ਅਧਿਐਨ ਲੇਖ 18
ਕੀ ਤੁਸੀਂ ਯਿਸੂ ’ਤੇ ਨਿਹਚਾ ਕਰਨੀ ਛੱਡੋਗੇ?
“ਖ਼ੁਸ਼ ਹੈ ਉਹ ਜਿਹੜਾ ਮੇਰੇ ਕਾਰਨ ਨਿਹਚਾ ਕਰਨੀ ਨਹੀਂ ਛੱਡਦਾ।”—ਮੱਤੀ 11:6.
ਗੀਤ 31 ਪਰਮੇਸ਼ੁਰ ਦੇ ਨਾਲ-ਨਾਲ ਚੱਲੋ!
ਖ਼ਾਸ ਗੱਲਾਂ *
1. ਜਦੋਂ ਤੁਸੀਂ ਪਹਿਲੀ ਵਾਰ ਦੂਜਿਆਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਦੱਸਣੀਆਂ ਸ਼ੁਰੂ ਕੀਤੀਆਂ, ਤਾਂ ਤੁਹਾਨੂੰ ਹੈਰਾਨੀ ਕਿਉਂ ਹੋਈ?
ਕੀ ਤੁਹਾਨੂੰ ਉਹ ਦਿਨ ਯਾਦ ਹੈ ਜਦੋਂ ਤੁਹਾਨੂੰ ਅਹਿਸਾਸ ਹੋਇਆ ਕਿ ਤੁਹਾਨੂੰ ਸੱਚਾਈ ਮਿਲ ਗਈ ਹੈ? ਤੁਹਾਡੇ ਲਈ ਬਾਈਬਲ ਦੀਆਂ ਸਿੱਖਿਆਵਾਂ ਸਮਝਣੀਆਂ ਬਹੁਤ ਸੌਖੀਆਂ ਸਨ। ਤੁਹਾਨੂੰ ਲੱਗਾ ਕਿ ਹਰ ਕੋਈ ਇਨ੍ਹਾਂ ਸਿੱਖਿਆਵਾਂ ’ਤੇ ਵਿਸ਼ਵਾਸ ਕਰੇਗਾ। ਤੁਹਾਨੂੰ ਭਰੋਸਾ ਸੀ ਕਿ ਬਾਈਬਲ ਕਰਕੇ ਹੁਣ ਉਨ੍ਹਾਂ ਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਅਤੇ ਭਵਿੱਖ ਵਿਚ ਸ਼ਾਨਦਾਰ ਉਮੀਦ ਮਿਲ ਸਕਦੀ ਹੈ। (ਜ਼ਬੂ. 119:105) ਇਸ ਕਰਕੇ ਤੁਸੀਂ ਪੂਰੇ ਜੋਸ਼ ਨਾਲ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਇਹ ਸੱਚਾਈਆਂ ਦੱਸਣੀਆਂ ਸ਼ੁਰੂ ਕੀਤੀਆਂ। ਪਰ ਕੀ ਹੋਇਆ? ਤੁਸੀਂ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਇਨ੍ਹਾਂ ਸੱਚਾਈਆਂ ’ਤੇ ਭਰੋਸਾ ਨਹੀਂ ਕੀਤਾ।
2-3. ਜ਼ਿਆਦਾਤਰ ਲੋਕ ਯਿਸੂ ਅਤੇ ਉਸ ਦੀਆਂ ਗੱਲਾਂ ਬਾਰੇ ਕੀ ਸੋਚਦੇ ਸਨ?
2 ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਭਾਵੇਂ ਕਿ ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ ਸਨ ਜਿਨ੍ਹਾਂ ਤੋਂ ਸਾਫ਼ ਪਤਾ ਲੱਗਦਾ ਸੀ ਕਿ ਪਰਮੇਸ਼ੁਰ ਉਸ ਦੇ ਨਾਲ ਸੀ, ਫਿਰ ਵੀ ਜ਼ਿਆਦਾਤਰ ਲੋਕਾਂ ਨੇ ਉਸ ਦੀਆਂ ਗੱਲਾਂ ਨਹੀਂ ਸੁਣੀਆਂ। ਉਦਾਹਰਣ ਲਈ, ਯਿਸੂ ਨੇ ਲਾਜ਼ਰ ਨੂੰ ਦੁਬਾਰਾ ਜੀਉਂਦਾ ਕੀਤਾ ਸੀ। ਇਹ ਅਜਿਹਾ ਚਮਤਕਾਰ ਸੀ ਜਿਸ ਤੋਂ ਉਸ ਦੇ ਦੁਸ਼ਮਣ ਇਨਕਾਰ ਨਹੀਂ ਕਰ ਸਕਦੇ ਸਨ। ਫਿਰ ਵੀ ਯਹੂਦੀ ਆਗੂਆਂ ਨੇ ਯਿਸੂ ਨੂੰ ਮਸੀਹ ਨਹੀਂ ਮੰਨਿਆ। ਉਹ ਤਾਂ ਯਿਸੂ ਅਤੇ ਲਾਜ਼ਰ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ।—ਯੂਹੰ. 11:47, 48, 53; 12:9-11.
3 ਯਿਸੂ ਜਾਣਦਾ ਸੀ ਕਿ ਬਹੁਤ ਸਾਰੇ ਲੋਕ ਇਹ ਨਹੀਂ ਮੰਨਣਗੇ ਕਿ ਉਹ ਹੀ ਮਸੀਹ ਹੈ। (ਯੂਹੰ. 5:39-44) ਉਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੂੰ ਕਿਹਾ: “ਖ਼ੁਸ਼ ਹੈ ਉਹ ਜਿਹੜਾ ਮੇਰੇ ਕਾਰਨ ਨਿਹਚਾ ਕਰਨੀ ਨਹੀਂ ਛੱਡਦਾ।” (ਮੱਤੀ 11:2, 3, 6) ਬਹੁਤ ਸਾਰੇ ਲੋਕਾਂ ਨੇ ਯਿਸੂ ’ਤੇ ਨਿਹਚਾ ਕਿਉਂ ਨਹੀਂ ਕੀਤੀ?
4. ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
4 ਇਸ ਲੇਖ ਅਤੇ ਅਗਲੇ ਲੇਖ ਵਿਚ ਅਸੀਂ ਕਈ ਕਾਰਨ ਦੇਖਾਂਗੇ ਕਿ ਪਹਿਲੀ ਸਦੀ ਦੇ ਬਹੁਤ ਸਾਰੇ ਲੋਕਾਂ ਨੇ ਕਿਉਂ ਯਿਸੂ ’ਤੇ ਨਿਹਚਾ ਨਹੀਂ ਕੀਤੀ ਸੀ। ਅਸੀਂ ਇਹ ਵੀ ਦੇਖਾਂਗੇ ਕਿ ਅੱਜ ਬਹੁਤ ਸਾਰੇ ਲੋਕ ਯਿਸੂ ’ਤੇ ਨਿਹਚਾ ਕਿਉਂ ਨਹੀਂ ਕਰਦੇ ਹਨ।
ਨਾਲੇ ਅਸੀਂ ਸਿੱਖਾਂਗੇ ਕਿ ਅਸੀਂ ਯਿਸੂ ’ਤੇ ਆਪਣੀ ਨਿਹਚਾ ਮਜ਼ਬੂਤ ਕਿਵੇਂ ਕਰ ਸਕਦੇ ਹਾਂ ਤਾਂਕਿ ਅਸੀਂ ਉਸ ਦੇ ਪਿੱਛੇ ਚੱਲਣਾ ਨਾ ਛੱਡੀਏ।(1) ਯਿਸੂ ਦਾ ਪਿਛੋਕੜ
5. ਕਈ ਲੋਕ ਸ਼ਾਇਦ ਇਹ ਕਿਉਂ ਸੋਚਦੇ ਸਨ ਕਿ ਯਿਸੂ ਮਸੀਹ ਨਹੀਂ ਹੋ ਸਕਦਾ?
5 ਬਹੁਤ ਸਾਰੇ ਲੋਕ ਯਿਸੂ ਦੇ ਪਿਛੋਕੜ ਕਰਕੇ ਉਸ ’ਤੇ ਨਿਹਚਾ ਨਹੀਂ ਕਰਦੇ ਸਨ। ਭਾਵੇਂ ਕਿ ਉਹ ਮੰਨਦੇ ਸਨ ਕਿ ਯਿਸੂ ਬਹੁਤ ਵਧੀਆ ਸਿੱਖਿਅਕ ਸੀ ਅਤੇ ਉਸ ਨੇ ਚਮਤਕਾਰ ਕੀਤੇ ਸਨ। ਪਰ ਉਨ੍ਹਾਂ ਲਈ ਉਹ ਇਕ ਮਾਮੂਲੀ ਜਿਹੇ ਤਰਖਾਣ ਦਾ ਪੁੱਤਰ ਸੀ। ਨਾਲੇ ਉਹ ਨਾਸਰਤ ਤੋਂ ਸੀ। ਇਹ ਸ਼ਹਿਰ ਲੋਕਾਂ ਦੀਆਂ ਨਜ਼ਰਾਂ ਵਿਚ ਕੋਈ ਖ਼ਾਸ ਅਹਿਮੀਅਤ ਨਹੀਂ ਸੀ ਰੱਖਦਾ। ਨਥਾਨਿਏਲ ਵੀ ਯਿਸੂ ਦਾ ਚੇਲਾ ਬਣਨ ਤੋਂ ਪਹਿਲਾਂ ਇੱਦਾਂ ਹੀ ਸੋਚਦਾ ਸੀ। ਉਸ ਨੇ ਕਿਹਾ: “ਭਲਾ ਨਾਸਰਤ ਵਿਚ ਵੀ ਕੋਈ ਚੰਗਾ ਆਦਮੀ ਹੋ ਸਕਦਾ ਹੈ?” (ਯੂਹੰ. 1:46) ਨਥਾਨਿਏਲ ਨੂੰ ਸ਼ਾਇਦ ਇਹ ਸ਼ਹਿਰ, ਜਿੱਥੇ ਯਿਸੂ ਰਹਿੰਦਾ ਸੀ, ਪਸੰਦ ਨਹੀਂ ਸੀ। ਜਾਂ ਉਸ ਦੇ ਮਨ ਵਿਚ ਸ਼ਾਇਦ ਮੀਕਾਹ 5:2 ਦੀ ਭਵਿੱਖਬਾਣੀ ਸੀ ਜਿਸ ਵਿਚ ਲਿਖਿਆ ਸੀ ਕਿ ਮਸੀਹ ਦਾ ਜਨਮ ਬੈਤਲਹਮ ਵਿਚ ਹੋਵੇਗਾ ਨਾ ਕਿ ਨਾਸਰਤ ਵਿਚ।
6. ਲੋਕ ਕਿਵੇਂ ਜਾਣ ਸਕਦੇ ਸਨ ਕਿ ਯਿਸੂ ਹੀ ਮਸੀਹ ਹੈ?
6 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਯਸਾਯਾਹ ਨਬੀ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਦੇ ਦੁਸ਼ਮਣ ਮਸੀਹ ਦੀ ‘ਵੰਸ਼ਾਵਲੀ ਬਾਰੇ ਜਾਣਨਾ ਨਹੀਂ ਚਾਹੁਣਗੇ।’ (ਯਸਾ. 53:8) ਜਦ ਕਿ ਇਸ ਬਾਰੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ। ਜੇ ਉਨ੍ਹਾਂ ਲੋਕਾਂ ਨੇ ਸਮਾਂ ਕੱਢ ਕੇ ਇਨ੍ਹਾਂ ਬਾਰੇ ਸਹੀ ਜਾਣਕਾਰੀ ਲਈ ਹੁੰਦੀ, ਤਾਂ ਉਨ੍ਹਾਂ ਨੂੰ ਸੌਖਿਆਂ ਹੀ ਪਤਾ ਲੱਗ ਜਾਣਾ ਸੀ ਕਿ ਯਿਸੂ ਦਾ ਜਨਮ ਬੈਤਲਹਮ ਵਿਚ ਹੋਇਆ ਸੀ ਅਤੇ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ। (ਲੂਕਾ 2:4-7) ਜੇ ਦੇਖਿਆ ਜਾਵੇ, ਤਾਂ ਯਿਸੂ ਦਾ ਜਨਮ ਉਸੇ ਜਗ੍ਹਾ ਹੋਇਆ ਸੀ ਜਿਸ ਬਾਰੇ ਮੀਕਾਹ 5:2 ਵਿਚ ਭਵਿੱਖਬਾਣੀ ਕੀਤੀ ਗਈ ਸੀ। ਪਰ ਇਨ੍ਹਾਂ ਲੋਕਾਂ ਨੇ ਬਿਨਾਂ ਸੋਚੇ ਸਮਝੇ ਯਿਸੂ ਬਾਰੇ ਰਾਇ ਕਾਇਮ ਕਰ ਲਈ। ਉਨ੍ਹਾਂ ਨੇ ਭਵਿੱਖਬਾਣੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਲਈ ਜਿਸ ਕਰਕੇ ਉਨ੍ਹਾਂ ਨੇ ਯਿਸੂ ਨੂੰ ਮਸੀਹ ਵਜੋਂ ਕਬੂਲ ਨਹੀਂ ਕੀਤਾ।
7. ਅੱਜ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਦੀ ਗੱਲ ਕਿਉਂ ਨਹੀਂ ਸੁਣਦੇ?
7 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਜ਼ਿਆਦਾਤਰ ਯਹੋਵਾਹ ਦੇ ਗਵਾਹ ਅਮੀਰ ਨਹੀਂ ਹਨ। ਇਸ ਲਈ ਲੋਕਾਂ ਨੂੰ ਲੱਗਦਾ ਹੈ ਕਿ ਉਹ “ਘੱਟ ਪੜ੍ਹੇ-ਲਿਖੇ ਅਤੇ ਆਮ” ਲੋਕ ਹਨ। (ਰਸੂ. 4:13) ਲੋਕ ਸੋਚਦੇ ਹਨ ਕਿ ਯਹੋਵਾਹ ਦੇ ਗਵਾਹਾਂ ਨੇ ਕਿਹੜਾ ਵੱਡੇ-ਵੱਡੇ ਧਾਰਮਿਕ ਸਕੂਲਾਂ ਤੋਂ ਪੜ੍ਹਾਈ ਕੀਤੀ ਹੈ, ਫਿਰ ਉਹ ਸਾਨੂੰ ਬਾਈਬਲ ਬਾਰੇ ਕੀ ਸਿਖਾਉਣਗੇ? ਕਈ ਹੋਰ ਲੋਕਾਂ ਦਾ ਦਾਅਵਾ ਹੈ ਕਿ ਯਹੋਵਾਹ ਦੇ ਗਵਾਹਾਂ ਦਾ “ਅਮਰੀਕੀ ਧਰਮ” ਹੈ। ਪਰ ਸੱਚਾਈ ਤਾਂ ਇਹ ਹੈ ਕਿ ਜ਼ਿਆਦਾਤਰ ਯਹੋਵਾਹ ਦੇ ਗਵਾਹ ਦੂਸਰੇ ਦੇਸ਼ਾਂ ਤੋਂ ਹਨ ਅਤੇ ਅਮਰੀਕਾ ਵਿਚ ਸਿਰਫ਼ ਲਗਭਗ 14 ਪ੍ਰਤਿਸ਼ਤ ਗਵਾਹ ਹੀ ਰਹਿੰਦੇ ਹਨ। ਕਈ ਸਾਲਾਂ ਤੋਂ ਕੁਝ ਲੋਕ ਕਹਿੰਦੇ ਹਨ ਕਿ ਯਹੋਵਾਹ ਦੇ ਲੋਕ “ਕਮਿਊਨਿਸਟ” ਹਨ, “ਅਮਰੀਕੀ ਜਾਸੂਸ” ਹਨ ਅਤੇ “ਦੇਸ਼ ਲਈ ਖ਼ਤਰਾ” ਹਨ। ਕਈ ਹੋਰ ਲੋਕਾਂ ਨੇ ਸੁਣਿਆ ਹੈ ਕਿ ਯਹੋਵਾਹ ਦੇ ਗਵਾਹ ਯਿਸੂ ਨੂੰ ਨਹੀਂ ਮੰਨਦੇ। ਬਹੁਤ ਸਾਰੇ ਲੋਕ ਇਨ੍ਹਾਂ ਸੁਣੀ-ਸੁਣਾਈਆਂ ਗੱਲਾਂ ’ਤੇ ਯਕੀਨ ਕਰਨ ਕਰਕੇ ਗਵਾਹਾਂ ਦੀ ਗੱਲ ਨਹੀਂ ਸੁਣਨੀ ਚਾਹੁੰਦੇ।
8. ਰਸੂਲਾਂ ਦੇ ਕੰਮ 17:11 ਮੁਤਾਬਕ ਅੱਜ ਲੋਕ ਕਿਵੇਂ ਜਾਣ ਸਕਦੇ ਹਨ ਕਿ ਯਹੋਵਾਹ ਦੇ ਗਵਾਹ ਕੌਣ ਹਨ?
8 ਇਕ ਵਿਅਕਤੀ ਕੀ ਕਰ ਸਕਦਾ ਹੈ ਤਾਂਕਿ ਉਸ ਦੀ ਨਿਹਚਾ ਕਦੀ ਖ਼ਤਮ ਨਾ ਹੋਵੇ? ਲੋਕਾਂ ਨੂੰ ਸੱਚਾਈ ਬਾਰੇ ਖੋਜਬੀਨ ਕਰਨ ਦੀ ਲੋੜ ਹੈ। ਬਾਈਬਲ ਲਿਖਾਰੀ ਲੂਕਾ ਨੇ ਵੀ ਇੱਦਾਂ ਹੀ ਕੀਤਾ ਸੀ। ਉਸ ਨੇ ਬੜੇ ਧਿਆਨ ਨਾਲ “ਸ਼ੁਰੂ ਤੋਂ ਸਾਰੀਆਂ ਗੱਲਾਂ ਦੀ ਛਾਣਬੀਣ ਕੀਤੀ ਅਤੇ ਸਹੀ ਜਾਣਕਾਰੀ ਇਕੱਠੀ ਕੀਤੀ।” ਉਹ ਚਾਹੁੰਦਾ ਸੀ ਕਿ ਲੋਕਾਂ ਨੂੰ “ਪੱਕਾ ਪਤਾ ਲੱਗ ਜਾਵੇਗਾ” ਕਿ ਜੋ ਗੱਲਾਂ ਉਨ੍ਹਾਂ ਨੇ ਯਿਸੂ ਬਾਰੇ ਸੁਣੀਆਂ ਸਨ ਉਹ ਸਭ ਸਹੀ ਹਨ। (ਲੂਕਾ 1:1-4) ਬਰੀਆ ਦੇ ਯਹੂਦੀ ਲੋਕ ਵੀ ਲੂਕਾ ਵਰਗੇ ਸਨ। ਜਦੋਂ ਉਨ੍ਹਾਂ ਨੇ ਪਹਿਲੀ ਵਾਰ ਯਿਸੂ ਬਾਰੇ ਖ਼ੁਸ਼ ਖ਼ਬਰੀ ਸੁਣੀ, ਤਾਂ ਉਨ੍ਹਾਂ ਨੇ ਇਬਰਾਨੀ ਲਿਖਤਾਂ ਵਿੱਚੋਂ ਇਸ ਬਾਰੇ ਜਾਂਚ ਕੀਤੀ ਕਿ ਜੋ ਗੱਲਾਂ ਉਨ੍ਹਾਂ ਨੇ ਸੁਣੀਆਂ ਹਨ ਉਹ ਸੱਚ ਹਨ ਜਾਂ ਨਹੀਂ। (ਰਸੂਲਾਂ ਦੇ ਕੰਮ 17:11 ਪੜ੍ਹੋ।) ਇਸੇ ਤਰ੍ਹਾਂ ਲੋਕਾਂ ਨੂੰ ਵੀ ਸੱਚਾਈ ਬਾਰੇ ਖੋਜਬੀਨ ਕਰਨੀ ਚਾਹੀਦੀ ਹੈ। ਜਦੋਂ ਯਹੋਵਾਹ ਦੇ ਲੋਕ ਉਨ੍ਹਾਂ ਨੂੰ ਕੁਝ ਗੱਲਾਂ ਸਿਖਾਉਂਦੇ ਹਨ, ਤਾਂ ਉਹ ਉਨ੍ਹਾਂ ਗੱਲਾਂ ਦੀ ਖੋਜਬੀਨ ਬਾਈਬਲ ਵਿੱਚੋਂ ਕਰ ਸਕਦੇ ਹਨ। ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਬਾਰੇ ਵੀ ਖੋਜਬੀਨ ਕਰਨੀ ਚਾਹੀਦੀ ਹੈ। ਜਦੋਂ ਉਹ ਖ਼ੁਦ ਖੋਜਬੀਨ ਕਰਨਗੇ, ਤਾਂ ਉਹ ਲੋਕਾਂ ਦੀਆਂ ਸੁਣੀਆਂ-ਸੁਣਾਈਆਂ ਗੱਲਾਂ ਵਿਚ ਨਹੀਂ ਆਉਣਗੇ।
(2) ਯਿਸੂ ਨੇ ਦਿਖਾਵੇ ਲਈ ਚਮਤਕਾਰ ਨਹੀਂ ਕੀਤੇ
9. ਜਦੋਂ ਯਿਸੂ ਨੇ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਉਣ ਤੋਂ ਮਨ੍ਹਾ ਕੀਤਾ, ਤਾਂ ਕੀ ਹੋਇਆ?
9 ਯਿਸੂ ਜੋ ਸਿਖਾ ਰਿਹਾ ਸੀ ਉਸ ਤੋਂ ਕੁਝ ਲੋਕ ਖ਼ੁਸ਼ ਨਹੀਂ ਸਨ। ਉਨ੍ਹਾਂ ਨੂੰ ਹੋਰ ਸਬੂਤ ਚਾਹੀਦੇ ਸਨ ਕਿ ਯਿਸੂ ਹੀ ਮਸੀਹ ਹੈ। ਇਸ ਲਈ ਉਨ੍ਹਾਂ ਨੇ ਯਿਸੂ ਨੂੰ ਕਿਹਾ ਕਿ ਉਹ “ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।” (ਮੱਤੀ 16:1) ਉਨ੍ਹਾਂ ਨੇ ਦਾਨੀਏਲ 7:13, 14 ਵਿਚ ਜੋ ਪੜ੍ਹਿਆ ਸੀ ਸ਼ਾਇਦ ਉਸ ਕਰਕੇ ਉਨ੍ਹਾਂ ਨੇ ਇੱਦਾਂ ਕਰਨ ਲਈ ਕਿਹਾ ਸੀ। ਪਰ ਉਸ ਵਿਚ ਲਿਖੀ ਗੱਲ ਭਵਿੱਖ ਵਿਚ ਪੂਰੀ ਹੋਣੀ ਸੀ। ਦਰਅਸਲ, ਯਿਸੂ ਜੋ ਸਿਖਾ ਰਿਹਾ ਸੀ ਜੇ ਉਹ ਉਸ ਵੱਲ ਧਿਆਨ ਦਿੰਦੇ, ਤਾਂ ਉਨ੍ਹਾਂ ਨੂੰ ਯਕੀਨ ਹੋ ਜਾਣਾ ਸੀ ਕਿ ਉਹੀ ਮਸੀਹ ਹੈ। ਪਰ ਜਦੋਂ ਯਿਸੂ ਨੇ ਉਨ੍ਹਾਂ ਨੂੰ ਉਹ ਨਿਸ਼ਾਨੀ ਨਹੀਂ ਦਿਖਾਈ ਜੋ ਉਹ ਦੇਖਣੀ ਚਾਹੁੰਦੇ ਸਨ, ਤਾਂ ਉਨ੍ਹਾਂ ਨੇ ਉਸ ’ਤੇ ਨਿਹਚਾ ਨਹੀਂ ਕੀਤੀ।—ਮੱਤੀ 16:4.
10. ਯਿਸੂ ਨੇ ਮਸੀਹ ਬਾਰੇ ਯਸਾਯਾਹ ਦੀ ਭਵਿੱਖਬਾਣੀ ਨੂੰ ਕਿਵੇਂ ਪੂਰਾ ਕੀਤਾ?
10 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਯਸਾਯਾਹ ਨਬੀ ਨੇ ਮਸੀਹ ਬਾਰੇ ਲਿਖਿਆ ਸੀ: “ਉਹ ਨਾ ਚਿਲਾਵੇਗਾ ਤੇ ਨਾ ਹੀ ਆਪਣੀ ਆਵਾਜ਼ ਉੱਚੀ ਕਰੇਗਾ, ਉਹ ਆਪਣੀ ਆਵਾਜ਼ ਰਾਹਾਂ ਵਿਚ ਨਹੀਂ ਸੁਣਾਵੇਗਾ।” (ਯਸਾ. 42:1, 2) ਯਿਸੂ ਨੇ ਪ੍ਰਚਾਰ ਕਰਦਿਆਂ ਕਦੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਿਆ। ਉਸ ਨੇ ਨਾ ਤਾਂ ਆਲੀਸ਼ਾਨ ਮੰਦਰ ਬਣਾਏ ਅਤੇ ਨਾ ਹੀ ਕੋਈ ਖ਼ਾਸ ਪਹਿਰਾਵਾ ਪਾਇਆ। ਇਸ ਤੋਂ ਇਲਾਵਾ, ਉਹ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਨੂੰ ਸੰਤ-ਮਹਾਤਮਾ ਵਰਗੇ ਵੱਡੇ-ਵੱਡੇ ਨਾਵਾਂ ਨਾਲ ਬੁਲਾਉਣ। ਆਪਣੀ ਜ਼ਿੰਦਗੀ ਦੀ ਆਖ਼ਰੀ ਘੜੀ ਵਿਚ ਵੀ ਉਸ ਨੇ ਰਾਜਾ ਹੇਰੋਦੇਸ ਨੂੰ ਖ਼ੁਸ਼ ਕਰਨ ਲਈ ਕੋਈ ਚਮਤਕਾਰ ਨਹੀਂ ਕੀਤਾ। (ਲੂਕਾ 23:8-11) ਭਾਵੇਂ ਕਿ ਹੋਰ ਮੌਕਿਆਂ ’ਤੇ ਉਸ ਨੇ ਕਈ ਚਮਤਕਾਰ ਕੀਤੇ ਸਨ, ਪਰ ਉਸ ਲਈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਭ ਤੋਂ ਅਹਿਮ ਕੰਮ ਸੀ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਇਸੇ ਲਈ ਆਇਆ ਹਾਂ।”—ਮਰ. 1:38.
11. ਅੱਜ ਕੁਝ ਲੋਕ ਕਿਹੜੀ ਗ਼ਲਤ ਸੋਚ ਰੱਖਦੇ ਹਨ?
11 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਅੱਜ ਜ਼ਿਆਦਾਤਰ ਲੋਕਾਂ ਨੂੰ ਵੱਡੀਆਂ-ਵੱਡੀਆਂ
ਅਤੇ ਆਲੀਸ਼ਾਨ ਧਾਰਮਿਕ ਥਾਵਾਂ ਪਸੰਦ ਹਨ। ਨਾਲੇ ਉਨ੍ਹਾਂ ਨੂੰ ਸੰਤ-ਮਹਾਤਮਾ ਵਰਗੀਆਂ ਵੱਡੀਆਂ-ਵੱਡੀਆਂ ਪਦਵੀਆਂ ਰੱਖਣ ਵਾਲੇ ਲੋਕ ਪਸੰਦ ਹਨ। ਇਨ੍ਹਾਂ ਤੋਂ ਇਲਾਵਾ, ਉਹ ਅਜਿਹੇ ਦਿਨ-ਤਿਉਹਾਰ ਮਨਾਉਣਾ ਪਸੰਦ ਕਰਦੇ ਹਨ ਜੋ ਬਾਈਬਲ ਮੁਤਾਬਕ ਗ਼ਲਤ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਕਰ ਕੇ ਉਹ ਪਰਮੇਸ਼ੁਰ ਦੇ ਨੇੜੇ ਜਾ ਰਹੇ ਹਨ। ਪਰ ਸੱਚਾਈ ਤਾਂ ਇਹ ਹੈ ਕਿ ਉਹ ਜਿਹੜੀਆਂ ਵੀ ਧਾਰਮਿਕ ਸਭਾਵਾਂ ਵਿਚ ਜਾਂਦੇ ਹਨ ਉੱਥੇ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਕੁਝ ਨਹੀਂ ਸਿਖਾਇਆ ਜਾਂਦਾ। ਇਨ੍ਹਾਂ ਤੋਂ ਉਲਟ, ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਪਰਮੇਸ਼ੁਰ ਬਾਰੇ ਬਹੁਤ ਕੁਝ ਸਿਖਾਇਆ ਜਾਂਦਾ ਹੈ। ਭਾਵੇਂ ਕਿ ਉਨ੍ਹਾਂ ਦੇ ਕਿੰਗਡਮ ਹਾਲ ਆਲੀਸ਼ਾਨ ਨਹੀਂ ਹਨ, ਪਰ ਸਾਫ਼-ਸੁਥਰੇ ਹਨ। ਨਾਲੇ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਅਗਵਾਈ ਕਰਨ ਵਾਲੇ ਭਰਾ ਨਾ ਤਾਂ ਕੋਈ ਖ਼ਾਸ ਪਹਿਰਾਵਾ ਪਾਉਂਦੇ ਹਨ ਤੇ ਨਾ ਹੀ ਉਹ ਚਾਹੁੰਦੇ ਕਿ ਕੋਈ ਉਨ੍ਹਾਂ ਨੂੰ ਕਿਸੇ ਖ਼ਾਸ ਨਾਂ ਨਾਲ ਬੁਲਾਵੇ। ਯਹੋਵਾਹ ਦੇ ਗਵਾਹ ਜੋ ਸਿਖਾਉਂਦੇ ਜਾਂ ਮੰਨਦੇ ਹਨ ਉਹ ਬਾਈਬਲ-ਆਧਾਰਿਤ ਹੁੰਦਾ ਹੈ। ਫਿਰ ਵੀ ਬਹੁਤ ਸਾਰੇ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਨੀ ਚਾਹੁੰਦੇ। ਉਹ ਲੋਕਾਂ ਨੂੰ ਖ਼ੁਸ਼ ਕਰਨ ਲਈ ਦਿਨ-ਤਿਉਹਾਰ ਨਹੀਂ ਮਨਾਉਂਦੇ ਅਤੇ ਨਾ ਹੀ ਉਹ ਗੱਲਾਂ ਕਹਿੰਦੇ ਹਨ ਜੋ ਲੋਕ ਸੁਣਨੀਆਂ ਚਾਹੁੰਦੇ ਹਨ।12. ਇਬਰਾਨੀਆਂ 11:1, 6 ਮੁਤਾਬਕ ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ?
12 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀ ਨਿਹਚਾ ਕਦੀ ਖ਼ਤਮ ਨਾ ਹੋਵੇ? ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਕਿਹਾ: “ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ ਅਤੇ ਸੰਦੇਸ਼ ਉਦੋਂ ਸੁਣਿਆ ਜਾਂਦਾ ਹੈ ਜਦੋਂ ਕੋਈ ਮਸੀਹ ਦਾ ਪ੍ਰਚਾਰ ਕਰਦਾ ਹੈ।” (ਰੋਮੀ. 10:17) ਬਾਈਬਲ ਦਾ ਅਧਿਐਨ ਕਰਨ ਨਾਲ ਹੀ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਨਾ ਕਿ ਝੂਠੇ ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਵਿਚ ਹਿੱਸਾ ਲੈ ਕੇ, ਭਾਵੇਂ ਕਿ ਇਹ ਸਾਡੇ ਮਨ ਨੂੰ ਕਿੰਨੇ ਹੀ ਚੰਗੇ ਕਿਉਂ ਨਾ ਲੱਗਣ। ਸਾਡੀ ਨਿਹਚਾ ਸਹੀ ਗਿਆਨ ’ਤੇ ਆਧਾਰਿਤ ਹੋਣੀ ਚਾਹੀਦੀ ਹੈ ਕਿਉਂਕਿ “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” (ਇਬਰਾਨੀਆਂ 11:1, 6 ਪੜ੍ਹੋ।) ਜੇ ਅਸੀਂ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰਾਂਗੇ, ਤਾਂ ਸਾਡੀ ਨਿਹਚਾ ਪੱਕੀ ਹੋਵੇਗੀ ਕਿ ਇਹੀ ਸੱਚਾਈ ਹੈ। ਨਾਲੇ ਸਾਨੂੰ ਆਕਾਸ਼ੋਂ ਕਿਸੇ ਨਿਸ਼ਾਨੀ ਦੀ ਲੋੜ ਨਹੀਂ ਪਵੇਗੀ।
(3) ਯਿਸੂ ਨੇ ਯਹੂਦੀ ਰੀਤੀ-ਰਿਵਾਜਾਂ ਨੂੰ ਠੁਕਰਾਇਆ
13. ਕਈ ਲੋਕਾਂ ਨੇ ਯਿਸੂ ’ਤੇ ਨਿਹਚਾ ਕਿਉਂ ਨਹੀਂ ਕੀਤੀ?
13 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਯਿਸੂ ਦੇ ਚੇਲੇ ਵਰਤ ਕਿਉਂ ਮੱਤੀ 9:14-17) ਫ਼ਰੀਸੀ ਅਤੇ ਯਿਸੂ ਦੇ ਵਿਰੋਧੀ ਖ਼ੁਸ਼ ਨਹੀਂ ਸਨ ਕਿ ਉਹ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਰਸਮਾਂ ਨੂੰ ਨਹੀਂ ਮੰਨਦਾ। ਨਾਲੇ ਉਹ ਇਸ ਗੱਲੋਂ ਵੀ ਭੜਕੇ ਹੋਏ ਸਨ ਕਿ ਯਿਸੂ ਸਬਤ ਵਾਲੇ ਦਿਨ ਬੀਮਾਰਾਂ ਨੂੰ ਠੀਕ ਕਰਦਾ ਸੀ। (ਮਰ. 3:1-6; ਯੂਹੰ. 9:16) ਇਕ ਪਾਸੇ ਤਾਂ ਉਹ ਸਬਤ ਦੇ ਕਾਨੂੰਨ ਨੂੰ ਮੰਨਣ ਦਾ ਦਾਅਵਾ ਕਰਦੇ ਸਨ ਅਤੇ ਦੂਜੇ ਪਾਸੇ ਉਹ ਮੰਦਰ ਵਿਚ ਵਪਾਰ ਹੋਣ ਦਿੰਦੇ ਸਨ। ਜਦੋਂ ਯਿਸੂ ਨੇ ਇਸ ਗੱਲ ਕਰਕੇ ਉਨ੍ਹਾਂ ਨੂੰ ਫਿਟਕਾਰਿਆ, ਤਾਂ ਉਨ੍ਹਾਂ ਨੂੰ ਗੁੱਸਾ ਚੜ੍ਹ ਗਿਆ। (ਮੱਤੀ 21:12, 13, 15) ਫਿਰ ਜਦੋਂ ਨਾਸਰਤ ਦੇ ਸਭਾ ਘਰ ਵਿਚ ਯਿਸੂ ਨੇ ਲੋਕਾਂ ਨੂੰ ਪ੍ਰਚਾਰ ਕੀਤਾ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੁਰਾਣੇ ਸਮੇਂ ਦੇ ਇਜ਼ਰਾਈਲੀਆਂ ਵਾਂਗ ਹਨ ਜੋ ਸੁਆਰਥੀ ਸਨ ਅਤੇ ਜਿਨ੍ਹਾਂ ਵਿਚ ਨਿਹਚਾ ਦੀ ਘਾਟ ਸੀ। (ਲੂਕਾ 4:16, 25-30) ਇਹ ਸੁਣ ਕੇ ਉਹ ਗੁੱਸੇ ਨਾਲ ਲਾਲ-ਪੀਲੇ ਹੋ ਗਏ। ਯਿਸੂ ਨੇ ਹਮੇਸ਼ਾ ਉੱਦਾਂ ਨਹੀਂ ਕੀਤਾ, ਜਿੱਦਾਂ ਲੋਕ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਯਿਸੂ ’ਤੇ ਨਿਹਚਾ ਨਹੀਂ ਕੀਤੀ।—ਮੱਤੀ 11:16-19.
ਨਹੀਂ ਰੱਖਦੇ। ਯਿਸੂ ਨੇ ਉਨ੍ਹਾਂ ਨੂੰ ਸਮਝਾਇਆ ਕਿ ਜਦ ਤਕ ਉਹ ਜੀਉਂਦਾ ਹੈ ਉਨ੍ਹਾਂ ਨੂੰ ਵਰਤ ਰੱਖਣ ਦੀ ਲੋੜ ਨਹੀਂ ਹੈ। (14. ਯਿਸੂ ਨੇ ਇਨਸਾਨੀ ਰੀਤੀ-ਰਿਵਾਜਾਂ ਨੂੰ ਠੁਕਰਾ ਕੇ ਸਹੀ ਕਿਉਂ ਕੀਤਾ?
14 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਕਿਹਾ: “ਇਹ ਲੋਕ ਮੂੰਹੋਂ ਤਾਂ ਮੇਰੀ ਭਗਤੀ ਕਰਦੇ ਹਨ, ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ; ਇਨਸਾਨਾਂ ਦੇ ਸਿਖਾਏ ਹੁਕਮਾਂ ਦੇ ਆਧਾਰ ’ਤੇ ਉਹ ਮੇਰੇ ਤੋਂ ਡਰਦੇ ਹਨ।” (ਯਸਾ. 29:13) ਯਿਸੂ ਨੇ ਇਨਸਾਨੀ ਰੀਤੀ-ਰਿਵਾਜਾਂ ਨੂੰ ਠੁਕਰਾ ਕੇ ਸਹੀ ਕੀਤਾ ਜੋ ਧਰਮ-ਗ੍ਰੰਥ ਮੁਤਾਬਕ ਗ਼ਲਤ ਸਨ। ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿਚ ਇਨਸਾਨੀ ਰੀਤੀ-ਰਿਵਾਜ ਧਰਮ-ਗ੍ਰੰਥ ਨਾਲੋਂ ਜ਼ਿਆਦਾ ਅਹਿਮੀਅਤ ਰੱਖਦੇ ਸਨ, ਉਨ੍ਹਾਂ ਨੇ ਯਹੋਵਾਹ ਨੂੰ ਅਤੇ ਉਸ ਵੱਲੋਂ ਭੇਜੇ ਮਸੀਹ ਨੂੰ ਠੁਕਰਾ ਦਿੱਤਾ ਸੀ।
15. ਅੱਜ ਕਈ ਲੋਕ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਕਿਉਂ ਨਹੀਂ ਕਰਦੇ?
15 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਅੱਜ ਕਈ ਲੋਕ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹ ਕ੍ਰਿਸਮਸ ਅਤੇ ਜਨਮ-ਦਿਨ ਨਹੀਂ ਮਨਾਉਂਦੇ। ਨਾਲੇ ਕਈ ਹੋਰ ਲੋਕ ਇਸ ਕਰਕੇ ਵੀ ਗਵਾਹਾਂ ’ਤੇ ਭੜਕਦੇ ਹਨ ਕਿਉਂਕਿ ਨਾ ਤਾਂ ਦੇਸ਼-ਭਗਤੀ ਦੇ ਪ੍ਰੋਗ੍ਰਾਮਾਂ ਵਿਚ ਹਿੱਸਾ ਲੈਂਦੇ ਹਨ ਤੇ ਨਾ ਹੀ ਸੰਸਕਾਰ ਸੰਬੰਧੀ ਕੀਤੀਆਂ ਜਾਂਦੀਆਂ ਝੂਠੀਆਂ ਰੀਤਾਂ-ਰਸਮਾਂ ਵਿਚ ਸ਼ਾਮਲ ਹੁੰਦੇ ਹਨ। ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਰੀਤੀ-ਰਿਵਾਜਾਂ ਨੂੰ ਕਰ ਕੇ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਨ। ਪਰ ਸੱਚਾਈ ਤਾਂ ਇਹ ਹੈ ਕਿ ਪਰਮੇਸ਼ੁਰ ਉਨ੍ਹਾਂ ਤੋਂ ਉਦੋਂ ਹੀ ਖ਼ੁਸ਼ ਹੋਵੇਗਾ ਜੇ ਉਹ ਬਾਈਬਲ ਮੁਤਾਬਕ ਉਸ ਦੀ ਭਗਤੀ ਕਰਨਗੇ।—ਮਰ. 7:7-9.
16. ਜ਼ਬੂਰ 119:97, 113, 163-165 ਮੁਤਾਬਕ ਸਾਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ?
16 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀ ਨਿਹਚਾ ਕਦੀ ਖ਼ਤਮ ਨਾ ਹੋਵੇ? ਸਾਨੂੰ ਯਹੋਵਾਹ ਦੇ ਕਾਨੂੰਨਾਂ ਅਤੇ ਅਸੂਲਾਂ ਪ੍ਰਤੀ ਪਿਆਰ ਗੂੜ੍ਹਾ ਕਰਨ ਦੀ ਲੋੜ ਹੈ। (ਜ਼ਬੂਰ 119:97, 113, 163-165 ਪੜ੍ਹੋ।) ਜਦੋਂ ਅਸੀਂ ਯਹੋਵਾਹ ਨੂੰ ਪਿਆਰ ਕਰਾਂਗੇ, ਤਾਂ ਅਸੀਂ ਉਨ੍ਹਾਂ ਰੀਤੀ-ਰਿਵਾਜਾਂ ਨੂੰ ਠੁਕਰਾਵਾਂਗੇ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ। ਨਾਲੇ ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਕਿ ਅਸੀਂ ਕਿਸੇ ਵੀ ਚੀਜ਼ ਨੂੰ ਯਹੋਵਾਹ ਨਾਲੋਂ ਜ਼ਿਆਦਾ ਪਿਆਰ ਨਾ ਕਰੀਏ।
(4) ਯਿਸੂ ਉਸ ਵੇਲੇ ਆਪਣੀ ਸਰਕਾਰ ਨਹੀਂ ਲਿਆਇਆ
17. ਯਿਸੂ ਦੇ ਜ਼ਮਾਨੇ ਦੇ ਲੋਕਾਂ ਨੂੰ ਮਸੀਹ ਤੋਂ ਕੀ ਉਮੀਦ ਸੀ?
17 ਉਸ ਜ਼ਮਾਨੇ ਦੇ ਕੁਝ ਲੋਕਾਂ ਨੂੰ ਉਮੀਦ ਸੀ ਕਿ ਮਸੀਹ ਆ ਕੇ ਉਨ੍ਹਾਂ ਨੂੰ ਰੋਮੀ ਸਰਕਾਰ ਦੇ ਜ਼ੁਲਮਾਂ ਤੋਂ ਆਜ਼ਾਦ ਕਰਾਵੇਗਾ। ਪਰ ਜਦੋਂ ਲੋਕਾਂ ਨੇ ਯਿਸੂ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਇੱਦਾਂ ਨਹੀਂ ਕਰਨ ਦਿੱਤਾ। (ਯੂਹੰ. 6:14, 15) ਦੂਜੇ ਪਾਸੇ, ਰੋਮੀ ਸਰਕਾਰ ਨੇ ਪੁਜਾਰੀਆਂ ਅਤੇ ਹੋਰ ਲੋਕਾਂ ਨੂੰ ਕੁਝ ਅਧਿਕਾਰ ਦਿੱਤੇ ਸਨ। ਇਸ ਕਰਕੇ ਉਨ੍ਹਾਂ ਨੂੰ ਡਰ ਸੀ ਕਿ ਜੇ ਯਿਸੂ ਦੀ ਸਰਕਾਰ ਆ ਗਈ, ਤਾਂ ਰੋਮੀ ਸਰਕਾਰ ਗੁੱਸੇ ਹੋ ਕੇ ਉਨ੍ਹਾਂ ਤੋਂ ਸਾਰੇ ਅਧਿਕਾਰ ਖੋਹ ਲਵੇਗੀ। ਇਨ੍ਹਾਂ ਗੱਲਾਂ ਕਰਕੇ ਕਈ ਲੋਕਾਂ ਨੇ ਯਿਸੂ ’ਤੇ ਨਿਹਚਾ ਨਹੀਂ ਕੀਤੀ।
18. ਮਸੀਹ ਬਾਰੇ ਬਹੁਤ ਸਾਰੇ ਲੋਕਾਂ ਦੀ ਸੋਚ ਗ਼ਲਤ ਕਿਉਂ ਸੀ?
18 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਭਾਵੇਂ ਕਿ ਧਰਮ-ਗ੍ਰੰਥ ਵਿਚ ਅਜਿਹੀਆਂ ਕਈ ਭਵਿੱਖਬਾਣੀਆਂ ਸਨ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਮਸੀਹ ਰਾਜਾ ਯਸਾ. 53:9, 12) ਤਾਂ ਫਿਰ ਮਸੀਹ ਬਾਰੇ ਲੋਕਾਂ ਦੀ ਸੋਚ ਗ਼ਲਤ ਕਿਉਂ ਸੀ? ਕਿਉਂਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਫਟਾਫਟ ਹੋ ਜਾਵੇ। ਇਸ ਲਈ ਬਹੁਤ ਸਾਰੇ ਲੋਕਾਂ ਨੇ ਕੁਝ ਹੀ ਭਵਿੱਖਬਾਣੀਆਂ ਵੱਲ ਧਿਆਨ ਦਿੱਤਾ।—ਯੂਹੰ. 6:26, 27.
ਬਣੇਗਾ ਅਤੇ ਜਿੱਤ ਹਾਸਲ ਕਰੇਗਾ। ਪਰ ਅਜਿਹੀਆਂ ਵੀ ਕਈ ਭਵਿੱਖਬਾਣੀਆਂ ਸਨ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਮਸੀਹ ਨੂੰ ਪਹਿਲਾਂ ਸਾਡੇ ਪਾਪਾਂ ਲਈ ਮਰਨਾ ਪਵੇਗਾ। (19. ਅੱਜ ਲੋਕ ਕਿਨ੍ਹਾਂ ਗੱਲਾਂ ਕਰਕੇ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ?
19 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਬਹੁਤ ਸਾਰੇ ਲੋਕ ਅੱਜ ਸਾਡੀ ਗੱਲ ਨਹੀਂ ਸੁਣਦੇ ਕਿਉਂਕਿ ਅਸੀਂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿੰਦੇ ਹਾਂ ਅਤੇ ਕਿਸੇ ਨੂੰ ਵੋਟ ਨਹੀਂ ਪਾਉਂਦੇ। ਨਾਲੇ ਅਸੀਂ ਜਾਣਦੇ ਹਾਂ ਕਿ ਜੇ ਅਸੀਂ ਕਿਸੇ ਇਨਸਾਨੀ ਆਗੂ ਨੂੰ ਚੁਣਾਂਗੇ, ਤਾਂ ਇਸ ਦਾ ਮਤਲਬ ਹੋਵੇਗਾ ਕਿ ਅਸੀਂ ਯਹੋਵਾਹ ਨੂੰ ਠੁਕਰਾ ਰਹੇ ਹਾਂ। (1 ਸਮੂ. 8:4-7) ਇਸ ਤੋਂ ਇਲਾਵਾ, ਲੋਕਾਂ ਨੂੰ ਲੱਗਦਾ ਹੈ ਕਿ ਯਹੋਵਾਹ ਦੇ ਗਵਾਹਾਂ ਨੂੰ ਸਕੂਲ ਜਾਂ ਹਸਪਤਾਲ ਬਣਾਉਣੇ ਚਾਹੀਦੇ ਹਨ ਅਤੇ ਸਮਾਜ ਸੇਵਾ ਦਾ ਕੰਮ ਕਰਨਾ ਚਾਹੀਦਾ ਹੈ। ਜਦੋਂ ਅਸੀਂ ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਬਜਾਇ ਪ੍ਰਚਾਰ ਦੇ ਕੰਮ ਵਿਚ ਪੂਰੀ ਮਿਹਨਤ ਕਰਦੇ ਹਾਂ, ਤਾਂ ਲੋਕ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ।
20. ਮੱਤੀ 7:21-23 ਵਿਚ ਦਰਜ ਯਿਸੂ ਦੇ ਸ਼ਬਦਾਂ ਮੁਤਾਬਕ ਸਾਡਾ ਪੂਰਾ ਧਿਆਨ ਕਿਹੜੇ ਕੰਮ ਕਰਨ ਵੱਲ ਹੋਣਾ ਚਾਹੀਦਾ ਹੈ?
20 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀ ਨਿਹਚਾ ਕਦੀ ਖ਼ਤਮ ਨਾ ਹੋਵੇ? (ਮੱਤੀ 7:21-23 ਪੜ੍ਹੋ।) ਸਾਡਾ ਪੂਰਾ ਧਿਆਨ ਯਿਸੂ ਵੱਲੋਂ ਦਿੱਤੇ ਕੰਮ ਨੂੰ ਕਰਨ ’ਤੇ ਹੋਣਾ ਚਾਹੀਦਾ ਹੈ। (ਮੱਤੀ 28:19, 20) ਸਾਨੂੰ ਕਦੇ ਵੀ ਇਸ ਦੁਨੀਆਂ ਦੇ ਰਾਜਨੀਤਿਕ ਜਾਂ ਸਮਾਜਕ ਮਸਲਿਆਂ ਕਰਕੇ ਆਪਣਾ ਧਿਆਨ ਭਟਕਣ ਨਹੀਂ ਦੇਣਾ ਚਾਹੀਦਾ। ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਦੀ ਪਰਵਾਹ ਹੈ। ਪਰ ਅਸੀਂ ਜਾਣਦੇ ਹਾਂ ਕਿ ਆਪਣੇ ਗੁਆਂਢੀਆਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣਾ। ਨਾਲੇ ਯਹੋਵਾਹ ਨਾਲ ਉਨ੍ਹਾਂ ਦੀ ਦੋਸਤੀ ਕਰਨ ਵਿਚ ਮਦਦ ਕਰਨੀ।
21. ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
21 ਇਸ ਲੇਖ ਵਿਚ ਅਸੀਂ ਚਾਰ ਕਾਰਨ ਦੇਖੇ ਕਿ ਕਿਉਂ ਪਹਿਲੀ ਸਦੀ ਦੇ ਲੋਕ ਯਿਸੂ ’ਤੇ ਨਿਹਚਾ ਨਹੀਂ ਕਰਦੇ ਸਨ। ਨਾਲੇ ਇਨ੍ਹਾਂ ਕਾਰਨਾਂ ਕਰਕੇ ਹੀ ਅੱਜ ਕੁਝ ਲੋਕ ਯਿਸੂ ਦੇ ਚੇਲਿਆਂ ਦੀ ਗੱਲ ਨਹੀਂ ਸੁਣਦੇ। ਪਰ ਕੀ ਯਿਸੂ ’ਤੇ ਨਿਹਚਾ ਨਾ ਕਰਨ ਦੇ ਬਸ ਇਹੀ ਚਾਰ ਕਾਰਨ ਹਨ? ਨਹੀਂ। ਅਗਲੇ ਲੇਖ ਵਿਚ ਅਸੀਂ ਯਿਸੂ ’ਤੇ ਨਿਹਚਾ ਨਾ ਕਰਨ ਦੇ ਚਾਰ ਹੋਰ ਕਾਰਨ ਦੇਖਾਂਗੇ। ਆਓ ਅਸੀਂ ਪੱਕਾ ਇਰਾਦਾ ਕਰੀਏ ਕਿ ਅਸੀਂ ਕਦੇ ਵੀ ਯਿਸੂ ’ਤੇ ਨਿਹਚਾ ਕਰਨੀ ਨਹੀਂ ਛੱਡਾਂਗੇ ਅਤੇ ਹਮੇਸ਼ਾ ਆਪਣੀ ਨਿਹਚਾ ਨੂੰ ਮਜ਼ਬੂਤ ਕਰਦੇ ਰਹਾਂਗੇ!
ਗੀਤ 119 ਨਿਹਚਾ ਨਾਲ ਚੱਲੋ
^ ਪੈਰਾ 5 ਭਾਵੇਂ ਕਿ ਯਿਸੂ ਦੁਨੀਆਂ ਦਾ ਸਭ ਤੋਂ ਵਧੀਆ ਸਿੱਖਿਅਕ ਸੀ, ਫਿਰ ਵੀ ਉਸ ਦੇ ਸਮੇਂ ਦੇ ਬਹੁਤ ਸਾਰੇ ਲੋਕਾਂ ਨੇ ਉਸ ’ਤੇ ਨਿਹਚਾ ਨਹੀਂ ਕੀਤੀ। ਇਸ ਲੇਖ ਵਿਚ ਅਸੀਂ ਇਸ ਦੇ ਚਾਰ ਕਾਰਨ ਦੇਖਾਂਗੇ। ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਦੇ ਸੱਚੇ ਚੇਲੇ ਜੋ ਕਹਿੰਦੇ ਜਾਂ ਕਰਦੇ ਹਨ ਉਸ ਕਰਕੇ ਬਹੁਤ ਸਾਰੇ ਲੋਕ ਉਨ੍ਹਾਂ ਦੀ ਗੱਲ ਕਿਉਂ ਨਹੀਂ ਸੁਣਦੇ। ਨਾਲੇ ਅਸੀਂ ਸਿੱਖਾਂਗੇ ਕਿ ਅਸੀਂ ਯਿਸੂ ’ਤੇ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਤਾਂਕਿ ਅਸੀਂ ਉਸ ਦੇ ਪਿੱਛੇ ਚੱਲਣਾ ਨਾ ਛੱਡ ਦੇਈਏ।
^ ਪੈਰਾ 60 ਤਸਵੀਰ ਬਾਰੇ ਜਾਣਕਾਰੀ: ਫ਼ਿਲਿੱਪੁਸ, ਨਥਾਨਿਏਲ ਨੂੰ ਯਿਸੂ ਨੂੰ ਮਿਲਣ ਲਈ ਕਹਿੰਦਾ ਹੋਇਆ।
^ ਪੈਰਾ 62 ਤਸਵੀਰ ਬਾਰੇ ਜਾਣਕਾਰੀ: ਯਿਸੂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੋਇਆ।
^ ਪੈਰਾ 64 ਤਸਵੀਰ ਬਾਰੇ ਜਾਣਕਾਰੀ: ਯਿਸੂ ਇਕ ਆਦਮੀ ਨੂੰ ਠੀਕ ਕਰਦਾ ਹੋਇਆ ਜਿਸ ਦਾ ਹੱਥ ਸੁੱਕਿਆ ਹੋਇਆ ਸੀ ਅਤੇ ਯਿਸੂ ਦੇ ਵਿਰੋਧੀ ਉਸ ਨੂੰ ਦੇਖਦੇ ਹੋਏ।
^ ਪੈਰਾ 66 ਤਸਵੀਰ ਬਾਰੇ ਜਾਣਕਾਰੀ: ਯਿਸੂ ਇਕੱਲਾ ਪਹਾੜ ’ਤੇ ਜਾਂਦਾ ਹੋਇਆ।