ਇਕ ਅਨੋਖਾ ਕਬਰਸਤਾਨ
ਇਕ ਅਨੋਖਾ ਕਬਰਸਤਾਨ
ਇਕਵੇਡਾਰ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਇਕਵੇਡਾਰ ਦੀ ਰਾਜਧਾਨੀ ਕੀਟੋ ਦੇ ਉੱਤਰ ਵੱਲ ਈਬਾਰਾ ਸ਼ਹਿਰ ਵਿਚ ਇਕ ਅਨੋਖਾ ਕਬਰਸਤਾਨ ਹੈ—ਐੱਲ ਸੀਮੈਂਟਰੀਓ ਡੇ ਲੋਸ ਪੋਬ੍ਰੈਸ (ਗ਼ਰੀਬਾਂ ਦਾ ਕਬਰਸਤਾਨ)। ਕਿਹੜੀ ਗੱਲ ਇਸ ਨੂੰ ਅਨੋਖਾ ਬਣਾਉਂਦੀ ਹੈ? ਕਬਰਸਤਾਨ ਦੀ ਬਾਹਰਲੀ ਕੰਧ ਉੱਤੇ ਵਾਚ ਟਾਵਰ ਸੋਸਾਇਟੀ ਦੇ ਪ੍ਰਕਾਸ਼ਨਾਂ ਵਿੱਚੋਂ ਲਈਆਂ ਗਈਆਂ ਤਸਵੀਰਾਂ ਦੀ ਵੱਡੇ ਆਕਾਰ ਵਿਚ ਚਿੱਤਰਕਾਰੀ ਕੀਤੀ ਗਈ ਹੈ! * ਵਿਚਕਾਰਲੀ ਤਸਵੀਰ ਵਿਚ ਯੂਹੰਨਾ ਰਸੂਲ ਨੂੰ ਦਿਖਾਇਆ ਗਿਆ ਹੈ ਜੋ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿੱਖਰ ਨੇੜੇ! ਕਿਤਾਬ ਦੇ ਸਫ਼ਾ 7 ਵਿੱਚੋਂ ਲਈ ਗਈ ਹੈ। ਯੂਹੰਨਾ ਦੀ ਤਸਵੀਰ ਦੇ ਉੱਪਰ ਸਪੇਨੀ ਭਾਸ਼ਾ ਵਿਚ ਇਹ ਸ਼ਾਸਤਰਵਚਨ ਲਿਖਿਆ ਹੋਇਆ ਹੈ: “ਪਰਮੇਸ਼ੁਰ ਦੇ ਰਾਜ ਦਾ ਅਰਥ ਧਾਰਮਿਕਤਾ, ਸ਼ਾਂਤੀ ਅਤੇ ਆਨੰਦ ਹੈ। ਰੋਮੀਆਂ 14:17.” ਖੱਬੇ ਪਾਸੇ ਮੱਤੀ 11:28 ਦੇ ਸ਼ਬਦ ਲਿਖੇ ਹਨ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” ਨਿਰਸੰਦੇਹ, ਕਬਰਸਤਾਨ ਦੀ ਇਹ ਕੰਧ ਲੋਕਾਂ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਖਿੱਚਦੀ ਹੈ।
[ਫੁਟਨੋਟ]
^ ਪੈਰਾ 3 ਵਾਚ ਟਾਵਰ ਦੇ ਪ੍ਰਕਾਸ਼ਨਾਂ ਵਿੱਚੋਂ ਲੇਖਾਂ ਜਾਂ ਚਿੱਤਰਕਾਰੀ ਦੀ ਨਕਲ ਉਤਾਰਨ ਤੋਂ ਪਹਿਲਾਂ ਵਾਚ ਟਾਵਰ ਸੋਸਾਇਟੀ ਤੋਂ ਕਾਨੂੰਨੀ ਮਨਜ਼ੂਰੀ ਲੈਣੀ ਚਾਹੀਦੀ ਹੈ ਅਤੇ ਇਨ੍ਹਾਂ ਗੱਲਾਂ ਦਾ ਸਿਹਰਾ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਨੂੰ ਜਾਣਾ ਚਾਹੀਦਾ ਹੈ।