ਪਹਿਰਾਬੁਰਜ—ਸਟੱਡੀ ਐਡੀਸ਼ਨ ਸਤੰਬਰ 2019

ਇਸ ਅੰਕ ਵਿਚ 28 ਅਕਤੂਬਰ–1 ਦਸੰਬਰ 2019 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਯਹੋਵਾਹ ਆਪਣੇ ਨਿਮਰ ਸੇਵਕਾਂ ਦੀ ਕਦਰ ਕਰਦਾ ਹੈ

ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਚ ਨਿਮਰਤਾ ਦਾ ਗੁਣ ਪੈਦਾ ਕਰੀਏ। ਬਦਲਦੇ ਹਾਲਾਤਾਂ ਵਿਚ ਸਾਡੀ ਨਿਮਰਤਾ ਕਿਵੇਂ ਪਰਖੀ ਜਾ ਸਕਦੀ ਹੈ?

ਆਰਮਾਗੇਡਨ ਇਕ ਖ਼ੁਸ਼ੀ ਦੀ ਖ਼ਬਰ!

ਆਰਮਾਗੇਡਨ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੋਣਗੀਆਂ? ਜਿੱਦਾਂ-ਜਿੱਦਾਂ ਆਰਮਾਗੇਡਨ ਨੇੜੇ ਆ ਰਿਹਾ ਹੈ, ਅਸੀਂ ਵਫ਼ਾਦਾਰ ਕਿਵੇਂ ਬਣੇ ਰਹਿ ਸਕਦੇ ਹਾਂ?

ਯਹੋਵਾਹ ਦੇ ਹੋਰ ਵੀ ਅਧੀਨ ਹੋਵੋ

ਰਾਜਪਾਲ ਨਹਮਯਾਹ, ਰਾਜਾ ਦਾਊਦ ਅਤੇ ਯਿਸੂ ਦੀ ਮਾਤਾ ਮਰੀਅਮ ਦੀ ਮਿਸਾਲ ਤੋਂ ਮੰਡਲੀ ਦੇ ਬਜ਼ੁਰਗ, ਪਿਤਾ ਅਤੇ ਮਾਵਾਂ ਅਧੀਨਗੀ ਬਾਰੇ ਸਿੱਖ ਸਕਦੇ ਹਨ।

“ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ”

ਇਸ ਸੱਦੇ ਨੂੰ ਸਵੀਕਾਰ ਕਰਨ ਵਿਚ ਕੀ ਕੁਝ ਸ਼ਾਮਲ ਹੈ? ਤਿੰਨ ਕੰਮ ਕਰ ਕੇ ਅਸੀਂ ਤਰੋ-ਤਾਜ਼ਾ ਹੁੰਦੇ ਰਹਾਂਗੇ।

ਦੇਖੋ ਇਕ ਵੱਡੀ ਭੀੜ

ਯੂਹੰਨਾ ਦੇ ਦਰਸ਼ਣ ਵਿਚ ਯਹੋਵਾਹ ਨੇ ‘ਵੱਡੀ ਭੀੜ’ ਦੀ ਪਛਾਣ ਕਰਾਈ ਕਿ ਇਹ ਕਿੰਨੀ ਵੱਡੀ ਤੇ ਅਲੱਗ-ਅਲੱਗ ਸਭਿਆਚਾਰ ਤੋਂ ਹੋਵੇਗੀ ਜੋ ਮਹਾਂ ਕਸ਼ਟ ਵਿੱਚੋਂ ਬਚ ਨਿਕਲੇਗੀ ਅਤੇ ਹਮੇਸ਼ਾ ਇਸ ਧਰਤੀ ’ਤੇ ਰਹੇਗੀ।