Skip to content

Skip to table of contents

ਇਕ ਅਜਿਹਾ ਦਰਖ਼ਤ ਜੋ ਤੁਹਾਨੂੰ ਰਾਹ ਵਿਚ ਰੋਕ ਦੇਵੇਗਾ

ਇਕ ਅਜਿਹਾ ਦਰਖ਼ਤ ਜੋ ਤੁਹਾਨੂੰ ਰਾਹ ਵਿਚ ਰੋਕ ਦੇਵੇਗਾ

ਇਕ ਅਜਿਹਾ ਦਰਖ਼ਤ ਜੋ ਤੁਹਾਨੂੰ ਰਾਹ ਵਿਚ ਰੋਕ ਦੇਵੇਗਾ

ਇਕਵੇਡਾਰ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਯਾਤਰੀਆਂ ਦਾ ਇਕ ਗਰੁੱਪ ਆਪਣੀ ਕਾਰ ਵਿਚ ਪੱਛਮ ਵਿਚ ਸ਼ਾਂਤ ਮਹਾਂਸਾਗਰ ਵੱਲ ਜਾ ਰਿਹਾ ਸੀ। ਦਸੰਬਰ ਦਾ ਮਹੀਨਾ ਸੀ ਪਰ ਹਾਲੇ ਵੀ ਆਲੇ-ਦੁਆਲੇ ਦਿਆਂ ਮੈਦਾਨਾਂ ਉੱਤੇ ਮੀਂਹ ਨਹੀਂ ਪਏ ਸਨ। ਉੱਚੀਆਂ-ਨੀਵੀਆਂ ਪਹਾੜੀਆਂ ਧੂੜ ਨਾਲ ਢਕੀਆਂ ਹੋਈਆਂ ਸਨ ਅਤੇ ਸਭ ਕੁਝ ਫਿੱਕਾ-ਫਿੱਕਾ ਨਜ਼ਰ ਆ ਰਿਹਾ ਸੀ। ਆਸਮਾਨ ਵਿਚ ਕਾਲੇ-ਕਾਲੇ ਬੱਦਲਾਂ ਨੇ ਹਨੇਰਾ ਕਰ ਦਿੱਤਾ। ਪਰ ਫਿਰ ਅਚਾਨਕ ਹੀ ਸਾਰਿਆਂ ਦੀ ਨਜ਼ਰ ਸੜਕ ਦੇ ਪਾਸੇ ਇਕ ਦਰਖ਼ਤ ਤੇ ਟਿਕ ਗਈ ਅਤੇ ਡ੍ਰਾਈਵਰ ਨੇ ਇਕਦਮ ਕਾਰ ਰੋਕ ਲਈ। ਉਨ੍ਹਾਂ ਨੇ ਕਿਹੜਾ ਦਰਖ਼ਤ ਦੇਖਿਆ ਸੀ?

ਫੁੱਲਾਂ ਨਾਲ ਖਿੜਿਆ ਹੋਇਆ ਇਹ ਇਕ ਗਾਇਆਕਾਨ ਦਰਖ਼ਤ ਸੀ! ਪਲ ਭਰ ਦੀ ਖਾਮੋਸ਼ੀ ਤੋਂ ਬਾਅਦ ਕੋਈ ਬੋਲ ਉੱਠਿਆ ਕਿ “ਕਿੰਨਾ ਸੁੰਦਰ! ਕੀ ਤੁਸੀਂ ਅਜਿਹਾ ਰੰਗ ਪਹਿਲਾਂ ਕਦੇ ਦੇਖਿਆ? ਮੈਂ ਤਾਂ ਗੁਲਾਬੀ, ਬੈਂਗਣੀ, ਲਾਲ, ਜਾਂ ਸੰਤਰੇ ਰੰਗ ਦੇ ਫੁੱਲਾਂ ਦੇ ਕਈ ਦਰਖ਼ਤ ਦੇਖੇ ਹਨ, ਪਰ ਆਹ ਤਾਂ ਉਨ੍ਹਾਂ ਸਾਰਿਆਂ ਨਾਲੋਂ ਸ਼ਾਨਦਾਰ ਹੈ!”

ਕੁਝ ਸਮੇਂ ਲਈ ਦਰਖ਼ਤ ਦੀ ਸੁਨਹਿਰੀ ਸੁੰਦਰਤਾ ਉੱਤੇ ਗੌਰ ਕਰਨ ਮਗਰੋਂ ਉਹ ਦੁਬਾਰਾ ਤੁਰ ਪਏ। ਉਹ ਇਹ ਨਹੀਂ ਜਾਣਦੇ ਸਨ ਕਿ ਅੱਗੇ ਜਾ ਕੇ ਉਨ੍ਹਾਂ ਨੇ ਕੀ ਨਜ਼ਾਰਾ ਦੇਖਣਾ ਸੀ। ਸੜਕ ਤੇ ਥੋੜ੍ਹਾ ਅੱਗੇ ਜਾ ਕੇ ਉਨ੍ਹਾਂ ਨੇ ਕਈ ਹੋਰ ਗਾਇਆਕਾਨ ਦਰਖ਼ਤ ਦੇਖੇ। ਇਸ ਤਰ੍ਹਾਂ ਲੱਗਦਾ ਸੀ ਕਿ ਪਹਾੜੀਆਂ ਸੂਰਜ ਦੀ ਸੁਨਹਿਰੀ ਰੌਸ਼ਨੀ ਨਾਲ ਚਮਕਦੀਆਂ ਸਨ! ਹਾਂ ਇਹ ਗਾਇਆਕਾਨ ਦਰਖ਼ਤ ਦਾ ਸਾਲਾਨਾ ਰੁੱਤ ਸੀ, ਜਦੋਂ ਉਦਾਸ ਜਿਹੇ ਜੰਗਲੀ ਇਲਾਕੇ ਰੰਗਾਂ ਨਾਲ ਲਿਸ਼ਕ ਉੱਠਦੇ ਹਨ।

ਲੇਕਿਨ, ਇਹ ਸੁੰਦਰ ਅਤੇ ਫੁੱਲਦਾਰ ਦਰਖ਼ਤ ਸਿਰਫ਼ ਇੱਕੋ ਹੀ ਦੇਸ਼ ਵਿਚ ਨਹੀਂ ਪਾਇਆ ਜਾਂਦਾ। ਅਸਲ ਵਿਚ, ਇਸ ਨੂੰ ਦੱਖਣੀ ਅਤੇ ਮੱਧ ਅਮਰੀਕਾ ਦੇ ਕਈ ਇਲਾਕਿਆਂ ਵਿਚ ਦੇਖਿਆ ਜਾ ਸਕਦਾ ਹੈ। ਇਸ ਦਰਖ਼ਤ ਨੂੰ ਹੋਰ ਕਈ ਨਾਂਵਾਂ ਤੋਂ ਵੀ ਜਾਣਿਆ ਜਾਂਦਾ ਹੈ ਜਿਵੇਂ ਕਿ ਆਰਾਗੁਆਨੇਈ ਅਤੇ ਗਾਇਆਕਾਨ ਅਮਰਿਲੋ। ਇਸ ਦੇ ਤੁਰ੍ਹੀ ਦੇ ਰੂਪ ਵਿਚ ਸੁਨਹਿਰੇ ਫੁੱਲਾਂ ਕਾਰਨ ਇਸ ਨੂੰ ਸੁਨਹਿਰੀ ਤੁਰ੍ਹੀ ਅਤੇ ਤੁਰ੍ਹੀ ਦਰਖ਼ਤ ਵੀ ਸੱਦਿਆ ਜਾਂਦਾ ਹੈ। ਵਿਗਿਆਨਕ ਤੌਰ ਤੇ ਇਸ ਦਾ ਨਾਂ ਟਾਬੀਬੁਆ ਕ੍ਰਿਸਾਂਥਾ ਹੈ।

ਗਾਇਆਕਾਨ ਤੋਂ ਬਾਰੀਕ ਧਾਰੀਦਾਰ ਲੱਕੜੀ ਵੀ ਆਉਂਦੀ ਹੈ ਜਿਸ ਤੋਂ ਕਈ ਸਾਲਾਂ ਲਈ ਵਧੀਆ ਕਿਸਮ ਦਾ ਫਰਨੀਚਰ ਬਣਾਇਆ ਗਿਆ ਹੈ। ਇਸ ਵਜੋਂ ਦਰਖ਼ਤ ਦੇ ਘਟਣ ਕਰਕੇ ਕੁਝ ਦੇਸ਼ਾਂ ਵਿਚ ਇਸ ਦੀ ਰੱਖਿਆ ਕਰਨ ਲਈ ਕਾਨੂੰਨ ਪਾਸ ਕਰਨੇ ਪਏ ਹਨ। ਇਹ ਜ਼ਰੂਰੀ ਹੈ ਤਾਂਕਿ ਵਾਸੀ ਅਤੇ ਯਾਤਰੀ ਵੀ ਫੁੱਲ ਲੱਗਣ ਦੇ ਸਮੇਂ ਇਸ ਦੀ ਅਜੀਬ ਸੁੰਦਰਤਾ ਤੋਂ ਖ਼ੁਸ਼ੀ ਪਾਉਂਦੇ ਰਹਿ ਸਕਣ, ਭਾਵੇਂ ਕਿ ਇਹ ਸਾਲ ਵਿਚ ਸਿਰਫ਼ ਇੱਕੋ ਹੀ ਵਾਰ ਅਤੇ ਕੁਝ ਹੀ ਦਿਨਾਂ ਲਈ ਦੇਖੀ ਜਾ ਸਕਦੀ ਹੈ।

ਬਿਨਾਂ ਸ਼ੱਕ ਗਾਇਆਕਾਨ ਦਰਖ਼ਤ ਸਭ ਤੋਂ ਉੱਤਮ ਕਲਾਕਾਰ ਦੀ ਪ੍ਰਸ਼ੰਸਾ ਕਰਦਾ ਹੈ, ਯਾਨੀ ਸਾਡਾ ਮਹਾਨ ਸ੍ਰਿਸ਼ਟੀਕਰਤਾ ਜਿਸ ਨੇ ਸਾਡੇ ਵੱਸਣ ਲਈ ਇਹ ਅਸਚਰਜ ਧਰਤੀ ਬਣਾਈ ਹੈ।