ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2020

ਇਸ ਅੰਕ ਵਿਚ 6 ਜੁਲਾਈ–2 ਅਗਸਤ 2020 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”

ਅਧਿਐਨ ਲੇਖ 19: 6-12 ਜੁਲਾਈ 2020. ਅਸੀਂ ‘ਉੱਤਰ ਦੇ ਰਾਜੇ’ ਅਤੇ ‘ਦੱਖਣ ਦੇ ਰਾਜੇ’ ਬਾਰੇ ਦਾਨੀਏਲ ਦੀ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ। ਅਸੀਂ ਇਹ ਇੰਨੇ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ? ਨਾਲੇ ਸਾਡੇ ਲਈ ਇਸ ਭਵਿੱਖਬਾਣੀ ਨੂੰ ਸਮਝਣਾ ਕਿਉਂ ਜ਼ਰੂਰੀ ਹੈ?

ਅੰਤ ਦੇ ਸਮੇਂ ਵਿਚ ਵਿਰੋਧੀ ਰਾਜੇ

“ਉੱਤਰ ਦੇ ਰਾਜੇ” ਅਤੇ “ਦੱਖਣ ਦੇ ਰਾਜੇ” ਬਾਰੇ ਕੁਝ ਭਵਿੱਖਬਾਣੀਆਂ ਇੱਕੋ ਸਮੇਂ ’ਤੇ ਪੂਰੀਆਂ ਹੋਈਆਂ ਸਨ। ਇਨ੍ਹਾਂ ਭਵਿੱਖਬਾਣੀਆਂ ਤੋਂ ਕਿਵੇਂ ਸਬੂਤ ਮਿਲਦਾ ਹੈ ਕਿ ਇਸ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ?

ਅੱਜ “ਉੱਤਰ ਦਾ ਰਾਜਾ” ਕੌਣ ਹੈ?

ਅਧਿਐਨ ਲੇਖ 20: 13-19 ਜੁਲਾਈ 2020. ਅੱਜ “ਉੱਤਰ ਦਾ ਰਾਜਾ” ਕੌਣ ਹੈ ਅਤੇ ਉਸ ਦਾ ਖ਼ਾਤਮਾ ਕਿਵੇਂ ਹੋਵੇਗਾ? ਇਸ ਸਵਾਲ ਦਾ ਜਵਾਬ ਜਾਣਨ ਨਾਲ ਸਾਡੀ ਨਿਹਚਾ ਹੋਰ ਮਜ਼ਬੂਤ ਹੋ ਸਕਦੀ ਹੈ ਅਤੇ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਵਾਂਗੇ।

ਕੀ ਤੁਸੀਂ ਪਰਮੇਸ਼ੁਰ ਤੋਂ ਮਿਲੇ ਤੋਹਫ਼ਿਆਂ ਦੀ ਕਦਰ ਕਰਦੇ ਹੋ?

ਅਧਿਐਨ ਲੇਖ 21: 20-26 ਜੁਲਾਈ 2020. ਇਹ ਲੇਖ ਯਹੋਵਾਹ ਅਤੇ ਉਸ ਵੱਲੋਂ ਦਿੱਤੇ ਤਿੰਨ ਤੋਹਫ਼ਿਆਂ ਲਈ ਕਦਰ ਵਧਾਉਣ ਵਿਚ ਸਾਡੀ ਮਦਦ ਕਰੇਗਾ। ਇਹ ਸਾਡੀ ਉਨ੍ਹਾਂ ਲੋਕਾਂ ਨਾਲ ਤਰਕ ਕਰਨ ਵਿਚ ਵੀ ਮਦਦ ਕਰੇਗਾ ਜੋ ਰੱਬ ਦੀ ਹੋਂਦ ’ਤੇ ਸ਼ੱਕ ਕਰਦੇ ਹਨ।

ਅਦਿੱਖ ਖ਼ਜ਼ਾਨਿਆਂ ਲਈ ਆਪਣੀ ਕਦਰ ਦਿਖਾਓ

ਅਧਿਐਨ ਲੇਖ 22: 27 ਜੁਲਾਈ–2 ਅਗਸਤ 2020. ਪਿਛਲੇ ਲੇਖ ਵਿਚ ਅਸੀਂ ਪਰਮੇਸ਼ੁਰ ਤੋਂ ਮਿਲੇ ਕਈ ਦਿਸਣ ਵਾਲੇ ਖ਼ਜ਼ਾਨਿਆਂ ਬਾਰੇ ਚਰਚਾ ਕੀਤੀ ਸੀ। ਇਸ ਲੇਖ ਵਿਚ ਅਸੀਂ ਅਦਿੱਖ ਖ਼ਜ਼ਾਨਿਆਂ ’ਤੇ ਗੌਰ ਕਰ ਕੇ ਸਿੱਖਾਂਗੇ ਕਿ ਅਸੀਂ ਇਨ੍ਹਾਂ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ। ਨਾਲੇ ਯਹੋਵਾਹ ਪਰਮੇਸ਼ੁਰ ਲਈ ਸਾਡੀ ਕਦਰਦਾਨੀ ਵਧੇਗੀ ਜੋ ਸਾਨੂੰ ਇਹ ਖ਼ਜ਼ਾਨੇ ਦਿੰਦਾ ਹੈ।