Skip to content

Skip to table of contents

“ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ”—ਕਦੋਂ?

“ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ”—ਕਦੋਂ?

“ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ”​—ਕਦੋਂ?

ਨਿਊਯਾਰਕ ਸਿਟੀ ਵਿਚ ਸੰਯੁਕਤ ਰਾਸ਼ਟਰ-ਸੰਘ ਦੀ ਇਮਾਰਤ ਦੇ ਬਾਹਰ ਇਕ ਮਸ਼ਹੂਰ ਬੁੱਤ ਹੈ। ਉਹ ਇਕ ਬੰਦੇ ਦਾ ਬੁੱਤ ਹੈ ਜੋ ਆਪਣੀ ਤਲਵਾਰ ਨੂੰ ਕੁੱਟ ਕੇ ਹਲ਼ ਦਾ ਫਾਲਾ ਬਣਾ ਰਿਹਾ ਹੈ। ਇਹ ਯਸਾਯਾਹ ਦੇ ਦੂਜੇ ਅਧਿਆਇ ਦੀ ਚੌਥੀ ਆਇਤ, ਅਤੇ ਮੀਕਾਹ ਦੇ ਚੌਥੇ ਅਧਿਆਇ ਦੀ ਤੀਜੀ ਆਇਤ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਆਧਾਰਿਤ ਹੈ। ਪਰ, ਇਹ ਸ਼ਬਦ ਕਦੋਂ ਅਤੇ ਕਿਵੇਂ ਪੂਰੇ ਹੋਣਗੇ?

ਦ ਨਿਊਯਾਰਕ ਟਾਈਮਜ਼ ਵਿਚ ਇਕ ਤਾਜ਼ੀ ਰਿਪੋਰਟ ਦਾ ਸਿਰਲੇਖ ਸੀ “ਦੁਨੀਆਂ ਦੇ ਹਥਿਆਰਾਂ ਦੀ ਵਿੱਕਰੀ ਹੁਣ 30 ਅਰਬ ਡਾਲਰ ਹੈ”! ਸਾਲ 1999 ਵਿਚ ਇੰਨੇ ਸਾਰੇ ਹਥਿਆਰ ਵੇਚਣ ਵਾਲਿਆਂ ਦੇ ਮੋਹਰੀ ਕੌਣ ਸਨ? ਸਭ ਤੋਂ ਪਹਿਲਾਂ ਅਮਰੀਕਾ ਸੀ ਜਿਸ ਨੇ 11 ਅਰਬ, 80 ਕਰੋੜ ਡਾਲਰ ਦੇ ਹਥਿਆਰ ਵੇਚੇ। ਦੂਜੇ ਦਰਜੇ ਤੇ ਰੂਸ ਸੀ ਜਿਸ ਨੇ ਅਮਰੀਕਾ ਨਾਲੋਂ ਅੱਧੀ ਕੀਮਤ ਦੇ ਹਥਿਆਰ ਵੇਚੇ। ਪਰ, ਰੂਸ ਦੀ ਵਿੱਕਰੀ 1998 ਨਾਲੋਂ ਤਕਰੀਬਨ ਦੁਗਣੀ ਸੀ। ਇਸ ਤੋਂ ਬਾਅਦ ਜਰਮਨੀ, ਚੀਨ, ਫਰਾਂਸ, ਬਰਤਾਨੀਆ, ਅਤੇ ਇਟਲੀ ਸਨ। ਇਸੇ ਰਿਪੋਰਟ ਨੇ ਅੱਗੇ ਕਿਹਾ: “ਪਿੱਛਲੇ ਸਾਲਾਂ ਦੀ ਤਰ੍ਹਾਂ ਹਥਿਆਰਾਂ ਦਾ ਲਗਭਗ ਦੋ-ਤਿਹਾਈ ਹਿੱਸਾ ਗ਼ਰੀਬ ਦੇਸ਼ਾਂ ਨੂੰ ਵੇਚਿਆ ਗਿਆ ਸੀ।”

ਵੀਹਵੀਂ ਸਦੀ ਵਿਚ ਦੋ ਵਿਸ਼ਵ ਯੁੱਧ ਅਤੇ ਹੋਰ ਕਈ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਗਈਆਂ ਸਨ। ਇਨ੍ਹਾਂ ਵਿਚ ਲੱਖਾਂ-ਕਰੋੜਾਂ ਲੋਕ ਮਾਰੇ ਗਏ ਜਾਂ ਜ਼ਖ਼ਮੀ ਕੀਤੇ ਗਏ ਸਨ। ਇਸੇ ਲਈ ਲੋਕ ਪੁੱਛਦੇ ਹਨ ਕਿ “ਕੌਮਾਂ ਸ਼ਾਂਤੀ ਕਦੋਂ ਸਿੱਖਣਗੀਆਂ?” ਬਾਈਬਲ ਦੱਸਦੀ ਹੈ ਕਿ “ਆਖਰੀ ਦਿਨਾਂ ਦੇ ਵਿੱਚ” ਲੋਕ ਸ਼ਾਂਤੀ ਵੱਲ ਮੁੜਨਗੇ। (ਯਸਾਯਾਹ 2:2) ਦਰਅਸਲ, ਇਹ ਭਵਿੱਖਬਾਣੀ ਹੁਣ ਪੂਰੀ ਹੋ ਰਹੀ ਹੈ। ਯਹੋਵਾਹ ਦੇ ਕੁਝ 60 ਲੱਖ ਗਵਾਹਾਂ ਨੇ ‘ਯਹੋਵਾਹ ਵੱਲੋਂ ਸਿਖਾਏ ਜਾਣਾ’ ਚੁਣਿਆ ਹੈ। ਨਤੀਜੇ ਵਜੋਂ ਉਨ੍ਹਾਂ ‘ਦੀ ਸ਼ਾਂਤੀ ਬਹੁਤ ਹੈ।’​—ਯਸਾਯਾਹ 54:13.

ਯਹੋਵਾਹ ਬਹੁਤ ਜਲਦੀ ਸਭ ਹਥਿਆਰਾਂ ਅਤੇ ਲੜਾਈਆਂ ਦਾ ਅੰਤ ਕਰੇਗਾ। ਇਸ ਦੇ ਨਾਲ-ਨਾਲ ਉਹ ਉਨ੍ਹਾਂ ਲੋਕਾਂ ਦਾ ਵੀ ਅੰਤ ਕਰੇਗਾ ਜੋ ਇਨ੍ਹਾਂ ਚੀਜ਼ਾਂ ਵਿਚ ਹਿੱਸਾ ਲੈਂਦੇ ਹਨ ਜਾਂ ਉਨ੍ਹਾਂ ਨੂੰ ਅੱਗੇ ਵਧਾਉਂਦੇ ਹਨ, ਕਿਉਂਕਿ ਉਹ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!’ ਜੇਕਰ ਤੁਸੀਂ ਇਸ ਵਧੀਆ ਤਬਦੀਲੀ ਬਾਰੇ ਹੋਰ ਜਾਣਕਾਰੀ ਲੈਣੀ ਪਸੰਦ ਕਰੋਗੇ, ਤਾਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨੂੰ ਮਿਲੋ ਜਾਂ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਲਿਖੋ।​—ਪਰਕਾਸ਼ ਦੀ ਪੋਥੀ 11:18.