ਯਹੋਵਾਹ ਨੂੰ “ਤੁਹਾਡਾ ਫ਼ਿਕਰ ਹੈ”
ਤੁਸੀਂ ਇਹ ਯਕੀਨ ਕਿਉਂ ਰੱਖ ਸਕਦੇ ਹੋ ਕਿ ਇਹ ਸ਼ਬਦ ਸੱਚ ਹਨ ਅਤੇ ਯਹੋਵਾਹ ਸੱਚ-ਮੁੱਚ ਤੁਹਾਡੀ ਫ਼ਿਕਰ ਕਰਦਾ ਹੈ? ਇਕ ਕਾਰਨ ਇਹ ਹੈ ਕਿ ਬਾਈਬਲ ਇਸ ਤਰ੍ਹਾਂ ਕਹਿੰਦੀ ਹੈ। ਪਹਿਲਾ ਪਤਰਸ 5:7 ਵਿਚ ਲਿਖਿਆ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” ਕਿਹੜੇ ਸਬੂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ?
ਪਰਮੇਸ਼ੁਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ
ਪਰਮੇਸ਼ੁਰ ਵਿਚ ਉਹ ਗੁਣ ਹਨ ਜੋ ਤੁਸੀਂ ਆਪਣੇ ਪੱਕੇ ਦੋਸਤਾਂ ਵਿਚ ਦੇਖਣਾ ਚਾਹੁੰਦੇ ਹੋ। ਜਿਹੜੇ ਲੋਕ ਇਕ-ਦੂਜੇ ਨਾਲ ਪਿਆਰ ਅਤੇ ਖੁੱਲ੍ਹ-ਦਿਲੀ ਨਾਲ ਪੇਸ਼ ਆਉਂਦੇ ਹਨ, ਉਹ ਅਕਸਰ ਪੱਕੇ ਦੋਸਤ ਬਣ ਜਾਂਦੇ ਹਨ। ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਯਹੋਵਾਹ ਹਰ ਦਿਨ ਇਨਸਾਨਾਂ ਨਾਲ ਪਿਆਰ ਅਤੇ ਖੁੱਲ੍ਹ-ਦਿਲੀ ਨਾਲ ਪੇਸ਼ ਆਉਂਦਾ ਹੈ। ਇਕ ਮਿਸਾਲ ’ਤੇ ਗੌਰ ਕਰੋ: “ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ’ਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਲੋਕਾਂ ’ਤੇ ਮੀਂਹ ਵਰ੍ਹਾਉਂਦਾ ਹੈ।” (ਮੱਤੀ 5:45) ਧੁੱਪ ਅਤੇ ਮੀਂਹ ਨਾਲ ਕੀ ਫ਼ਾਇਦਾ ਹੁੰਦਾ ਹੈ? ਬਾਕੀ ਚੀਜ਼ਾਂ ਦੇ ਨਾਲ-ਨਾਲ ਧੁੱਪ ਅਤੇ ਮੀਂਹ ਰਾਹੀਂ ਯਹੋਵਾਹ ‘ਲੋਕਾਂ ਨੂੰ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਿੰਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ।’ (ਰਸੂ. 14:17) ਜੀ ਹਾਂ, ਯਹੋਵਾਹ ਬਹੁਤਾਤ ਵਿਚ ਭੋਜਨ ਦਿੰਦਾ ਹੈ ਅਤੇ ਚੰਗਾ ਖਾਣਾ ਖਾ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ।
ਤਾਂ ਫਿਰ, ਕੁਝ ਲੋਕ ਭੁੱਖੇ ਪੇਟ ਕਿਉਂ ਸੌਂਦੇ ਹਨ? ਕਿਉਂਕਿ ਸਰਕਾਰਾਂ ਦਾ ਧਿਆਨ ਆਮ ਜਨਤਾ ਦੀਆਂ ਲੋੜਾਂ ਪੂਰੀਆਂ ਕਰਨ ਦੀ ਬਜਾਇ ਅਕਸਰ ਆਪਣੀਆਂ ਕੁਰਸੀਆਂ ਬਚਾਉਣ ਅਤੇ ਪੈਸੇ ਇਕੱਠੇ ਕਰਨ ਵੱਲ ਹੁੰਦਾ ਹੈ। ਯਹੋਵਾਹ ਜਲਦੀ ਹੀ ਆਪਣੇ ਪੁੱਤਰ ਦੁਆਰਾ ਇਨ੍ਹਾਂ ਲਾਲਚੀ ਸਰਕਾਰਾਂ ਨੂੰ ਖ਼ਤਮ ਕਰ ਕੇ ਧਰਤੀ ਉੱਤੇ ਰਾਜ ਕਰੇਗਾ। ਉਸ ਸਮੇਂ ਕੋਈ ਵੀ ਭੁੱਖਾ ਨਹੀਂ ਜ਼ਬੂ. 37:25) ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਉਸ ਨੂੰ ਸਾਡਾ ਫ਼ਿਕਰ ਹੈ?
ਹੋਵੇਗਾ। ਉਹ ਸਮਾਂ ਆਉਣ ਤਕ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਸੰਭਾਲਦਾ ਰਹੇਗਾ। (ਯਹੋਵਾਹ ਸਮੇਂ ਦਾ ਹਿਸਾਬ ਨਹੀਂ ਰੱਖਦਾ
ਇਕ ਚੰਗਾ ਦੋਸਤ ਸਾਡੇ ਨਾਲ ਸਮਾਂ ਬਿਤਾਉਂਦਾ ਹੈ। ਉਹ ਸ਼ਾਇਦ ਸਾਡੇ ਨਾਲ ਉਨ੍ਹਾਂ ਵਿਸ਼ਿਆਂ ਬਾਰੇ ਘੰਟਿਆਂ ਬੱਧੀ ਗੱਲਾਂ ਕਰੇ ਜਿਨ੍ਹਾਂ ਵਿਚ ਸਾਨੂੰ ਦੋਵਾਂ ਨੂੰ ਦਿਲਚਸਪੀ ਹੈ। ਨਾਲੇ ਇਕ ਚੰਗਾ ਦੋਸਤ ਧਿਆਨ ਨਾਲ ਸਾਡੀਆਂ ਗੱਲਾਂ ਸੁਣਦਾ ਹੈ ਜਦੋਂ ਅਸੀਂ ਆਪਣੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਬਾਰੇ ਉਸ ਨੂੰ ਦੱਸਦੇ ਹਾਂ। ਕੀ ਯਹੋਵਾਹ ਵੀ ਧਿਆਨ ਨਾਲ ਸਾਡੀ ਗੱਲ ਸੁਣਦਾ ਹੈ? ਜੀ ਹਾਂ। ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਇਸ ਲਈ ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” ਅਤੇ “ਲਗਾਤਾਰ ਪ੍ਰਾਰਥਨਾ ਕਰਦੇ ਰਹੋ।”—ਰੋਮੀ. 12:12; 1 ਥੱਸ. 5:17.
ਕੀ ਯਹੋਵਾਹ ਸਾਡੀਆਂ ਲੰਬੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਹੈ? ਬਾਈਬਲ ਦੀ ਇਕ ਮਿਸਾਲ ਤੋਂ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ। ਆਪਣੇ ਰਸੂਲਾਂ ਨੂੰ ਚੁਣਨ ਤੋਂ ਪਹਿਲਾਂ ਯਿਸੂ “ਸਾਰੀ ਰਾਤ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਰਿਹਾ।” (ਲੂਕਾ 6:12) ਲੱਗਦਾ ਹੈ ਕਿ ਉਸ ਪ੍ਰਾਰਥਨਾ ਵਿਚ ਯਿਸੂ ਨੇ ਆਪਣੇ ਬਹੁਤ ਸਾਰੇ ਚੇਲਿਆਂ ਦੇ ਨਾਂ ਲਏ, ਉਨ੍ਹਾਂ ਦੇ ਗੁਣਾਂ ਅਤੇ ਕਮਜ਼ੋਰੀਆਂ ਬਾਰੇ ਦੱਸਿਆ ਅਤੇ ਰਸੂਲਾਂ ਨੂੰ ਚੁਣਨ ਵਿਚ ਆਪਣੇ ਪਿਤਾ ਤੋਂ ਮਦਦ ਮੰਗੀ। ਅਗਲਾ ਦਿਨ ਚੜ੍ਹਨ ਤਕ ਯਿਸੂ ਜਾਣਦਾ ਸੀ ਕਿ ਉਸ ਨੇ ਸਭ ਤੋਂ ਕਾਬਲ ਵਿਅਕਤੀਆਂ ਨੂੰ ਆਪਣੇ ਰਸੂਲਾਂ ਵਜੋਂ ਚੁਣ ਲਿਆ ਹੈ। “ਪ੍ਰਾਰਥਨਾ ਦੇ ਸੁਣਨ ਵਾਲੇ” ਯਹੋਵਾਹ ਨੂੰ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਸੁਣ ਕੇ ਖ਼ੁਸ਼ੀ ਹੁੰਦੀ ਹੈ। (ਜ਼ਬੂ. 65:2) ਇੱਥੋਂ ਤਕ ਕਿ ਜੇ ਇਕ ਵਿਅਕਤੀ ਕਿਸੇ ਗੰਭੀਰ ਮਾਮਲੇ ਬਾਰੇ ਘੰਟਿਆਂ ਬੱਧੀ ਪ੍ਰਾਰਥਨਾ ਕਰਦਾ ਹੈ, ਤਾਂ ਵੀ ਯਹੋਵਾਹ ਸਮੇਂ ਦਾ ਹਿਸਾਬ ਨਹੀਂ ਰੱਖਦਾ।
ਪਰਮੇਸ਼ੁਰ ਮਾਫ਼ ਕਰਨ ਲਈ ਤਿਆਰ ਹੈ
ਜਦੋਂ ਮਾਫ਼ੀ ਦੀ ਗੱਲ ਆਉਂਦੀ ਹੈ, ਤਾਂ ਪੱਕੇ ਦੋਸਤ ਵੀ ਕਈ ਵਾਰ ਇਕ-ਦੂਜੇ ਨੂੰ ਮਾਫ਼ ਨਹੀਂ ਕਰ ਪਾਉਂਦੇ। ਕਈ ਵਾਰ ਲੋਕ ਕਾਫ਼ੀ ਪੁਰਾਣੀਆਂ ਦੋਸਤੀਆਂ ਤੋੜ ਦਿੰਦੇ ਹਨ ਕਿਉਂਕਿ ਉਨ੍ਹਾਂ ਲਈ ਮਾਫ਼ ਕਰਨਾ ਬਹੁਤ ਔਖਾ ਹੁੰਦਾ ਹੈ। ਯਹੋਵਾਹ ਇਸ ਤਰ੍ਹਾਂ ਦਾ ਨਹੀਂ ਹੈ। ਬਾਈਬਲ ਸਾਰੇ ਨੇਕ ਲੋਕਾਂ ਨੂੰ ਪਰਮੇਸ਼ੁਰ ਤੋਂ ਮਾਫ਼ੀ ਮੰਗਣ ਲਈ ਕਹਿੰਦੀ ਹੈ ਕਿਉਂਕਿ ਉਹ “ਅੱਤ ਦਿਆਲੂ” ਅਤੇ ਮਾਫ਼ ਕਰਨ ਲਈ ਤਿਆਰ ਹੈ। (ਯਸਾ. 55:6, 7) ਪਰਮੇਸ਼ੁਰ ਦਿਲ ਖੋਲ੍ਹ ਕੇ ਮਾਫ਼ ਕਿਉਂ ਕਰਦਾ ਹੈ?
ਬੇਸ਼ੁਮਾਰ ਪਿਆਰ ਹੋਣ ਕਰਕੇ ਪਰਮੇਸ਼ੁਰ ਦਿਲ ਖੋਲ੍ਹ ਕੇ ਮਾਫ਼ ਕਰਦਾ ਹੈ। ਉਸ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣਾ ਪੁੱਤਰ ਵਾਰ ਦਿੱਤਾ ਤਾਂਕਿ ਇਨਸਾਨਾਂ ਨੂੰ ਪਾਪ ਯੂਹੰ. 3:16) ਦਰਅਸਲ ਰਿਹਾਈ ਦੀ ਕੀਮਤ ਦੇ ਹੋਰ ਵੀ ਬਹੁਤ ਫ਼ਾਇਦੇ ਹੁੰਦੇ ਹਨ। ਮਸੀਹ ਦੀ ਕੁਰਬਾਨੀ ਦੇ ਆਧਾਰ ’ਤੇ ਪਰਮੇਸ਼ੁਰ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਮਾਫ਼ ਕਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਜੇ ਅਸੀਂ ਆਪਣੇ ਪਾਪਾਂ ਨੂੰ ਕਬੂਲ ਕਰਦੇ ਹਾਂ, ਤਾਂ ਉਹ ਸਾਡੇ ਪਾਪ ਮਾਫ਼ ਕਰ ਦੇਵੇਗਾ।” (1 ਯੂਹੰ. 1:9) ਯਹੋਵਾਹ ਤੋਂ ਮਾਫ਼ੀ ਮਿਲਣ ਕਰਕੇ ਲੋਕ ਉਸ ਨਾਲ ਦੋਸਤੀ ਬਣਾਈ ਰੱਖ ਸਕਦੇ ਹਨ। ਇਹ ਗੱਲ ਸਾਡੇ ਦਿਲਾਂ ਨੂੰ ਛੂਹ ਜਾਂਦੀ ਹੈ।
ਅਤੇ ਪਾਪ ਨਾਲ ਹੋਏ ਨੁਕਸਾਨ ਤੋਂ ਬਚਾਇਆ ਜਾ ਸਕੇ। (ਉਹ ਲੋੜ ਵੇਲੇ ਤੁਹਾਡਾ ਸਾਥ ਦਿੰਦਾ ਹੈ
ਪੱਕਾ ਦੋਸਤ ਲੋੜ ਵੇਲੇ ਹਮੇਸ਼ਾ ਸਾਥ ਦਿੰਦਾ ਹੈ। ਕੀ ਯਹੋਵਾਹ ਵੀ ਇੱਦਾਂ ਹੀ ਕਰਦਾ ਹੈ? ਉਸ ਦਾ ਬਚਨ ਕਹਿੰਦਾ ਹੈ: “ਭਾਵੇਂ [ਪਰਮੇਸ਼ੁਰ ਦਾ ਸੇਵਕ] ਡਿੱਗ ਹੀ ਪਵੇ ਪਰ ਡਿੱਗਿਆ ਨਹੀਂ ਰਹੇਗਾ, ਕਿਉਂ ਜੋ ਯਹੋਵਾਹ ਉਹ ਦਾ ਹੱਥ ਥੰਮ੍ਹਦਾ ਹੈ।” (ਜ਼ਬੂ. 37:24) ਯਹੋਵਾਹ ਅਲੱਗ-ਅਲੱਗ ਤਰੀਕਿਆਂ ਨਾਲ ‘ਆਪਣੇ ਸੇਵਕਾਂ ਦੇ ਹੱਥ ਥੰਮ੍ਹਦਾ ਹੈ।’ ਜ਼ਰਾ ਸੇਂਟ ਕਰੌਈ ਦੇ ਕੈਰੀਬੀਅਨ ਟਾਪੂ ਵਿਚ ਹੋਏ ਤਜਰਬੇ ’ਤੇ ਗੌਰ ਕਰੋ।
ਇਕ ਕੁੜੀ ਨੂੰ ਆਪਣੇ ਸਹਿਪਾਠੀਆਂ ਦੇ ਦਬਾਅ ਦਾ ਸਾਮ੍ਹਣਾ ਕਰਨਾ ਪਿਆ ਕਿਉਂਕਿ ਉਸ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਝੰਡੇ ਨੂੰ ਸਲਾਮੀ ਨਹੀਂ ਦਿੱਤੀ। ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਉਸ ਨੇ ਇਸ ਮਾਮਲੇ ਦਾ ਸਾਮ੍ਹਣਾ ਕਰਨ ਦਾ ਫ਼ੈਸਲਾ ਕੀਤਾ। ਜਦੋਂ ਉਸ ਨੂੰ ਅਗਲੀ ਵਾਰ ਕਲਾਸ ਵਿਚ ਕਿਸੇ ਵਿਸ਼ੇ ’ਤੇ ਬੋਲਣ ਦਾ ਮੌਕਾ ਮਿਲਿਆ, ਤਾਂ ਉਸ ਨੇ ਝੰਡੇ ਨੂੰ ਸਲਾਮੀ ਨਾ ਦੇਣ ਬਾਰੇ ਦੱਸਿਆ। ਉਸ ਨੇ ਬਾਈਬਲ ਕਹਾਣੀਆਂ ਦੀ ਕਿਤਾਬ ਤੋਂ ਸਮਝਾਇਆ ਕਿ ਸ਼ਦਰਕ, ਮੇਸ਼ਕ ਅਤੇ ਅਬਦਨਗੋ ਦੇ ਬਿਰਤਾਂਤ ਨੇ ਉਸ ਦੀ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਕੀਤੀ। ਉਸ ਨੇ ਦੱਸਿਆ: “ਯਹੋਵਾਹ ਨੇ ਉਨ੍ਹਾਂ ਤਿੰਨ ਇਬਰਾਨੀ ਨੌਜਵਾਨਾਂ ਨੂੰ ਬਚਾਇਆ ਕਿਉਂਕਿ ਉਨ੍ਹਾਂ ਨੇ ਮੂਰਤੀ ਅੱਗੇ ਮੱਥਾ ਨਹੀਂ ਟੇਕਿਆ।” ਫਿਰ ਉਸ ਨੇ ਸਾਰੀ ਕਲਾਸ ਨੂੰ ਕਿਤਾਬ ਲੈਣ ਬਾਰੇ ਪੁੱਛਿਆ। ਕਲਾਸ ਵਿੱਚੋਂ 11 ਬੱਚਿਆਂ ਨੇ ਇਹ ਕਿਤਾਬ ਲਈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਨੂੰ ਇਸ ਨਾਜ਼ੁਕ ਵਿਸ਼ੇ ’ਤੇ ਗੱਲ ਕਰਨ ਲਈ ਤਾਕਤ ਅਤੇ ਬੁੱਧ ਦਿੱਤੀ। ਇਸ ਕਰਕੇ ਉਹ ਕੁੜੀ ਬਹੁਤ ਖ਼ੁਸ਼ ਸੀ।
ਜੇ ਤੁਹਾਨੂੰ ਕਦੇ ਸ਼ੱਕ ਹੁੰਦਾ ਹੈ ਕਿ ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ ਜਾਂ ਨਹੀਂ, ਤਾਂ ਜ਼ਬੂਰਾਂ ਦੀ ਪੋਥੀ 34:17-19; 55:22 ਅਤੇ 145:18, 19 ਵਰਗੇ ਹਵਾਲਿਆਂ ’ਤੇ ਗੌਰ ਕਰੋ। ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਤੋਂ ਪੁੱਛੋ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ। ਨਾਲੇ ਜਦੋਂ ਤੁਹਾਨੂੰ ਕਿਸੇ ਮਾਮਲੇ ਵਿਚ ਪਰਮੇਸ਼ੁਰ ਦੀ ਮਦਦ ਦੀ ਲੋੜ ਪਵੇ, ਤਾਂ ਉਸ ਨੂੰ ਪ੍ਰਾਰਥਨਾ ਕਰੋ। ਤੁਸੀਂ ਦੇਖੋਗੇ ਕਿ ਯਹੋਵਾਹ ਨੂੰ “ਤੁਹਾਡਾ ਫ਼ਿਕਰ ਹੈ।”