Skip to content

Skip to table of contents

ਅਧਿਐਨ ਲਈ ਸੁਝਾਅ

ਅਧਿਐਨ ਲਈ ਸੁਝਾਅ

ਸਭ ਤੋਂ ਪਹਿਲਾਂ ਕੀ ਅਧਿਐਨ ਕਰੀਏ?

ਸਾਡੇ ਸਾਰਿਆਂ ਕੋਲ ਅਧਿਐਨ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ। ਇਸ ਲਈ ਸਾਡੇ ਕੋਲ ਜੋ ਸਮਾਂ ਹੁੰਦਾ ਹੈ, ਅਸੀਂ ਉਸ ਦੀ ਵਧੀਆ ਤਰੀਕੇ ਨਾਲ ਵਰਤੋਂ ਕਿਵੇਂ ਕਰ ਸਕਦੇ ਹਾਂ? ਪਹਿਲੀ ਗੱਲ, ਤੁਸੀਂ ਜੋ ਪੜ੍ਹਦੇ ਹੋ, ਉਹ ਧਿਆਨ ਨਾਲ ਪੜ੍ਹੋ। ਫਟਾਫਟ ਬਹੁਤ ਕੁਝ ਪੜ੍ਹਨ ਨਾਲੋਂ ਵਧੀਆ ਹੋਵੇਗਾ ਕਿ ਤੁਸੀਂ ਥੋੜ੍ਹਾ ਪੜ੍ਹੋ, ਪਰ ਧਿਆਨ ਨਾਲ ਪੜ੍ਹੋ। ਇੱਦਾਂ ਕਰਨ ਨਾਲ ਤੁਹਾਨੂੰ ਜ਼ਿਆਦਾ ਫ਼ਾਇਦਾ ਹੋਵੇਗਾ।

ਫਿਰ ਤੈਅ ਕਰੋ ਕਿ ਤੁਸੀਂ ਪਹਿਲਾਂ ਕੀ ਅਧਿਐਨ ਕਰੋਗੇ। (ਅਫ਼. 5:15, 16) ਜ਼ਰਾ ਕੁਝ ਸੁਝਾਵਾਂ ʼਤੇ ਗੌਰ ਕਰੋ:

  • ਹਰ ਰੋਜ਼ ਬਾਈਬਲ ਪੜ੍ਹੋ। (ਜ਼ਬੂ. 1:2) ਜੇ ਤੁਸੀਂ ਚਾਹੋ, ਤਾਂ ਤੁਸੀਂ ਉਨ੍ਹਾਂ ਅਧਿਆਵਾਂ ਤੋਂ ਸ਼ੁਰੂ ਕਰ ਸਕਦੇ ਹੋ ਜੋ ਹਫ਼ਤੇ ਦੌਰਾਨ ਹੋਣ ਵਾਲੀ ਸਭਾ ਦੇ ਸ਼ਡਿਉਲ ਵਿਚ ਦਿੱਤੇ ਹੁੰਦੇ ਹਨ।

  • ਪਹਿਰਾਬੁਰਜ ਅਧਿਐਨ ਅਤੇ ਹਫ਼ਤੇ ਦੌਰਾਨ ਹੋਣ ਵਾਲੀ ਸਭਾ ਦੀ ਤਿਆਰੀ ਕਰੋ। ਜਵਾਬ ਵੀ ਤਿਆਰ ਕਰੋ।​—ਜ਼ਬੂ. 22:22.

  • ਸਮਾਂ ਮਿਲਣ ਤੇ ਹੋਰ ਨਵੇਂ ਪ੍ਰਕਾਸ਼ਨਾਂ ਦਾ ਵੀ ਅਧਿਐਨ ਕਰੋ, ਜਿਵੇਂ ਪ੍ਰਚਾਰ ਵਿਚ ਵਰਤੇ ਜਾਣ ਵਾਲੇ ਰਸਾਲਿਆਂ, ਵੀਡੀਓ ਅਤੇ jw.org/pa ʼਤੇ ਆਉਣ ਵਾਲੇ ਹੋਰ ਲੇਖਾਂ ਦਾ।

  • ਕਿਸੇ ਵਿਸ਼ੇ ʼਤੇ ਖੋਜਬੀਨ ਕਰੋ। ਜੇ ਤੁਸੀਂ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋ, ਤੁਹਾਡੇ ਮਨ ਵਿਚ ਕੋਈ ਸਵਾਲ ਹੈ ਜਾਂ ਤੁਸੀਂ ਬਾਈਬਲ ਦੇ ਕਿਸੇ ਵਿਸ਼ੇ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਬਾਰੇ ਖੋਜਬੀਨ ਕਰ ਸਕਦੇ ਹੋ। ਤੁਹਾਨੂੰ jw.org/hi ਉੱਤੇ “ਪੜ੍ਹੋ, ਸਮਝੋ ਅਤੇ ਕਰੋ” ਭਾਗ ਵਿਚ ਕੁਝ ਸੁਝਾਅ ਮਿਲ ਸਕਦੇ ਹਨ।