Skip to content

Skip to table of contents

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਸਾਬਕਾ ਅਪਰਾਧੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਐਂਰੀਕ ਟੋਰੇਸ ਜੂਨੀਅਰ ਦੀ ਕਹਾਣੀ ਦਾ ਬਹੁਤ ਆਨੰਦ ਮਾਣਿਆ ਸੀ, ਜਿਸ ਦਾ ਵਿਸ਼ਾ ਸੀ “ਗਰਜਦੇ ਬਬਰ ਸ਼ੇਰ ਤੋਂ ਇਕ ਸ਼ਾਂਤ ਲੇਲਾ।” (ਜੁਲਾਈ-ਸਤੰਬਰ 1999) ਇਸ ਕਹਾਣੀ ਨੇ ਸਾਫ਼-ਸਾਫ਼ ਦਿਖਾਇਆ ਕਿ ਸਾਡਾ ਪਰਮੇਸ਼ੁਰ ਯਹੋਵਾਹ ਸਾਡੇ ਨਾਲ ਕਿੰਨਾ ਪ੍ਰੇਮ ਕਰਦਾ ਹੈ, ਅਤੇ ਉਹ ਕਿੰਨਾ ਦਿਆਲੂ ਅਤੇ ਧੀਰਜਵਾਨ ਹੈ। ਇਸ ਨੇ ਇਹ ਵੀ ਦਿਖਾਇਆ ਕਿ ਮਾਪਿਆਂ ਵਜੋਂ ਸਾਨੂੰ ਆਪਣੇ ਬੱਚਿਆਂ ਪ੍ਰਤੀ ਕਦੀ ਹਾਰ ਨਹੀਂ ਮੰਨਣੀ ਚਾਹੀਦੀ ਭਾਵੇਂ ਉਹ ਪਰਮੇਸ਼ੁਰ ਦੇ ਨਿਯਮਾਂ ਤੋਂ ਬਹੁਤ ਦੂਰ ਭਟਕ ਜਾਣ।

ਜੇ. ਐੱਫ., ਇੰਗਲੈਂਡ

ਮੈਂ ਇਕ ਮਸੀਹੀ ਵਜੋਂ ਪਾਲਿਆ-ਪੋਸਿਆ ਗਿਆ ਸੀ। ਪਰ ਬੁਰੀ ਸੰਗਤ ਕਰਕੇ ਮੈਂ ਡ੍ਰੱਗਜ਼ ਲੈਣ ਲੱਗ ਪਿਆ ਅਤੇ ਲੜਾਈ-ਝਗੜਿਆਂ ਵਿਚ ਲੱਗ ਜਾਂਦਾ ਸੀ। ਮੈਨੂੰ 18 ਸਾਲਾਂ ਦੀ ਉਮਰ ਤੇ 25 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਭਾਵੇਂ ਕਿ ਹੁਣ ਮੈਨੂੰ ਮਸੀਹੀ ਕਲੀਸਿਯਾ ਵਿਚ ਮੁੜ ਸਥਾਪਿਤ ਕੀਤਾ ਗਿਆ ਹੈ, ਅਕਸਰ ਮੈਂ ਨਿਕੰਮਾ ਮਹਿਸੂਸ ਕਰਦਾ ਹਾਂ। ਪਰ, ਇਸ ਲੇਖ ਨੂੰ ਪੜ੍ਹਨ ਤੋਂ ਬਾਅਦ, ਮੈਂ ਇਸ ਗੱਲ ਵਿਚ ਖ਼ੁਸ਼ੀ ਪਾਈ ਕਿ ਯਹੋਵਾਹ ਉਨ੍ਹਾਂ ਲੋਕਾਂ ਤੋਂ ਦੂਰ ਨਹੀਂ ਜੋ ਉਸ ਨੂੰ ਭਾਲਦੇ ਹਨ। ਭਾਵੇਂ ਕਿ ਹਾਲੇ ਵੀ ਮੈਂ ਕੈਦ ਵਿਚ ਹਾਂ, ਇਸ ਕਹਾਣੀ ਨੇ ਮੈਨੂੰ ਦ੍ਰਿੜ੍ਹ ਰਹਿਣ ਦਾ ਹੌਸਲਾ ਦਿੱਤਾ ਹੈ।

ਆਰ. ਬੀ., ਸੰਯੁਕਤ ਰਾਜ ਅਮਰੀਕਾ

ਨੌਜਵਾਨਾਂ ਲਈ ਲੇਖ ਮੈਂ 12 ਸਾਲਾਂ ਦੀ ਹਾਂ ਅਤੇ ਮੈਂ ਤੁਹਾਡੇ ਰਸਾਲੇ ਪੜ੍ਹਨੇ ਬਹੁਤ ਪਸੰਦ ਕਰਦੀ ਹਾਂ। ਤੁਹਾਡੇ ਰਸਾਲੇ ਪੜ੍ਹਨ ਤੋਂ ਪਹਿਲਾਂ, ਮੈਨੂੰ ਆਪਣੀਆਂ ਸਹੇਲੀਆਂ ਨਾਲ ਦੋਸਤੀ ਬਣਾਈ ਰੱਖਣੀ ਔਖੀ ਲੱਗਦੀ ਸੀ ਕਿਉਂਕਿ ਉਹ ਸਾਰੀਆਂ ਮੇਰੇ ਨਾਲੋਂ ਵੱਡੀਆਂ ਸਨ। ਪਰ “ਨੌਜਵਾਨ ਪੁੱਛਦੇ ਹਨ . . . ” ਲੇਖਾਂ ਨੂੰ ਪੜ੍ਹ ਕੇ ਉਨ੍ਹਾਂ ਨਾਲ ਦੋਸਤੀ ਕਰਨੀ ਸੌਖੀ ਹੋ ਗਈ ਹੈ। ਤੁਹਾਡੇ ਰਸਾਲਿਆਂ ਲਈ ਬਹੁਤ ਸ਼ੁਕਰੀਆ। ਇਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ।

ਐੱਨ. ਆਈ., ਰੂਸ

ਸਿਗਰਟ ਪੀਣੀ ਛੱਡਣੀ ਕੁਝ ਹੀ ਦੇਰ ਪਹਿਲਾਂ ਮੈਨੂੰ ਸਿਗਰਟਾਂ ਅਤੇ ਸ਼ਰਾਬ ਪੀਣ ਦੀ, ਅਤੇ ਡ੍ਰੱਗਜ਼ ਦੀ ਲੱਤ ਲੱਗੀ ਹੋਈ ਸੀ। ਮੈਂ ਕਈ ਵਾਰ ਇਨ੍ਹਾਂ ਚੀਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੀ ਪਰ ਕਦੀ ਸਫ਼ਲ ਨਹੀਂ ਹੋਇਆ। ਜਦੋਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲੱਗਾ ਤਦ ਹੀ ਮੈਨੂੰ ਅਹਿਸਾਸ ਹੋਣ ਲੱਗ ਪਿਆ ਕਿ ਮੈਂ ਬਿਲਕੁਲ ਨਾਲਾਇਕ ਨਹੀਂ ਹਾਂ। ਯਹੋਵਾਹ ਦੀ ਮਦਦ ਨਾਲ ਮੈਂ ਜਨਵਰੀ ਤੋਂ ਲੈ ਕੇ ਕੋਈ ਵੀ ਡ੍ਰੱਗਜ਼ ਜਾਂ ਸਿਗਰਟਾਂ ਨਹੀਂ ਲਈਆਂ। ਇਨ੍ਹਾਂ ਚੀਜ਼ਾਂ ਨੂੰ ਛੱਡਣ ਦੇ ਅਸਰਾਂ ਨੇ ਮੈਨੂੰ ਬਹੁਤ ਦੁੱਖ ਲਿਆਂਦਾ ਹੈ। ਜਨਵਰੀ ਤੋਂ ਮੈਨੂੰ ਇਕ ਰਾਤ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਇਸ ਰਸਾਲੇ ਦੇ ਜੁਲਾਈ-ਸਤੰਬਰ 2000 ਦੇ ਅੰਕ ਵਿਚ “ਤੁਸੀਂ ਸਿਗਰਟ ਪੀਣੀ ਕਿੱਦਾਂ ਛੱਡ ਸਕਦੇ ਹੋ,” ਲੇਖ ਸਨ। ਉਨ੍ਹਾਂ ਨੇ ਮੈਨੂੰ ਇਹ ਸਮਝਣ ਵਿਚ ਮਦਦ ਦਿੱਤੀ ਕਿ ਮੈਂ ਪਾਗਲ ਨਹੀਂ ਹੋ ਰਿਹਾ ਲੇਕਿਨ ਸੌਣ ਦੀਆਂ ਮੁਸ਼ਕਲਾਂ ਸਿਗਰਟ ਛੱਡਣ ਦੇ ਅਸਰ ਹਨ! ਤੁਹਾਡਾ ਬਹੁਤ ਬਹੁਤ ਸ਼ੁਕਰੀਆ।

ਡੀ. ਐੱਮ., ਸੰਯੁਕਤ ਰਾਜ ਅਮਰੀਕਾ

ਜਦੋਂ ਮੈਂ ਤੁਹਾਡੇ ਲੇਖ ਵਿਚ ਨਿਕੋਟੀਨ ਛੱਡਣ ਦੇ ਅਸਰਾਂ ਬਾਰੇ ਪੜ੍ਹਿਆ ਤਾਂ ਮੈਨੂੰ ਆਪਣਾ ਅਨੁਭਵ ਯਾਦ ਆ ਗਿਆ। ਜਦੋਂ ਮੈਂ ਸਿਗਰਟ ਛੱਡੀ ਤਾਂ ਪਹਿਲਾਂ ਮੈਨੂੰ ਸਿਗਰਟ ਤੋਂ ਇਲਾਵਾ ਹੋਰ ਕੁਝ ਸੁੱਝਦਾ ਹੀ ਨਹੀਂ ਸੀ। ਫਿਰ ਹੌਲੀ-ਹੌਲੀ ਕੁਝ ਦਿਨ, ਫਿਰ ਹਫ਼ਤੇ, ਅਤੇ ਫਿਰ ਮਹੀਨੇ ਬੀਤੇ ਅਤੇ ਸਿਗਰਟ ਦਾ ਖ਼ਿਆਲ ਵੀ ਮੇਰੇ ਮਨ ਵਿਚ ਨਹੀਂ ਆਉਂਦਾ ਸੀ। ਜਦੋਂ ਤੋਂ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਮੈਂ ਫਿਰ ਕਦੀ ਸਿਗਰਟ ਨਹੀਂ ਪੀਵਾਂਗੀ ਉਦੋਂ ਤੋਂ ਯਹੋਵਾਹ ਨੇ ਸੱਚ-ਮੁੱਚ ਮੇਰੀ ਮਦਦ ਕੀਤੀ ਹੈ। ਇਹ 20 ਸਾਲ ਪਹਿਲਾਂ ਦੀ ਗੱਲ ਹੈ ਅਤੇ ਉਸ ਦਿਨ ਤੋਂ ਮੈਂ ਕਦੀ ਵੀ ਸਿਗਰਟ ਨਹੀਂ ਪੀਤੀ।

ਡੀ. ਏ., ਇਟਲੀ

ਨੇਕ ਚਾਲ-ਚਲਣ ਕੱਲ੍ਹ ਮੈਂ ਉਹ ਲੇਖ ਪੜ੍ਹੇ ਜਿਨ੍ਹਾਂ ਦਾ ਵਿਸ਼ਾ ਸੀ “ਅੱਜ-ਕੱਲ੍ਹ ਚਾਲ-ਚਲਣ ਇੰਨੇ ਕਿਉਂ ਵਿਗੜ ਗਏ ਹਨ?” (ਅਪ੍ਰੈਲ-ਜੂਨ 2000) ਇਨ੍ਹਾਂ ਲੇਖਾਂ ਦੀਆਂ ਗੱਲਾਂ ਵਿਚ ਕਿੰਨੀ ਸੱਚਾਈ ਹੈ! ਇਨ੍ਹਾਂ ਨੇ ਦਿਖਾਇਆ ਕਿ ਪਾਪ ਕਿੰਨਾ ਘਿਣਾਉਣਾ ਹੈ। ਸੱਚ ਦੱਸਾਂ ਤਾਂ ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਮੈਂ ਬਹੁਤ ਦੀ ਬਦਚਲਣ ਆਦਮੀ ਸੀ। ਹੁਣ ਵੀ ਮੈਂ ਸਰੀਰਕ ਇੱਛਾਵਾਂ ਵਿਰੁੱਧ ਸੰਘਰਸ਼ ਕਰਦਾ ਹਾਂ। ਲੇਕਿਨ, ਯਹੋਵਾਹ ਦੇ ਪ੍ਰੇਮ ਅਤੇ ਸਹਾਇਤਾ ਨਾਲ, ਪ੍ਰੇਮਪੂਰਣ ਬਜ਼ੁਰਗਾਂ ਦੀ ਮਦਦ ਨਾਲ, ਮਸੀਹੀ ਭੈਣਾਂ-ਭਰਾਵਾਂ ਦੇ ਸਹਾਰੇ ਨਾਲ, ਅਤੇ ਅਜਿਹੇ ਲੇਖਾਂ ਰਾਹੀਂ ਮੈਂ ਇਸ ਸੰਘਰਸ਼ ਵਿਚ ਜਿੱਤ ਰਿਹਾ ਹਾਂ।

ਜੇ. ਸੀ. ਪੀ., ਸੰਯੁਕਤ ਰਾਜ ਅਮਰੀਕਾ