Skip to content

Skip to table of contents

ਖੋਜਬੀਨ ਕਰਨ ਲਈ ਸੁਝਾਅ

ਖੋਜਬੀਨ ਕਰਨ ਲਈ ਸੁਝਾਅ

ਬੱਚਿਆਂ ਲਈ ਵਧੀਆ ਜਾਣਕਾਰੀ

ਮਾਪਿਆਂ ʼਤੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। (ਅਫ਼. 6:4) ਮਾਪਿਆਂ ਦੀ ਮਦਦ ਲਈ ਯਹੋਵਾਹ ਦੇ ਸੰਗਠਨ ਨੇ ਬਹੁਤ ਸਾਰੇ ਲੇਖ, ਵੀਡੀਓ ਅਤੇ ਗੀਤ ਤਿਆਰ ਕੀਤੇ ਹਨ। ਤੁਸੀਂ ਇਨ੍ਹਾਂ ਨੂੰ ਵਰਤ ਕੇ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿਖਲਾਈ ਕਿਵੇਂ ਦੇ ਸਕਦੇ ਹੋ?

  • JW.ORG/PA ʼਤੇ ਜਾਓ। ਸਾਡੀ ਇਸ ਵੈੱਬਸਾਈਟ ʼਤੇ ਤੁਹਾਨੂੰ ਬੱਚਿਆਂ ਅਤੇ ਨੌਜਵਾਨਾਂ ਲਈ ਤਿਆਰ ਕੀਤੀ ਜਾਣਕਾਰੀ ਮਿਲ ਸਕਦੀ ਹੈ। ਇਸ ਵਿਚ ਵੀਡੀਓ ਅਤੇ ਪੜ੍ਹਨ ਲਈ ਕੁਝ ਲੇਖ ਵੀ ਹਨ। a ਇਨ੍ਹਾਂ ਨੂੰ ਲੱਭਣ ਲਈ “ਲੱਭੋ” ਬਾਕਸ ਵਿਚ “ਬੱਚਿਆਂ ਲਈ” ਜਾਂ “ਨੌਜਵਾਨਾਂ ਲਈ” ਟਾਈਪ ਕਰੋ।

  • ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਜਾਣਕਾਰੀ ਚੁਣੋ। “ਬੱਚਿਆਂ ਲਈ” ਭਾਗ ਵਿਚ ਤੁਹਾਨੂੰ ਅਜਿਹੀ ਜਾਣਕਾਰੀ ਮਿਲ ਸਕਦੀ ਹੈ ਜਿਸ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾ ਸਕਦੇ ਹੋ। ਕੁਝ ਵਧੀਆ ਜਾਣਕਾਰੀ ਤੁਹਾਨੂੰ “ਪਰਿਵਾਰਕ ਸਟੱਡੀ ਲਈ” (ਹਿੰਦੀ) ਭਾਗ ਵਿਚ ਵੀ ਮਿਲ ਸਕਦੀ ਹੈ।

  • ਸਮਾਂ ਕੱਢ ਕੇ ਆਪਣੇ ਬੱਚਿਆਂ ਨਾਲ ਇਨ੍ਹਾਂ ਗੱਲਾਂ ʼਤੇ ਚਰਚਾ ਕਰੋ। ਬੱਚਿਆਂ ਨੂੰ ਬੱਸ ਚੁੱਪ ਕਰ ਕੇ ਬਿਠਾਉਣ ਲਈ ਕੋਈ ਵੀਡੀਓ ਨਾ ਚਲਾਓ ਜਾਂ ਕੋਈ ਅਭਿਆਸ ਕਰਨ ਲਈ ਨਾ ਦਿਓ। ਇਸ ਦੀ ਬਜਾਇ, ਉਨ੍ਹਾਂ ਨਾਲ ਜਾਣਕਾਰੀ ʼਤੇ ਚਰਚਾ ਕਰੋ ਅਤੇ ਯਹੋਵਾਹ ਨਾਲ ਦੋਸਤੀ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ।

a JW Library ʼਤੇ ਬੱਚਿਆਂ ਅਤੇ ਨੌਜਵਾਨਾਂ ਲਈ ਵੀਡੀਓ ਅਤੇ ਲੇਖ ਹਨ।