ਅਧਿਐਨ ਕਰਨ ਲਈ ਵਿਸ਼ੇ
ਦਬਾਅ ਹੇਠ ਵੀ ਦਲੇਰੀ ਦਿਖਾਓ
ਯਿਰਮਿਯਾਹ 38:1-13 ਪੜ੍ਹੋ ਅਤੇ ਜਾਣੋ ਕਿ ਤੁਸੀਂ ਯਿਰਮਿਯਾਹ ਨਬੀ ਅਤੇ ਉੱਚ ਅਧਿਕਾਰੀ ਅਬਦ-ਮਲਕ ਤੋਂ ਦਲੇਰੀ ਬਾਰੇ ਕੀ ਸਿੱਖ ਸਕਦੇ ਹੋ।
ਹੋਰ ਜਾਣਕਾਰੀ ਲੈਣ ਲਈ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੋ। ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਸੁਣਾਉਣ ਲਈ ਯਿਰਮਿਯਾਹ ਨੂੰ ਦਲੇਰੀ ਦੀ ਕਿਉਂ ਲੋੜ ਸੀ? (ਯਿਰ. 27:12-14; 28:15-17; 37:6-10) ਉਸ ਦਾ ਸੰਦੇਸ਼ ਸੁਣ ਕੇ ਲੋਕਾਂ ਨੇ ਕੀ ਕੀਤਾ?—ਯਿਰ. 37:15, 16.
ਬਾਰੀਕੀ ਨਾਲ ਖੋਜਬੀਨ ਕਰੋ। ਲੋਕ ਯਿਰਮਿਯਾਹ ʼਤੇ ਕੀ ਕਰਨ ਦਾ ਦਬਾਅ ਪਾ ਰਹੇ ਸਨ? (mwbr17.04) ਪੁਰਾਣੇ ਜ਼ਮਾਨੇ ਵਿਚ ਪਾਣੀ ਦੇ ਜੋ ਕੁੰਡ ਹੁੰਦੇ ਸਨ, ਉਨ੍ਹਾਂ ਬਾਰੇ ਖੋਜਬੀਨ ਕਰੋ। (w03 12/1 32) ਜਦੋਂ ਯਿਰਮਿਯਾਹ ਪਾਣੀ ਦੇ ਕੁੰਡ ਵਿਚ ਸੀ ਤੇ ਦਲਦਲ ਵਿਚ ਧਸਦਾ ਜਾ ਰਿਹਾ ਸੀ, ਤਾਂ ਉਸ ਨੂੰ ਕਿਵੇਂ ਲੱਗਾ ਹੋਣਾ? ਅਬਦ-ਮਲਕ ਨੂੰ ਕਿਸ ਗੱਲ ਤੋਂ ਡਰ ਲੱਗ ਸਕਦਾ ਸੀ?—w12 10/1 32 ਪੈਰੇ 2-3.
ਸਿੱਖੀਆਂ ਗੱਲਾਂ ਬਾਰੇ ਸੋਚੋ। ਖ਼ੁਦ ਨੂੰ ਪੁੱਛੋ:
-
‘ਇਸ ਬਿਰਤਾਂਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਵਫ਼ਾਦਾਰ ਸੇਵਕਾਂ ਦੀ ਹਿਫਾਜ਼ਤ ਕਰਦਾ ਹੈ?’ (ਜ਼ਬੂ. 97:10; ਯਿਰ. 39:15-18)
-
‘ਮੈਨੂੰ ਕਦੋਂ ਦਲੇਰੀ ਦਿਖਾਉਣੀ ਪੈ ਸਕਦੀ ਹੈ?’
-
‘ਦਬਾਅ ਹੇਠ ਹੁੰਦਿਆਂ ਵੀ ਮੈਂ ਸਹੀ ਕੰਮ ਕਰਨ ਲਈ ਦਲੇਰੀ ਕਿਵੇਂ ਦਿਖਾ ਸਕਦਾ ਹਾਂ?’ (mwb16.02 6) a
a ਹੋਰ ਜਾਣਕਾਰੀ ਲਈ ਪਹਿਰਾਬੁਰਜ ਜੁਲਾਈ 2023 ਵਿਚ ਦਿੱਤਾ “ਅਧਿਐਨ ਲਈ ਸੁਝਾਅ” ਲੇਖ ਦੇਖੋ।