ਅਧਿਐਨ ਲਈ ਸੁਝਾਅ
“ਨਵਾਂ ਕੀ ਹੈ” ਭਾਗ ਕਿਵੇਂ ਵਰਤੀਏ?
ਜੋ ਵੀ ਨਵੇਂ ਲੇਖ ਅਤੇ ਵੀਡੀਓ ਆਉਂਦੇ ਹਨ, ਉਹ JW ਲਾਇਬ੍ਰੇਰੀ ਅਤੇ jw.org/pa ਦੇ “ਨਵਾਂ ਕੀ ਹੈ” ਭਾਗ ਵਿਚ ਪਾਏ ਜਾਂਦੇ ਹਨ। ਤੁਸੀਂ ਕੀ ਕਰ ਸਕਦੇ ਹੋ ਤਾਂਕਿ ਇਸ ਭਾਗ ਵਿਚ ਆਉਣ ਵਾਲੇ ਨਵੇਂ ਲੇਖ ਅਤੇ ਵੀਡੀਓ ਦੇਖ ਸਕੋ?
JW ਲਾਇਬ੍ਰੇਰੀ
ਜਦੋਂ ਕੋਈ ਨਵਾਂ ਲੇਖ ਆਉਂਦਾ ਹੈ, ਤਾਂ ਉਸ ਨਾਲ ਸੰਬੰਧਿਤ ਲੜੀਵਾਰ ਲੇਖਾਂ ਨੂੰ ਅਪਡੇਟ ਕਰਨਾ ਪੈਂਦਾ ਹੈ। ਇਸ ਲਈ ਜਦੋਂ “ਨਵਾਂ ਕੀ ਹੈ” (“What’s New”) ਭਾਗ ਵਿਚ ਕੋਈ ਲੜੀਵਾਰ ਲੇਖ ਦਿਖਾਈ ਦਿੰਦਾ ਹੈ, ਤਾਂ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ। ਉਸ ਨੂੰ ਖੋਲ੍ਹਣ ਤੇ ਜੇ ਤੁਸੀਂ “ਤਾਰੀਖ਼” ʼਤੇ ਕਲਿੱਕ ਕਰੋ, ਤਾਂ ਨਵਾਂ ਲੇਖ ਸਭ ਤੋਂ ਉੱਪਰ ਆ ਜਾਵੇਗਾ ਜਿਸ ਨੂੰ ਤੁਸੀਂ ਪੜ੍ਹ ਸਕਦੇ ਹੋ।
ਵੱਡੇ ਪ੍ਰਕਾਸ਼ਨ, ਜਿਵੇਂ ਕਿ ਰਸਾਲਿਆਂ ਨੂੰ ਸ਼ਾਇਦ ਤੁਸੀਂ ਇੱਕੋ ਵਾਰ ਵਿਚ ਨਾ ਪੜ੍ਹ ਸਕੋ। ਅਜਿਹੇ ਪ੍ਰਕਾਸ਼ਨਾਂ ਨੂੰ ਤੁਸੀਂ “ਮਨਪਸੰਦ” (Favorites) ਵਿਚ ਪਾ ਸਕਦੇ ਹੋ ਤਾਂਕਿ ਤੁਸੀਂ ਉਨ੍ਹਾਂ ਨੂੰ ਸੌਖਿਆਂ ਹੀ ਲੱਭ ਸਕੋ ਅਤੇ ਤੁਸੀਂ ਜਿੱਥੇ ਤਕ ਪੜ੍ਹਿਆ ਸੀ, ਉੱਥੋਂ ਅੱਗੋਂ ਪੜ੍ਹ ਸਕੋ। ਪੂਰਾ ਪੜ੍ਹਨ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ “ਮਨਪਸੰਦ” ਵਿੱਚੋਂ ਕੱਢ ਸਕਦੇ ਹੋ।
JW.ORG
ਕੁਝ ਜਾਣਕਾਰੀ, ਜਿਵੇਂ ਕਿ ਖ਼ਬਰਾਂ ਅਤੇ ਘੋਸ਼ਣਾਵਾਂ JW ਲਾਇਬ੍ਰੇਰੀ ʼਤੇ ਨਹੀਂ, ਸਗੋਂ ਸਿਰਫ਼ jw.org ਵੈੱਬਸਾਈਟ ʼਤੇ ਹੀ ਆਉਂਦੀਆਂ ਹਨ। ਇਸ ਲਈ ਹਾਲ ਹੀ ਵਿਚ ਆਏ ਲੇਖ ਪੜ੍ਹਨ ਲਈ jw.org ਵੈੱਬਸਾਈਟ ʼਤੇ “ਨਵਾਂ ਕੀ ਹੈ” ਭਾਗ ਬਾਕਾਇਦਾ ਚੈੱਕ ਕਰਦੇ ਰਹੋ।