ਉੱਚ ਅਧਿਕਾਰੀਆਂ ਸਾਮ੍ਹਣੇ ਖ਼ੁਸ਼ ਖ਼ਬਰੀ ਦਾ ਪੱਖ ਲਓ
‘ਇਸ ਆਦਮੀ ਨੂੰ ਮੈਂ ਚੁਣਿਆ ਹੈ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ ਅਤੇ ਰਾਜਿਆਂ ਤਕ ਪਹੁੰਚੇ।’ (ਰਸੂ. 9:15) ਇਹ ਸ਼ਬਦ ਪ੍ਰਭੂ ਯਿਸੂ ਨੇ ਇਕ ਯਹੂਦੀ ਆਦਮੀ ਬਾਰੇ ਕਹੇ ਸਨ ਜਿਸ ਨੇ ਨਵਾਂ-ਨਵਾਂ ਮਸੀਹੀ ਧਰਮ ਅਪਣਾਇਆ ਸੀ। ਉਹ ਬਾਅਦ ਵਿਚ ਪੌਲੁਸ ਰਸੂਲ ਦੇ ਨਾਂ ਤੋਂ ਜਾਣਿਆ ਜਾਣ ਲੱਗਾ।
ਪੌਲੁਸ ਕਈ “ਰਾਜਿਆਂ” ਸਾਮ੍ਹਣੇ ਪੇਸ਼ ਹੋਇਆ। ਇਨ੍ਹਾਂ ਵਿੱਚੋਂ ਰੋਮ ਦਾ ਸਮਰਾਟ ਨੀਰੋ ਵੀ ਸੀ। ਤੁਹਾਨੂੰ ਕਿਵੇਂ ਲੱਗੇਗਾ ਜੇ ਤੁਹਾਨੂੰ ਅਜਿਹੇ ਰਾਜੇ ਦੇ ਅੱਗੇ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਪਵੇ? ਮਸੀਹੀਆਂ ਨੂੰ ਪੌਲੁਸ ਦੀ ਰੀਸ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ। (1 ਕੁਰਿੰ. 11:1) ਪੌਲੁਸ ਆਪਣੇ ਜ਼ਮਾਨੇ ਦੇ ਕਾਨੂੰਨਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਅਤੇ ਉਸ ਨੇ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖ ਕੇ ਖ਼ੁਸ਼ ਖ਼ਬਰੀ ਦਾ ਪੱਖ ਲਿਆ। ਅੱਜ ਅਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹਾਂ।
ਇਜ਼ਰਾਈਲ ਵਿਚ ਮੂਸਾ ਦੇ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਸੀ ਅਤੇ ਹਰ ਜਗ੍ਹਾ ਯਹੂਦੀ ਇਸ ਕਾਨੂੰਨ ਵਿਚ ਦਿੱਤੇ ਨੈਤਿਕ ਮਿਆਰਾਂ ਅਨੁਸਾਰ ਚੱਲਦੇ ਸਨ। 33 ਈਸਵੀ ਤੋਂ ਬਾਅਦ ਸੱਚੇ ਭਗਤਾਂ ਨੂੰ ਮੂਸਾ ਦੇ ਕਾਨੂੰਨ ਮੁਤਾਬਕ ਚੱਲਣ ਦੀ ਲੋੜ ਨਹੀਂ ਸੀ। (ਰਸੂ. 15:28, 29; ਗਲਾ. 4:9-11) ਪਰ ਪੌਲੁਸ ਅਤੇ ਮਸੀਹੀਆਂ ਨੇ ਇਸ ਕਾਨੂੰਨ ਦੀ ਬੇਅਦਬੀ ਨਹੀਂ ਕੀਤੀ। ਇਸ ਕਰਕੇ ਉਹ ਅਲੱਗ-ਅਲੱਗ ਥਾਵਾਂ ਵਿਚ ਰਹਿਣ ਵਾਲੇ ਯਹੂਦੀਆਂ ਨੂੰ ਬਿਨਾਂ ਕਿਸੇ ਰੁਕਾਵਟ ਪ੍ਰਚਾਰ ਕਰ ਸਕੇ। (1 ਕੁਰਿੰ. 9:20) ਅਸਲ ਵਿਚ, ਪੌਲੁਸ ਬਹੁਤ ਸਾਰੇ ਮੌਕਿਆਂ ’ਤੇ ਸਭਾ ਘਰਾਂ ਵਿਚ ਗਿਆ। ਉੱਥੇ ਉਹ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਸਕਿਆ ਜੋ ਅਬਰਾਹਾਮ ਦੇ ਪਰਮੇਸ਼ੁਰ ਨੂੰ ਜਾਣਦੇ ਸਨ ਅਤੇ ਉਨ੍ਹਾਂ ਨੂੰ ਇਬਰਾਨੀ ਲਿਖਤਾਂ ਦੇ ਆਧਾਰ ’ਤੇ ਦਲੀਲਾਂ ਵੀ ਦੇ ਸਕਿਆ।—ਰਸੂ. 9:19, 20; 13:5, 14-16; 14:1; 17:1, 2.
ਯਰੂਸ਼ਲਮ ਸਭ ਤੋਂ ਪਹਿਲਾਂ ਸ਼ਹਿਰ ਸੀ ਜਿੱਥੋਂ ਰਸੂਲਾਂ ਨੇ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕਰਨੀ ਸ਼ੁਰੂ ਕੀਤੀ। ਉੱਥੇ ਮਸੀਹੀ ਹਰ ਰੋਜ਼ ਮੰਦਰ ਵਿਚ ਸਿੱਖਿਆ ਦਿੰਦੇ ਸਨ। (ਰਸੂ. 1:4; 2:46; 5:20) ਇਕ ਮੌਕੇ ’ਤੇ ਪੌਲੁਸ ਯਰੂਸ਼ਲਮ ਨੂੰ ਗਿਆ ਅਤੇ ਕੁਝ ਸਮੇਂ ਬਾਅਦ ਉਸ ਨੂੰ ਉੱਥੇ ਗਿਰਫ਼ਤਾਰ ਕਰ ਲਿਆ ਗਿਆ। ਉਸ ’ਤੇ ਮੁਕੱਦਮਾ ਚਲਿਆ ਅਤੇ ਅਖ਼ੀਰ ਉਸ ਨੂੰ ਰੋਮ ਲਿਜਾਇਆ ਗਿਆ।
ਪੌਲੁਸ ਅਤੇ ਰੋਮੀ ਕਾਨੂੰਨ
ਪੌਲੁਸ ਦੇ ਵਿਸ਼ਵਾਸਾਂ ਬਾਰੇ ਰੋਮੀ ਅਧਿਕਾਰੀਆਂ ਦਾ ਕੀ ਨਜ਼ਰੀਆ ਸੀ? ਇਸ ਦਾ ਜਵਾਬ ਪਾਉਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਮ ਕਰਕੇ ਰੋਮੀ ਲੋਕ ਧਰਮਾਂ ਬਾਰੇ ਕੀ ਮੰਨਦੇ ਸਨ। ਉਹ ਆਪਣੇ ਸਾਮਰਾਜ ਦੇ ਅਲੱਗ-ਅਲੱਗ ਨਸਲਾਂ ਦੇ ਲੋਕਾਂ ਨੂੰ ਆਪਣਾ ਧਰਮ ਛੱਡਣ ਲਈ ਮਜਬੂਰ ਨਹੀਂ ਕਰਦੇ ਸਨ। ਪਰ ਜਦੋਂ ਉਨ੍ਹਾਂ ਨੂੰ ਲੱਗਦਾ ਸੀ ਕਿ ਲੋਕ ਸਰਕਾਰ ਜਾਂ ਉਸ ਦੇ ਕਾਇਦੇ-ਕਾਨੂੰਨਾਂ ਲਈ ਖ਼ਤਰਾ ਸਨ, ਤਾਂ ਉਹ ਉਨ੍ਹਾਂ ਨੂੰ ਧਰਮ ਬਦਲਣ ਲਈ ਮਜਬੂਰ ਕਰਦੇ ਸਨ।
* ਰੋਮੀ ਕਾਨੂੰਨ ਨੇ ਯਹੂਦੀਆਂ ਦੇ ਵਿਸ਼ਵਾਸਾਂ ਦੀ ਰਾਖੀ ਕਰਨ ਲਈ ਕੁਝ ਕਾਨੂੰਨ ਬਣਾਏ ਹੋਏ ਸਨ। ਇਨ੍ਹਾਂ ਕਾਨੂੰਨਾਂ ਦਾ ਸਹਾਰਾ ਲੈਂਦੇ ਹੋਏ ਪੌਲੁਸ ਆਪਣੇ ਮਸੀਹੀ ਵਿਸ਼ਵਾਸਾਂ ਦੇ ਹੱਕ ਵਿਚ ਲੜ ਸਕਦਾ ਸੀ।
ਰੋਮੀ ਸਾਮਰਾਜ ਨੇ ਯਹੂਦੀਆਂ ਨੂੰ ਬਹੁਤ ਸਾਰੇ ਹੱਕ ਦਿੱਤੇ ਸਨ। ਮੁਢਲੇ ਮਸੀਹੀਆਂ ਦੇ ਹਾਲਾਤ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: “ਰੋਮੀ ਸਾਮਰਾਜ ਵਿਚ ਯਹੂਦੀਆਂ ਕੋਲ ਵਿਸ਼ੇਸ਼ ਅਧਿਕਾਰ ਸਨ। . . . ਯਹੂਦੀਆਂ ਨੂੰ ਆਪਣੇ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਸੀ ਅਤੇ ਉਨ੍ਹਾਂ ਨੂੰ ਰੋਮ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ ਸੀ। ਉਹ ਆਪਣੇ ਸਮਾਜ ਵਿਚ ਆਪਣੇ ਕਾਨੂੰਨਾਂ ਮੁਤਾਬਕ ਜ਼ਿੰਦਗੀ ਬਿਤਾ ਸਕਦੇ ਸਨ।” ਉਨ੍ਹਾਂ ਨੂੰ ਫ਼ੌਜ ਵਿਚ ਵੀ ਭਰਤੀ ਹੋਣ ਲਈ ਨਹੀਂ ਕਿਹਾ ਜਾਂਦਾ ਸੀ।ਪੌਲੁਸ ਦੇ ਵਿਰੋਧੀਆਂ ਨੇ ਆਮ ਲੋਕਾਂ ਅਤੇ ਅਧਿਕਾਰੀਆਂ ਨੂੰ ਉਸ ਦੇ ਖ਼ਿਲਾਫ਼ ਕਰਨ ਲਈ ਕਈ ਤਰੀਕੇ ਵਰਤੇ। (ਰਸੂ. 13:50; 14:2, 19; 18:12, 13) ਇਕ ਘਟਨਾ ਵੱਲ ਧਿਆਨ ਦਿਓ। ਯਰੂਸ਼ਲਮ ਦੀ ਮੰਡਲੀ ਦੇ ਬਜ਼ੁਰਗਾਂ ਨੇ ਯਹੂਦੀ ਲੋਕਾਂ ਵਿਚ ਫੈਲੀ ਇਹ ਅਫ਼ਵਾਹ ਸੁਣੀ ਕਿ ਪੌਲੁਸ ਯਹੂਦੀਆਂ ਨੂੰ “ਮੂਸਾ ਦੇ ਕਾਨੂੰਨ ਨੂੰ ਤਿਆਗ” ਦੇਣ ਲਈ ਕਹਿ ਰਿਹਾ ਸੀ। (ਰਸੂ. 21:18-27) ਇਨ੍ਹਾਂ ਗੱਲਾਂ ਕਰਕੇ ਨਵੇਂ ਬਣੇ ਯਹੂਦੀ ਸੋਚ ਸਕਦੇ ਸਨ ਕਿ ਪੌਲੁਸ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਆਦਰ ਨਹੀਂ ਸੀ ਕਰਦਾ। ਨਾਲੇ ਮਹਾਸਭਾ ਐਲਾਨ ਕਰ ਸਕਦੀ ਸੀ ਕਿ ਮਸੀਹੀ ਧਰਮ ਅਪਣਾਉਣ ਵਾਲੇ ਲੋਕ ਧਰਮ-ਤਿਆਗੀ ਸਨ। ਜੇ ਇੱਦਾਂ ਹੁੰਦਾ, ਤਾਂ ਯਹੂਦੀਆਂ ਨੂੰ ਮਸੀਹੀਆਂ ਨਾਲ ਮਿਲਣ-ਗਿਲ਼ਣ ਕਰਕੇ ਸਜ਼ਾ ਮਿਲ ਸਕਦੀ ਸੀ। ਉਨ੍ਹਾਂ ਨੂੰ ਯਹੂਦੀ ਸਮਾਜ ਵਿੱਚੋਂ ਛੇਕਿਆ ਜਾ ਸਕਦਾ ਸੀ ਅਤੇ ਉਨ੍ਹਾਂ ਨੂੰ ਮੰਦਰ ਅਤੇ ਸਭਾ ਘਰਾਂ ਵਿਚ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਜਾ ਸਕਦਾ ਸੀ। ਇਸ ਲਈ ਮੰਡਲੀ ਦੇ ਬਜ਼ੁਰਗਾਂ ਨੇ ਪੌਲੁਸ ਨੂੰ ਸਲਾਹ ਦਿੱਤੀ ਕਿ ਉਹ ਇਨ੍ਹਾਂ ਅਫ਼ਵਾਹਾਂ ਨੂੰ ਗ਼ਲਤ ਸਾਬਤ ਕਰਨ ਲਈ ਮੰਦਰ ਜਾ ਕੇ ਆਪਣੇ ਆਪ ਨੂੰ ਸ਼ੁੱਧ ਕਰੇ। ਇਹ ਪਰਮੇਸ਼ੁਰ ਦੀ ਮੰਗ ਨਹੀਂ ਸੀ, ਪਰ ਇੱਦਾਂ ਕਰਨਾ ਗ਼ਲਤ ਵੀ ਨਹੀਂ ਸੀ।
ਪੌਲੁਸ ਨੇ ਬਜ਼ੁਰਗਾਂ ਦਾ ਕਹਿਣਾ ਮੰਨਿਆ ਜਿਸ ਕਰਕੇ ਉਸ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਹੋਰ ਮੌਕੇ ਮਿਲੇ। (ਫ਼ਿਲਿ. 1:7) ਮੰਦਰ ਵਿਚ ਯਹੂਦੀਆਂ ਨੇ ਹੰਗਾਮਾ ਕਰ ਦਿੱਤਾ ਅਤੇ ਉਹ ਪੌਲੁਸ ਨੂੰ ਮਾਰਨਾ ਚਾਹੁੰਦੇ ਸਨ। ਰੋਮੀ ਫ਼ੌਜ ਦੇ ਕਮਾਂਡਰ ਨੇ ਪੌਲੁਸ ਨੂੰ ਗਿਰਫ਼ਤਾਰ ਕਰ ਲਿਆ। ਜਦੋਂ ਪੌਲੁਸ ਦੇ ਕੋਰੜੇ ਪੈਣ ਹੀ ਵਾਲੇ ਸਨ, ਤਾਂ ਉਸ ਨੇ ਦੱਸਿਆ ਕਿ ਉਹ ਰੋਮੀ ਨਾਗਰਿਕ ਸੀ। ਇਸ ਕਰਕੇ ਪੌਲੁਸ ਨੂੰ ਕੈਸਰੀਆ ਲਿਜਾਇਆ ਗਿਆ ਜਿੱਥੋਂ ਰੋਮੀ ਯਹੂਦੀਆ ’ਤੇ ਰਾਜ ਕਰਦੇ ਸਨ। ਉਸ ਨੂੰ ਕੈਸਰੀਆ ਵਿਚ ਅਧਿਕਾਰੀਆਂ ਸਾਮ੍ਹਣੇ ਦਲੇਰੀ ਨਾਲ ਗਵਾਹੀ ਦੇਣ ਦੇ ਬਹੁਤ ਸਾਰੇ ਮੌਕੇ ਮਿਲੇ। ਇਸ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਵੀ ਸ਼ਾਇਦ ਮਸੀਹੀ ਧਰਮ ਬਾਰੇ ਹੋਰ ਜਾਣਨ ਦਾ ਮੌਕਾ ਮਿਲਿਆ ਜੋ ਇਸ ਬਾਰੇ ਬਹੁਤ ਘੱਟ ਜਾਣਦੇ ਸਨ।
ਰੋਮੀ ਰਾਜਪਾਲ ਫ਼ੇਲਿਕਸ ਸਾਮ੍ਹਣੇ ਹੋਏ ਪੌਲੁਸ ਦੇ ਮੁਕੱਦਮੇ ਬਾਰੇ ਰਸੂਲਾਂ ਦੇ ਕੰਮ ਅਧਿਆਇ 24 ਵਿਚ ਦੱਸਿਆ ਗਿਆ ਹੈ। ਰਾਜਪਾਲ ਫ਼ੇਲਿਕਸ ਪਹਿਲਾਂ ਵੀ ਮਸੀਹੀ ਸਿੱਖਿਆਵਾਂ ਬਾਰੇ ਸੁਣ ਚੁੱਕਾ ਸੀ। ਯਹੂਦੀਆਂ ਨੇ ਪੌਲੁਸ ’ਤੇ ਘੱਟੋ-ਘੱਟ ਤਿੰਨ ਤਰੀਕਿਆਂ ਨਾਲ ਰੋਮੀ ਕਾਨੂੰਨ ਤੋੜਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਪੌਲੁਸ ਨੇ ਰੋਮੀ ਸਾਮਰਾਜ ਵਿਚ ਰਹਿੰਦੇ ਯਹੂਦੀਆਂ ਨੂੰ ਭੜਕਾਇਆ ਸੀ, ਇਹ ਖ਼ਤਰਨਾਕ ਪੰਥ ਦਾ ਆਗੂ ਸੀ ਅਤੇ ਇਸ ਨੇ ਮੰਦਰ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੀ ਰੋਮੀ ਰਾਖੀ ਕਰਦੇ ਸਨ। (ਰਸੂ. 24:5, 6) ਇਨ੍ਹਾਂ ਦੋਸ਼ਾਂ ਕਰਕੇ ਪੌਲੁਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਸੀ।
ਮਸੀਹੀਆਂ ਲਈ ਇਹ ਜਾਣਨਾ ਦਿਲਚਸਪੀ ਦੀ ਗੱਲ ਹੈ ਕਿ ਪੌਲੁਸ ਨੇ ਆਪਣੇ ’ਤੇ ਦੋਸ਼ ਲੱਗਣ ਵੇਲੇ ਕੀ ਕੀਤਾ। ਉਹ ਸ਼ਾਂਤ ਰਿਹਾ ਅਤੇ ਆਦਰ ਨਾਲ ਪੇਸ਼ ਆਇਆ। ਪੌਲੁਸ ਨੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਸ ਕੋਲ ਆਪਣੇ “ਪਿਉ-ਦਾਦਿਆਂ ਦੇ ਪਰਮੇਸ਼ੁਰ ਦੀ ਭਗਤੀ” ਕਰਨ ਦਾ ਹੱਕ ਹੈ। ਰੋਮੀ ਕਾਨੂੰਨ ਅਨੁਸਾਰ ਦੂਸਰੇ ਯਹੂਦੀਆਂ ਕੋਲ ਵੀ ਇਹੀ ਅਧਿਕਾਰ ਸੀ। (ਰਸੂ. 24:14) ਸਮੇਂ ਦੇ ਬੀਤਣ ਨਾਲ ਪੌਲੁਸ ਰਾਜਪਾਲ ਪੁਰਕੀਅਸ ਫ਼ੇਸਤੁਸ ਅਤੇ ਰਾਜਾ ਹੇਰੋਦੇਸ ਅਗ੍ਰਿੱਪਾ ਅੱਗੇ ਵੀ ਆਪਣੇ ਵਿਸ਼ਵਾਸਾਂ ਬਾਰੇ ਦੱਸ ਕੇ ਸੱਚਾਈ ਦਾ ਪੱਖ ਲੈ ਸਕਿਆ।
ਪੌਲੁਸ ਨਿਆਂ ਚਾਹੁੰਦਾ ਸੀ, ਇਸ ਲਈ ਅਖ਼ੀਰ ਉਸ ਨੇ ਕਿਹਾ: “ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!” ਸਮਰਾਟ ਉਸ ਸਮੇਂ ਦਾ ਸਭ ਤੋਂ ਸ਼ਕਤੀਸ਼ਾਲੀ ਹਾਕਮ ਸੀ।—ਰਸੂ. 25:11.
ਰੋਮੀ ਸਮਰਾਟ ਦੀ ਅਦਾਲਤ ਵਿਚ ਪੌਲੁਸ ਦਾ ਮੁਕੱਦਮਾ
ਇਕ ਦੂਤ ਨੇ ਪੌਲੁਸ ਨੂੰ ਕਿਹਾ ਸੀ: “ਤੂੰ ਜ਼ਰੂਰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਵੇਂਗਾ।” (ਰਸੂ. 27:24) ਰੋਮੀ ਸਮਰਾਟ ਨੀਰੋ ਨੇ ਆਪਣੇ ਰਾਜ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਹ ਖ਼ੁਦ ਸਾਰੇ ਮੁਕੱਦਮਿਆਂ ਦਾ ਫ਼ੈਸਲਾ ਨਹੀਂ ਕਰੇਗਾ। ਆਪਣੇ ਰਾਜ ਦੇ ਪਹਿਲੇ ਅੱਠਾਂ ਸਾਲਾਂ ਦੌਰਾਨ ਉਸ ਨੇ ਜ਼ਿਆਦਾਤਰ ਮੁਕੱਦਮਿਆਂ ਦੇ ਫ਼ੈਸਲੇ ਦੂਜਿਆਂ ’ਤੇ ਛੱਡੇ। ਇਕ ਕਿਤਾਬ ਦੱਸਦੀ ਹੈ ਕਿ ਜਦੋਂ ਵੀ ਨੀਰੋ ਕੋਲ ਕੋਈ ਮੁਕੱਦਮਾ ਆਉਂਦਾ ਸੀ, ਤਾਂ ਉਹ ਉਸ ਦੀ ਸੁਣਵਾਈ ਆਪਣੇ ਮਹਿਲ ਵਿਚ ਕਰਦਾ ਸੀ। ਉੱਥੇ ਉਸ ਦੀ ਮਦਦ ਲਈ ਬਹੁਤ ਸਾਰੇ ਤਜਰਬੇਕਾਰ ਸਲਾਹਕਾਰ ਸਨ ਜਿਨ੍ਹਾਂ ਦਾ ਸਮਾਜ ਵਿਚ ਦਬਦਬਾ ਸੀ।—ਸੰਤ ਪੌਲੁਸ ਦੀ ਜ਼ਿੰਦਗੀ ਅਤੇ ਪੱਤਰ (ਅੰਗ੍ਰੇਜ਼ੀ)।
ਬਾਈਬਲ ਇਹ ਨਹੀਂ ਦੱਸਦੀ ਕਿ ਨੀਰੋ ਨੇ ਖ਼ੁਦ ਪੌਲੁਸ ਦੇ ਮੁਕੱਦਮੇ ਦੀ ਸੁਣਵਾਈ ਕਰ ਕੇ ਫ਼ੈਸਲਾ ਕੀਤਾ ਜਾਂ ਕਿਸੇ ਹੋਰ ਉੱਤੇ ਸੁਣਵਾਈ ਕਰਨ ਦਾ ਕੰਮ ਛੱਡ ਦਿੱਤਾ ਅਤੇ ਕਿਹਾ ਕਿ ਬਾਅਦ ਵਿਚ ਉਸ ਨੂੰ ਇਸ ਬਾਰੇ ਦੱਸ ਦਿੱਤਾ ਜਾਵੇ। ਜੋ ਵੀ ਹੋਇਆ, ਪਰ ਲੱਗਦਾ ਹੈ ਕਿ ਪੌਲੁਸ ਨੇ ਰੋਮੀ. 13:1-7; ਤੀਤੁ. 3:1, 2) ਇੱਦਾਂ ਲੱਗਦਾ ਹੈ ਕਿ ਪੌਲੁਸ ਵੱਲੋਂ ਦਿੱਤੀ ਗਵਾਹੀ ਦਾ ਉੱਚ ਅਧਿਕਾਰੀਆਂ ਉੱਤੇ ਚੰਗਾ ਅਸਰ ਪਿਆ। ਕੈਸਰੀਆ ਦੀ ਅਦਾਲਤ ਨੇ ਪੌਲੁਸ ਨੂੰ ਰਿਹਾ ਕਰ ਦਿੱਤਾ।—ਫ਼ਿਲਿ. 2:24; ਫਿਲੇ. 22.
ਦੱਸਿਆ ਹੋਣਾ ਕਿ ਉਹ ਯਹੂਦੀਆਂ ਦੇ ਪਰਮੇਸ਼ੁਰ ਦੀ ਭਗਤੀ ਕਰਦਾ ਸੀ ਅਤੇ ਸਾਰਿਆਂ ਨੂੰ ਤਾਕੀਦ ਕੀਤੀ ਹੋਣੀ ਕਿ ਉਹ ਸਰਕਾਰ ਨੂੰ ਬਣਦਾ ਆਦਰ ਦੇਣ। (ਖ਼ੁਸ਼ ਖ਼ਬਰੀ ਦਾ ਪੱਖ ਲੈਣ ਦੀ ਸਾਡੀ ਜ਼ਿੰਮੇਵਾਰੀ
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਉਹ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਸਰਕਾਰੀ ਅਧਿਕਾਰੀਆਂ ਅਤੇ ਰਾਜਿਆਂ ਸਾਮ੍ਹਣੇ ਪੇਸ਼ ਕਰਨਗੇ, ਜਿੱਥੇ ਤੁਹਾਨੂੰ ਉਨ੍ਹਾਂ ਨੂੰ ਅਤੇ ਕੌਮਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।” (ਮੱਤੀ 10:18) ਇਸ ਤਰੀਕੇ ਨਾਲ ਯਿਸੂ ਬਾਰੇ ਗਵਾਹੀ ਦੇਣੀ ਸਾਡੇ ਲਈ ਸਨਮਾਨ ਦੀ ਗੱਲ ਹੈ। ਖ਼ੁਸ਼ ਖ਼ਬਰੀ ਦਾ ਪੱਖ ਲੈਣ ਲਈ ਕੀਤੀਆਂ ਸਾਡੀਆਂ ਕੋਸ਼ਿਸ਼ਾਂ ਕਾਰਨ ਸ਼ਾਇਦ ਸਾਨੂੰ ਕਾਨੂੰਨੀ ਜਿੱਤਾਂ ਹਾਸਲ ਹੋਣ। ਇਹ ਗੱਲ ਤਾਂ ਪੱਕੀ ਹੈ ਕਿ ਨਾਮੁਕੰਮਲ ਇਨਸਾਨ ਜੋ ਵੀ ਫ਼ੈਸਲੇ ਕਰਨਗੇ, ਉਨ੍ਹਾਂ ਕਰਕੇ ਸਾਨੂੰ ਕਾਨੂੰਨੀ ਤੌਰ ’ਤੇ ਖ਼ੁਸ਼ ਖ਼ਬਰੀ ਸੁਣਾਉਣ ਦਾ ਹੱਕ ਹਮੇਸ਼ਾ ਨਹੀਂ ਮਿਲੇਗਾ। ਸਿਰਫ਼ ਪਰਮੇਸ਼ੁਰ ਦੇ ਰਾਜ ਵਿਚ ਹੀ ਜ਼ੁਲਮ ਅਤੇ ਅਨਿਆਂ ਪੂਰੀ ਤਰ੍ਹਾਂ ਖ਼ਤਮ ਹੋਵੇਗਾ।—ਉਪ. 8:9; ਯਿਰ. 10:23.
ਪਰ ਅੱਜ ਵੀ ਜਦੋਂ ਮਸੀਹੀ ਆਪਣੇ ਵਿਸ਼ਵਾਸਾਂ ਦਾ ਪੱਖ ਲੈਂਦੇ ਹਨ, ਤਾਂ ਯਹੋਵਾਹ ਦੇ ਨਾਮ ਦੀ ਮਹਿਮਾ ਹੋ ਸਕਦੀ ਹੈ। ਪੌਲੁਸ ਵਾਂਗ ਸਾਨੂੰ ਵੀ ਸ਼ਾਂਤ ਰਹਿਣ, ਸਮਝਦਾਰੀ ਦਿਖਾਉਣ ਅਤੇ ਦੂਸਰਿਆਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣੇ ਮਨਾਂ ਵਿਚ ਧਾਰ ਲਓ ਕਿ ਤੁਸੀਂ ਆਪਣੀ ਸਫ਼ਾਈ ਦੇਣ ਦੀ ਪਹਿਲਾਂ ਤੋਂ ਹੀ ਤਿਆਰੀ ਨਹੀਂ ਕਰੋਗੇ, ਕਿਉਂਕਿ ਮੈਂ ਤੁਹਾਨੂੰ ਬੁੱਧ ਦਿਆਂਗਾ ਅਤੇ ਇਹ ਜਾਣਨ ਵਿਚ ਤੁਹਾਡੀ ਮਦਦ ਕਰਾਂਗਾ ਕਿ ਤੁਸੀਂ ਕੀ ਕਹਿਣਾ ਹੈ। ਫਿਰ ਤੁਹਾਡੇ ਸਾਰੇ ਵਿਰੋਧੀ ਇਕੱਠੇ ਹੋ ਕੇ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਜਾਂ ਤੁਹਾਡੇ ਵਿਰੋਧ ਵਿਚ ਕੁਝ ਨਹੀਂ ਕਹਿ ਸਕਣਗੇ।”—ਲੂਕਾ 21:14, 15; 2 ਤਿਮੋ. 3:12; 1 ਪਤ. 3:15.
ਜਦੋਂ ਅਸੀਂ ਰਾਜਿਆਂ, ਹਾਕਮਾਂ ਅਤੇ ਹੋਰ ਅਧਿਕਾਰੀਆਂ ਸਾਮ੍ਹਣੇ ਆਪਣੇ ਪ੍ਰਚਾਰ ਦੇ ਹੱਕ ਲਈ ਲੜਦੇ ਹਾਂ, ਤਾਂ ਅਸੀਂ ਸ਼ਾਇਦ ਕਈਆਂ ਨੂੰ ਗਵਾਹੀ ਦੇ ਰਹੇ ਹੋਵਾਂਗੇ ਜੋ ਆਮ ਤੌਰ ’ਤੇ ਪ੍ਰਚਾਰ ਵਿਚ ਨਹੀਂ ਮਿਲਦੇ। ਅਦਾਲਤ ਦੇ ਕੁਝ ਫ਼ੈਸਲੇ ਸਾਡੇ ਹੱਕ ਵਿਚ ਹੋਣ ਕਰਕੇ ਕਾਨੂੰਨੀ ਨਿਯਮਾਂ ਵਿਚ ਫੇਰ-ਬਦਲ ਹੋ ਸਕਦੇ ਹਨ ਜਿਸ ਕਰਕੇ ਸਾਨੂੰ ਪ੍ਰਚਾਰ ਅਤੇ ਭਗਤੀ ਕਰਨ ਦੀ ਆਜ਼ਾਦੀ ਮਿਲਦੀ ਹੈ। ਮੁਕੱਦਮਿਆਂ ਦੇ ਫ਼ੈਸਲੇ ਜੋ ਵੀ ਹੋਣ, ਪਰ ਜਦੋਂ ਪਰਮੇਸ਼ੁਰ ਦੇ ਸੇਵਕ ਦਲੇਰੀ ਦਿਖਾਉਂਦੇ ਹਨ, ਤਾਂ ਪਰਮੇਸ਼ੁਰ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੋਣਾ।
^ ਪੈਰਾ 8 ਲਿਖਾਰੀ ਜੇਮਸ ਪਾਰਕਸ ਦੱਸਦਾ ਹੈ: ‘ਰੋਮੀ ਸਰਕਾਰ ਨੇ ਯਹੂਦੀਆਂ ਨੂੰ ਆਪਣੇ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਦਾ ਹੱਕ ਦਿੱਤਾ ਸੀ। ਇਹ ਹੱਕ ਦੇ ਕੇ ਰੋਮੀਆਂ ਨੇ ਯਹੂਦੀਆਂ ਉੱਤੇ ਕੋਈ ਅਹਿਸਾਨ ਨਹੀਂ ਕੀਤਾ। ਕਿਉਂ? ਕਿਉਂਕਿ ਆਪਣੇ ਸਾਮਰਾਜ ਦੇ ਅਧੀਨ ਰਹਿੰਦੇ ਵੱਖੋ-ਵੱਖਰੀਆਂ ਨਸਲਾਂ ਦੇ ਲੋਕਾਂ ਨੂੰ ਇਹ ਆਜ਼ਾਦੀ ਦੇਣੀ ਆਮ ਸੀ।’