Skip to content

Skip to table of contents

ਕੀ ਇਨਸਾਨ ਕਦੇ ਵੀ ਇਕ ਦੂਜੇ ਦੀ ਪਰਵਾਹ ਕਰਨਗੇ?

ਕੀ ਇਨਸਾਨ ਕਦੇ ਵੀ ਇਕ ਦੂਜੇ ਦੀ ਪਰਵਾਹ ਕਰਨਗੇ?

ਕੀ ਇਨਸਾਨ ਕਦੇ ਵੀ ਇਕ ਦੂਜੇ ਦੀ ਪਰਵਾਹ ਕਰਨਗੇ?

ਜਾਗਰੂਕ ਬਣੋ! ਦੇ 8 ਮਾਰਚ 2000 ਦੇ ਰਸਾਲੇ ਨੇ ਗੁਲਾਮੀ ਦੀ ਵੱਡੀ ਸਮੱਸਿਆ ਬਾਰੇ ਗੱਲ ਕੀਤੀ ਸੀ। ਦੁੱਖ ਦੀ ਗੱਲ ਇਹ ਹੈ ਕਿ ਇਹ ਸਮੱਸਿਆ ਹਾਲੇ ਵੀ ਦੁਨੀਆਂ ਦੇ ਕਈਆਂ ਦੇਸ਼ਾਂ ਵਿਚ ਹੈ। ਇਟਲੀ ਦੀ ਇਕ ਮੰਤਰੀ, ਲਿਵੀਆ ਟਰਕੌ, ਨੂੰ ਇਹ ਰਸਾਲਾ ਦਿੱਤਾ ਗਿਆ ਸੀ। ਉਸ ਨੇ ਯਹੋਵਾਹ ਦੇ ਗਵਾਹਾਂ ਦੇ ਇਤਾਲਵੀ ਸ਼ਾਖਾ ਦਫ਼ਤਰ ਨੂੰ ਚਿੱਠੀ ਲਿਖੀ ਜਿਸ ਵਿਚ ਉਸ ਨੇ ਕਿਹਾ:

‘ਅੱਜ-ਕੱਲ੍ਹ ਦੀ ਗੁਲਾਮੀ ਇਕ ਅਜਿਹੀ ਗੰਭੀਰ ਸਮੱਸਿਆ ਹੈ ਜਿਸ ਵਿਚ ਲੱਖਾਂ ਹੀ ਇਨਸਾਨ ਹਾਲੇ ਵੀ ਕਠੋਰ ਹਾਲਾਤ ਝੱਲ ਰਹੇ ਹਨ। ਇਸ ਸਮੱਸਿਆ ਦਾ ਅਸਰ ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਉੱਤੇ ਪੈਂਦਾ ਹੈ।’ ਅਖ਼ੀਰ ਵਿਚ ਉਸ ਨੇ ਕਿਹਾ: ‘ਜਿੰਨੇ ਜ਼ਿਆਦਾ ਲੋਕ ਇਸ ਗ਼ਲਤ ਕੰਮ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ ਉੱਨਾ ਹੀ ਚੰਗਾ ਹੈ। ਅਤੇ ਜਦੋਂ ਇਹ ਗੱਲ ਇੰਨੇ ਸਾਰਿਆਂ ਲੋਕਾਂ ਤਕ ਪਹੁੰਚਦੀ ਹੈ ਜੋ ‘ਜਾਗਰੂਕ ਬਣੋ!’ ਰਸਾਲਾ ਪੜ੍ਹਦੇ ਹਨ ਤਾਂ ਇਸ ਦਾ ਹੋਰ ਵੀ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ।’

ਜਾਗਰੂਕ ਬਣੋ! ਦੀਆਂ 20 ਲੱਖ ਕਾਪੀਆਂ ਵੰਡੀਆਂ ਜਾਂਦੀਆਂ ਹਨ ਅਤੇ ਇਹ ਰਸਾਲਾ 82 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ। ਇਸ ਦੇ ਲੱਖਾਂ ਹੀ ਪਾਠਕਾਂ ਨੂੰ ਨਾ ਸਿਰਫ਼ ਅੱਜ-ਕੱਲ੍ਹ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਮਿਲਦੀ ਹੈ ਪਰ ਉਨ੍ਹਾਂ ਨੂੰ ਹੱਲ ਕਰਨ ਲਈ ਬਾਈਬਲ ਤੇ ਆਧਾਰਿਤ ਸਲਾਹ ਵੀ ਮਿਲਦੀ ਹੈ।

ਪਰ ਫਿਰ ਵੀ ਇਹ ਸਵਾਲ ਉੱਠਦਾ ਹੈ ਕਿ ਜੇਕਰ ਇਕ ਰੱਬ ਹੈ, ਤਾਂ ਉਹ ਮਾਸੂਮ ਲੋਕਾਂ ਨੂੰ ਕਸ਼ਟ ਕਿਉਂ ਸਹਿਣ ਦਿੰਦਾ ਹੈ? ਕਈ ਸੋਚਦੇ ਹਨ ਕਿ ‘ਮੈਂ ਇਕ ਬੁੱਧੀਮਾਨ ਸ੍ਰਿਸ਼ਟੀਕਰਤਾ ਨੂੰ ਕਿਵੇਂ ਪ੍ਰੇਮ ਕਰ ਸਕਦਾ ਹਾਂ ਜੋ ਲੋਕਾਂ ਲਈ ਦਇਆ ਨਹੀਂ ਦਿਖਾਉਂਦਾ?’ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਨਾਂ ਦੇ ਬਰੋਸ਼ਰ ਵਿਚ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਚੰਗੀ ਤਰ੍ਹਾਂ ਦਿੱਤੇ ਗਏ ਹਨ। ਜੇ ਤੁਸੀਂ ਇਸ ਬਰੋਸ਼ਰ ਦੀ ਕਾਪੀ ਚਾਹੁੰਦੇ ਹੋ ਤਾਂ ਕਿਰਪਾ ਕਰ ਕੇ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਭੇਜੋ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ।

□ ਕਿਰਪਾ ਕਰ ਕੇ ਮੈਨੂੰ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਬਰੋਸ਼ਰ ਭੇਜੋ। ਇਹ ਦੱਸੋ ਕਿ ਕਿਹੜੀ ਭਾਸ਼ਾ ਵਿਚ ਚਾਹੀਦਾ ਹੈ

□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।