Skip to content

Skip to table of contents

ਲੋਈਡਾ ਦੀ ਮਿਸਾਲ ਤੋਂ ਸਬਕ ਸਿੱਖਣੇ

ਲੋਈਡਾ ਦੀ ਮਿਸਾਲ ਤੋਂ ਸਬਕ ਸਿੱਖਣੇ

ਲੋਈਡਾ ਦੀ ਮਿਸਾਲ ਤੋਂ ਸਬਕ ਸਿੱਖਣੇ

ਅਪ੍ਰੈਲ-ਜੂਨ 2000 ਦੇ ਅੰਕ ਵਿਚ “ਲੋਈਡਾ ਦਾ ਖਾਮੋਸ਼ੀ ਤੋੜਨ ਤਕ ਦਾ ਸਫ਼ਰ” ਨਾਂ ਦਾ ਲੇਖ ਛਾਪਿਆ ਗਿਆ ਸੀ। ਇਸ ਲੇਖ ਬਾਰੇ ਪੜ੍ਹਨ ਵਾਲਿਆਂ ਨੇ ਕਾਫ਼ੀ ਕੁਝ ਕਿਹਾ। ਇਸ ਲੇਖ ਵਿਚ ਇਕ ਕੁੜੀ ਬਾਰੇ ਦੱਸਿਆ ਗਿਆ ਸੀ ਜਿਸ ਨੂੰ ਦਿਮਾਗ਼ੀ ਅਧਰੰਗ ਦੀ ਬੀਮਾਰੀ ਸੀ, ਇਸ ਕਰਕੇ ਉਹ 18 ਸਾਲਾਂ ਦੀ ਉਮਰ ਤਕ ਕਿਸੇ ਵੀ ਤਰੀਕੇ ਨਾਲ ਆਪਣੇ ਵਿਚਾਰ ਦੱਸ ਨਾ ਸਕੀ। ਇਹ ਸੱਚੀ ਕਹਾਣੀ ਪੜ੍ਹਨ ਵਾਲਿਆਂ ਦੇ ਦਿਲਾਂ ਨੂੰ ਲੱਗੀ। ਹੇਠਾਂ ਕੁਝ ਲੋਕਾਂ ਦੀਆਂ ਗੱਲਾਂ ਦੱਸੀਆਂ ਗਈਆਂ ਹਨ।

“ਜਦ ਲੋਈਡਾ ਅਖ਼ੀਰ ਵਿਚ ਆਪਣੇ ਪਰਿਵਾਰ ਨਾਲ ‘ਗੱਲ’ ਕਰ ਸਕੀ, ਤਾਂ ਉਸ ਦੇ ਸੁਨੇਹੇ ਪੜ੍ਹ ਕੇ ਮੈਂ ਤਾਂ ਰੋਣ ਲੱਗ ਪਈ। ਭਾਵੇਂ ਕਿ ਉਹ ਇਸ ਹਾਲਤ ਵਿਚ ਸੀ ਉਸ ਨੇ ਫਿਰ ਵੀ ਆਪਣੀ ਦਲੇਰੀ ਅਤੇ ਸ਼ਕਤੀ ਦਿਖਾਈ। ਮੈਂ ਵੀ ਇਸ ਗੱਲ ਵਿਚ ਉਸ ਦੀ ਨਕਲ ਕਰਨੀ ਚਾਹੁੰਦੀ ਹਾਂ।”​—ਕੇਟੀ

“ਮੇਰੀ ਸਿਹਤ ਤਾਂ ਚੰਗੀ ਹੈ, ਪਰ ਫਿਰ ਵੀ ਮੈਂ ਕਈ ਵਾਰ ਬਹੁਤੀਆਂ ਗੱਲਾਂ ਬਾਰੇ ਬੁੜ-ਬੁੜ ਕਰਦਾ ਹਾਂ। ਲੋਈਡਾ ਬਾਰੇ ਪੜ੍ਹਨ ਤੋਂ ਬਾਅਦ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਮਾਫ਼ੀ ਮੰਗੀ ਕਿਉਂਕਿ ਮੈਨੂੰ ਉਨ੍ਹਾਂ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਮੇਰੇ ਕੋਲ ਹਨ।”​—ਰੌਬਰਟ

“ਸਾਲ 1980 ਵਿਚ ਮੇਰੇ ਛੋਟੇ ਭਰਾ ਦਾ ਜਨਮ ਹੋਇਆ ਪਰ ਉਹ ਨੂੰ ਕਈ ਬੀਮਾਰੀਆਂ ਲੱਗੀਆਂ ਸਨ, ਦਿਮਾਗ਼ੀ ਅਧਰੰਗ ਦੀ ਬੀਮਾਰੀ ਵੀ। ਇਸ ਕਰਕੇ ਉਹ ਬੋਲ ਨਹੀਂ ਸਕਦਾ। ਲੋਈਡਾ ਬਾਰੇ ਪੜ੍ਹਨ ਤੋਂ ਬਾਅਦ ਸਾਡਾ ਪਰਿਵਾਰ ਹੋਰ ਵੀ ਦ੍ਰਿੜ੍ਹ ਹੈ ਕਿ ਅਸੀਂ ਕਦੇ ਵੀ ਹੌਸਲਾ ਨਹੀਂ ਹਾਰਾਂਗੇ ਭਾਵੇਂ ਕਿ ਇਹ ਸੌਖਾ ਨਹੀਂ ਹੈ।”​—ਲੂਈ

“ਮੈਂ 14 ਸਾਲਾਂ ਦੀ ਹਾਂ, ਅਤੇ ਮੈਂ ਸੋਚਦੀ ਸੀ ਕਿ ਸਿਰਫ਼ ਮੇਰੇ ਕੋਲ ਹੀ ਮੁਸ਼ਕਲਾਂ ਹਨ। ਮੈਂ ਲੋਈਡਾ ਨੂੰ ਫਿਰਦੌਸ ਵਿਚ ਮਿਲਣਾ ਚਾਹੁੰਦੀ ਹਾਂ ਜਦ ਉਹ ਦੀ ਸਿਹਤ ਚੰਗੀ ਹੋਵੇਗੀ। ਲੋਈਡਾ ਉਨ੍ਹਾਂ ਕਈਆਂ ਲੋਕਾਂ ਵਿੱਚੋਂ ਹੈ ਜਿਨ੍ਹਾਂ ਨਾਲ ਮੈਂ ਹਮੇਸ਼ਾ ਲਈ ਦੋਸਤੀ ਕਰਨੀ ਚਾਹੁੰਦੀ ਹਾਂ।”​—ਰਿਆਨਾ

“ਇਹ ਲੇਖ ਮੇਰੇ ਦਿਲ ਨੂੰ ਲੱਗਾ। ਮੈਂ ਮਾਨਸਿਕ ਅਤੇ ਭਾਵਾਤਮਕ ਤੌਰ ਤੇ ਕਾਫ਼ੀ ਬੀਮਾਰ ਰਹਿੰਦਾ ਹਾਂ। ਇਹ ਪੜ੍ਹ ਕੇ ਕਿ ਲੋਈਡਾ ਪਰਮੇਸ਼ੁਰ ਦੀ ਨਵੀਂ ਦੁਨੀਆਂ ਲਈ ਕਿੰਨਾ ਤਰਸਦੀ ਹੈ, ਮੈਂ ਵੀ ਉੱਥੇ ਪਹੁੰਚਣ ਲਈ ਹੋਰ ਦ੍ਰਿੜ੍ਹ ਹੋਇਆ ਹਾਂ।”​—ਪੀਟਰ

“ਮੈਨੂੰ ਵੀ ਦਿਮਾਗ਼ੀ ਅਧਰੰਗ ਦੀ ਬੀਮਾਰੀ ਹੈ ਪਰ ਇਸ ਨੇ ਮੇਰੇ ਬੋਲਣ ਦੀ ਸ਼ਕਤੀ ਉੱਤੇ ਕੋਈ ਅਸਰ ਨਹੀਂ ਪਾਇਆ। ਇਸ ਲੇਖ ਨੇ ਮੈਨੂੰ ਯਾਦ ਦਿਲਾਇਆ ਕਿ ਜੋ ਵੀ ਅਸੀਂ ਸਹਿੰਦੇ ਹਾਂ ਯਹੋਵਾਹ ਉਸ ਨੂੰ ਜਾਣਦਾ ਹੈ ਅਤੇ ਉਸ ਦੀ ਸੇਵਾ ਵਿਚ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਉਹ ਉਸ ਦੀ ਕਦਰ ਕਰਦਾ ਹੈ।”​—ਡੈਬਰਾ

“ਇਸ ਲੇਖ ਵਿੱਚੋਂ ਮੈਨੂੰ ਸਭ ਤੋਂ ਚੰਗੀ ਗੱਲ ਇਹ ਲੱਗੀ ਸੀ ਕਿ ਲੋਈਡਾ ਨੇ ਛੋਟੀ ਉਮਰ ਵਿਚ ਹੀ ਆਪਣਾ ਜੀਵਨ ਯਹੋਵਾਹ ਨੂੰ ਸਮਰਪਣ ਕੀਤਾ, ਅਤੇ ਪ੍ਰਚਾਰ ਕੰਮ ਵਿਚ ਉਹ ਕਿਵੇਂ ਹਿੱਸਾ ਲੈਂਦੀ ਹੈ। ਜਿਨ੍ਹਾਂ ਕੋਲ ਚੰਗੀ ਸਿਹਤ ਹੈ ਉਹ ਲੋਈਡਾ ਦੀ ਮਿਸਾਲ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ।”​—ਐਨ

“ਲੋਈਡਾ ਬਾਰੇ ਪੜ੍ਹਨ ਤੋਂ ਬਾਅਦ ਮੈਂ ਹੋਰਨਾਂ ਲੋਕਾਂ ਬਾਰੇ ਜ਼ਿਆਦਾ ਸੋਚਣ ਲੱਗ ਪਈ ਹਾਂ ਕਿ ਮੈਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਾਂ। ਮੈਂ ਯਹੋਵਾਹ ਪਰਮੇਸ਼ੁਰ ਬਾਰੇ ਗੱਲਾਂ ਕਰਨ ਦੇ ਸਨਮਾਨ ਨੂੰ ਕਦੇ ਵੀ ਮਾਮੂਲੀ ਨਹੀਂ ਸਮਝਾਂਗੀ।”​—ਬ੍ਰੈਂਡਾ

“ਕਿੰਨਾ ਵਧੀਆ ਲੇਖ! ਅਸੀਂ ਨਾਲ ਦੀ ਕਲੀਸਿਯਾ ਵਿਚ ਇਕ ਪਰਿਵਾਰ ਨੂੰ ਜਾਣਦੇ ਹਾਂ ਜਿਨ੍ਹਾਂ ਦੀ ਕੁੜੀ ਨੂੰ ਇਹੀ ਬੀਮਾਰੀ ਹੈ। ਮੈਂ ਅੱਜ ਹੀ ਉਨ੍ਹਾਂ ਨੂੰ ਇਕ ਕਾਰਡ ਭੇਜਾਂਗੀ ਅਤੇ ਦੱਸਾਂਗੀ ਕਿ ਮੈਂ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਮਿਹਨਤ ਦੀ ਬਹੁਤ ਹੀ ਕਦਰ ਕਰਦੀ ਹਾਂ।”​—ਟ੍ਰੇਸੀ

“ਜਦ ਮੈਂ ਉਦਾਸ ਹੁੰਦੀ ਹਾਂ ਤਾਂ ਮੈਂ ਆਪਣੇ ਬਾਰੇ ਹੀ ਸੋਚਦੀ ਹਾਂ, ਪਰ ਲੋਈਡਾ ਉਦਾਸੀ ਵੇਲੇ ਦੂਸਰਿਆਂ ਬਾਰੇ ਸੋਚਦੀ ਸੀ। ਮੈਂ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਲੋਈਡਾ ਵਾਂਗ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਸਮੇਂ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂ।”​—ਨੋਰਾ

“ਮੇਰੀ ਉਮਰ 14 ਸਾਲਾਂ ਦੀ ਹੈ ਅਤੇ ਮੈਨੂੰ ਦਮੇ ਦਾ ਰੋਗ ਹੈ। ਕਈ ਵਾਰ ਮੈਨੂੰ ਲੱਗਦਾ ਹੈ ਕਿ ਮੇਰੀ ਬੀਮਾਰੀ ਹੋਰਨਾਂ ਦੀਆਂ ਬੀਮਾਰੀਆਂ ਨਾਲੋਂ ਭੈੜੀ ਹੈ, ਪਰ ਲੋਈਡਾ ਬਾਰੇ ਪੜ੍ਹਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਸੱਚ ਨਹੀਂ ਹੈ। ਗਮ ਅਤੇ ਖ਼ੁਸ਼ੀ ਨਾਲ ਭਰੇ ਇਸ ਲੇਖ ਨੂੰ ਛਾਪਣ ਦਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿਉਂਕਿ ਇਸ ਤੋਂ ਸਾਨੂੰ ਆਸ ਮਿਲੀ ਹੈ।”​—ਮਾਇਰਾ