉਹ ਸਭ ਕੁਝ ਦਿੰਦਾ ਹੈ ਜਿਸ ਦੀ ਸਾਨੂੰ ਲੋੜ ਹੈ। (2 ਤਿਮੋ. 3:17) ਬਾਈਬਲ ਦੀਆਂ ਸਿੱਖਿਆਵਾਂ ਮੁਤਾਬਕ ਜ਼ਿੰਦਗੀ ਜੀਉਣ ਕਰਕੇ ਅਸੀਂ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਬੁੱਧੀਮਾਨ ਬਣਦੇ ਹਾਂ ਜਿਹੜੇ ਸਾਨੂੰ ਇਸ “ਦੁਨੀਆਂ ਦੀ ਬੁੱਧ” ਮੁਤਾਬਕ ਜੀਉਣ ਦੀ ਸਲਾਹ ਦਿੰਦੇ ਹਨ।—1 ਕੁਰਿੰ. 3:19; ਜ਼ਬੂ. 119:97-100.
2. ਇਸ ਲੇਖ ਵਿਚ ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?
2 ਅਸੀਂ ਦੇਖਾਂਗੇ ਕਿ ਦੁਨੀਆਂ ਦੀ ਬੁੱਧ ਅਕਸਰ ਸਾਨੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਭਰਮਾਉਂਦੀ ਹੈ। ਸੋ ਸ਼ਾਇਦ ਸਾਨੂੰ ਦੁਨੀਆਂ ਦੇ ਲੋਕਾਂ ਦੀ ਸੋਚ ਅਤੇ ਕੰਮਾਂ ਦਾ ਵਿਰੋਧ ਕਰਨਾ ਔਖਾ ਲੱਗੇ। ਇਸ ਕਰਕੇ ਬਾਈਬਲ ਕਹਿੰਦੀ ਹੈ: “ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ। ਇਹ ਗਿਆਨ ਅਤੇ ਗੱਲਾਂ ਇਨਸਾਨਾਂ ਦੇ ਰੀਤਾਂ-ਰਿਵਾਜਾਂ . . . ਉੱਤੇ ਆਧਾਰਿਤ ਹਨ।” (ਕੁਲੁ. 2:8) ਇਸ ਲੇਖ ਵਿਚ ਅਸੀਂ ਇਸ ਗੱਲ ’ਤੇ ਗੌਰ ਕਰਾਂਗੇ ਕਿ ਲੋਕ ਸ਼ੈਤਾਨ ਦੁਆਰਾ ਫੈਲਾਈਆਂ ਦੋ ਝੂਠੀਆਂ ਗੱਲਾਂ ’ਤੇ ਕਿਵੇਂ ਵਿਸ਼ਵਾਸ ਕਰਨ ਲੱਗ ਪਏ। ਇਨ੍ਹਾਂ ਦੋ ਗੱਲਾਂ ਦੇ ਸੰਬੰਧ ਵਿਚ ਅਸੀਂ ਦੇਖਾਂਗੇ ਕਿ ਦੁਨੀਆਂ ਦੀ ਬੁੱਧ ਉੱਤੇ ਵਿਸ਼ਵਾਸ ਕਰਨਾ ਮੂਰਖਤਾ ਕਿਉਂ ਹੈ ਅਤੇ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਬੁੱਧ ਦੁਨੀਆਂ ਦੀ ਕਿਸੇ ਵੀ ਚੀਜ਼ ਨਾਲੋਂ ਕਿਤੇ ਜ਼ਿਆਦਾ ਉੱਤਮ ਕਿਵੇਂ ਹੈ।
ਲਿੰਗੀ ਨੈਤਿਕਤਾ ਪ੍ਰਤੀ ਨਜ਼ਰੀਏ ਵਿਚ ਬਦਲਾਅ
3-4. ਵੀਹਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਦੇ ਲੋਕਾਂ ਦੇ ਲਿੰਗੀ ਨੈਤਿਕਤਾ ਪ੍ਰਤੀ ਨਜ਼ਰੀਏ ਵਿਚ ਕਿਹੜੇ ਬਦਲਾਅ ਆਏ?
3 ਵੀਹਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਦੇ ਲੋਕਾਂ ਦਾ ਲਿੰਗੀ ਨੈਤਿਕਤਾ ਪ੍ਰਤੀ
ਨਜ਼ਰੀਆ ਕਾਫ਼ੀ ਬਦਲ ਗਿਆ। ਪਹਿਲਾਂ ਲੋਕੀ ਮੰਨਦੇ ਸਨ ਕਿ ਸਰੀਰਕ ਸੰਬੰਧ ਸਿਰਫ਼ ਵਿਆਹੇ ਲੋਕਾਂ ਵਿਚ ਹੀ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਬਾਰੇ ਖੁੱਲ੍ਹੇ-ਆਮ ਗੱਲ ਨਹੀਂ ਕੀਤੀ ਜਾਣੀ ਚਾਹੀਦੀ। ਪਰ ਇਹ ਨੈਤਿਕ ਮਿਆਰ ਖ਼ਤਮ ਹੋ ਗਏ ਅਤੇ ਗ਼ਲਤ ਖ਼ਿਆਲ ਫੈਲ ਗਏ।4 ਪਹਿਲੇ ਵਿਸ਼ਵ ਯੁੱਧ ਦੇ ਅਖ਼ੀਰ ਵਿਚ ਲੋਕਾਂ ਦੇ ਪੇਸ਼ ਆਉਣ ਦੇ ਤਰੀਕੇ ਅਤੇ ਸੈਕਸ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਵਿਚ ਬਹੁਤ ਬਦਲਾਅ ਆਇਆ। ਇਕ ਖੋਜਕਾਰ ਕਹਿੰਦੀ ਹੈ ਕਿ ਫ਼ਿਲਮਾਂ, ਸਟੇਜ ’ਤੇ ਖੇਡੇ ਜਾਣ ਵਾਲੇ ਨਾਟਕਾਂ, ਗਾਣਿਆਂ, ਕਿਤਾਬਾਂ ਅਤੇ ਮਸ਼ਹੂਰੀਆਂ ਵਿਚ ਗੰਦੇ ਕੰਮ ਦਿਖਾਏ ਜਾਣ ਲੱਗੇ। ਇਨ੍ਹਾਂ ਸਾਲਾਂ ਦੌਰਾਨ ਡਾਂਸ ਅਤੇ ਲੋਕਾਂ ਦੇ ਕੱਪੜਿਆਂ ਤੋਂ ਸ਼ਰਮ-ਹਯਾ ਨਹੀਂ ਝਲਕਦੀ ਸੀ ਜਿਨ੍ਹਾਂ ਕਰਕੇ ਲੋਕਾਂ ਦੇ ਮਨ ਵਿਚ ਗ਼ਲਤ ਖ਼ਿਆਲ ਆਉਂਦੇ ਸਨ। ਬਾਈਬਲ ਵਿਚ ਆਖ਼ਰੀ ਦਿਨਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਲੋਕ “ਮੌਜ-ਮਸਤੀ ਦੇ ਪ੍ਰੇਮੀ ਹੋਣਗੇ।”—2 ਤਿਮੋ. 3:4.
5. 1960 ਦੇ ਦਹਾਕੇ ਤੋਂ ਨੈਤਿਕ ਮਿਆਰਾਂ ਸੰਬੰਧੀ ਲੋਕਾਂ ਦੇ ਨਜ਼ਰੀਏ ਵਿਚ ਕੀ ਬਦਲਾਅ ਆਇਆ?
5 1960 ਦੇ ਦਹਾਕੇ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕੀਂ ਵਿਆਹ ਤੋਂ ਬਿਨਾਂ ਇਕੱਠੇ ਰਹਿਣ ਲੱਗ ਪਏ ਅਤੇ ਤਲਾਕ ਲੈਣਾ ਅਤੇ ਆਦਮੀ-ਆਦਮੀ ਤੇ ਔਰਤ-ਔਰਤ ਵਿਚ ਸਰੀਰਕ ਸੰਬੰਧ ਹੋਣੇ ਆਮ ਹੋ ਗਏ। ਫ਼ਿਲਮਾਂ, ਨਾਟਕਾਂ ਵਗੈਰਾ ਵਿਚ ਸੈਕਸ ਖੁੱਲ੍ਹੇ-ਆਮ ਦਿਖਾਇਆ ਜਾਣ ਲੱਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਕੀ ਨਤੀਜਾ ਨਿਕਲਿਆ ਹੈ? ਇਕ ਲੇਖਕਾ ਨੇ ਕਿਹਾ ਕਿ ਨੈਤਿਕ ਮਿਆਰਾਂ ਉੱਤੇ ਨਾ ਚੱਲਣ ਕਰਕੇ ਪਰਿਵਾਰ ਟੁੱਟਣ ਲੱਗੇ, ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਵਾਧਾ ਹੋਣ ਲੱਗਾ ਅਤੇ ਲੋਕੀ ਨਿਰਾਸ਼ਾ ਵਿਚ ਡੁੱਬ ਗਏ ਅਤੇ ਕਈਆਂ ਨੂੰ ਅਸ਼ਲੀਲ ਫ਼ਿਲਮਾਂ ਅਤੇ ਤਸਵੀਰਾਂ ਦੇਖਣ ਦੀ ਲਤ ਲੱਗ ਗਈ। ਨਾਲੇ ਬਹੁਤ ਸਾਰੇ ਲੋਕਾਂ ਨੂੰ ਏਡਜ਼ ਵਰਗੀਆਂ ਜਿਨਸੀ ਬੀਮਾਰੀਆਂ ਲੱਗਣ ਲੱਗੀਆਂ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਦੀ ਬੁੱਧ ਮੁਤਾਬਕ ਜੀਉਣਾ ਸੱਚੀ ਮੂਰਖਤਾ ਹੈ!—2 ਪਤ. 2:19.
6. ਸੈਕਸ ਪ੍ਰਤੀ ਲੋਕਾਂ ਦਾ ਨਜ਼ਰੀਆ ਸ਼ੈਤਾਨ ਦੀ ਇੱਛਾ ਮੁਤਾਬਕ ਕਿਵੇਂ ਹੈ?
6 ਲੋਕਾਂ ਦਾ ਸੈਕਸ ਪ੍ਰਤੀ ਨਜ਼ਰੀਆ ਉੱਦਾਂ ਦਾ ਹੋ ਗਿਆ ਜਿੱਦਾਂ ਦਾ ਸ਼ੈਤਾਨ ਚਾਹੁੰਦਾ ਹੈ। ਬਿਨਾਂ ਸ਼ੱਕ, ਜਦੋਂ ਲੋਕ ਪਰਮੇਸ਼ੁਰ ਵੱਲੋਂ ਦਿੱਤੇ ਸਰੀਰਕ ਸੰਬੰਧ ਦੇ ਤੋਹਫ਼ੇ ਦੀ ਗ਼ਲਤ ਵਰਤੋਂ ਕਰਦੇ ਹਨ, ਤਾਂ ਸ਼ੈਤਾਨ ਖ਼ੁਸ਼ ਹੁੰਦਾ ਹੈ। (ਅਫ਼. 2:2) ਅਨੈਤਿਕ ਜ਼ਿੰਦਗੀ ਜੀ ਕੇ ਲੋਕ ਦਿਖਾਉਂਦੇ ਹਨ ਕਿ ਉਹ ਪਰਮੇਸ਼ੁਰ ਵੱਲੋਂ ਮਿਲੇ ਬੱਚੇ ਪੈਦਾ ਕਰਨ ਦੇ ਤੋਹਫ਼ੇ ਦੀ ਕਦਰ ਨਹੀਂ ਕਰਦੇ। ਅਜਿਹੇ ਲੋਕ ਹਮੇਸ਼ਾ ਦੀ ਜ਼ਿੰਦਗੀ ਨਹੀਂ ਪਾ ਸਕਦੇ।—1 ਕੁਰਿੰ. 6:9, 10.
ਲਿੰਗੀ ਨੈਤਿਕਤਾ ਪ੍ਰਤੀ ਬਾਈਬਲ ਦਾ ਨਜ਼ਰੀਆ
7-8. ਸਰੀਰਕ ਸੰਬੰਧਾਂ ਪ੍ਰਤੀ ਬਾਈਬਲ ਦਾ ਨਜ਼ਰੀਆ ਦੁਨੀਆਂ ਦੇ ਨਜ਼ਰੀਏ ਨਾਲੋਂ ਕਿਤੇ ਜ਼ਿਆਦਾ ਵਧੀਆ ਕਿਉਂ ਹੈ?
7 ਦੁਨੀਆਂ ਦੀ ਬੁੱਧ ਮੁਤਾਬਕ ਚੱਲਣ ਵਾਲੇ ਲੋਕ ਇਹ ਕਹਿ ਕੇ ਬਾਈਬਲ ਦੇ ਨੈਤਿਕ ਮਿਆਰਾਂ ਦਾ ਮਜ਼ਾਕ ਉਡਾਉਂਦੇ ਹਨ ਕਿ ਇਹ ਪੁਰਾਣੇ ਹੋ ਚੁੱਕੇ ਹਨ। ਕਈ ਲੋਕ ਸ਼ਾਇਦ ਪੁੱਛਣ, ‘ਰੱਬ ਨੇ ਸਾਡੇ ਵਿਚ ਜਿਨਸੀ ਇੱਛਾਵਾਂ ਪਾ ਕੇ ਇਨ੍ਹਾਂ ’ਤੇ ਕਾਬੂ ਪਾਉਣ ਲਈ ਕਿਉਂ ਕਿਹਾ ਹੈ?’ ਉਹ ਇਹ ਸਵਾਲ ਇਸ ਲਈ ਪੁੱਛਦੇ ਹਨ ਕਿਉਂਕਿ ਉਨ੍ਹਾਂ ਦੀ ਇਹ ਸੋਚ ਕੁਲੁ. 3:5) ਨਾਲੇ ਯਹੋਵਾਹ ਨੇ ਵਿਆਹ ਦਾ ਪ੍ਰਬੰਧ ਕੀਤਾ ਹੈ ਜਿਸ ਵਿਚ ਪਤੀ-ਪਤਨੀ ਆਪਣੀਆਂ ਜਾਇਜ਼ ਸਰੀਰਕ ਇੱਛਾਵਾਂ ਪੂਰੀਆਂ ਕਰ ਸਕਦੇ ਹਨ। (1 ਕੁਰਿੰ. 7:8, 9) ਇਸ ਤਰੀਕੇ ਨਾਲ ਪਤੀ-ਪਤਨੀ ਬਿਨਾਂ ਕਿਸੇ ਡਰ, ਚਿੰਤਾ ਤੇ ਪਛਤਾਵੇ ਦੇ ਸਰੀਰਕ ਸੰਬੰਧਾਂ ਦਾ ਆਨੰਦ ਮਾਣ ਸਕਦੇ ਹਨ ਜਦ ਕਿ ਅਨੈਤਿਕ ਸੰਬੰਧ ਰੱਖਣ ਵਾਲਿਆਂ ਨੂੰ ਅਕਸਰ ਭਿਆਨਕ ਨਤੀਜੇ ਭੁਗਤਣੇ ਪੈਂਦੇ ਹਨ।
ਗ਼ਲਤ ਹੈ ਕਿ ਸਾਨੂੰ ਆਪਣੀ ਹਰ ਇੱਛਾ ਪੂਰੀ ਕਰਨੀ ਚਾਹੀਦੀ ਹੈ। ਪਰ ਬਾਈਬਲ ਇਸ ਤੋਂ ਉਲਟ ਕਹਿੰਦੀ ਹੈ। ਬਾਈਬਲ ਕਹਿੰਦੀ ਹੈ ਕਿ ਸਾਡੇ ਕੋਲ ਗ਼ਲਤ ਇੱਛਾਵਾਂ ਨਾਲ ਲੜਨ ਦੀ ਕਾਬਲੀਅਤ ਹੈ। (8 ਇਸ ਦੁਨੀਆਂ ਦੀ ਬੁੱਧ ਤੋਂ ਉਲਟ, ਬਾਈਬਲ ਸਾਨੂੰ ਸਰੀਰਕ ਸੰਬੰਧਾਂ ਪ੍ਰਤੀ ਸਹੀ ਨਜ਼ਰੀਆ ਰੱਖਣ ਦੀ ਹੱਲਾਸ਼ੇਰੀ ਦਿੰਦੀ ਹੈ। ਇਹ ਦੱਸਦੀ ਹੈ ਕਿ ਸਰੀਰਕ ਸੰਬੰਧਾਂ ਤੋਂ ਖ਼ੁਸ਼ੀ ਪਾਈ ਜਾ ਸਕਦੀ ਹੈ। (ਕਹਾ. 5:18, 19) ਪਰ ਬਾਈਬਲ ਕਹਿੰਦੀ ਹੈ: “ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਵਿੱਤਰਤਾ ਅਤੇ ਆਦਰਯੋਗ ਤਰੀਕੇ ਨਾਲ ਆਪਣੇ ਸਰੀਰ ਨੂੰ ਕਿਵੇਂ ਕਾਬੂ ਵਿਚ ਰੱਖਣਾ ਹੈ, ਨਾ ਕਿ ਕਾਮ-ਵਾਸ਼ਨਾ ਦੇ ਲਾਲਚ ਨਾਲ, ਜਿਵੇਂ ਕਿ ਦੁਨੀਆਂ ਦੇ ਲੋਕ ਕਰਦੇ ਹਨ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ।”—1 ਥੱਸ. 4:4, 5.
9. (ੳ) ਵੀਹਵੀਂ ਸਦੀ ਦੇ ਸ਼ੁਰੂ ਵਿਚ ਯਹੋਵਾਹ ਦੇ ਲੋਕ ਉਸ ਦੇ ਬਚਨ ਵਿਚ ਪਾਈ ਜਾਂਦੀ ਉੱਤਮ ਬੁੱਧ ’ਤੇ ਕਿਵੇਂ ਚੱਲ ਸਕੇ? (ਅ) 1 ਯੂਹੰਨਾ 2:15, 16 ਵਿਚ ਕਿਹੜੀ ਵਧੀਆ ਸਲਾਹ ਦਿੱਤੀ ਗਈ ਹੈ? (ੲ) ਰੋਮੀਆਂ 1:24-27 ਅਨੁਸਾਰ ਸਾਨੂੰ ਕਿਹੜੇ ਗੰਦੇ ਕੰਮਾਂ ਤੋਂ ਬਚਣਾ ਚਾਹੀਦਾ ਹੈ?
9 ਵੀਹਵੀਂ ਸਦੀ ਦੇ ਸ਼ੁਰੂ ਵਿਚ ਯਹੋਵਾਹ ਦੇ ਲੋਕਾਂ ਨੇ ਆਪਣੇ ’ਤੇ ਉਨ੍ਹਾਂ ਲੋਕਾਂ ਦੀਆਂ ਗੱਲਾਂ ਦਾ ਅਸਰ ਨਹੀਂ ਪੈਣ ਦਿੱਤਾ ਜੋ “ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ” ਸਨ। (ਅਫ਼. 4:19) ਉਨ੍ਹਾਂ ਨੇ ਯਹੋਵਾਹ ਦੇ ਮਿਆਰਾਂ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ। 15 ਮਈ 1926 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ ਕਿ “ਇਕ ਆਦਮੀ ਜਾਂ ਇਕ ਔਰਤ ਨੂੰ ਆਪਣੀਆਂ ਸੋਚਾਂ ਅਤੇ ਆਪਣੇ ਕੰਮਾਂ ਵਿਚ ਪਵਿੱਤਰ ਅਤੇ ਸ਼ੁੱਧ ਹੋਣਾ ਚਾਹੀਦਾ ਹੈ, ਖ਼ਾਸ ਕਰਕੇ ਆਦਮੀ ਔਰਤ ਇਕ-ਦੂਜੇ ਨਾਲ ਪੇਸ਼ ਆਉਂਦੇ ਸਮੇਂ।” ਚਾਹੇ ਦੁਨੀਆਂ ਵਿਚ ਜੋ ਮਰਜ਼ੀ ਹੋ ਰਿਹਾ ਸੀ, ਪਰ ਯਹੋਵਾਹ ਦੇ ਲੋਕ ਉਸ ਦੇ ਬਚਨ ਵਿਚ ਪਾਈ ਜਾਂਦੀ ਉੱਤਮ ਬੁੱਧ ਮੁਤਾਬਕ ਚੱਲਦੇ ਰਹੇ। (1 ਯੂਹੰਨਾ 2:15, 16 ਪੜ੍ਹੋ।) ਅਸੀਂ ਪਰਮੇਸ਼ੁਰ ਦੇ ਬਚਨ ਲਈ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ! ਨਾਲੇ ਅਸੀਂ ਧੰਨਵਾਦੀ ਹਾਂ ਕਿ ਯਹੋਵਾਹ ਸਾਨੂੰ ਸਹੀ ਸਮੇਂ ’ਤੇ ਗਿਆਨ ਦਿੰਦਾ ਹੈ ਤਾਂਕਿ ਅਸੀਂ ਨੈਤਿਕਤਾ ਸੰਬੰਧੀ ਦੁਨੀਆਂ ਦਾ ਨਜ਼ਰੀਆ ਅਪਣਾਉਣ ਤੋਂ ਬਚ ਸਕੀਏ। *—ਰੋਮੀਆਂ 1:24-27 ਪੜ੍ਹੋ।
ਖ਼ੁਦ ਨੂੰ ਅਹਿਮੀਅਤ ਦੇਣ ਸੰਬੰਧੀ ਨਜ਼ਰੀਏ ਵਿਚ ਬਦਲਾਅ
10-11. ਬਾਈਬਲ ਵਿਚ ਆਖ਼ਰੀ ਦਿਨਾਂ ਬਾਰੇ ਕਿਹੜੀ ਚੇਤਾਵਨੀ ਦਿੱਤੀ ਗਈ ਸੀ?
10 ਬਾਈਬਲ ਵਿਚ ਚੇਤਾਵਨੀ ਦਿੱਤੀ ਗਈ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ “ਸੁਆਰਥੀ” ਹੋ ਜਾਣਗੇ। (2 ਤਿਮੋ. 3:1, 2) ਸਾਨੂੰ ਇਹ ਦੇਖ ਕੇ ਹੈਰਾਨੀ ਨਹੀਂ ਹੁੰਦੀ ਕਿ ਦੁਨੀਆਂ ਸੁਆਰਥੀ ਰਵੱਈਏ ਨੂੰ ਹੱਲਾਸ਼ੇਰੀ ਦਿੰਦੀ ਹੈ। ਇਕ ਵਿਸ਼ਵ-ਕੋਸ਼ ਦੱਸਦਾ ਹੈ ਕਿ 1970 ਦੇ ਦਹਾਕੇ ਦੌਰਾਨ ਜ਼ਿੰਦਗੀ ਵਿਚ ਸਫ਼ਲ ਹੋਣ ਬਾਰੇ ਸਲਾਹਾਂ ਦੇਣ ਵਾਲੀਆਂ ਕਿਤਾਬਾਂ ਵਿਚ ਵਾਧਾ ਹੋਣ ਲੱਗਾ। ਕੁਝ ਕਿਤਾਬਾਂ ਵਿਚ ਕਿਹਾ ਗਿਆ ਹੈ ਕਿ ‘ਇਕ ਵਿਅਕਤੀ ਨੂੰ ਆਪਣੇ ਵਿਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕਰਨੀ ਚਾਹੀਦੀ ਜਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਦੀ ਸੋਚ ਗ਼ਲਤ ਹੈ।’ ਮਿਸਾਲ ਲਈ, ਗੌਰ ਕਰੋ ਕਿ ਇਸ ਤਰ੍ਹਾਂ ਦੀ ਇਕ ਕਿਤਾਬ ਵਿਚ ਲਿਖਿਆ ਸੀ ਕਿ ‘ਆਪਣੇ ਆਪ ਨੂੰ ਪਿਆਰ ਕਰੋ ਕਿਉਂਕਿ ਤੁਸੀਂ ਸਭ ਤੋਂ ਸੋਹਣੇ ਤੇ ਕਾਬਲ ਇਨਸਾਨ ਹੋ।’ ਇਸ ਕਿਤਾਬ ਵਿਚ ਕਿਹਾ ਗਿਆ ਸੀ ਕਿ ‘ਇਕ ਵਿਅਕਤੀ ਨੂੰ ਆਪਣੇ ਆਪ ਨੂੰ ਰੱਬ ਦੀ ਜਗ੍ਹਾ ਰੱਖ ਕੇ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਪੇਸ਼ ਆਵੇਗਾ ਅਤੇ ਉਹ ਕੰਮ ਕਰੇਗਾ ਜੋ ਉਸ ਨੂੰ ਸਹੀ ਤੇ ਸੌਖੇ ਲੱਗਦੇ ਹਨ।’
11 ਕੀ ਤੁਸੀਂ ਪਹਿਲਾਂ ਇਹ ਗੱਲ ਸੁਣੀ ਹੈ? ਸ਼ੈਤਾਨ ਨੇ ਹੱਵਾਹ ਨੂੰ ਇੱਦਾਂ ਦਾ ਕੁਝ ਕਰਨ ਨੂੰ ਕਿਹਾ ਸੀ। ਉਸ ਨੇ ਕਿਹਾ ਕਿ ਹੱਵਾਹ ‘ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੀ ਹੋ’ ਜਾਵੇਗੀ। (ਉਤ. 3:5) ਅੱਜ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਇੰਨੀ ਜ਼ਿਆਦਾ ਅਹਿਮੀਅਤ ਦਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਵੀ ਉਨ੍ਹਾਂ ਨੂੰ ਨਹੀਂ ਦੱਸ ਸਕਦਾ ਕਿ ਕੀ ਸਹੀ ਹੈ ਜਾਂ ਕੀ ਗ਼ਲਤ, ਇੱਥੋਂ ਤਕ ਕਿ ਪਰਮੇਸ਼ੁਰ ਵੀ ਨਹੀਂ। ਮਿਸਾਲ ਲਈ, ਵਿਆਹ ਬਾਰੇ ਲੋਕ ਜੋ ਨਜ਼ਰੀਆ ਰੱਖਦੇ ਹਨ, ਉਸ ਤੋਂ ਇਹ ਰਵੱਈਆ ਸਾਫ਼-ਸਾਫ਼ ਨਜ਼ਰ ਆਉਂਦਾ ਹੈ।
12. ਵਿਆਹ ਬਾਰੇ ਦੁਨੀਆਂ ਦਾ ਕੀ ਨਜ਼ਰੀਆ ਹੈ?
12 ਬਾਈਬਲ ਦੱਸਦੀ ਹੈ ਕਿ ਪਤੀ-ਪਤਨੀ ਨੂੰ ਇਕ-ਦੂਜੇ ਉਤ. 2:24) ਇਸ ਦੇ ਉਲਟ, ਦੁਨੀਆਂ ਦੀ ਬੁੱਧ ਅਨੁਸਾਰ ਚੱਲਣ ਵਾਲੇ ਅਲੱਗ ਨਜ਼ਰੀਆ ਅਪਣਾਉਣ ਦੀ ਹੱਲਾਸ਼ੇਰੀ ਦਿੰਦੇ ਹੋਏ ਕਹਿੰਦੇ ਹਨ ਕਿ ਪਤੀ-ਪਤਨੀ ਨੂੰ ਆਪਣੀਆਂ-ਆਪਣੀਆਂ ਲੋੜਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਤਲਾਕ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਕੁਝ ਦੇਸ਼ਾਂ ਵਿਚ ਵਿਆਹ ਵੇਲੇ ਇਹ ਸਹੁੰ ਖਾਧੀ ਜਾਂਦੀ ਹੈ ਕਿ ਅਸੀਂ ਉਮਰ ਭਰ ਵਿਆਹ ਦਾ ਬੰਧਨ ਨਿਭਾਵਾਂਗੇ। ਪਰ ਬਹੁਤ ਸਾਰੇ ਲੋਕਾਂ ਨੇ ਇਹ ਸਹੁੰ ਬਦਲ ਦਿੱਤੀ ਹੈ ਕਿ ਅਸੀਂ ਉੱਨੀ ਦੇਰ ਤਕ ਵਿਆਹ ਦਾ ਬੰਧਨ ਨਿਭਾਵਾਂਗੇ ਜਿੰਨੀ ਦੇਰ ਤਕ ਅਸੀਂ ਇਕ-ਦੂਜੇ ਨੂੰ ਪਿਆਰ ਕਰਾਂਗੇ। ਵਿਆਹ ਨੂੰ ਉਮਰ ਭਰ ਦਾ ਬੰਧਨ ਨਾ ਮੰਨਣ ਵਾਲੇ ਅਣਗਿਣਤ ਲੋਕਾਂ ਦੇ ਵਿਆਹ ਟੁੱਟੇ ਹਨ ਅਤੇ ਉਨ੍ਹਾਂ ਦੇ ਦਿਲ ਉੱਤੇ ਗਹਿਰੀ ਸੱਟ ਵੱਜੀ ਹੈ। ਬਿਨਾਂ ਸ਼ੱਕ, ਵਿਆਹ ਪ੍ਰਤੀ ਦੁਨੀਆਂ ਦਾ ਨਜ਼ਰੀਆ ਮੂਰਖਤਾ ਭਰਿਆ ਹੈ।
ਦਾ ਆਦਰ ਕਰਨਾ ਚਾਹੀਦਾ ਹੈ ਤੇ ਵਿਆਹ ਦੀਆਂ ਕਸਮਾਂ ਨਿਭਾਉਣੀਆਂ ਚਾਹੀਦੀਆਂ ਹਨ। ਇਸ ਵਿਚ ਪਤੀ-ਪਤਨੀ ਨੂੰ ਇਕ-ਦੂਜੇ ਨਾਲ ਰਹਿਣ ਦੀ ਹੱਲਾਸ਼ੇਰੀ ਦਿੱਤੀ ਗਈ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (13. ਕਿਹੜੇ ਇਕ ਕਾਰਨ ਕਰਕੇ ਯਹੋਵਾਹ ਹੰਕਾਰੀਆਂ ਤੋਂ ਘਿਣ ਕਰਦਾ ਹੈ?
13 ਬਾਈਬਲ ਕਹਿੰਦੀ ਹੈ: “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।” (ਕਹਾ. 16:5) ਯਹੋਵਾਹ ਹੰਕਾਰੀਆਂ ਤੋਂ ਘਿਣ ਕਿਉਂ ਕਰਦਾ ਹੈ? ਇਸ ਦਾ ਇਕ ਕਾਰਨ ਹੈ ਕਿ ਜਿਹੜੇ ਲੋਕ ਹੰਕਾਰੀ ਬਣਦੇ ਹਨ, ਉਹ ਸ਼ੈਤਾਨ ਵਾਂਗ ਹਨ। ਪਰਮੇਸ਼ੁਰ ਨੇ ਯਿਸੂ ਨੂੰ ਸਾਰੀਆਂ ਚੀਜ਼ਾਂ ਬਣਾਉਣ ਲਈ ਵਰਤਿਆ। ਜ਼ਰਾ ਸੋਚੋ ਕਿ ਸ਼ੈਤਾਨ ਕਿੰਨਾ ਘਮੰਡੀ ਸੀ ਜਿਸ ਨੇ ਸੋਚਿਆ ਕਿ ਯਿਸੂ ਉਸ ਨੂੰ ਮੱਥਾ ਟੇਕੇਗਾ! (ਮੱਤੀ 4:8, 9; ਕੁਲੁ. 1:15, 16) ਭਾਵੇਂ ਘਮੰਡੀ ਲੋਕਾਂ ਨੂੰ ਲੱਗਦਾ ਹੈ ਕਿ ਉਹ ਬੁੱਧੀਮਾਨ ਹਨ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਮੂਰਖ ਹਨ।
ਖ਼ੁਦ ਨੂੰ ਅਹਿਮੀਅਤ ਦੇਣ ਸੰਬੰਧੀ ਬਾਈਬਲ ਦਾ ਨਜ਼ਰੀਆ
14. ਰੋਮੀਆਂ 12:3 ਸਾਡੀ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਕਿਵੇਂ ਮਦਦ ਕਰਦਾ ਹੈ?
14 ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਬਾਈਬਲ ਸਾਡੀ ਮਦਦ ਕਰਦੀ ਹੈ। ਇਹ ਦੱਸਦੀ ਹੈ ਕਿ ਕੁਝ ਹੱਦ ਤਕ ਆਪਣੇ ਨਾਲ ਪਿਆਰ ਕਰਨਾ ਸਹੀ ਹੈ। ਯਿਸੂ ਨੇ ਕਿਹਾ: “ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 19:19) ਪਰ ਬਾਈਬਲ ਇਹ ਨਹੀਂ ਸਿਖਾਉਂਦੀ ਕਿ ਸਾਨੂੰ ਆਪਣੇ ਆਪ ਨੂੰ ਦੂਜਿਆਂ ਤੋਂ ਬਿਹਤਰ ਸਮਝਣਾ ਚਾਹੀਦਾ ਹੈ। ਇਸ ਦੀ ਬਜਾਇ, ਇਹ ਕਹਿੰਦੀ ਹੈ: “ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।”—ਫ਼ਿਲਿ. 2:3; ਰੋਮੀਆਂ 12:3 ਪੜ੍ਹੋ।
15. ਤੁਹਾਨੂੰ ਕਿਉਂ ਯਕੀਨ ਹੈ ਕਿ ਆਪਣੇ ਆਪ ਨੂੰ ਅਹਿਮੀਅਤ ਦੇਣ ਬਾਰੇ ਬਾਈਬਲ ਦਾ ਨਜ਼ਰੀਆ ਸਹੀ ਹੈ?
15 ਅੱਜ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਵੀ ਕਹਿੰਦੇ ਹਨ ਕਿ ਆਪਣੇ ਆਪ ਨੂੰ ਅਹਿਮੀਅਤ ਦੇਣ ਬਾਰੇ ਬਾਈਬਲ ਦੀ ਸਲਾਹ ਮੂਰਖਤਾ ਭਰੀ ਹੈ। ਉਹ ਕਹਿੰਦੇ ਹਨ, ‘ਜੇ ਮੈਂ ਦੂਜਿਆਂ ਨੂੰ ਆਪਣੇ ਆਪ ਤੋਂ ਜ਼ਿਆਦਾ ਅਹਿਮੀਅਤ ਦੇਵਾਂਗਾ, ਤਾਂ ਉਹ ਮੇਰਾ ਫ਼ਾਇਦਾ ਚੁੱਕਣਗੇ।’ ਪਰ ਸ਼ੈਤਾਨ ਦੁਆਰਾ ਆਪਣੇ ਆਪ ਨੂੰ ਅਹਿਮੀਅਤ ਦੇਣ ਦੇ ਕੀ ਨਤੀਜੇ ਨਿਕਲੇ ਹਨ? ਤੁਸੀਂ ਕੀ ਦੇਖਿਆ ਹੈ? ਕੀ ਸੁਆਰਥੀ ਲੋਕ ਖ਼ੁਸ਼ ਹਨ? ਕੀ ਉਨ੍ਹਾਂ ਦੇ ਪਰਿਵਾਰ ਖ਼ੁਸ਼ ਹਨ? ਕੀ ਉਨ੍ਹਾਂ ਦੇ ਸੱਚੇ ਦੋਸਤ ਹਨ? ਕੀ ਉਨ੍ਹਾਂ ਦਾ ਪਰਮੇਸ਼ੁਰ ਨਾਲ ਕਰੀਬੀ ਰਿਸ਼ਤਾ ਹੈ? ਤੁਸੀਂ ਕਿਸ ਦੀ ਬੁੱਧ ਅਨੁਸਾਰ ਚੱਲਣ ਦੇ ਵਧੀਆ ਨਤੀਜੇ ਦੇਖੇ ਹਨ, ਦੁਨੀਆਂ ਦੀ ਜਾਂ ਪਰਮੇਸ਼ੁਰ ਦੇ ਬਚਨ ਦੀ?
16-17. ਅਸੀਂ ਕਿਸ ਗੱਲ ਲਈ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ ਅਤੇ ਕਿਉਂ?
16 ਜਿਹੜੇ ਲੋਕ ਉਨ੍ਹਾਂ ਲੋਕਾਂ ਦੀ ਸਲਾਹ ’ਤੇ ਚੱਲਦੇ ਹਨ ਜਿਨ੍ਹਾਂ ਨੂੰ ਬੁੱਧੀਮਾਨ ਮੰਨਿਆ ਜਾਂਦਾ ਹੈ ਉਹ ਉਸ ਮੁਸਾਫ਼ਰ ਵਰਗੇ ਹਨ ਜੋ ਆਪਣੇ ਨਾਲ ਦੇ ਮੁਸਾਫ਼ਰ ਨੂੰ ਰਾਹ ਪੁੱਛਦਾ ਹੈ ਜੋ ਖ਼ੁਦ ਗੁਆਚਾ ਹੋਇਆ ਹੈ। ਯਿਸੂ ਦੇ ਜ਼ਮਾਨੇ ਵਿਚ ਬੁੱਧੀਮਾਨ ਸਮਝੇ ਜਾਣ ਵਾਲੇ ਆਦਮੀਆਂ ਬਾਰੇ ਉਸ ਨੇ ਕਿਹਾ: “ਉਹ ਤਾਂ ਖ਼ੁਦ ਅੰਨ੍ਹੇ ਹਨ ਤੇ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ। ਜੇ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇ, ਤਾਂ ਉਹ ਦੋਵੇਂ ਟੋਏ ਵਿਚ ਡਿਗਣਗੇ।” (ਮੱਤੀ 15:14) ਇਹ ਸੱਚ ਹੈ ਕਿ ਦੁਨੀਆਂ ਦੀ ਬੁੱਧ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ।
17 ਬਾਈਬਲ ਦੀ ਵਧੀਆ ਸਲਾਹ ਨੇ ਹਮੇਸ਼ਾ ਸਾਬਤ ਕੀਤਾ ਹੈ ਕਿ “ਇਹ ਸਿਖਾਉਣ, ਤਾੜਨ, ਸੁਧਾਰਨ ਅਤੇ ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ।” (2 ਤਿਮੋ. 3:16) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਆਪਣੇ ਸੰਗਠਨ ਰਾਹੀਂ ਦੁਨੀਆਂ ਦੀ ਬੁੱਧ ਤੋਂ ਸਾਡੀ ਰਾਖੀ ਕੀਤੀ ਹੈ। (ਅਫ਼. 4:14) ਉਸ ਨੇ ਸਾਨੂੰ ਜੋ ਗਿਆਨ ਦਿੱਤਾ ਹੈ ਉਸ ਰਾਹੀਂ ਸਾਨੂੰ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਦੇ ਰਹਿਣ ਦੀ ਤਾਕਤ ਮਿਲਦੀ ਹੈ। ਇਹ ਕਿੰਨਾ ਵੱਡਾ ਸਨਮਾਨ ਹੈ ਕਿ ਸਾਨੂੰ ਬਾਈਬਲ ਵਿਚ ਪਾਈ ਜਾਂਦੀ ਉੱਤਮ ਬੁੱਧ ਰਾਹੀਂ ਸੇਧ ਮਿਲਦੀ ਹੈ!
ਗੀਤ 32 ਤਕੜੇ ਹੋਵੋ, ਦ੍ਰਿੜ੍ਹ ਬਣੋ!
^ ਪੈਰਾ 5 ਇਹ ਲੇਖ ਸਾਡੀ ਇਸ ਗੱਲ ’ਤੇ ਭਰੋਸਾ ਵਧਾਉਣ ਵਿਚ ਮਦਦ ਕਰੇਗਾ ਕਿ ਸਿਰਫ਼ ਯਹੋਵਾਹ ਹੀ ਸਾਨੂੰ ਸਹੀ ਸੇਧ ਦੇ ਸਕਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਦੁਨੀਆਂ ਦੀ ਬੁੱਧ ਅਨੁਸਾਰ ਚੱਲਣ ਦੇ ਬੁਰੇ ਨਤੀਜੇ ਨਿਕਲਦੇ ਹਨ, ਜਦ ਕਿ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਬੁੱਧ ’ਤੇ ਚੱਲ ਕੇ ਹਮੇਸ਼ਾ ਫ਼ਾਇਦਾ ਹੁੰਦਾ ਹੈ।
^ ਪੈਰਾ 9 ਮਿਸਾਲ ਲਈ, ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਖੰਡ 1, ਅਧਿਆਇ 24-26 ਅਤੇ ਖੰਡ 2, (ਅੰਗ੍ਰੇਜ਼ੀ) ਅਧਿਆਇ 4-5 ਦੇਖੋ।
^ ਪੈਰਾ 50 ਤਸਵੀਰਾਂ ਬਾਰੇ ਜਾਣਕਾਰੀ: ਇਕ ਗਵਾਹ ਜੋੜੇ ਦੀ ਜ਼ਿੰਦਗੀ ਦੇ ਕੁਝ ਪਲ। 1960 ਦੇ ਦਹਾਕੇ ਦੇ ਅਖ਼ੀਰ ਵਿਚ ਇਹ ਜੋੜਾ ਪ੍ਰਚਾਰ ਕਰਦਾ ਹੋਇਆ।
^ ਪੈਰਾ 52 ਤਸਵੀਰਾਂ ਬਾਰੇ ਜਾਣਕਾਰੀ: 1980 ਦੇ ਦਹਾਕੇ ਵਿਚ ਪਤੀ ਆਪਣੀ ਬੀਮਾਰ ਪਤਨੀ ਦੀ ਦੇਖ-ਭਾਲ ਕਰਦਾ ਹੋਇਆ ਅਤੇ ਉਨ੍ਹਾਂ ਦੀ ਕੁੜੀ ਉਨ੍ਹਾਂ ਵੱਲ ਦੇਖਦੀ ਹੋਈ।
^ ਪੈਰਾ 54 ਤਸਵੀਰਾਂ ਬਾਰੇ ਜਾਣਕਾਰੀ: ਅੱਜ ਜੋੜਾ ਯਹੋਵਾਹ ਦੀ ਸੇਵਾ ਵਿਚ ਬਿਤਾਈਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਦਾ ਹੋਇਆ। ਵੱਡੀ ਹੋ ਚੁੱਕੀ ਉਨ੍ਹਾਂ ਦੀ ਧੀ ਅਤੇ ਉਸ ਦਾ ਪਰਿਵਾਰ ਉਸ ਜੋੜੇ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦਾ ਹੋਇਆ।