Skip to content

Skip to table of contents

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਟਾਈਆਂ ਮੈਂ ਉਸ ਦਿਲਚਸਪ ਲੇਖ ਲਈ ਆਪਣੀ ਕਦਰਦਾਨੀ ਦਿਖਾਉਣਾ ਚਾਹੁੰਦੀ ਹਾਂ ਜਿਸ ਦਾ ਵਿਸ਼ਾ ਸੀ “ਟਾਈਆਂ ਦਾ ਬਦਲਦਾ ਫ਼ੈਸ਼ਨ।” (ਜੁਲਾਈ-ਸਤੰਬਰ 2000) ਮੈਂ ਤਿੰਨ ਬੱਚਿਆਂ ਦੀ ਮਾਂ ਹਾਂ ਅਤੇ ਉਨ੍ਹਾਂ ਨੂੰ ਯਹੋਵਾਹ ਨਾਲ ਪ੍ਰੇਮ ਕਰਨਾ ਸਿਖਾ ਰਹੀ ਹਾਂ। ਮੇਰਾ ਵੱਡਾ ਮੁੰਡਾ 13 ਸਾਲਾਂ ਦਾ ਹੈ। ਸੇਵਕਾਈ ਸਕੂਲ ਵਿਚ ਉਸ ਨੇ ਭਾਸ਼ਣ ਦੇਣਾ ਸੀ, ਪਰ ਨਾ ਹੀ ਉਸ ਨੂੰ ਅਤੇ ਨਾ ਹੀ ਮੈਨੂੰ ਟਾਈ ਲਾਉਣੀ ਆਉਂਦੀ ਸੀ। ਮੇਰੇ ਪਤੀ ਸੱਚਾਈ ਵਿਚ ਨਹੀਂ ਹਨ ਅਤੇ ਉਨ੍ਹਾਂ ਨੇ ਵੀ ਕਦੀ ਟਾਈ ਨਹੀਂ ਲਾਈ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੇ ਸੌਖੇ ਤਰੀਕੇ ਵਿਚ ਸਾਨੂੰ ਦਿਖਾਇਆ ਕਿ ਟਾਈ ਕਿਵੇਂ ਲਗਾਈ ਜਾਂਦੀ ਹੈ।

ਐੱਮ. ਬੀ., ਸੰਯੁਕਤ ਰਾਜ ਅਮਰੀਕਾ

ਮੈਂ 11 ਸਾਲਾਂ ਦਾ ਹਾਂ, ਅਤੇ ਭਾਵੇਂ ਇਹ ਤੁਹਾਨੂੰ ਅਜੀਬ ਲੱਗੇ, ਪਰ ਲੇਖ ਦੀਆਂ ਤਸਵੀਰਾਂ ਤੋਂ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਆਪਣੀ ਟਾਈ ਕਿੱਦਾਂ ਬੰਨ੍ਹ ਸਕਦਾ ਹੈ। ਹੁਣ ਮੈਂ ਆਪਣੀ ਅਲਮਾਰੀ ਵਿਚ ਰੱਖੀਆਂ ਸਾਰੀਆਂ ਟਾਈਆਂ ਵਰਤ ਸਕਦਾ ਹਾਂ!

ਏ. ਪੀ., ਇਟਲੀ

ਵਿਦੇਸ਼ ਜਾ ਕੇ ਰਹਿਣਾ ਤੁਹਾਡੇ ਲੇਖ “ਨੌਜਵਾਨ ਪੁੱਛਦੇ ਹਨ . . . ਕੀ ਮੈਨੂੰ ਵਿਦੇਸ਼ ਜਾ ਕੇ ਰਹਿਣਾ ਚਾਹੀਦਾ ਹੈ?” (ਅਪ੍ਰੈਲ-ਜੂਨ 2000) ਲਈ ਬਹੁਤ ਸ਼ੁਕਰੀਆ। ਮੈਂ ਨੌਜਵਾਨਾਂ ਬਾਰੇ ਇਨ੍ਹਾਂ ਲੇਖਾਂ ਨੂੰ ਹਮੇਸ਼ਾ ਪੜ੍ਹਦਾ ਹੁੰਦਾ ਹਾਂ, ਪਰ ਕਦੀ-ਕਦੀ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਖ਼ਤਰਿਆਂ ਬਾਰੇ ਗੱਲ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਪਿਛਲੇ ਸਾਲ ਮੈਂ ਵਿਦੇਸ਼ ਗਿਆ ਸੀ ਤਾਂਕਿ ਮੈਂ ਆਪਣੇ ਸਕੂਲ ਅਤੇ ਇਕ ਹੋਰ ਯੂਨੀਵਰਸਿਟੀ ਵਿਚ ਸਭਿਆਚਾਰਕ ਫ਼ਰਕ ਦੇਖ ਸਕਾਂ। ਭਾਵੇਂ ਕਿ ਇਹ ਅਨੁਭਵ ਬਹੁਤ ਹੀ ਦਿਲਚਸਪ ਸੀ, ਰੂਹਾਨੀ ਨਜ਼ਰੀਏ ਤੋਂ ਇਹ ਮੇਰੇ ਲਈ ਚੰਗਾ ਨਹੀਂ ਸੀ।

ਐੱਮ. ਪੀ., ਇਟਲੀ.

ਇਹ ਲੇਖ ਅਤੇ “ਨੌਜਵਾਨ ਪੁੱਛਦੇ ਹਨ . . . ਵਿਦੇਸ਼ ਜਾ ਕੇ ਰਹਿਣਾ​—ਮੈਂ ਕਿਵੇਂ ਸਫ਼ਲ ਬਣ ਸਕਦਾ ਹਾਂ?” (22 ਜੁਲਾਈ 2000 [ਅੰਗ੍ਰੇਜ਼ੀ]) ਦਾ ਲੇਖ ਮੇਰੇ ਲਈ ‘ਵੇਲੇ ਸਿਰ ਰਸਤ’ ਸਨ। (ਮੱਤੀ 24:45) ਮੈਂ ਵਿਦੇਸ਼ੀ ਭਾਸ਼ਾ ਸਿੱਖਣ ਲਈ ਇਕ ਸਾਲ ਲਈ ਵਿਦੇਸ਼ ਜਾ ਕੇ ਰਹਿਣ ਦਾ ਫ਼ੈਸਲਾ ਕਰ ਚੁੱਕੀ ਸੀ। ਇਸ ਲਈ ਮੈਂ ਤੁਹਾਡੀ ਸਲਾਹ ਅਤੇ ਤੁਹਾਡੇ ਵਧੀਆ ਨੁਕਤਿਆਂ ਦਾ ਬਹੁਤ ਸ਼ੁਕਰ ਕਰਦੀ ਹਾਂ।

ਆਈ. ਜ਼ੇੱਡ., ਸਵਿਟਜ਼ਰਲੈਂਡ

ਜੀਵਨ ਕਹਾਣੀ “ਵਫ਼ਾਦਾਰ ਰਹਿਣਾ ਮੇਰੀ ਮੁੱਖ ਚਿੰਤਾ ਹੈ” (ਜਨਵਰੀ-ਮਾਰਚ 2001) ਨਾਂ ਦੇ ਲੇਖ ਵਿਚ ਔਲੇਕਸੀ ਡਾਵਿਡਯੁਕ ਦੀ ਕਹਾਣੀ ਨੇ ਮੈਨੂੰ ਬਹੁਤ ਹੀ ਹੌਸਲਾ ਦਿੱਤਾ। ਔਲੇਕਸੀ ਨੇ ਸਮਝਾਇਆ ਸੀ ਕਿ ਕਿਵੇਂ ਇਕ ਵਿਅਕਤੀ ਨੇ, ਜਿਸ ਉੱਤੇ ਉਸ ਨੇ ਕਈ ਸਾਲਾਂ ਤੋਂ ਭਰੋਸਾ ਕੀਤਾ ਸੀ, ਉਸ ਦੇ ਰੂਹਾਨੀ ਭਰਾਵਾਂ ਨਾਲ ਵਿਸ਼ਵਾਸਘਾਤ ਕੀਤਾ ਸੀ। ਕਈ ਸਾਲ ਪਹਿਲਾਂ ਜਦੋਂ ਸਾਡੇ ਮਸੀਹੀ ਕੰਮ ਉੱਤੇ ਸਰਕਾਰ ਨੇ ਪਾਬੰਦੀ ਲਾਈ ਸੀ ਤਾਂ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਦੋ ਧੋਖੇਬਾਜ਼ ਬਜ਼ੁਰਗਾਂ ਨੇ ਸਾਡੇ ਕੰਮ ਬਾਰੇ ਪੁਲਸ ਨੂੰ ਦੱਸ ਦਿੱਤਾ ਸੀ। ਇਸ ਕਰ ਕੇ ਸਾਨੂੰ ਗਿਰਫ਼ਤਾਰ ਕੀਤਾ ਗਿਆ ਸੀ ਅਤੇ ਸਾਡੀ ਪੁੱਛ-ਪੜਤਾਲ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਇਕ ਆਦਮੀ ਹੁਣ ਮਰ ਚੁੱਕਾ ਹੈ। ਦੂਸਰਾ ਕਲੀਸਿਯਾ ਤੋਂ ਛੇਕਿਆ ਗਿਆ ਸੀ। ਲੇਕਿਨ, ਥੋੜ੍ਹੇ ਸਮੇਂ ਪਹਿਲਾਂ ਉਸ ਨੂੰ ਮੁੜ ਕੇ ਕਲੀਸਿਯਾ ਵਿਚ ਕਬੂਲ ਕੀਤਾ ਗਿਆ ਹੈ। ਮੈਂ ਕਿੰਨਾ ਧੰਨਵਾਦੀ ਹਾਂ ਕਿ ਮੈਂ ਨਫ਼ਰਤ ਕਰਨ ਤੋਂ ਬਗੈਰ ਇਸ ਭਰਾ ਦਾ ਸੁਆਗਤ ਕਰ ਸਕਦਾ ਹਾਂ! ਇਹ ਸਿਰਫ਼ ਯਹੋਵਾਹ ਦੀ ਆਤਮਾ ਦੁਆਰਾ ਹੀ ਮੁਮਕਿਨ ਹੈ।

ਡੀ. ਜੀ., ਜਰਮਨੀ