Skip to content

Skip to table of contents

ਵਿਨਾਸ਼ ਦਾ ਅੰਤ

ਵਿਨਾਸ਼ ਦਾ ਅੰਤ

ਵਿਨਾਸ਼ ਦਾ ਅੰਤ

ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

“ਪਿਛਲੇ 25 ਸਾਲਾਂ ਵਿਚ ਇਨਸਾਨਾਂ ਨੇ ਕੁਦਰਤੀ ਸੰਸਾਰ ਦਾ ਲਗਭਗ ਇਕ-ਤਿਹਾਈ ਹਿੱਸਾ ਬਰਬਾਦ ਕਰ ਦਿੱਤਾ ਹੈ।”

ਇਹ ਰਿਪੋਰਟ ਕੁਦਰਤ ਲਈ ਵਿਸ਼ਵ-ਵਿਆਪੀ ਫ਼ੰਡ ਨੇ ਦਿੱਤੀ। ਧਰਤੀ ਦੇ ਵਾਤਾਵਰਣ ਦਾ ਨਵਾਂ ਅੰਕੜਾ-ਵਿਸ਼ਲੇਸ਼ਣ, ਜੀਵ-ਜਗਤ ਇੰਡੈਕਸ ਨੂੰ ਰਿਲੀਸ ਕਰਦੇ ਸਮੇਂ ਇਹ ਚੌਂਕਾ ਦੇਣ ਵਾਲੀ ਗੱਲ ਦੱਸੀ ਗਈ ਸੀ।

ਬਨਸਪਤੀ ਰੱਖਿਅਕਾਂ ਨੇ ਰਿਪੋਰਟ ਦਿੱਤੀ ਕਿ ਧਰਤੀ ਦੇ ਲਗਭਗ 10 ਪ੍ਰਤਿਸ਼ਤ ਜੰਗਲ ਕੱਟ ਦਿੱਤੇ ਗਏ ਹਨ। ਪਰ ਲੰਡਨ ਦੀ ਅਖ਼ਬਾਰ ਦੀ ਇੰਡੀਪੇਨਡੰਟ ਦੱਸਦੀ ਹੈ ਕਿ ਇਹ ਅੰਕੜਾ ਤਪਤ-ਖੰਡੀ ਬਹੁ-ਵਰਖਾ ਜੰਗਲਾਂ ਅਤੇ ਖ਼ੁਸ਼ਕ ਜੰਗਲੀ ਇਲਾਕਿਆਂ ਵਿਚ ਹੋਏ ਵੱਡੇ ਨੁਕਸਾਨ ਬਾਰੇ ਕੁਝ ਵੀ ਨਹੀਂ ਦੱਸਦਾ ਅਤੇ ਨਾ ਹੀ ਇਨ੍ਹਾਂ ਜੰਗਲਾਂ ਵਿਚਲੇ ਲੁਪਤ ਹੋ ਰਹੇ ਜੀਵ-ਜੰਤੂਆਂ ਬਾਰੇ ਕੁਝ ਦੱਸਦਾ ਹੈ ਜਿਸ ਨੂੰ ਮਿਲਾ ਕੇ ਕੁੱਲ ਨੁਕਸਾਨ ਸ਼ਾਇਦ 10 ਪ੍ਰਤਿਸ਼ਤ ਨਾਲੋਂ ਵੀ ਜ਼ਿਆਦਾ ਹੋਵੇ। ਐਟਲਾਂਟਿਕ ਸਾਗਰ ਵਿਚ ਬਲਿਊਫਿਨ ਟਿਊਨਾ ਮੱਛੀ ਅਤੇ ਏਸ਼ੀਆਈ ਸਾਗਰਾਂ ਵਿਚ ਲੈਦਰਬੈਕ ਕੱਛੂਆਂ ਵਰਗੀਆਂ ਨਸਲਾਂ ਦੀ ਘੱਟ ਰਹੀ ਗਿਣਤੀ ਤੋਂ ਪਤਾ ਚੱਲਦਾ ਹੈ ਕਿ ਜਲ-ਜੰਤੂਆਂ ਦਾ 30 ਪ੍ਰਤਿਸ਼ਤ ਨੁਕਸਾਨ ਹੋਇਆ ਹੈ। ਸਭ ਤੋਂ ਬੁਰੀ ਗੱਲ ਤਾਂ ਇਹ ਹੈ ਕਿ ਦਰਿਆਈ ਜੀਵ-ਜੰਤੂਆਂ ਦੀ ਸੂਚੀ ਵਿਚ 50 ਪ੍ਰਤਿਸ਼ਤ ਗਿਰਾਵਟ ਆਈ ਹੈ ਜਿਸ ਦਾ ਦੋਸ਼ ਖ਼ਾਸ ਕਰਕੇ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਰਸਾਇਣਾਂ ਅਤੇ ਕਾਰਖ਼ਾਨਿਆਂ ਦੇ ਵੱਧ ਰਹੇ ਪ੍ਰਦੂਸ਼ਣ ਤੇ ਲਗਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਪਾਣੀ ਦੀ ਖਪਤ ਵੀ ਵੱਧ ਰਹੀ ਹੈ।

ਲੰਡਨ, ਇੰਗਲੈਂਡ ਦੇ ਕਿਊ ਸ਼ਹਿਰ ਵਿਚ ਰਾਇਲ ਬੁਟੈਨੀਕਲ ਗਾਰਡਨਜ਼ ਦਾ ਡਾਇਰੈਕਟਰ ਸਰ ਗਿਲੀਅਨ ਪਰਾਂਸ ਟਿੱਪਣੀ ਦਿੰਦਾ ਹੈ ਕਿ “ਕੁਦਰਤੀ ਵਾਤਾਵਰਣ ਵਿਚ ਸੰਤੁਲਨ ਬਣਾਈ ਰੱਖਣਾ ਅਮੀਰ ਲੋਕਾਂ ਦਾ ਸਿਰਫ਼ ਸ਼ੌਕ ਹੀ ਨਹੀਂ, ਸਗੋਂ ਆਪਣੀ ਧਰਤੀ ਦੇ ਵਾਤਾਵਰਣ ਵਿਚ ਸੰਤੁਲਨ ਬਣਾਈ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ, ਕਿਉਂਕਿ ਇਸ ਉੱਤੇ ਸਾਡਾ ਸਾਰਾ ਜੀਵਨ ਨਿਰਭਰ ਕਰਦਾ ਹੈ।” ਇਹ ਧਰਤੀ ਉੱਤੇ ਰਹਿਣ ਵਾਲੇ ਸਾਰੇ ਇਨਸਾਨਾਂ ਦੀ ਹੀ ਜ਼ਿੰਮੇਵਾਰੀ ਹੈ। ਤਾਂ ਫਿਰ ਸੰਸਾਰ ਭਰ ਦੀ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?

ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਦੀ ਆਖ਼ਰੀ ਕਿਤਾਬ ਪਰਕਾਸ਼ ਦੀ ਪੋਥੀ ਧਰਤੀ ਦਾ ਵਿਨਾਸ਼ ਕਰਨ ਵਾਲਿਆਂ ਬਾਰੇ ਦੱਸਦੀ ਹੈ। ਇਹ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ ਅਜਿਹੇ ਲੋਕਾਂ ਦਾ ਨਾਸ਼ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 11:18) ਕੀ ਉਸ ਵਿਨਾਸ਼ ਵਿੱਚੋਂ ਬਚਣ ਵਾਲੇ ਲੋਕ ਵੀ ਹੋਣਗੇ? ਜੀ ਹਾਂ, ਕਿਉਂਕਿ ਇਹ ਵਿਨਾਸ਼ ਯਹੋਵਾਹ “ਪਰਮੇਸ਼ੁਰ, ਸਰਬ ਸ਼ਕਤੀਮਾਨ” ਵੱਲੋਂ ਆਵੇਗਾ, ਜੋ ਇਸ ਧਰਤੀ ਦੇ ਵਾਤਾਵਰਣ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਤਾਕਤ ਰੱਖਦਾ ਹੈ। (ਪਰਕਾਸ਼ ਦੀ ਪੋਥੀ 11:17) ਪਰਕਾਸ਼ ਦੀ ਪੋਥੀ 21:3 ਉਸ ਸਮੇਂ ਦਾ ਵਰਣਨ ਕਰਦਾ ਹੈ ਜਦੋਂ ਪਰਮੇਸ਼ੁਰ “[ਮਨੁੱਖਾਂ] ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ।”

ਤੁਸੀਂ ‘ਉਸ ਦੀ ਪਰਜਾ’ ਕਿਵੇਂ ਬਣ ਸਕਦੇ ਹੋ ਅਤੇ ਉਸ ਭਵਿੱਖ ਨੂੰ ਕਿਵੇਂ ਦੇਖ ਸਕਦੇ ਹੋ ਜਦੋਂ ਪਰਮੇਸ਼ੁਰ ਇਸ ਧਰਤੀ ਦੇ ਵਾਤਾਵਰਣ ਨੂੰ ਮੁੜ ਪਹਿਲਾਂ ਵਾਲੀ ਸਾਫ਼-ਸੁਥਰੀ ਹਾਲਤ ਵਿਚ ਬਹਾਲ ਕਰੇਗਾ? ਕਿਰਪਾ ਕਰ ਕੇ ਸਫ਼ਾ 5 ਉੱਤੇ ਦਿੱਤੇ ਗਏ ਢੁਕਵੇਂ ਪਤੇ ਉੱਤੇ ਲਿਖ ਕੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ। ਜਾਂ ਅਗਲੀ ਵਾਰ ਜਦੋਂ ਉਹ ਤੁਹਾਡੇ ਘਰ ਆਉਣ, ਤਾਂ ਉਨ੍ਹਾਂ ਨਾਲ ਗੱਲ ਕਰੋ। ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਕਿ ਪਰਮੇਸ਼ੁਰ ਵੱਲੋਂ ਆਉਣ ਵਾਲੇ ਨਾਸ਼ ਲਈ ਤੁਸੀਂ ਕਿਵੇਂ ਤਿਆਰ ਰਹਿ ਸਕਦੇ ਹੋ, ਤਾਂ ਇਸ ਬਾਰੇ ਸਿੱਖਣ ਵਿਚ ਤੁਹਾਡੀ ਮਦਦ ਕਰ ਕੇ ਉਨ੍ਹਾਂ ਨੂੰ ਬੜੀ ਖ਼ੁਸ਼ੀ ਹੋਵੇਗੀ।