Skip to content

Skip to table of contents

ਤਜਰਬਾ

ਤਜਰਬਾ

ਹਮਦਰਦੀ ਰੱਖਦਿਆਂ ਹਰ ਕਿਸੇ ਦੀ ਮਦਦ ਕਰੋ

ਇਕ ਦਿਨ ਨਿਊਜ਼ੀਲੈਂਡ ਵਿਚ ਰਹਿਣ ਵਾਲੀ ਸਾਡੀ ਭੈਣ ਨੇ jw.org ʼਤੇ ਇਕ ਵੀਡੀਓ ਦੇਖੀ। ਉਸ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ਸਾਡੇ ਨਾਲ ਬਹੁਤ ਹਮਦਰਦੀ ਰੱਖਦਾ ਹੈ ਅਤੇ ਉਹ ਜ਼ਾਹਰ ਵੀ ਕਰਦਾ ਹੈ। (ਯਸਾ. 63:7-9) ਭੈਣ ਨੇ ਸੋਚਿਆ ਕਿ ਉਸ ਨੇ ਜੋ ਸਿੱਖਿਆ ਹੈ, ਉਹ ਉਸ ਨੂੰ ਲਾਗੂ ਕਰ ਕੇ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇਗੀ। ਫਿਰ ਉਸੇ ਦਿਨ ਬਾਅਦ ਵਿਚ ਜਦੋਂ ਉਹ ਘਰ ਦਾ ਕੁਝ ਸਮਾਨ ਲੈਣ ਬਾਹਰ ਗਈ, ਤਾਂ ਉਸ ਨੂੰ ਇਕ ਗ਼ਰੀਬ ਤੇ ਬੇਘਰ ਔਰਤ ਮਿਲੀ। ਭੈਣ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਖਾਣ ਲਈ ਕੁਝ ਲੈ ਕੇ ਦੇਣਾ ਚਾਹੁੰਦੀ ਹੈ। ਉਹ ਔਰਤ ਮੰਨ ਗਈ। ਫਿਰ ਭੈਣ ਜਦੋਂ ਉਸ ਲਈ ਖਾਣ ਲਈ ਕੁਝ ਲੈ ਕੇ ਆਈ, ਤਾਂ ਉਸ ਨੇ ਕੀ ਦੁੱਖ ਦਰਦ ਕਦੇ ਖ਼ਤਮ ਹੋਣਗੇ? ਪਰਚਾ ਵਰਤ ਕੇ ਉਸ ਨੂੰ ਗਵਾਹੀ ਦਿੱਤੀ।

ਉਹ ਔਰਤ ਰੋਣ ਲੱਗ ਪਈ। ਉਸ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਬਚਪਨ ਵਿਚ ਯਹੋਵਾਹ ਬਾਰੇ ਸਿਖਾਇਆ ਸੀ, ਪਰ ਫਿਰ ਉਸ ਨੇ ਸਿੱਖਣਾ ਛੱਡ ਦਿੱਤਾ। ਕੁਝ ਸਮੇਂ ਤੋਂ ਉਹ ਯਹੋਵਾਹ ਨੂੰ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਸੱਚਾਈ ਵਿਚ ਵਾਪਸ ਆਉਣ ਵਿਚ ਉਸ ਦੀ ਮਦਦ ਕਰੇ। ਭੈਣ ਨੇ ਉਸ ਨੂੰ ਇਕ ਬਾਈਬਲ ਦਿੱਤੀ ਅਤੇ ਉਸ ਦੀ ਸਟੱਡੀ ਸ਼ੁਰੂ ਕਰਨ ਦਾ ਇੰਤਜ਼ਾਮ ਕੀਤਾ। a

ਅਸੀਂ ਵੀ ਯਹੋਵਾਹ ਦੀ ਰੀਸ ਕਰ ਸਕਦੇ ਹਾਂ ਅਤੇ ਹਮਦਰਦੀ ਰੱਖਦਿਆਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਜਿਨ੍ਹਾਂ ਵਿਚ ਸਾਡੇ ਰਿਸ਼ਤੇਦਾਰ ਅਤੇ ਮੰਡਲੀ ਦੇ ਭੈਣ-ਭਰਾ ਵੀ ਸ਼ਾਮਲ ਹਨ। ਅਸੀਂ ਮੌਕਾ ਲੱਭ ਕੇ ਲੋਕਾਂ ਨੂੰ ਗਵਾਹੀ ਦੇ ਸਕਦੇ ਹਾਂ ਅਤੇ ਜ਼ਾਹਰ ਕਰ ਸਕਦੇ ਹਾਂ ਕਿ ਸਾਡੇ ਦਿਲ ਵਿਚ ਉਨ੍ਹਾਂ ਲਈ ਹਮਦਰਦੀ ਹੈ।

a ਜਿਹੜੇ ਯਹੋਵਾਹ ਤੋਂ ਦੂਰ ਜਾ ਚੁੱਕੇ ਹਨ, ਤੁਸੀਂ ਉਨ੍ਹਾਂ ਦੀ ਮਦਦ ਕਿੱਦਾਂ ਕਰ ਸਕਦੇ ਹੋ, ਇਹ ਜਾਣਨ ਲਈ ਪਹਿਰਾਬੁਰਜ ਜੂਨ 2020 ਵਿਚ ਦਿੱਤਾ “ਮੇਰੀ ਵੱਲ ਮੁੜੋ” ਨਾਂ ਦਾ ਲੇਖ ਦੇਖੋ।