Skip to content

Skip to table of contents

ਅਧਿਐਨ ਲਈ ਸੁਝਾਅ

ਤਸਵੀਰਾਂ ਬਣਾ ਕੇ ਗੱਲਾਂ ਯਾਦ ਰੱਖੋ

ਤਸਵੀਰਾਂ ਬਣਾ ਕੇ ਗੱਲਾਂ ਯਾਦ ਰੱਖੋ

ਸਾਡੇ ਵਿੱਚੋਂ ਕਈਆਂ ਵਾਂਗ ਸ਼ਾਇਦ ਤੁਹਾਨੂੰ ਵੀ ਪੜ੍ਹੀਆਂ ਗੱਲਾਂ ਯਾਦ ਰੱਖਣੀਆਂ ਔਖੀਆਂ ਲੱਗਦੀਆਂ ਹੋਣ। ਪਰ ਕੀ ਤੁਸੀਂ ਧਿਆਨ ਦਿੱਤਾ ਕਿ ਯਿਸੂ ਦੀਆਂ ਦਿੱਤੀਆਂ ਮਿਸਾਲਾਂ ਸਾਡੇ ਲਈ ਯਾਦ ਰੱਖਣੀਆਂ ਸੌਖੀਆਂ ਹੁੰਦੀਆਂ ਹਨ? ਇੱਦਾਂ ਕਿਉਂ? ਕਿਉਂਕਿ ਅਸੀਂ ਇਨ੍ਹਾਂ ਦੀ ਕਲਪਨਾ ਕਰ ਸਕਦੇ ਹਾਂ ਜਿਸ ਕਰਕੇ ਸਾਨੂੰ ਇਹ ਜ਼ਿਆਦਾ ਯਾਦ ਰਹਿੰਦੀਆਂ ਹਨ। ਉਸੇ ਤਰ੍ਹਾਂ ਜੇ ਤੁਸੀਂ ਪੜ੍ਹੀਆਂ ਗੱਲਾਂ ਦੀ ਕਲਪਨਾ ਕਰੋ, ਤਾਂ ਤੁਹਾਨੂੰ ਇਹ ਜ਼ਿਆਦਾ ਯਾਦ ਰਹਿਣਗੀਆਂ। ਪਰ ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਤਸਵੀਰਾਂ ਬਣਾ ਕੇ।

ਜਿਹੜੇ ਲੋਕ ਨਵੀਆਂ ਗੱਲਾਂ ਸਿੱਖਦੇ ਵੇਲੇ ਉਨ੍ਹਾਂ ਦੀਆਂ ਤਸਵੀਰਾਂ ਬਣਾ ਲੈਂਦੇ ਹਨ, ਉਨ੍ਹਾਂ ਨੂੰ ਉਹ ਗੱਲਾਂ ਜ਼ਿਆਦਾ ਯਾਦ ਰਹਿੰਦੀਆਂ ਹਨ। ਇੱਦਾਂ ਕਰ ਕੇ ਉਹ ਨਾ ਸਿਰਫ਼ ਸ਼ਬਦ, ਸਗੋਂ ਮੁੱਖ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ। ਉਹ ਸੋਹਣੀਆਂ-ਸੋਹਣੀਆਂ ਤਸਵੀਰਾਂ ਨਹੀਂ, ਸਗੋਂ ਸਾਦੀਆਂ ਜਿਹੀਆਂ ਤਸਵੀਰਾਂ ਬਣਾਉਂਦੇ ਹਨ। ਨਾਲੇ ਇਹ ਵੀ ਦੇਖਿਆ ਗਿਆ ਹੈ ਕਿ ਇਸ ਤਕਨੀਕ ਦਾ ਖ਼ਾਸ ਤੌਰ ਤੇ ਸਿਆਣੀ ਉਮਰ ਦੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ।

ਇਸ ਲਈ ਕਿਉਂ ਨਾ ਅਗਲੀ ਵਾਰ ਅਧਿਐਨ ਕਰਦਿਆਂ ਸਿੱਖੀਆਂ ਗੱਲਾਂ ਦੀਆਂ ਤਸਵੀਰਾਂ ਬਣਾਓ। ਤੁਸੀਂ ਸ਼ਾਇਦ ਇਹ ਦੇਖ ਕੇ ਹੈਰਾਨ ਰਹਿ ਜਾਓ ਕਿ ਤੁਸੀਂ ਕਿੰਨਾ ਕੁਝ ਯਾਦ ਰੱਖ ਸਕੇ!