ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਆਪਣੀ ਜ਼ਮੀਰ ਨੂੰ ਸਿਖਾਓ
“ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ।”—ਜ਼ਬੂ. 119:99.
ਗੀਤ: 29, 11
1. ਕਿਹੜੀ ਗੱਲ ਕਰਕੇ ਇਨਸਾਨ ਜਾਨਵਰਾਂ ਨਾਲੋਂ ਉੱਤਮ ਹਨ?
ਯਹੋਵਾਹ ਨੇ ਇਨਸਾਨਾਂ ਨੂੰ ਇਕ ਖ਼ਾਸ ਦੇਣ ਨਾਲ ਨਿਵਾਜਿਆ ਹੈ। ਉਹ ਹੈ, ਸਾਡੀ ਜ਼ਮੀਰ। ਇਸ ਕਰਕੇ ਇਨਸਾਨ ਜਾਨਵਰਾਂ ਨਾਲੋਂ ਉੱਤਮ ਹਨ। ਅਸੀਂ ਕਿਵੇਂ ਜਾਣਦੇ ਹਾਂ ਕਿ ਆਦਮ ਤੇ ਹੱਵਾਹ ਕੋਲ ਜ਼ਮੀਰ ਸੀ? ਪਰਮੇਸ਼ੁਰ ਦੀ ਅਣਆਗਿਆਕਾਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਆਪ ਨੂੰ ਲੁਕਾਇਆ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ।
2. ਸਾਡੀ ਜ਼ਮੀਰ ਇਕ ਦਿਸ਼ਾ ਯੰਤਰ ਵਾਂਗ ਕਿਵੇਂ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
2 ਜ਼ਮੀਰ ਸਾਡੇ ਮਨ ਦੀ ਆਵਾਜ਼ ਹੈ ਜੋ ਸਾਨੂੰ ਸਹੀ ਤੇ ਗ਼ਲਤ ਵਿਚ ਫ਼ਰਕ ਦੱਸਦੀ ਹੈ। ਇਹ ਸਾਨੂੰ ਜ਼ਿੰਦਗੀ ਵਿਚ ਸਹੀ ਸੇਧ ਦੇ ਸਕਦੀ ਹੈ। ਜਿਸ ਵਿਅਕਤੀ ਦੀ ਜ਼ਮੀਰ ਨੂੰ ਵਧੀਆ ਸਿਖਲਾਈ ਨਹੀਂ ਮਿਲੀ ਹੁੰਦੀ, ਉਹ ਆਦਮੀ ਉਸ ਸਮੁੰਦਰੀ ਜਹਾਜ਼ ਵਾਂਗ ਹੈ ਜਿਸ ਦਾ ਦਿਸ਼ਾ ਯੰਤਰ ਖ਼ਰਾਬ ਹੈ। ਹਵਾਵਾਂ ਅਤੇ ਸਮੁੰਦਰ ਦੀਆਂ ਲਹਿਰਾਂ ਜਹਾਜ਼ ਨੂੰ ਗ਼ਲਤ ਦਿਸ਼ਾ ਵੱਲ ਲੈ ਜਾ ਸਕਦੀਆਂ ਹਨ। ਪਰ ਠੀਕ ਦਿਸ਼ਾ ਯੰਤਰ ਦੀ ਮਦਦ ਨਾਲ ਜਹਾਜ਼ ਚਾਲਕ ਜਹਾਜ਼ ਨੂੰ ਸਹੀ ਦਿਸ਼ਾ ਵੱਲ ਲੈ ਜਾ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ, ਜੇ ਅਸੀਂ ਆਪਣੀ ਜ਼ਮੀਰ ਨੂੰ ਸਹੀ ਸਿਖਲਾਈ ਦੇਵਾਂਗੇ, ਤਾਂ ਇਹ ਸਾਨੂੰ ਸਹੀ ਸੇਧ ਦੇ ਸਕੇਗੀ।
3. ਆਪਣੀ ਜ਼ਮੀਰ ਨੂੰ ਸਹੀ ਸਿਖਲਾਈ ਨਾ ਦੇਣ ’ਤੇ ਕੀ ਹੋ ਸਕਦਾ ਹੈ?
3 ਜੇ ਅਸੀਂ ਆਪਣੀ ਜ਼ਮੀਰ ਨੂੰ ਸਹੀ ਸਿਖਲਾਈ ਨਹੀਂ ਦੇਵਾਂਗੇ, ਤਾਂ ਇਹ ਸਾਨੂੰ 1 ਤਿਮੋ. 4:1, 2) ਇਸ ਕਰਕੇ ਸ਼ਾਇਦ ਅਸੀਂ “ਬੁਰਿਆਈ ਨੂੰ ਭਲਿਆਈ” ਸਮਝਣ ਲੱਗ ਪਈਏ। (ਯਸਾ. 5:20) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਤੁਹਾਨੂੰ ਜਾਨੋਂ ਮਾਰ ਕੇ ਸੋਚਣਗੇ ਕਿ ਉਹ ਰੱਬ ਦੀ ਭਗਤੀ ਕਰ ਰਹੇ ਹਨ।” (ਯੂਹੰ. 16:2) ਚੇਲੇ ਇਸਤੀਫ਼ਾਨ ਦਾ ਕਤਲ ਕਰਨ ਵਾਲਿਆਂ ਨੇ ਵੀ ਇਹੀ ਸੋਚਿਆ ਸੀ। (ਰਸੂ. 6:8, 12; 7:54-60) ਇਤਿਹਾਸ ਦੌਰਾਨ, ਬਹੁਤ ਸਾਰੇ ਧਾਰਮਿਕ ਆਗੂਆਂ ਨੇ ਕਤਲ ਕਰਨ ਵਰਗੇ ਸੰਗੀਨ ਅਪਰਾਧ ਕੀਤੇ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਹ ਕੰਮ ਰੱਬ ਲਈ ਕੀਤਾ ਸੀ। ਪਰ ਅਸਲ ਵਿਚ ਉਨ੍ਹਾਂ ਦੇ ਸਾਰੇ ਕੰਮ ਪਰਮੇਸ਼ੁਰ ਦੇ ਕਾਨੂੰਨਾਂ ਤੋਂ ਉਲਟ ਸਨ। (ਕੂਚ 20:13) ਬਿਨਾਂ ਸ਼ੱਕ, ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਸਹੀ ਸੇਧ ਨਹੀਂ ਦਿੱਤੀ।
ਬੁਰੇ ਕੰਮ ਕਰਨ ਤੋਂ ਨਹੀਂ ਰੋਕੇਗੀ। (4. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੀ ਜ਼ਮੀਰ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ?
4 ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੀ ਜ਼ਮੀਰ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ? ਬਾਈਬਲ ਵਿਚ ਦਿੱਤੇ ਕਾਨੂੰਨ ਅਤੇ ਅਸੂਲ “ਸਿਖਾਉਣ, ਤਾੜਨ, ਸੁਧਾਰਨ ਅਤੇ ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ” ਹਨ। (2 ਤਿਮੋ. 3:16) ਸਾਨੂੰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ, ਇਸ ਦੀਆਂ ਗੱਲਾਂ ’ਤੇ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਤੇ ਇਨ੍ਹਾਂ ਗੱਲਾਂ ਨੂੰ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਦਿਨ-ਬਦਿਨ ਯਹੋਵਾਹ ਵਰਗੀ ਸੋਚ ਰੱਖਣੀ ਸਿੱਖਾਂਗੇ। ਇਸ ਤਰ੍ਹਾਂ ਕਰ ਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡੀ ਜ਼ਮੀਰ ਸਾਨੂੰ ਸਹੀ ਸੇਧ ਦੇ ਰਹੀ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਅਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦੇ ਹਾਂ।
ਪਰਮੇਸ਼ੁਰ ਦੇ ਕਾਨੂੰਨਾਂ ਨਾਲ ਆਪਣੀ ਜ਼ਮੀਰ ਨੂੰ ਸਿਖਾਓ
5, 6. ਪਰਮੇਸ਼ੁਰ ਦੇ ਕਾਨੂੰਨ ਸਾਡੀ ਮਦਦ ਕਿਵੇਂ ਕਰਦੇ ਹਨ?
5 ਪਰਮੇਸ਼ੁਰ ਦੇ ਕਾਨੂੰਨਾਂ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਸਿਰਫ਼ ਇਨ੍ਹਾਂ ਨੂੰ ਪੜ੍ਹਨਾ ਜਾਂ ਇਨ੍ਹਾਂ ਨੂੰ ਜਾਣਨਾ ਹੀ ਨਹੀਂ ਚਾਹੀਦਾ, ਸਗੋਂ ਸਾਨੂੰ ਇਨ੍ਹਾਂ ਨੂੰ ਪਿਆਰ ਕਰਨਾ ਤੇ ਇਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ: “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ।” (ਆਮੋ. 5:15) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਦੀ ਲੋੜ ਹੈ। ਜ਼ਰਾ ਸੋਚੋ, ਤੁਹਾਨੂੰ ਨੀਂਦ ਨਹੀਂ ਆਉਂਦੀ। ਇਸ ਕਰਕੇ ਡਾਕਟਰ ਤੁਹਾਨੂੰ ਪੌਸ਼ਟਿਕ ਖਾਣਾ ਖਾਣ, ਕਸਰਤ ਕਰਨ ਤੇ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰਨ ਦੀ ਸਲਾਹ ਦਿੰਦਾ ਹੈ। ਤੁਸੀਂ ਉਸ ਦੀ ਸਲਾਹ ਨੂੰ ਮੰਨਦੇ ਹੋ ਤੇ ਦੇਖਦੇ ਹੋ ਕਿ ਤੁਹਾਨੂੰ ਫ਼ਾਇਦਾ ਹੋਇਆ ਹੈ। ਤੁਸੀਂ ਡਾਕਟਰ ਦੀ ਸਲਾਹ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
6 ਇਸੇ ਤਰ੍ਹਾਂ ਸਾਡੇ ਸ੍ਰਿਸ਼ਟੀਕਰਤਾ ਨੇ ਸਾਨੂੰ ਕਾਨੂੰਨ ਦਿੱਤੇ ਹਨ ਤਾਂਕਿ ਅਸੀਂ ਪਾਪ ਦੇ ਬੁਰੇ ਨਤੀਜਿਆਂ ਤੋਂ ਬਚ ਸਕੀਏ ਅਤੇ ਸਾਡੀ ਜ਼ਿੰਦਗੀ ਵਿਚ ਸੁਧਾਰ ਹੋ ਸਕੇ। ਮਿਸਾਲ ਲਈ, ਬਾਈਬਲ ਸਾਨੂੰ ਝੂਠ ਬੋਲਣ, ਚੋਰੀ ਕਰਨ, ਹਰਾਮਕਾਰੀ ਕਰਨ, ਹਿੰਸਾ ਕਰਨ ਜਾਂ ਜਾਦੂ-ਟੂਣੇ ਨਾਲ ਜੁੜਿਆ ਹਰ ਕੰਮ ਕਰਨ ਤੋਂ ਮਨ੍ਹਾ ਕਰਦੀ ਹੈ। (ਕਹਾਉਤਾਂ 6:16-19 ਪੜ੍ਹੋ; ਪ੍ਰਕਾ. 21:8) ਜਦੋਂ ਯਹੋਵਾਹ ਦਾ ਕਹਿਣਾ ਮੰਨ ਕੇ ਵਧੀਆ ਨਤੀਜੇ ਨਿਕਲਦੇ ਹਨ, ਤਾਂ ਉਸ ਲਈ ਅਤੇ ਉਸ ਦੇ ਕਾਨੂੰਨਾਂ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਹੈ।
7. ਬਾਈਬਲ ਦੇ ਬਿਰਤਾਂਤ ਸਾਡੀ ਕਿਵੇਂ ਮਦਦ ਕਰਦੇ ਹਨ?
7 ਸਹੀ ਤੇ ਗ਼ਲਤ ਵਿਚ ਫ਼ਰਕ ਜਾਣਨ ਲਈ ਜ਼ਰੂਰੀ ਨਹੀਂ ਕਿ ਅਸੀਂ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਤੋੜ ਕੇ ਨਤੀਜੇ ਭੁਗਤੀਏ। ਅਸੀਂ ਪੁਰਾਣੇ ਸਮੇਂ ਦੇ ਲੋਕਾਂ ਦੀਆਂ ਗ਼ਲਤੀਆਂ ਤੋਂ ਸਿੱਖ ਸਕਦੇ ਹਾਂ। ਉਨ੍ਹਾਂ ਦੀਆਂ ਮਿਸਾਲਾਂ ਬਾਈਬਲ ਵਿਚ ਦਰਜ ਹਨ। ਕਹਾਉਤਾਂ 1:5 ਕਹਿੰਦਾ ਹੈ: “ਭਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ।” ਇਹ ਗਿਆਨ ਯਹੋਵਾਹ ਹੀ ਦਿੰਦਾ ਹੈ ਤੇ ਉਸ ਵੱਲੋਂ ਮਿਲਦਾ ਗਿਆਨ ਸਭ ਤੋਂ ਵਧੀਆ ਹੈ। ਮਿਸਾਲ ਲਈ, ਸੋਚੋ ਕਿ ਦਾਊਦ ਨੂੰ ਕਿੰਨਾ ਦੁੱਖ ਸਹਿਣਾ ਪਿਆ ਜਦੋਂ ਉਸ ਨੇ ਯਹੋਵਾਹ ਦਾ ਹੁਕਮ ਤੋੜ ਕੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ। (2 ਸਮੂ. 12:7-14) ਇਹ ਬਿਰਤਾਂਤ ਪੜ੍ਹਦਿਆਂ ਆਪਣੇ ਆਪ ਤੋਂ ਪੁੱਛੋ: ‘ਦਾਊਦ ਇਨ੍ਹਾਂ ਮੁਸ਼ਕਲਾਂ ਤੋਂ ਕਿਵੇਂ ਬਚ ਸਕਦਾ ਸੀ? ਜੇ ਮੈਂ ਇਹੋ ਜਿਹੇ ਹਾਲਾਤਾਂ ਵਿਚ ਹੋਵਾਂ, ਤਾਂ ਮੈਂ ਕੀ ਕਰਾਂਗਾ? ਕੀ ਮੈਂ ਦਾਊਦ ਵਾਂਗ ਗ਼ਲਤ ਕੰਮ ਕਰਾਂਗਾ ਜਾਂ ਯੂਸੁਫ਼ ਵਾਂਗ ਉੱਥੋਂ ਭੱਜ ਜਾਵਾਂਗਾ?’ (ਉਤ. 39:11-15) ਪਾਪ ਦੇ ਭਿਅੰਕਰ ਨਤੀਜਿਆਂ ਬਾਰੇ ਧਿਆਨ ਨਾਲ ਸੋਚ ਕੇ ਅਸੀਂ ਹੋਰ ਵੀ ਜ਼ਿਆਦਾ “ਬਦੀ ਤੋਂ ਘਿਣ” ਕਰ ਸਕਾਂਗੇ।
8, 9. (ੳ) ਸਾਡੀ ਜ਼ਮੀਰ ਕੀ ਕਰਨ ਵਿਚ ਸਾਡੀ ਮਦਦ ਕਰਦੀ ਹੈ? (ਅ) ਸਾਡੀ ਜ਼ਮੀਰ ਯਹੋਵਾਹ ਦੇ ਅਸੂਲਾਂ ਮੁਤਾਬਕ ਕਿਵੇਂ ਕੰਮ ਕਰਦੀ ਹੈ?
8 ਅਸੀਂ ਉਨ੍ਹਾਂ ਕੰਮਾਂ ਤੋਂ ਦੂਰ ਰਹਿੰਦੇ ਹਾਂ ਜਿਨ੍ਹਾਂ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਹੈ। ਪਰ ਉਸ ਹਾਲਾਤ ਵਿਚ ਅਸੀਂ ਕੀ ਕਰਾਂਗੇ ਜਿਸ ਬਾਰੇ ਬਾਈਬਲ ਵਿਚ ਕੋਈ ਸਿੱਧਾ-ਸਿੱਧਾ ਕਾਨੂੰਨ ਨਹੀਂ ਦਿੱਤਾ ਗਿਆ? ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ? ਜੇ ਅਸੀਂ ਬਾਈਬਲ ਅਨੁਸਾਰ ਆਪਣੀ ਜ਼ਮੀਰ ਨੂੰ ਸਿਖਲਾਈ ਦਿੱਤੀ ਹੈ, ਤਾਂ ਅਸੀਂ ਸਹੀ ਫ਼ੈਸਲਾ ਕਰ ਸਕਾਂਗੇ।
9 ਪਿਆਰ ਹੋਣ ਕਰਕੇ ਯਹੋਵਾਹ ਨੇ ਸਾਨੂੰ ਅਸੂਲ ਦਿੱਤੇ ਹਨ ਜੋ ਸਾਡੀ ਜ਼ਮੀਰ ਨੂੰ ਸੇਧ ਦੇ ਸਕਦੇ ਹਨ। ਉਹ ਕਹਿੰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾ. 48:17, 18) ਬਾਈਬਲ ਦੇ ਅਸੂਲਾਂ ’ਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਅਤੇ ਇਨ੍ਹਾਂ ਨੂੰ ਆਪਣੇ ਦਿਲ ਵਿਚ ਬਿਠਾ ਕੇ ਅਸੀਂ ਆਪਣੀ ਜ਼ਮੀਰ ਨੂੰ ਸਿਖਾ ਅਤੇ ਸੁਧਾਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਸਹੀ ਫ਼ੈਸਲੇ ਲੈ ਸਕਾਂਗੇ।
ਪਰਮੇਸ਼ੁਰ ਦੇ ਅਸੂਲਾਂ ਰਾਹੀਂ ਆਪਣੀ ਜ਼ਮੀਰ ਨੂੰ ਸਿਖਾਓ
10. ਅਸੂਲ ਕੀ ਹਨ ਅਤੇ ਯਿਸੂ ਨੇ ਸਿੱਖਿਆ ਦਿੰਦਿਆਂ ਅਸੂਲਾਂ ਨੂੰ ਕਿਵੇਂ ਵਰਤਿਆ?
10 ਅਸੂਲ ਬੁਨਿਆਦੀ ਸੱਚਾਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸਹੀ ਸੋਚ ਰੱਖਦਿਆਂ ਸਹੀ ਫ਼ੈਸਲੇ ਕਰ ਸਕਦੇ ਹਾਂ। ਯਹੋਵਾਹ ਦੇ ਅਸੂਲ ਜਾਣ ਕੇ ਅਸੀਂ ਉਸ ਦੀ ਸੋਚ ਨੂੰ ਸਮਝ ਸਕਦੇ ਹਾਂ ਅਤੇ ਜਾਣ ਸਕਦੇ ਹਾਂ ਕਿ ਉਸ ਨੇ ਕੁਝ ਕਾਨੂੰਨ ਕਿਉਂ ਦਿੱਤੇ ਹਨ। ਯਿਸੂ ਅਸੂਲਾਂ ਰਾਹੀਂ ਆਪਣੇ ਚੇਲਿਆਂ ਨੂੰ ਸਿਖਾਉਂਦਾ ਸੀ ਕਿ ਕਿਸੇ ਦੇ ਰਵੱਈਏ ਤੇ ਕੰਮਾਂ ਦੇ ਕੀ ਨਤੀਜੇ ਨਿਕਲ ਸਕਦੇ ਸਨ। ਮਿਸਾਲ ਲਈ, ਉਸ ਨੇ ਸਿਖਾਇਆ ਕਿ ਗੁੱਸੇ ਕਰਕੇ ਅਸੀਂ ਹਿੰਸਾ ਕਰਨ ’ਤੇ ਉਤਾਰੂ ਹੋ ਸਕਦੇ ਹਾਂ ਅਤੇ ਗ਼ਲਤ ਖ਼ਿਆਲਾਂ ਕਰਕੇ ਹਰਾਮਕਾਰੀ ਕਰ ਸਕਦੇ ਹਾਂ। (ਮੱਤੀ 5:21, 22, 27, 28) ਜਦੋਂ ਅਸੀਂ ਯਹੋਵਾਹ ਦੇ ਅਸੂਲਾਂ ਮੁਤਾਬਕ ਆਪਣੀ ਜ਼ਮੀਰ ਨੂੰ ਸਿਖਲਾਈ ਦੇਵਾਂਗੇ, ਤਾਂ ਅਸੀਂ ਉਹ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ਨਾਲ ਯਹੋਵਾਹ ਦੀ ਮਹਿਮਾ ਹੋਵੇਗੀ।—1 ਕੁਰਿੰ. 10:31.
11. ਹਰ ਮਸੀਹੀ ਦੀ ਜ਼ਮੀਰ ਵੱਖੋ-ਵੱਖਰੀ ਕਿਵੇਂ ਹੋ ਸਕਦੀ ਹੈ?
11 ਬਾਈਬਲ ਰਾਹੀਂ ਆਪਣੀ ਜ਼ਮੀਰ ਨੂੰ ਸਿਖਲਾਈ ਦੇਣ ਦੇ ਬਾਵਜੂਦ ਵੀ ਕਈ ਵਿਸ਼ਿਆਂ ’ਤੇ ਮਸੀਹੀਆਂ ਦੀ ਰਾਇ ਅਲੱਗ-ਅਲੱਗ ਹੋ ਸਕਦੀ ਹੈ। ਮਿਸਾਲ ਲਈ, ਸ਼ਰਾਬ ਪੀਣ ਦੇ ਮਾਮਲੇ ਵਿਚ। ਬਾਈਬਲ ਸ਼ਰਾਬ ਪੀਣ ਤੋਂ ਮਨ੍ਹਾ ਨਹੀਂ ਕਰਦੀ, ਪਰ ਇਹ ਸਾਨੂੰ ਹੱਦੋਂ ਵੱਧ ਸ਼ਰਾਬ ਪੀਣ ਜਾਂ ਸ਼ਰਾਬੀ ਹੋਣ ਤੋਂ ਖ਼ਬਰਦਾਰ ਕਰਦੀ ਹੈ। (ਕਹਾ. 20:1; 1 ਤਿਮੋ. 3:8) ਕੀ ਇਸ ਦਾ ਇਹ ਮਤਲਬ ਹੈ ਕਿ ਜੇ ਇਕ ਮਸੀਹੀ ਹੱਦੋਂ ਵੱਧ ਸ਼ਰਾਬ ਨਹੀਂ ਪੀਂਦਾ, ਤਾਂ ਉਸ ਨੂੰ ਆਪਣੇ ਸ਼ਰਾਬ ਪੀਣ ਦੇ ਫ਼ੈਸਲੇ ’ਤੇ ਸੋਚ-ਵਿਚਾਰ ਕਰਨ ਦੀ ਕੋਈ ਲੋੜ ਨਹੀਂ ਹੈ? ਨਹੀਂ। ਚਾਹੇ ਉਸ ਦੀ ਜ਼ਮੀਰ ਉਸ ਨੂੰ ਸ਼ਰਾਬ ਪੀਣ ਦੀ ਇਜਾਜ਼ਤ ਦਿੰਦੀ ਹੈ, ਤਾਂ ਵੀ ਉਸ ਨੂੰ ਦੂਸਰਿਆਂ ਦੀ ਜ਼ਮੀਰ ਦੀ ਪਰਵਾਹ ਕਰਨੀ ਚਾਹੀਦੀ ਹੈ।
12. ਰੋਮੀਆਂ 14:21 ਤੋਂ ਅਸੀਂ ਦੂਜਿਆਂ ਦੀ ਜ਼ਮੀਰ ਦਾ ਲਿਹਾਜ਼ ਕਰਨਾ ਕਿਵੇਂ ਸਿੱਖ ਸਕਦੇ ਹਾਂ?
12 ਪੌਲੁਸ ਨੇ ਦਿਖਾਇਆ ਕਿ ਸਾਨੂੰ ਦੂਜਿਆਂ ਦੀ ਜ਼ਮੀਰ ਦਾ ਵੀ ਲਿਹਾਜ਼ ਕਰਨਾ ਚਾਹੀਦਾ ਹੈ। ਉਸ ਨੇ ਲਿਖਿਆ: “ਇਸ ਲਈ ਇਹੀ ਚੰਗਾ ਹੈ ਕਿ ਤੂੰ ਨਾ ਮੀਟ ਖਾਵੇਂ, ਨਾ ਸ਼ਰਾਬ ਪੀਵੇਂ ਅਤੇ ਨਾ ਹੀ ਹੋਰ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਕਰਕੇ ਤੇਰੇ ਭਰਾ ਦੀ ਨਿਹਚਾ ਕਮਜ਼ੋਰ ਹੁੰਦੀ ਹੈ।” (ਰੋਮੀ. 14:21) ਇਸ ਲਈ ਚਾਹੇ ਅਸੀਂ ਸ਼ਰਾਬ ਪੀ ਸਕਦੇ ਹਾਂ, ਪਰ ਜੇ ਸਾਨੂੰ ਪਤਾ ਹੈ ਕਿ ਇਸ ਨਾਲ ਕਿਸੇ ਮਸੀਹੀ ਦੀ ਜ਼ਮੀਰ ਨੂੰ ਠੇਸ ਪਹੁੰਚ ਸਕਦੀ ਹੈ, ਤਾਂ ਅਸੀਂ ਸ਼ਰਾਬ ਨਾ ਪੀਣ ਦਾ ਫ਼ੈਸਲਾ ਕਰ ਸਕਦੇ ਹਾਂ । ਸ਼ਾਇਦ ਕੋਈ ਭਰਾ ਸੱਚਾਈ ਜਾਣਨ ਤੋਂ ਪਹਿਲਾਂ ਸ਼ਰਾਬੀ ਸੀ, ਪਰ ਸੱਚਾਈ ਜਾਣਨ ਤੋਂ ਬਾਅਦ ਉਸ ਨੇ ਸ਼ਰਾਬ ਬਿਲਕੁਲ ਹੀ ਛੱਡ ਦੇਣ ਦਾ ਫ਼ੈਸਲਾ ਕੀਤਾ। ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਾਂਗੇ ਜਿਸ ਕਰਕੇ ਉਹ ਦੁਬਾਰਾ ਤੋਂ ਸ਼ਰਾਬ ਪੀਣ ਲੱਗ ਪਵੇ। (1 ਕੁਰਿੰ. 6:9, 10) ਜੇ ਉਹ ਭਰਾ ਸਾਡੇ ਘਰ ਆਉਂਦਾ ਹੈ, ਤਾਂ ਕੀ ਅਸੀਂ ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਉਸ ਨੂੰ ਸ਼ਰਾਬ ਪੀਣ ਲਈ ਦੇਵਾਂਗੇ? ਬਿਲਕੁਲ ਵੀ ਨਹੀਂ!
13. ਤਿਮੋਥਿਉਸ ਨੇ ਦੂਜਿਆਂ ਦੀ ਜ਼ਮੀਰ ਦਾ ਖ਼ਿਆਲ ਕਿਵੇਂ ਰੱਖਿਆ ਤਾਂਕਿ ਲੋਕ ਖ਼ੁਸ਼ ਖ਼ਬਰੀ ਸੁਣਨ?
13 19-20 ਸਾਲਾਂ ਦੀ ਉਮਰ ਵਿਚ ਤਿਮੋਥਿਉਸ ਸੁੰਨਤ ਕਰਾਉਣ ਲਈ ਰਾਜ਼ੀ ਹੋ ਗਿਆ। ਚਾਹੇ ਸੁੰਨਤ ਰਸੂ. 16:3; 1 ਕੁਰਿੰ. 9:19-23) ਕੀ ਤੁਸੀਂ ਵੀ ਦੂਜਿਆਂ ਦੀ ਮਦਦ ਕਰਨ ਲਈ ਕੁਰਬਾਨੀਆਂ ਕਰਨ ਵਾਸਤੇ ਤਿਆਰ ਹੋ?
ਕਰਾਉਣ ਵੇਲੇ ਬਹੁਤ ਦਰਦ ਹੁੰਦਾ ਸੀ, ਪਰ ਫਿਰ ਵੀ ਉਸ ਨੇ ਇਹ ਦਰਦ ਸਹਿਆ। ਉਹ ਜਾਣਦਾ ਸੀ ਕਿ ਜਿਨ੍ਹਾਂ ਯਹੂਦੀਆਂ ਨੂੰ ਉਸ ਨੇ ਪ੍ਰਚਾਰ ਕਰਨਾ ਸੀ, ਉਨ੍ਹਾਂ ਦੀਆਂ ਨਜ਼ਰਾਂ ਵਿਚ ਸੁੰਨਤ ਕਰਾਉਣੀ ਜ਼ਰੂਰੀ ਸੀ। ਪੌਲੁਸ ਵਾਂਗ ਤਿਮੋਥਿਉਸ ਵੀ ਕਿਸੇ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦਾ ਸੀ। (‘ਸਮਝਦਾਰ ਬਣਨ ਲਈ ਪੂਰੀ ਵਾਹ ਲਾਓ’
14, 15. (ੳ) ਸਮਝਦਾਰ ਹੋਣ ਦਾ ਕੀ ਮਤਲਬ ਹੈ? (ਅ) ਸਮਝਦਾਰ ਮਸੀਹੀ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦੇ ਹਨ?
14 ਸਾਰੇ ਮਸੀਹੀਆਂ ਨੂੰ “ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ” ਲੈਣ ਤੋਂ ਬਾਅਦ “ਸਮਝਦਾਰ ਬਣਨ ਲਈ ਪੂਰੀ ਵਾਹ” ਲਾਉਣੀ ਚਾਹੀਦੀ ਹੈ। (ਇਬ. 6:1) ਕਾਫ਼ੀ ਸਾਲਾਂ ਤੋਂ ਸੱਚਾਈ ਵਿਚ ਹੋਣ ਕਰਕੇ ਹੀ ਅਸੀਂ ਸਮਝਦਾਰ ਮਸੀਹੀ ਨਹੀਂ ਬਣ ਜਾਂਦੇ। ਸਮਝਦਾਰ ਬਣਨ ਲਈ ਜਤਨ ਕਰਨ ਦੀ ਲੋੜ ਪੈਂਦੀ ਹੈ। ਸਾਨੂੰ ਲਗਾਤਾਰ ਗਿਆਨ ਤੇ ਸਮਝ ਹਾਸਲ ਕਰਦੇ ਰਹਿਣ ਦੀ ਲੋੜ ਹੈ। ਇਸ ਲਈ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ। (ਜ਼ਬੂ. 1:1-3) ਹਰ ਰੋਜ਼ ਬਾਈਬਲ ਪੜ੍ਹ ਕੇ ਤੁਸੀਂ ਯਹੋਵਾਹ ਦੇ ਕਾਨੂੰਨਾਂ ਤੇ ਅਸੂਲਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੋਗੇ।
15 ਮਸੀਹੀਆਂ ਲਈ ਸਭ ਤੋਂ ਵੱਡਾ ਕਾਨੂੰਨ ਕਿਹੜਾ ਹੈ? ਪਿਆਰ ਕਰਨ ਦਾ ਕਾਨੂੰਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਪਿਆਰ ਨੂੰ “ਉੱਤਮ ਕਾਨੂੰਨ” ਕਿਹਾ ਗਿਆ ਹੈ ਅਤੇ “ਪਿਆਰ ਕਰਨ ਵਾਲਾ ਇਨਸਾਨ ਕਾਨੂੰਨ ਦੀ ਪਾਲਣਾ ਕਰਦਾ ਹੈ।” (ਯਾਕੂ. 2:8; ਰੋਮੀ. 13:10) ਅਸੀਂ ਇਹ ਜਾਣ ਕੇ ਹੈਰਾਨ ਨਹੀਂ ਹੁੰਦੇ ਕਿ ਪਿਆਰ ਇੰਨਾ ਜ਼ਰੂਰੀ ਕਿਉਂ ਹੈ। ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਪਰਮੇਸ਼ੁਰ ਲਈ ਪਿਆਰ ਸਿਰਫ਼ ਇਕ ਭਾਵਨਾ ਹੀ ਨਹੀਂ ਹੈ। ਉਹ ਆਪਣੇ ਕੰਮਾਂ ਰਾਹੀਂ ਆਪਣਾ ਪਿਆਰ ਜ਼ਾਹਰ ਕਰਦਾ ਹੈ। ਯੂਹੰਨਾ ਨੇ ਲਿਖਿਆ: “ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ।” (1 ਯੂਹੰ. 4:9) ਯਹੋਵਾਹ, ਯਿਸੂ, ਭੈਣਾਂ-ਭਰਾਵਾਂ ਤੇ ਲੋਕਾਂ ਨੂੰ ਪਿਆਰ ਦਿਖਾ ਕੇ ਅਸੀਂ ਸਮਝਦਾਰ ਮਸੀਹੀ ਹੋਣ ਦਾ ਸਬੂਤ ਦਿੰਦੇ ਹਾਂ।—ਮੱਤੀ 22:37-39.
16. ਸਮਝਦਾਰ ਮਸੀਹੀ ਬਣ ਕੇ ਅਸੀਂ ਅਸੂਲਾਂ ਦੀ ਹੋਰ ਜ਼ਿਆਦਾ ਕਦਰ ਕਿਉਂ ਕਰਦੇ ਹਾਂ?
16 ਜਿਵੇਂ-ਜਿਵੇਂ ਅਸੀਂ ਸਮਝਦਾਰ ਮਸੀਹੀ ਬਣਦੇ ਹਾਂ, ਉਵੇਂ-ਉਵੇਂ ਸਾਡੇ ਦਿਲਾਂ ਵਿਚ ਬਾਈਬਲ ਦੇ ਅਸੂਲਾਂ 1 ਕੁਰਿੰ. 15:33) ਪਰ ਜਿੱਦਾਂ-ਜਿੱਦਾਂ ਬੱਚਾ ਸਮਝਦਾਰ ਹੁੰਦਾ ਜਾਂਦਾ ਹੈ, ਉੱਦਾਂ-ਉੱਦਾਂ ਉਹ ਬਾਈਬਲ ਦੇ ਅਸੂਲਾਂ ’ਤੇ ਸੋਚ-ਵਿਚਾਰ ਕਰਨਾ ਸਿੱਖਦਾ ਹੈ। ਇਹ ਅਸੂਲ ਉਸ ਦੀ ਚੰਗੇ ਦੋਸਤ ਚੁਣਨ ਵਿਚ ਮਦਦ ਕਰਨਗੇ। (1 ਕੁਰਿੰਥੀਆਂ 13:11; 14:20 ਪੜ੍ਹੋ।) ਜਿੰਨਾ ਜ਼ਿਆਦਾ ਅਸੀਂ ਬਾਈਬਲ ਦੇ ਅਸੂਲਾਂ ’ਤੇ ਸੋਚ-ਵਿਚਾਰ ਕਰਾਂਗੇ, ਉੱਨਾ ਜ਼ਿਆਦਾ ਅਸੀਂ ਆਪਣੀ ਜ਼ਮੀਰ ’ਤੇ ਭਰੋਸਾ ਕਰ ਸਕਾਂਗੇ। ਅਸੀਂ ਸਾਫ਼-ਸਾਫ਼ ਸਮਝ ਸਕਾਂਗੇ ਕਿ ਕਿਸੇ ਹਾਲਾਤ ਵਿਚ ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ।
ਲਈ ਕਦਰ ਵਧਦੀ ਹੈ। ਕਾਨੂੰਨ ਅਕਸਰ ਖ਼ਾਸ ਹਾਲਾਤਾਂ ’ਤੇ ਲਾਗੂ ਹੁੰਦੇ ਹਨ, ਪਰ ਅਸੂਲ ਵੱਖੋ-ਵੱਖਰੇ ਹਾਲਾਤਾਂ ’ਤੇ ਲਾਗੂ ਹੁੰਦੇ ਹਨ। ਮਿਸਾਲ ਲਈ, ਇਕ ਛੋਟਾ ਬੱਚਾ ਨਹੀਂ ਸਮਝ ਸਕਦਾ ਕਿ ਗ਼ਲਤ ਲੋਕਾਂ ਨਾਲ ਦੋਸਤੀ ਕਰਨੀ ਕਿੰਨੀ ਖ਼ਤਰਨਾਕ ਹੁੰਦੀ ਹੈ। ਇਸ ਲਈ ਬੱਚੇ ਦੀ ਰਾਖੀ ਲਈ ਮਾਪਿਆਂ ਨੂੰ ਕੁਝ ਕਾਇਦੇ-ਕਾਨੂੰਨ ਬਣਾਉਣੇ ਪੈਂਦੇ ਹਨ। (17. ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਹੀ ਫ਼ੈਸਲੇ ਕਰਨ ਲਈ ਸਾਡੇ ਕੋਲ ਸਭ ਕੁਝ ਹੈ?
17 ਸਾਡੇ ਕੋਲ ਉਹ ਸਭ ਕੁਝ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਫ਼ੈਸਲੇ ਕਰ ਸਕਦੇ ਹਾਂ। ਬਾਈਬਲ ਵਿਚ ਕਾਨੂੰਨ ਤੇ ਅਸੂਲ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ “ਹਰ ਚੰਗਾ ਕੰਮ ਕਰਨ ਲਈ ਪੂਰੀ ਤਰ੍ਹਾਂ ਕਾਬਲ ਅਤੇ ਤਿਆਰ” ਹੁੰਦੇ ਹਾਂ। (2 ਤਿਮੋ. 3:16, 17) ਬਾਈਬਲ ਦੇ ਅਸੂਲ ਯਹੋਵਾਹ ਦੀ ਸੋਚ ਸਮਝਣ ਵਿਚ ਸਾਡੀ ਮਦਦ ਕਰਦੇ ਹਨ। ਪਰ ਬਾਈਬਲ ਦੇ ਅਸੂਲਾਂ ਨੂੰ ਜਾਣਨ ਲਈ ਸਾਨੂੰ ਜਤਨ ਕਰਨ ਦੀ ਲੋੜ ਹੈ। (ਅਫ਼. 5:17) ਮਸੀਹੀ ਮੰਡਲੀ ਦੁਆਰਾ ਮੁਹੱਈਆ ਕੀਤੇ ਗਏ ਔਜ਼ਾਰਾਂ ਦਾ ਚੰਗਾ ਇਸਤੇਮਾਲ ਕਰੋ, ਜਿਵੇਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ, ਯਹੋਵਾਹ ਦੇ ਗਵਾਹਾਂ ਲਈ ਰਿਸਰਚ ਗਾਈਡ, ਵਾਚਟਾਵਰ ਲਾਇਬ੍ਰੇਰੀ, ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਅਤੇ JW ਲਾਇਬ੍ਰੇਰੀ ਐਪ। ਇਨ੍ਹਾਂ ਔਜ਼ਾਰਾਂ ਦੀ ਮਦਦ ਨਾਲ ਸਾਨੂੰ ਆਪਣੇ ਨਿੱਜੀ ਤੇ ਪਰਿਵਾਰਕ ਅਧਿਐਨ ਤੋਂ ਹੋਰ ਜ਼ਿਆਦਾ ਫ਼ਾਇਦਾ ਹੋਵੇਗਾ।
ਬਾਈਬਲ ਦੁਆਰਾ ਸਿਖਾਈ ਜ਼ਮੀਰ ਕਰਕੇ ਬਰਕਤਾਂ
18. ਬਾਈਬਲ ਦੇ ਕਾਨੂੰਨਾਂ ਤੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
18 ਯਹੋਵਾਹ ਦੇ ਕਾਨੂੰਨਾਂ ਤੇ ਅਸੂਲਾਂ ਨੂੰ ਲਾਗੂ ਕਰ ਕੇ ਸਾਡੀ ਜ਼ਿੰਦਗੀ ਹੋਰ ਬਿਹਤਰ ਬਣਦੀ ਹੈ। ਜ਼ਬੂਰਾਂ ਦੀ ਪੋਥੀ 119:97-100 ਕਹਿੰਦਾ ਹੈ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ! ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈਂ, ਕਿਉਂ ਜੋ ਉਹ ਸਦਾ ਮੇਰੇ ਨਾਲ ਹੈ। ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ, ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ। ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਚਦਾ ਹਾਂ, ਕਿਉਂ ਜੋ ਤੇਰੇ ਫ਼ਰਮਾਨਾਂ ਨੂੰ ਮੈਂ ਸਾਂਭਿਆ।” ਜਦੋਂ ਅਸੀਂ ਗਹਿਰਾਈ ਨਾਲ ਪਰਮੇਸ਼ੁਰ ਦੇ ਕਾਨੂੰਨਾਂ ਅਤੇ ਅਸੂਲਾਂ ’ਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਹੋਰ ਵੀ ਬੁੱਧੀਮਾਨੀ ਤੇ ਸਮਝਦਾਰੀ ਨਾਲ ਪੇਸ਼ ਆਵਾਂਗੇ। ਨਾਲੇ ਅਸੀਂ ਬਾਈਬਲ ਦੇ ਕਾਨੂੰਨਾਂ ਤੇ ਅਸੂਲਾਂ ਮੁਤਾਬਕ ਆਪਣੀ ਜ਼ਮੀਰ ਨੂੰ ਉਦੋਂ ਤਕ ਸਿਖਾਉਂਦੇ ਰਹਾਂਗੇ ਜਦੋਂ ਤਕ “ਸਾਡਾ ਕੱਦ-ਕਾਠ ਵਧ ਕੇ ਮਸੀਹ ਦੇ ਪੂਰੇ ਕੱਦ-ਕਾਠ ਜਿੰਨਾ ਨਹੀਂ ਹੋ ਜਾਂਦਾ।”—ਅਫ਼. 4:13.