ਜੀਵਨੀ
ਮਜ਼ਬੂਤ ਨਿਹਚਾ ਵਾਲੇ ਭਰਾਵਾਂ ਨਾਲ ਕੰਮ ਕਰਨ ਦਾ ਸਨਮਾਨ
ਲਗਭਗ 1935 ਵਿਚ ਮੇਰੇ ਮਾਪੇ, ਜੇਮਜ਼ ਅਤੇ ਜੈਸੀ ਸਿੰਕਲੈਅਰ, ਨਿਊਯਾਰਕ ਸਿਟੀ ਦੇ ਬਰੌਂਕਸ ਨਗਰ ਵਿਚ ਰਹਿਣ ਲੱਗੇ। ਉਨ੍ਹਾਂ ਦੇ ਨਵੇਂ ਦੋਸਤਾਂ ਵਿੱਚੋਂ ਵਿਲੀ ਸਨੈਡਨ ਵੀ ਇਕ ਸੀ ਜੋ ਮੇਰੇ ਮਾਪਿਆਂ ਵਾਂਗ ਸਕਾਟਲੈਂਡ ਤੋਂ ਆਇਆ ਸੀ। ਇਨ੍ਹਾਂ ਨੂੰ ਮਿਲੇ ਹਾਲੇ ਜ਼ਿਆਦਾ ਦੇਰ ਵੀ ਨਹੀਂ ਸੀ ਹੋਈ ਕਿ ਉਹ ਇਕ-ਦੂਜੇ ਨਾਲ ਇੰਨੇ ਘੁਲ-ਮਿਲ ਗਏ ਕਿ ਉਹ ਇਕ-ਦੂਜੇ ਨੂੰ ਆਪਣੇ ਪਰਿਵਾਰਾਂ ਬਾਰੇ ਦੱਸਣ ਲੱਗੇ। ਇਹ ਗੱਲ ਮੇਰੇ ਜਨਮ ਤੋਂ ਕੁਝ ਸਾਲਾ ਪਹਿਲਾਂ ਵਾਪਰੀ ਸੀ।
ਮੇਰੇ ਮੰਮੀ ਜੀ ਨੇ ਵਿਲੀ ਨੂੰ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਅਤੇ ਵੱਡੇ ਭਰਾ ਦੀ ਮੌਤ ਹੋ ਗਈ। ਮੱਛੀਆਂ ਫੜਨ ਗਿਆ ਉਨ੍ਹਾਂ ਦੀ ਕਿਸ਼ਤੀ ਉੱਤਰੀ ਸਮੁੰਦਰ ਵਿਚ ਲੁਕੀ ਬਾਰੂਦੀ-ਸੁਰੰਗ ਦੇ ਫਟਣ ਕਾਰਨ ਡੁੱਬ ਗਈ। ਵਿਲੀ ਨੇ ਕਿਹਾ: “ਤੁਹਾਡੇ ਪਿਤਾ ਜੀ ਨਰਕ ਚਲੇ ਗਏ।” ਵਿਲੀ ਇਕ ਯਹੋਵਾਹ ਦਾ ਗਵਾਹ ਸੀ। ਇਸ ਹੈਰਾਨ-ਪਰੇਸ਼ਾਨ ਕਰਨ ਵਾਲੀ ਗੱਲ ਤੋਂ ਮੰਮੀ ਜੀ ਨੂੰ ਬਾਈਬਲ ਦੀ ਸੱਚਾਈ ਬਾਰੇ ਪਤਾ ਲੱਗਾ।
ਮੰਮੀ ਜੀ ਵਿਲੀ ਦੀ ਗੱਲ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਬਹੁਤ ਚੰਗੇ ਸੀ। ਪਰ ਵਿਲੀ ਨੇ ਇਹ ਵੀ ਕਿਹਾ: “ਚੱਲ, ਜੇ ਮੈਂ ਇਹ ਵੀ ਕਹਾਂ ਕਿ ਯਿਸੂ ਵੀ ਨਰਕ ’ਚ ਗਿਆ ਸੀ!” ਮੰਮੀ ਜੀ ਨੂੰ ਚਰਚ ਦੀ ਸਿੱਖਿਆ ਯਾਦ ਆਈ ਜਿਸ ਵਿਚ ਦੱਸਿਆ ਗਿਆ ਸੀ ਕਿ ਯਿਸੂ ਨਰਕ ਵਿਚ ਗਿਆ ਅਤੇ ਤੀਜੇ ਦਿਨ ਜੀਉਂਦਾ ਕੀਤਾ ਗਿਆ। ਇਸ ਲਈ ਉਹ ਸੋਚਣ ਲੱਗ ਪਏ, ‘ਜੇ ਨਰਕ ਵਿਚ ਦੁਸ਼ਟ ਲੋਕਾਂ ਨੂੰ ਅੱਗ ਵਿਚ ਤਸੀਹੇ ਦਿੱਤੇ ਜਾਂਦੇ ਹਨ, ਤਾਂ ਯਿਸੂ ਕਾਹਤੇ ਉੱਥੇ ਗਿਆ?’ ਇਸ ਗੱਲ ਨੇ ਮੇਰੀ ਮੰਮੀ ਜੀ ਨੂੰ ਸੱਚਾਈ ਸਿੱਖਣ ਲਈ ਮਜਬੂਰ ਕੀਤਾ। ਉਹ ਬਰੌਂਕਸ ਦੀ ਮੰਡਲੀ ਵਿਚ ਜਾਣ ਲੱਗ ਪਏ ਅਤੇ 1940 ਵਿਚ ਬਪਤਿਸਮਾ ਲੈ ਲਿਆ।
ਉਸ ਜ਼ਮਾਨੇ ਵਿਚ ਮਸੀਹੀ ਮਾਪਿਆਂ ਨੂੰ ਇਹ ਸਲਾਹ ਨਹੀਂ ਮਿਲਦੀ ਸੀ ਕਿ ਉਹ ਆਪਣੇ ਬੱਚਿਆਂ ਨਾਲ ਵੀ ਬਾਈਬਲ ਦਾ ਅਧਿਐਨ ਕਰਨ। ਜਦੋਂ ਮੈਂ ਹਾਲੇ ਰੁੜ੍ਹਦਾ ਹੀ ਸੀ, ਤਾਂ ਮੇਰੇ ਮੰਮੀ ਜੀ ਸਭਾਵਾਂ ਅਤੇ ਪ੍ਰਚਾਰ ’ਤੇ ਜਾਂਦੇ ਸਨ ਅਤੇ ਡੈਡੀ ਜੀ ਮੈਨੂੰ ਘਰੇ ਸੰਭਾਲਦੇ ਸੀ। ਕੁਝ ਸਾਲ ਬਾਅਦ ਮੈਂ ਤੇ ਮੇਰੇ ਡੈਡੀ ਜੀ ਵੀ ਮੰਮੀ ਨਾਲ ਸਭਾਵਾਂ ’ਤੇ ਜਾਣ ਲੱਗ ਪਏ। ਮੰਮੀ ਜੀ ਪ੍ਰਚਾਰ ਵਿਚ ਬਹੁਤ ਜੋਸ਼ੀਲੇ ਸਨ ਅਤੇ ਉਹ ਕਈ ਲੋਕਾਂ ਨਾਲ ਬਾਈਬਲ ਅਧਿਐਨ ਕਰਦੇ ਸੀ। ਦਰਅਸਲ, ਕਾਫ਼ੀ ਵਿਦਿਆਰਥੀਆਂ ਦੇ ਘਰ ਨੇੜੇ-ਨੇੜੇ ਹੋਣ ਕਰਕੇ ਮੰਮੀ ਜੀ ਕਾਫ਼ੀ ਲੋਕਾਂ ਨੂੰ ਕੁਝ ਸਮੇਂ ਲਈ ਇਕੱਠੇ ਬਾਈਬਲ ਅਧਿਐਨ ਕਰਾਉਂਦੇ ਸਨ। ਸਕੂਲ ਦੀਆਂ ਛੁੱਟੀਆਂ ਦੌਰਾਨ ਮੈਂ ਮੰਮੀ ਜੀ ਨਾਲ ਪ੍ਰਚਾਰ ’ਤੇ ਜਾਂਦਾ ਸੀ। ਮੰਮੀ ਜੀ ਨਾਲ ਜਾ ਕੇ ਮੈਂ ਖ਼ੁਦ ਬਾਈਬਲ ਬਾਰੇ ਕਾਫ਼ੀ ਕੁਝ ਸਿੱਖਿਆ ਅਤੇ ਇਹ ਵੀ ਸਿੱਖਿਆ ਕਿ ਦੂਜਿਆਂ ਨੂੰ ਵੀ ਬਾਈਬਲ ਬਾਰੇ ਕਿਵੇਂ ਸਿਖਾਉਣਾ ਹੈ।
ਮੈਨੂੰ ਇਹ ਗੱਲ ਦੱਸਦਿਆਂ ਸ਼ਰਮ ਆਉਂਦੀ ਹੈ ਕਿ ਛੋਟੇ ਹੁੰਦਿਆਂ ਮੈਨੂੰ ਸੱਚਾਈ ਦੀ ਬਹੁਤੀ ਕਦਰ ਨਹੀਂ ਸੀ। ਪਰ ਲਗਭਗ 12 ਸਾਲ ਦੀ ਉਮਰ ਵਿਚ ਮੈਂ ਪ੍ਰਚਾਰਕ ਬਣ
ਗਿਆ ਅਤੇ ਲਗਾਤਾਰ ਪ੍ਰਚਾਰ ’ਤੇ ਜਾਣ ਲੱਗਾ। 16 ਸਾਲਾਂ ਦੀ ਉਮਰ ਵਿਚ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ। 24 ਜੁਲਾਈ 1954 ਵਿਚ ਟੋਰੌਂਟੋ, ਕੈਨੇਡਾ ਦੇ ਵੱਡੇ ਸੰਮੇਲਨ ਵਿਚ ਮੇਰਾ ਬਪਤਿਸਮਾ ਹੋ ਗਿਆ।ਬੈਥਲ ਸੇਵਾ
ਉਸ ਸਮੇਂ ਸਾਡੀ ਮੰਡਲੀ ਵਿਚ ਕੁਝ ਭਰਾ ਬੈਥਲ ਵਿਚ ਸੇਵਾ ਕਰ ਰਹੇ ਸਨ ਅਤੇ ਕੁਝ ਜਣੇ ਬੈਥਲ ਵਿਚ ਸੇਵਾ ਕਰ ਚੁੱਕੇ ਸਨ। ਉਨ੍ਹਾਂ ਦਾ ਮੇਰੇ ਉੱਤੇ ਚੰਗਾ ਪ੍ਰਭਾਵ ਪਿਆ। ਉਨ੍ਹਾਂ ਦੇ ਪ੍ਰਚਾਰ ਕਰਨ ਅਤੇ ਭਾਸ਼ਣ ਦੇਣ ਦੇ ਤਰੀਕਿਆਂ ਤੋਂ ਮੈਂ ਬਹੁਤ ਪ੍ਰਭਾਵਿਤ ਹੁੰਦਾ ਸੀ। ਮੇਰੇ ਸਕੂਲ ਦੇ ਅਧਿਆਪਕ ਚਾਹੁੰਦੇ ਸਨ ਕਿ ਮੈਂ ਉੱਚ ਸਿੱਖਿਆ ਲਵਾਂ, ਪਰ ਮੈਂ ਬੈਥਲ ਜਾਣਾ ਚਾਹੁੰਦਾ ਸੀ। ਇਸ ਲਈ ਟੋਰੌਂਟੋ ਦੇ ਵੱਡੇ ਸੰਮੇਲਨ ਵਿਚ ਹੀ ਮੈਂ ਬੈਥਲ ਫ਼ਾਰਮ ਭਰ ਕੇ ਦੇ ਦਿੱਤਾ। 1955 ਵਿਚ ਨਿਊਯਾਰਕ ਸਿਟੀ ਦੇ ਯੈਂਕੀ ਸਟੇਡੀਅਮ ਵਿਚ ਹੋਏ ਵੱਡੇ ਸੰਮੇਲਨ ’ਤੇ ਮੈਂ ਫਿਰ ਤੋਂ ਬੈਥਲ ਫ਼ਾਰਮ ਭਰਿਆ। ਇਸ ਤੋਂ ਜਲਦੀ ਬਾਅਦ 19 ਸਤੰਬਰ 1955 ਵਿਚ ਮੈਨੂੰ ਬਰੁਕਲਿਨ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਉਦੋਂ ਮੇਰੀ ਉਮਰ 17 ਸਾਲ ਦੀ ਸੀ। ਬੈਥਲ ਵਿਚ ਮੈਨੂੰ ਦੂਜੇ ਦਿਨ ਤੋਂ ਹੀ ਇਕ ਫੈਕਟਰੀ ਵਿਚ ਕੰਮ ਕਰਨ ਨੂੰ ਕਿਹਾ ਗਿਆ। ਇਹ ਫੈਕਟਰੀ 117 ਐਡਮਜ਼ ਸਟ੍ਰੀਟ ਵਿਚ ਸੀ। ਉੱਥੇ ਕਿਤਾਬਾਂ ਤਿਆਰ ਕੀਤੀਆਂ ਜਾਂਦੀਆਂ ਸਨ। ਮੈਂ ਉਹ ਮਸ਼ੀਨ ਚਲਾਉਂਦਾ ਸੀ ਜਿਸ ਨਾਲ ਵੱਡੀਆਂ ਕਿਤਾਬਾਂ ਦੇ 32 ਸਫ਼ਿਆਂ ਵਾਲੇ ਛੋਟੇ-ਛੋਟੇ ਹਿੱਸੇ ਤਿਆਰ ਕੀਤੇ ਜਾਂਦੇ ਸਨ। ਫਿਰ ਬਾਅਦ ਵਿਚ ਇਨ੍ਹਾਂ 32 ਸਫ਼ੇ ਵਾਲੇ ਛੋਟੇ ਹਿੱਸਿਆਂ ਨੂੰ ਇਕ ਹੋਰ ਮਸ਼ੀਨ ਨਾਲ ਸਿਲਾਈ ਕਰਕੇ ਜੋੜਿਆ ਜਾਂਦਾ ਸੀ।
ਉਸ ਫੈਕਟਰੀ ਵਿਚ ਇਕ ਮਹੀਨਾ ਕੰਮ ਕਰਨ ਤੋਂ ਬਾਅਦ ਮੈਨੂੰ ਰਸਾਲੇ ਵਿਭਾਗ ਵਿਚ ਭੇਜਿਆ ਗਿਆ ਕਿਉਂਕਿ ਮੈਨੂੰ ਟਾਈਪਿੰਗ ਆਉਂਦੀ ਸੀ। ਉਸ ਸਮੇਂ ਇਸ ਵਿਭਾਗ ਵਿਚ ਕੰਮ ਕਰਨ ਵਾਲੇ ਭੈਣ-ਭਰਾ ਲੋਹੇ ਦੀਆਂ ਮੋਹਰਾ ਬਣਾਉਂਦੇ ਸੀ। ਇਨ੍ਹਾਂ ਉੱਤੇ ਉਨ੍ਹਾਂ ਲੋਕਾਂ ਦੇ ਪਤਾ ਲਿਖੇ ਹੁੰਦੇ ਸਨ ਜੋ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮੰਗਵਾਉਂਦੇ ਸਨ। ਕੁਝ ਮਹੀਨੇ ਬਾਅਦ ਮੈਨੂੰ ਨਿਰਯਾਤ ਵਿਭਾਗ (ਸ਼ਿਪਿੰਗ ਵਿਭਾਗ) ਵਿਚ ਕੰਮ ਕਰਨ ਦਾ ਸਨਮਾਨ ਮਿਲਿਆ। ਇਸ ਵਿਭਾਗ ਵਿਚ ਇਕ ਭਰਾ ਸੀ ਜੋ ਟਰੱਕ ਰਾਹੀਂ ਪ੍ਰਕਾਸ਼ਨਾਂ ਦੇ ਡੱਬਿਆਂ ਨੂੰ ਬੰਦਰਗਾਹ ’ਤੇ ਲੈ ਕੇ ਜਾਂਦਾ ਸੀ ਜਿੱਥੋਂ ਇਨ੍ਹਾਂ ਪ੍ਰਕਾਸ਼ਨਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਾਇਆ ਜਾਂਦਾ ਸੀ। ਨਾਲੇ ਰਸਾਲਿਆਂ ਨਾਲ ਭਰੀਆਂ ਬੋਰੀਆਂ ਨੂੰ ਡਾਕਖਾਨੇ ਤਕ ਲਿਜਾਇਆ ਜਾਂਦਾ ਸੀ। ਇਹ
ਰਸਾਲੇ ਅਮਰੀਕਾ ਦੀਆਂ ਸਾਰੀਆਂ ਮੰਡਲੀਆਂ ਨੂੰ ਭੇਜੇ ਜਾਂਦੇ ਸਨ। ਇਸ ਵਿਭਾਗ ਦੇ ਨਿਗਰਾਨ, ਕਲਾਉਸ ਜੈਨਸਨ, ਨੇ ਮੈਨੂੰ ਉਸ ਭਰਾ ਨਾਲ ਜਾਣ ਲਈ ਪੁੱਛਿਆ। ਭਰਾ ਜੈਨਸਨ ਨੇ ਕਿਹਾ ਕਿ ਭਾਰੀ ਸਾਮਾਨ ਚੁੱਕਣਾ ਮੇਰੀ ਸਿਹਤ ਲਈ ਚੰਗਾ ਹੋਵੇਗਾ। ਮੇਰਾ ਭਾਰ ਸਿਰਫ਼ 57 ਕਿਲੋ (125 ਪੌਂਡ) ਸੀ ਅਤੇ ਮੈਂ ਕਾਨੇ ਵਾਂਗ ਪਤਲਾ ਸੀ। ਲਗਾਤਾਰ ਬੰਦਰਗਾਹ ਅਤੇ ਡਾਕਖਾਨੇ ਨੂੰ ਭਾਰੀ ਸਾਮਾਨ ਲਿਜਾਣ ਨਾਲ ਮੇਰੀ ਸਿਹਤ ਬਣ ਗਈ। ਭਰਾ ਜੈਨਸਨ ਜਾਣਦਾ ਸੀ ਕਿ ਕਿਹੜੇ ਕੰਮ ਵਿਚ ਮੇਰਾ ਭਲਾ ਸੀ।ਰਸਾਲਾ ਵਿਭਾਗ ਮੰਡਲੀਆਂ ਦੀਆਂ ਲੋੜਾਂ ਮੁਤਾਬਕ ਰਸਾਲੇ ਭੇਜਦਾ ਸੀ। ਉੱਥੇ ਕੰਮ ਕਰ ਕੇ ਮੈਨੂੰ ਪਤਾ ਲੱਗਾ ਕਿ ਬਰੁਕਲਿਨ ਵਿਚ ਕਿੰਨੀਆਂ ਭਾਸ਼ਾਵਾਂ ਵਿਚ ਰਸਾਲੇ ਛਾਪੇ ਜਾਂਦੇ ਸਨ ਅਤੇ ਦੂਜੇ ਦੇਸ਼ਾਂ ਨੂੰ ਭੇਜੇ ਜਾਂਦੇ ਸਨ। ਮੈਨੂੰ ਇਨ੍ਹਾਂ ਵਿੱਚੋਂ ਕਈ ਭਾਸ਼ਾਵਾਂ ਬਾਰੇ ਪਤਾ ਵੀ ਨਹੀਂ ਸੀ। ਪਰ ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਸੀ ਕਿ ਸਾਡੇ ਰਸਾਲੇ ਲੱਖਾਂ ਦੀ ਤਾਦਾਦ ਵਿਚ ਦੂਰ-ਦੁਰਾਡੇ ਦੇਸ਼ਾਂ ਨੂੰ ਘੱਲੇ ਜਾਂਦੇ ਸਨ। ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਇਕ ਦਿਨ ਮੈਨੂੰ ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਨੂੰ ਜਾਣ ਦਾ ਸਨਮਾਨ ਮਿਲਣਾ ਸੀ।
1961 ਵਿਚ ਮੈਨੂੰ ਖ਼ਜ਼ਾਨਾ ਵਿਭਾਗ ਵਿਚ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ। ਉਸ ਵਿਭਾਗ ਦਾ ਨਿਗਰਾਨ ਭਰਾ ਗ੍ਰਾਂਟ ਸੂਟਰ ਸੀ। ਉੱਥੇ ਕੁਝ ਸਾਲ ਕੰਮ ਕਰਨ ਤੋਂ ਬਾਅਦ ਭਰਾ ਨੇਥਨ ਨੌਰ ਨੇ ਮੈਨੂੰ ਆਪਣੇ ਆਫ਼ਿਸ ਵਿਚ ਬੁਲਾਇਆ। ਉਸ ਸਮੇਂ ਭਰਾ ਨੇਥਨ ਨੌਰ ਸੰਗਠਨ ਦੇ ਪ੍ਰਧਾਨ ਸਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਆਫ਼ਿਸ ਵਿਚ ਕੰਮ ਕਰਨ ਵਾਲਾ ਇਕ ਭਰਾ ਇਕ ਮਹੀਨੇ ਲਈ ਕਿੰਗਡਮ ਮਿਨਿਸਟ੍ਰੀ ਸਕੂਲ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਉਸ ਭਰਾ ਨੇ ਸੇਵਾ ਵਿਭਾਗ ਵਿਚ ਕੰਮ ਕਰਨਾ ਸੀ। ਉਸ ਭਰਾ ਦੀ ਜਗ੍ਹਾ ਹੁਣ ਡੌਨ ਐਡਮਜ਼ ਨਾਲ ਮੈਂ ਕੰਮ ਕਰਨਾ ਸੀ। ਡੌਨ ਕੁਦਰਤੀ ਉਹੀ ਭਰਾ ਸੀ ਜਿਸ ਨੂੰ ਮੈਂ 1955 ਦੇ ਵੱਡੇ ਸੰਮੇਲਨ ’ਤੇ ਬੈਥਲ ਦਾ ਫਾਰਮ ਦਿੱਤਾ ਸੀ। ਉਸ ਆਫ਼ਿਸ ਵਿਚ ਭਰਾ ਰਾਬਰਟ ਵੌਲਨ ਅਤੇ ਚਾਰਲਸ ਮੋਲਾਹੈਨ ਵੀ ਕੰਮ ਕਰਦੇ ਸਨ। ਅਸੀਂ ਚਾਰਾਂ ਨੇ 50 ਤੋਂ ਜ਼ਿਆਦਾ ਸਾਲ ਇਕੱਠੇ ਕੰਮ ਕੀਤਾ। ਇਨ੍ਹਾਂ ਵਫ਼ਾਦਾਰ ਅਤੇ ਮਜ਼ਬੂਤ ਆਦਮੀਆਂ ਨਾਲ ਕੰਮ ਕਰਨਾ ਮੇਰੇ ਲਈ ਇਕ ਬਰਕਤ ਸੀ।—ਜ਼ਬੂ. 133:1.
1970 ਤੋਂ ਮੈਨੂੰ ਵਾਚ ਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰਾਂ ਦਾ ਦੌਰਾ ਕਰਨ ਦੀ ਜ਼ਿੰਮੇਵਾਰੀ ਮਿਲੀ। ਮੈਂ ਹਰ ਸਾਲ ਜਾਂ ਹਰ ਦੂਜੇ ਸਾਲ ਕੁਝ ਹਫ਼ਤਿਆਂ ਲਈ ਦੌਰੇ ਕਰਨ ਲਈ
ਜਾਂਦਾ ਸੀ, ਜਿਸ ਨੂੰ ਜ਼ੋਨ ਵਿਜ਼ਿਟ ਕਿਹਾ ਜਾਂਦਾ ਸੀ। ਮੈਂ ਬੈਥਲ ਪਰਿਵਾਰਾਂ ਤੇ ਮਿਸ਼ਨਰੀਆਂ ਨੂੰ ਮਿਲਦਾ ਸੀ ਅਤੇ ਪਰਮੇਸ਼ੁਰ ਦੇ ਕੰਮਾਂ ਲਈ ਉਨ੍ਹਾਂ ਦਾ ਹੌਸਲਾ ਵਧਾਉਂਦਾ ਸੀ। ਨਾਲੇ ਮੈਂ ਸ਼ਾਖ਼ਾ ਦਫ਼ਤਰਾਂ ਦਾ ਰਿਕਾਰਡ ਵੀ ਦੇਖਦਾ ਸੀ। ਮੈਨੂੰ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੁੰਦੀ ਸੀ ਜਿਨ੍ਹਾਂ ਨੇ ਕਾਫ਼ੀ ਸਾਲ ਪਹਿਲਾਂ ਗਿਲਿਅਡ ਸਕੂਲ ਵਿਚ ਸਿਖਲਾਈ ਲਈ ਸੀ ਅਤੇ ਹੁਣ ਤਕ ਵੀ ਉਹ ਉਸ ਜਗ੍ਹਾ ’ਤੇ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਸਨ ਜਿੱਥੇ ਉਨ੍ਹਾਂ ਨੂੰ ਭੇਜਿਆ ਗਿਆ ਸੀ। ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਮੈਂ ਇਸ ਕੰਮ ਲਈ 90 ਤੋਂ ਵੱਧ ਦੇਸ਼ਾਂ ਦਾ ਦੌਰਾ ਕੀਤਾ।ਵਫ਼ਾਦਾਰ ਜੀਵਨ-ਸਾਥੀ ਮਿਲਿਆ
ਬੈਥਲ ਪਰਿਵਾਰ ਦੇ ਸਾਰੇ ਭੈਣਾਂ-ਭਰਾਵਾਂ ਨੂੰ ਸਭਾਵਾਂ ਵਾਸਤੇ ਨਿਊਯਾਰਕ ਦੀਆਂ ਮੰਡਲੀਆਂ ਵਿਚ ਭੇਜਿਆ ਗਿਆ ਸੀ। ਮੈਨੂੰ ਬਰੌਂਕਸ ਦੀ ਮੰਡਲੀ ਵਿਚ ਭੇਜਿਆ ਗਿਆ। ਪਹਿਲਾਂ ਬਰੌਂਕਸ ਵਿਚ ਸਿਰਫ਼ ਇੱਕੋ ਮੰਡਲੀ ਸੀ। ਪਰ ਬਾਅਦ ਵਿਚ ਇੰਨਾ ਵਾਧਾ ਹੋਇਆ ਕਿ ਇਸ ਤੋਂ ਦੋ ਮੰਡਲੀਆਂ ਬਣ ਗਈਆਂ। ਮੈਂ ਵੱਖ ਹੋ ਕੇ ਬਣੀ ਦੂਸਰੀ ਮੰਡਲੀ ਵਿਚ ਨਹੀਂ ਗਿਆ, ਬਲਕਿ ਮੈਂ ਉਸੇ ਮੰਡਲੀ ਵਿਚ ਰਿਹਾ। ਇਸ ਤੋਂ ਬਾਅਦ ਸਾਡੀ ਮੰਡਲੀ ਦਾ ਨਾਂ ਅੱਪਰ ਬਰੌਂਕਸ ਪੈ ਗਿਆ।
ਲਗਭਗ 1965 ਵਿਚ ਇਕ ਲੈਟਵੀਅਨ ਪਰਿਵਾਰ ਸਾਡੀ ਮੰਡਲੀ ਵਿਚ ਆ ਗਿਆ। ਇਸ ਤੋਂ ਪਹਿਲਾਂ ਇਹ ਪਰਿਵਾਰ ਦੱਖਣੀ ਬਰੌਂਕਸ ਵਿਚ ਰਹਿੰਦਾ ਸੀ ਜਿੱਥੇ ਉਨ੍ਹਾਂ ਨੂੰ ਸੱਚਾਈ ਮਿਲੀ ਸੀ। ਉਸ ਪਰਿਵਾਰ ਦੀ ਵੱਡੀ ਕੁੜੀ ਲੀਵੀਆ ਨੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਰੈਗੂਲਰ ਪਾਇਨੀਅਰ ਕਰਨੀ ਸ਼ੁਰੂ ਕੀਤੀ। ਕੁਝ ਮਹੀਨਿਆਂ ਬਾਅਦ ਉਹ ਪ੍ਰਚਾਰ ਕਰਨ ਲਈ ਮੈਸੇਚਿਉਸੇਟਸ ਨੂੰ ਚੱਲੀ ਗਈ। ਉੱਥੇ ਰਾਜ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਮੈਂ ਉਸ ਨੂੰ ਆਪਣੀ ਮੰਡਲੀ ਬਾਰੇ ਜਾਣਕਾਰੀ ਦੇਣ ਲਈ ਚਿੱਠੀਆਂ ਲਿਖਦਾ ਸੀ ਅਤੇ ਲੀਵੀਆ ਮੈਨੂੰ ਬੋਸਟਨ ਇਲਾਕੇ ਵਿਚ ਹੋਏ ਆਪਣੇ ਪ੍ਰਚਾਰ ਦੇ ਤਜਰਬਿਆਂ ਬਾਰੇ ਲਿਖਦੀ ਸੀ।
ਕੁਝ ਸਾਲਾਂ ਬਾਅਦ ਲੀਵੀਆ ਨੂੰ ਸਪੈਸ਼ਲ ਪਾਇਨੀਅਰ ਨਿਯੁਕਤ ਕੀਤਾ ਗਿਆ। ਉਹ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕਰਨਾ ਚਾਹੁੰਦੀ ਸੀ, ਇਸ ਲਈ ਉਸ ਨੇ ਬੈਥਲ ਸੇਵਾ ਕਰਨ ਲਈ ਅਰਜ਼ੀ ਭਰੀ ਅਤੇ 1971 ਵਿਚ ਉਸ ਨੂੰ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲ ਗਿਆ। ਮੈਨੂੰ ਲੱਗਾ ਕਿ ਇਹ ਯਹੋਵਾਹ ਵੱਲੋਂ ਇਕ ਇਸ਼ਾਰਾ ਸੀ। 27 ਅਕਤੂਬਰ 1973 ਵਿਚ ਸਾਡਾ ਵਿਆਹ ਹੋ ਗਿਆ ਅਤੇ ਸਾਡੇ ਲਈ ਸਨਮਾਨ ਦੀ ਗੱਲ ਸੀ ਕਿ ਭਰਾ ਨੌਰ ਨੇ ਸਾਡੇ ਵਿਆਹ ਦਾ ਭਾਸ਼ਣ ਦਿੱਤਾ। ਕਹਾਉਤਾਂ 18:22 ਵਿਚ ਲਿਖਿਆ ਹੈ: “ਜਿਹ ਨੂੰ ਵਹੁਟੀ ਲੱਭੀ ਉਹ ਨੂੰ ਚੰਗੀ ਵਸਤ ਲੱਭੀ, ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ।” ਮੈਂ ਅਤੇ ਲੀਵੀਆ ਨੇ ਇਕੱਠੇ 40 ਤੋਂ ਵੀ ਜ਼ਿਆਦਾ ਸਾਲ ਬੈਥਲ ਵਿਚ ਸੇਵਾ ਕੀਤੀ। ਨਾਲੇ ਅੱਜ ਵੀ ਅਸੀਂ ਬਰੌਂਕਸ ਦੀ ਇਕ ਮੰਡਲੀ ਵਿਚ ਸੇਵਾ ਕਰ ਰਹੇ ਹਾਂ।
ਮਸੀਹ ਦੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ
ਭਰਾ ਨੌਰ ਨਾਲ ਕੰਮ ਕਰਨਾ ਸੱਚੀ ਮੈਨੂੰ ਬਹੁਤ ਚੰਗਾ ਲੱਗਦਾ ਸੀ। ਭਰਾ ਨੌਰ ਦਿਨ-ਰਾਤ ਕੰਮ ਕਰਦੇ ਸਨ ਅਤੇ ਦੁਨੀਆਂ ਭਰ ਦੇ ਮਿਸ਼ਨਰੀਆਂ ਦੀ ਬੇਹੱਦ ਕਦਰ ਕਰਦੇ ਸਨ। ਕਈ ਮਿਸ਼ਨਰੀਆਂ ਨੂੰ ਉਨ੍ਹਾਂ ਦੇਸ਼ਾਂ ਵਿਚ ਭੇਜਿਆ ਗਿਆ ਜਿੱਥੇ ਪਹਿਲਾਂ ਕਦੀ ਵੀ ਗਵਾਹੀ ਨਹੀਂ ਦਿੱਤੀ ਗਈ ਸੀ। ਬਹੁਤ ਦੁੱਖ ਦੀ ਗੱਲ ਹੈ ਕਿ 1976 ਵਿਚ ਭਰਾ ਨੌਰ ਨੂੰ ਕੈਂਸਰ ਹੋ ਗਿਆ। ਜਦੋਂ ਭਰਾ ਨੌਰ ਲਈ ਆਪਣੇ ਮੰਜੇ ਤੋਂ ਉੱਠਣਾ ਔਖਾ ਹੋ ਗਿਆ, ਤਾਂ ਇਕ ਦਿਨ ਉਨ੍ਹਾਂ ਨੇ ਮੈਨੂੰ ਉਹ ਪ੍ਰਕਾਸ਼ਨ ਪੜ੍ਹ ਕੇ ਸੁਣਾਉਣ ਲਈ ਕਹੇ ਜੋ ਛਪਾਈ ਲਈ ਜਾਣੇ ਸਨ। ਉਨ੍ਹਾਂ ਨੇ ਮੈਨੂੰ ਭਰਾ ਫਰੈਡਰਿਕ ਫ਼ਰਾਂਜ਼ ਨੂੰ ਬੁਲਾਉਣ ਲਈ ਕਿਹਾ, ਤਾਂਕਿ ਉਹ ਵੀ ਆ ਕੇ ਸੁਣ ਸਕਣ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਭਰਾ ਨੌਰ ਕਾਫ਼ੀ ਸਮੇਂ ਤੋਂ ਭਰਾ ਫ਼ਰਾਂਜ਼ ਨੂੰ ਪੜ੍ਹ ਕੇ ਸੁਣਾਉਂਦੇ ਹੁੰਦੇ ਸਨ ਕਿਉਂਕਿ ਭਰਾ ਫ਼ਰਾਂਜ਼ ਦੀ ਨਜ਼ਰ ਧੁੰਦਲੀ ਪੈ ਚੁੱਕੀ ਸੀ।
ਪ੍ਰਕਾ. 2:10) ਇਸ ਤੋਂ ਬਾਅਦ ਭਰਾ ਫ਼ਰਾਂਜ਼ ਨੇ ਉਨ੍ਹਾਂ ਦੀ ਜਗ੍ਹਾ ਸਾਰਾ ਕੰਮ ਸੰਭਾਲਿਆ।
1977 ਵਿਚ ਭਰਾ ਨੌਰ ਦਾ ਸਵਰਗਵਾਸ ਹੋ ਗਿਆ। ਭਰਾ ਨੌਰ ਨੂੰ ਜਾਣਨ ਅਤੇ ਪਿਆਰ ਕਰਨ ਵਾਲਿਆਂ ਨੂੰ ਇਸ ਗੱਲ ਤੋਂ ਦਿਲਾਸਾ ਮਿਲਿਆ ਕਿ ਭਰਾ ਨੌਰ ਆਖ਼ਰੀ ਦਮ ਤਕ ਵਫ਼ਾਦਾਰ ਰਹੇ। (ਮੈਂ ਉਸ ਸਮੇਂ ਮਿਲਟਨ ਹੈੱਨਸ਼ਲ ਦਾ ਸੈਕਟਰੀ ਸੀ। ਇਸ ਭਰਾ ਨੇ ਕਈ ਦਹਾਕਿਆਂ ਤਕ ਭਰਾ ਨੌਰ ਨਾਲ ਕੰਮ ਕੀਤਾ ਸੀ। ਭਰਾ ਹੈੱਨਸ਼ਲ ਨੇ ਮੈਨੂੰ ਦੱਸਿਆ ਕਿ ਹੁਣ ਤੋਂ ਮੈਂ ਭਰਾ ਫ਼ਰਾਂਜ਼ ਦੀ ਹਰ ਕੰਮ ਵਿਚ ਮਦਦ ਕਰਨੀ ਸੀ। ਮੈਂ ਲਗਾਤਾਰ ਉਨ੍ਹਾਂ ਲਈ ਉਹ ਪ੍ਰਕਾਸ਼ਨ ਪੜ੍ਹਦਾ ਸੀ ਜੋ ਛਪਾਈ ਲਈ ਜਾਣੇ ਹੁੰਦੇ ਸਨ। ਭਰਾ ਫ਼ਰਾਂਜ਼ ਦੀ ਯਾਦਾਸ਼ਤ ਬਹੁਤ ਤੇਜ਼ ਸੀ ਅਤੇ ਉਹ ਪੜ੍ਹੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਸਨ। 1992 ਵਿਚ ਉਨ੍ਹਾਂ ਦਾ ਸਵਰਗਵਾਸ ਹੋ ਗਿਆ। ਮੈਨੂੰ ਉਨ੍ਹਾਂ ਦੀ ਮਦਦ ਕਰ ਕੇ ਵਾਕਈ ਬਹੁਤ ਖ਼ੁਸ਼ੀ ਮਿਲੀ!
ਬੈਥਲ ਵਿਚ ਸੇਵਾ ਕਰਦਿਆਂ 61 ਸਾਲ ਕਦੋਂ ਬੀਤ ਗਏ ਮੈਨੂੰ ਪਤਾ ਹੀ ਨਹੀਂ ਚੱਲਿਆ। ਮੇਰੇ ਮੰਮੀ-ਡੈਡੀ ਮਰਨ ਤਕ ਯਹੋਵਾਹ ਦੇ ਵਫ਼ਾਦਾਰ ਰਹੇ। ਮੈਂ ਉਸ ਦਿਨ ਬਾਰੇ ਸੋਚਦਾ ਹਾਂ ਜਦੋਂ ਨਵੀਂ ਦੁਨੀਆਂ ਵਿਚ ਮੈਂ ਉਨ੍ਹਾਂ ਦਾ ਸੁਆਗਤ ਕਰਾਂਗਾ। (ਯੂਹੰ. 5:28, 29) ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਲਈ ਇਨ੍ਹਾਂ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨਾਲ ਮਿਲ ਕੇ ਕੰਮ ਕਰਨਾ ਸਨਮਾਨ ਦੀ ਗੱਲ ਹੈ। ਇਸ ਸਨਮਾਨ ਸਾਮ੍ਹਣੇ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਬੇਕਾਰ ਹਨ। ਸੱਚੀ ਇੰਨੇ ਸਾਲ ਪੂਰੇ ਸਮੇਂ ਦੀ ਸੇਵਾ ਕਰ ਕੇ ਮੈਨੂੰ ਅਤੇ ਲੀਵੀਆ ਨੂੰ ਮਹਿਸੂਸ ਹੋਇਆ ਕਿ ‘ਯਹੋਵਾਹ ਦਾ ਅਨੰਦ ਸਾਡਾ ਬਲ ਹੈ।’—ਨਹ. 8:10.
ਰਾਜ ਦਾ ਪ੍ਰਚਾਰ ਅੱਜ ਵੀ ਜ਼ੋਰਾਂ-ਸ਼ੋਰਾ ਨਾਲ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਕਿਸੇ ਇਕ ਇਨਸਾਨ ਦੇ ਸਿਰ ’ਤੇ ਨਹੀਂ ਚੱਲਦਾ। ਸਾਲਾਂ-ਬੱਧੀ ਕਈ ਮਜ਼ਬੂਤ ਅਤੇ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲੀ। ਇਹ ਸੱਚੀ ਮੇਰੇ ਲਈ ਇਕ ਸਨਮਾਨ ਸੀ। ਜਿੰਨੇ ਵੀ ਚੁਣੇ ਹੋਏ ਮਸੀਹੀਆਂ ਨਾਲ ਮੈਂ ਕੰਮ ਕੀਤਾ ਉਨ੍ਹਾਂ ਵਿੱਚੋਂ ਜ਼ਿਆਦਾਤਰ ਅੱਜ ਧਰਤੀ ’ਤੇ ਨਹੀਂ ਹਨ। ਪਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਨ੍ਹਾਂ ਵਫ਼ਾਦਾਰ ਅਤੇ ਮਜ਼ਬੂਤ ਮਸੀਹੀਆਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕੀਤੀ।