ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਲੋਕਾਂ ਦੀ ਮਦਦ ਕਰਨੀ
ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਲੋਕਾਂ ਦੀ ਮਦਦ ਕਰਨੀ
ਯਹੋਵਾਹ ਦੇ ਗਵਾਹਾਂ ਦੇ ਸ੍ਰੀ ਲੰਕਾ ਬ੍ਰਾਂਚ ਆਫਿਸ ਨੂੰ ਇਕ ਚਿੱਠੀ ਆਈ। ਇਹ ਚਿੱਠੀ ਮਾਨਵ ਵਿਕਾਸ ਨਾਲ ਸੰਬੰਧਿਤ ਇਕ ਸੰਸਥਾ ਦੇ ਸੈਕਟਰੀ ਨੇ ਭੇਜੀ ਸੀ। ਇਸ ਸੈਕਟਰੀ ਨੇ ਜਾਗਰੂਕ ਬਣੋ! ਰਸਾਲੇ ਦੀਆਂ ਪਿੱਛਲੀਆਂ ਕੁਝ ਕਾਪੀਆਂ ਮੰਗੀਆਂ ਅਤੇ ਲਿਖਿਆ:
“ਤੁਹਾਡੇ ਰਸਾਲੇ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਬਹੁਤ ਚੰਗੇ ਲੱਗੇ ਕਿਉਂਕਿ ਉਹ ਸਿੱਖਿਆ ਅਤੇ ਗਿਆਨ ਦਿੰਦੇ ਹਨ। ਇਸ ਦੇ ਨਾਲ-ਨਾਲ ਉਹ ਹੌਸਲਾ-ਭਰੇ, ਸਹੀ, ਅਤੇ ਮੰਨਣਯੋਗ ਹਨ। ਕੁਝ ਲੋਕਾਂ ਨੂੰ ਇਸ ਰਸਾਲੇ ਬਾਰੇ ਗ਼ਲਤਫ਼ਹਿਮੀਆਂ ਹਨ, ਪਰ ਇਹ ਰਸਾਲਾ ਕਿਸੇ ਗੁਪਤ ਮਕਸਦ ਬਿਨਾਂ ਮਸੀਹੀ ਸਿੱਖਿਆ ਪੇਸ਼ ਕਰਦਾ ਹੈ। ਮੇਰੇ ਖ਼ਿਆਲ ਵਿਚ ਇਹ ਰਸਾਲੇ ਸਭ ਤੋਂ ਵਧੀਆ ਸਾਹਿੱਤ ਹਨ।
“ਕਈ ਲੋਕ ਜਾਗਰੂਕ ਬਣੋ! ਪੜ੍ਹਨਾ ਚਾਹੁੰਦੇ ਹਨ, ਅਤੇ ਲੱਗਦਾ ਹੈ ਕਿ ਅਗਾਹਾਂ ਨੂੰ ਇਸ ਦੀ ਜ਼ਿਆਦਾ ਮੰਗ ਕੀਤੀ ਜਾਵੇਗੀ, ਨਾ ਸਿਰਫ਼ ਨਵੀਆਂ ਕਾਪੀਆਂ ਦੀ ਪਰ ਪੁਰਾਣੀਆਂ ਕਾਪੀਆਂ ਦੀ ਵੀ। ਤੁਹਾਡੇ ਰਸਾਲਿਆਂ ਵਿਚ ਸਾਰਿਆਂ ਲਈ ਸਿੱਖਿਆ ਹੈ; ਸਿਆਣਿਆਂ, ਜਵਾਨਾਂ, ਅਤੇ ਬੱਚਿਆਂ ਲਈ ਵੀ। ਇਹ ਰਸਾਲਾ ਦੁਨਿਆਵੀ ਸੋਚ-ਵਿਚਾਰਾਂ ਤੋਂ ਆਈਆਂ ਨਵੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦਾ ਹੈ।”
ਇਤਿਹਾਸ ਵਿਚ ਅੱਗੇ ਕਦੇ ਵੀ ਲੋਕਾਂ ਨੂੰ ਅੱਜ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰਨਾ ਪਿਆ। ਕਈ ਲੋਕ ਸੋਚਦੇ ਹਨ ਕਿ ਭਵਿੱਖ ਵਿਚ ਕੀ ਹੋਵੇਗਾ ਅਤੇ ਕੀ ਇਕ ਪਰਵਾਹ ਕਰਨ ਵਾਲਾ ਪਰਮੇਸ਼ੁਰ ਹੈ। ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਨਾਂ ਦੇ ਬ੍ਰੋਸ਼ਰ ਵਿਚ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਚੰਗੀ ਤਰ੍ਹਾਂ ਦਿੱਤੇ ਗਏ ਹਨ। ਜੇਕਰ ਤੁਸੀਂ ਇਸ ਬ੍ਰੋਸ਼ਰ ਦੀ ਕਾਪੀ ਲੈਣੀ ਚਾਹੁੰਦੇ ਹੋ ਤਾਂ ਕਿਰਪਾ ਕਰ ਕੇ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਭੇਜੋ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਇਸ ਨੂੰ ਭੇਜੋ।
□ ਕਿਰਪਾ ਕਰ ਕੇ ਮੈਨੂੰ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਬ੍ਰੋਸ਼ਰ ਭੇਜੋ।
□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।