Skip to content

Skip to table of contents

ਕੈੱਨਥ ਈ. ਕੁੱਕ ਅਤੇ ਉਨ੍ਹਾਂ ਦੀ ਪਤਨੀ ਜੈਮੀ

ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

24 ਜਨਵਰੀ 2018 ਬੁੱਧਵਾਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਬੈਥਲ ਪਰਿਵਾਰਾਂ ਨੂੰ ਇਹ ਖ਼ਾਸ ਘੋਸ਼ਣਾ ਸੁਣ ਕੇ ਬਹੁਤ ਖ਼ੁਸ਼ੀ ਹੋਈ ਕਿ ਭਰਾ ਕੈੱਨਥ ਕੁੱਕ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਿਚ ਸ਼ਾਮਲ ਕੀਤਾ ਗਿਆ ਹੈ।

ਭਰਾ ਕੁੱਕ ਦਾ ਜਨਮ ਅਤੇ ਪਰਵਰਿਸ਼ ਅਮਰੀਕਾ ਦੇ ਪੈਨਸਿਲਵੇਨੀਆ ਪ੍ਰਾਂਤ ਵਿਚ ਹੋਈ। ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਕੁਝ ਦੇਰ ਪਹਿਲਾਂ ਉਨ੍ਹਾਂ ਨੂੰ ਆਪਣੇ ਨਾਲ ਪੜ੍ਹਨ ਵਾਲੇ ਤੋਂ ਸੱਚਾਈ ਪਤਾ ਲੱਗੀ। ਉਨ੍ਹਾਂ ਨੇ 7 ਜੂਨ 1980 ਵਿਚ ਬਪਤਿਸਮਾ ਲਿਆ। 1 ਸਤੰਬਰ 1982 ਨੂੰ ਉਨ੍ਹਾਂ ਨੇ ਰੈਗੂਲਰ ਪਾਇਨੀਅਰ ਵਜੋਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕੀਤੀ। ਦੋ ਸਾਲ ਪਾਇਨੀਅਰਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੈਥਲ ਆਉਣ ਦਾ ਸੱਦਾ ਮਿਲਿਆ। 12 ਅਕਤੂਬਰ 1984 ਨੂੰ ਉਨ੍ਹਾਂ ਨੇ ਨਿਊਯਾਰਕ ਦੇ ਵੌਲਕਿਲ ਸ਼ਹਿਰ ਵਿਚ ਬੈਥਲ ਸੇਵਾ ਸ਼ੁਰੂ ਕੀਤੀ।

ਅਗਲੇ 25 ਸਾਲਾਂ ਤਕ ਭਰਾ ਕੁੱਕ ਨੇ ਪ੍ਰਿੰਟਰੀ ਅਤੇ ਬੈਥਲ ਆਫ਼ਿਸ ਵਿਚ ਅਲੱਗ-ਅਲੱਗ ਜ਼ਿੰਮੇਵਾਰੀਆਂ ਨਿਭਾਈਆਂ। 1996 ਵਿਚ ਜੈਮੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਅਤੇ ਜੈਮੀ ਨੇ ਵੌਲਕਿਲ ਵਿਚ ਬੈਥਲ ਸੇਵਾ ਸ਼ੁਰੂ ਕਰ ਦਿੱਤੀ। ਦਸੰਬਰ 2009 ਵਿਚ ਭੈਣ ਤੇ ਭਰਾ ਕੁੱਕ ਨੂੰ ਪੈਟਰਸਨ ਵਿਚ ਵਾਚਟਾਵਰ ਸਿੱਖਿਆ ਕੇਂਦਰ ਭੇਜ ਦਿੱਤਾ ਗਿਆ ਜਿੱਥੇ ਭਰਾ ਕੁੱਕ ਨੂੰ ਰਾਇਟਿੰਗ ਕੌਰਸਪੌਂਡੇਂਸ ਡਿਪਾਰਟਮੈਂਟ ਵਿਚ ਜ਼ਿੰਮੇਵਾਰੀ ਮਿਲੀ। ਅਪ੍ਰੈਲ 2016 ਵਿਚ ਭੈਣ ਤੇ ਭਰਾ ਕੁੱਕ ਨੂੰ ਥੋੜ੍ਹੇ ਸਮੇਂ ਲਈ ਵੌਲਕਿਲ ਭੇਜ ਦਿੱਤਾ ਗਿਆ ਤੇ ਫਿਰ ਉਨ੍ਹਾਂ ਨੂੰ ਉੱਥੋਂ ਨਿਊਯਾਰਕ ਦੇ ਸ਼ਹਿਰ ਬਰੁਕਲਿਨ ਭੇਜ ਦਿੱਤਾ। ਪੰਜ ਮਹੀਨਿਆਂ ਬਾਅਦ ਉਨ੍ਹਾਂ ਨੂੰ ਨਿਊਯਾਰਕ ਦੇ ਵਾਰਵਿਕ ਸ਼ਹਿਰ ਵਿਚ ਮੁੱਖ ਦਫ਼ਤਰ ਭੇਜ ਦਿੱਤਾ ਗਿਆ। ਜਨਵਰੀ 2017 ਵਿਚ ਭਰਾ ਕੁੱਕ ਨੂੰ ਪ੍ਰਬੰਧਕ ਸਭਾ ਦੀ ਲਿਖਾਈ ਕਮੇਟੀ ਦੇ ਸਹਾਇਕ ਵਜੋਂ ਨਿਯੁਕਤ ਕੀਤਾ ਗਿਆ।