Skip to content

Skip to table of contents

ਇਕ ਖ਼ੁਸ਼ਹਾਲ ਪਰਿਵਾਰਕ ਜੀਵਨ ਦਾ ਆਨੰਦ ਕਿਵੇਂ ਮਾਣੀਏ

ਇਕ ਖ਼ੁਸ਼ਹਾਲ ਪਰਿਵਾਰਕ ਜੀਵਨ ਦਾ ਆਨੰਦ ਕਿਵੇਂ ਮਾਣੀਏ

ਇਕ ਖ਼ੁਸ਼ਹਾਲ ਪਰਿਵਾਰਕ ਜੀਵਨ ਦਾ ਆਨੰਦ ਕਿਵੇਂ ਮਾਣੀਏ

ਦੱਖਣੀ ਅਮਰੀਕਾ ਵਿਚ ਅਰਜਨਟੀਨਾ ਤੋਂ ਗ੍ਰਾਸਾਯੇਲਾ ਲਿਖਦੀ ਹੈ: “ਮੈਂ 40 ਸਾਲਾਂ ਤੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹ ਰਹੀ ਹਾਂ। ਇੰਨੇ ਸਾਲਾਂ ਬਾਅਦ ਅੱਜ ਮੈਂ ਸੱਚੇ ਦਿਲੋਂ ਕਹਿ ਸਕਦੀ ਹਾਂ ਕਿ ਇਹ ਰਸਾਲੇ ਹੁਣ ਤਕ ਮੇਰੀਆਂ ਲੋੜਾਂ ਪੂਰੀਆਂ ਕਰਦੇ ਆਏ ਹਨ। ਇਨ੍ਹਾਂ ਰਸਾਲਿਆਂ ਨੇ ਮੇਰੇ ਬਚਪਨ ਵਿਚ, ਅੱਲੜ੍ਹ ਉਮਰ ਵਿਚ, ਵਿਆਹ ਤੋਂ ਪਹਿਲਾਂ ਤੇ ਬਾਅਦ ਵਿਚ ਅਤੇ ਛੇ ਬੱਚਿਆਂ ਨੂੰ ਪਾਲਣ ਵਿਚ ਮੇਰੀ ਮਦਦ ਕੀਤੀ ਹੈ।

“ਇਨ੍ਹਾਂ ਰਸਾਲਿਆਂ ਨੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਮੇਰੀ ਅਤੇ ਮੇਰੇ ਪਤੀ ਦੀ ਕਾਫ਼ੀ ਮਦਦ ਕੀਤੀ ਹੈ। ਇਹ ਬੱਚੇ ਅਜੇ ਵੀ ਸਾਡੇ ਨਾਲ ਹੀ ਰਹਿੰਦੇ ਹਨ। ਮੈਂ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨਾਲ ਗੱਲ-ਬਾਤ ਕਰਨ ਸਮੇਂ ਇਨ੍ਹਾਂ ਰਸਾਲਿਆਂ ਦੀ ਚੰਗੀ ਵਰਤੋਂ ਕਰਦੀ ਹਾਂ। ਡਾਕਟਰ ਨਾਲ ਬੀਮਾਰੀਆਂ ਬਾਰੇ ਗੱਲ-ਬਾਤ ਕਰਦੇ ਸਮੇਂ ਮੈਂ ਜਾਗਰੂਕ ਬਣੋ! ਰਸਾਲੇ ਵਿਚ ਦਿੱਤੀ ਜਾਣਕਾਰੀ ਨੂੰ ਪੜ੍ਹ ਕੇ ਸੁਣਾਉਂਦੀ ਹਾਂ। ਬਾਈ ਫਰਵਰੀ 1997 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ ਛਪੇ ਲੇਖਾਂ ਵਿੱਚੋਂ ਇਕ ਲੇਖ ਦਾ ਸਿਰਲੇਖ ਸੀ “ਸਿੱਖਣ ਵਿਚ ਕਮਜ਼ੋਰ ਬੱਚਿਆਂ ਦੀ ਮਦਦ ਕਰਨੀ।” ਇਸ ਲੇਖ ਨੂੰ ਪੜ੍ਹ ਕੇ ਸਾਨੂੰ ਪਤਾ ਲੱਗਾ ਕਿ ਸਾਡੀ ਇਕ ਧੀ ਵੀ ਸਿੱਖਣ ਵਿਚ ਕਮਜ਼ੋਰ ਹੈ।”

ਵਾਚ ਟਾਵਰ ਸੋਸਾਇਟੀ ਦੇ ਪ੍ਰਕਾਸ਼ਨ, ਪਰਿਵਾਰਾਂ ਦੀਆਂ ਕਈ ਮੁਸ਼ਕਲਾਂ ਦਾ ਹੱਲ ਕਰਨ ਵਿਚ ਮਦਦ ਕਰ ਸਕਦੇ ਹਨ। ਇਸ ਮਦਦ ਨਾਲ ਸਾਰਾ ਪਰਿਵਾਰ ਮਿਲ ਕੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਹੈ। ਉਦਾਹਰਣ ਲਈ 192 ਸਫ਼ਿਆਂ ਵਾਲੀ ਕਿਤਾਬ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪਰਿਵਾਰ ਦੇ ਹਰੇਕ ਮੈਂਬਰ ਨੂੰ ਫ਼ਾਇਦਾ ਪਹੁੰਚਾ ਸਕਦੀ ਹੈ। ਜੀ ਹਾਂ, ਇਸ ਕਿਤਾਬ ਤੋਂ ਮਾਪਿਆਂ, ਬੱਚਿਆਂ, ਪਤੀ-ਪਤਨੀਆਂ ਅਤੇ ਦਾਦਾ-ਦਾਦੀ ਸਾਰਿਆਂ ਨੂੰ ਫ਼ਾਇਦਾ ਹੋ ਸਕਦਾ ਹੈ। ਇਸ ਕਿਤਾਬ ਦੇ ਕੁਝ ਸਿੱਖਿਆ ਦੇਣ ਵਾਲੇ ਪਾਠ ਇਹ ਹਨ: “ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਓ,” “ਆਪਣੇ ਕਿਸ਼ੋਰ ਨੂੰ ਵਧਣ-ਫੁੱਲਣ ਵਿਚ ਮਦਦ ਦਿਓ,” “ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ” ਅਤੇ “ਤੁਸੀਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਉੱਤੇ ਜੇਤੂ ਹੋ ਸਕਦੇ ਹੋ।”

ਜੇ ਤੁਸੀਂ ਇਸ 192 ਸਫ਼ਿਆਂ ਵਾਲੀ ਕਿਤਾਬ ਪਰਿਵਾਰਕ ਖ਼ੁਸ਼ੀ ਦਾ ਰਾਜ਼ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਇਸ ਰਸਾਲੇ ਉੱਤੇ ਦਿੱਤੇ ਗਏ ਕੂਪਨ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਜਾਂ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। ਤੁਹਾਨੂੰ ਇਸ ਕਿਤਾਬ ਵਿੱਚੋਂ ਖ਼ਾਸ ਸੁਝਾਅ ਮਿਲਣਗੇ ਜੋ ਤੁਹਾਨੂੰ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਨ ਅਤੇ ਪਰਿਵਾਰਕ ਜੀਵਨ ਨੂੰ ਖ਼ੁਸ਼ ਬਣਾਉਣ ਵਿਚ ਤੁਹਾਡੀ ਮਦਦ ਕਰਨਗੇ। ਪਰਮੇਸ਼ੁਰ ਵੀ ਇਹੀ ਚਾਹੁੰਦਾ ਹੈ ਕਿ ਤੁਹਾਡਾ ਪਰਿਵਾਰ ਹਮੇਸ਼ਾ ਖ਼ੁਸ਼ ਰਹੇ।

□ ਕਿਰਪਾ ਕਰ ਕੇ ਮੈਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਬਾਰੇ ਹੋਰ ਜਾਣਕਾਰੀ ਭੇਜੋ।

□ ਮੈਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਮਿਲੋ।

[ਸਫ਼ੇ 32 ਉੱਤੇ ਤਸਵੀਰ]

ਗ੍ਰਾਸਾਯੇਲਾ ਅਤੇ ਉਸ ਦਾ ਪਰਿਵਾਰ