Skip to content

Skip to table of contents

“ਸੰਸਾਰ ਉੱਤੇ ਨਜ਼ਰ” ਸਕੂਲ ਵਿਚ ਵਰਤਿਆ ਜਾਂਦਾ ਹੈ

“ਸੰਸਾਰ ਉੱਤੇ ਨਜ਼ਰ” ਸਕੂਲ ਵਿਚ ਵਰਤਿਆ ਜਾਂਦਾ ਹੈ

“ਸੰਸਾਰ ਉੱਤੇ ਨਜ਼ਰ” ਸਕੂਲ ਵਿਚ ਵਰਤਿਆ ਜਾਂਦਾ ਹੈ

ਅਮਰੀਕਾ ਵਿਚ 15 ਸਾਲਾਂ ਦੀ ਏਡੇਲਮੀਰਾ ਨੇ ਸਕੂਲੇ ਜਾਗਰੂਕ ਬਣੋ! ਰਸਾਲੇ ਨੂੰ ਚੰਗੀ ਤਰ੍ਹਾਂ ਵਰਤਿਆ। ਉਸ ਨੇ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਇਕ ਚਿੱਠੀ ਵਿਚ ਇਹ ਲਿਖਿਆ:

“ਹਰੇਕ ਸ਼ੁੱਕਰਵਾਰ ਸਾਨੂੰ ਕਿਸੇ ਨਵੀਂ-ਤਾਜ਼ੀ ਘਟਨਾ ਉੱਤੇ ਰਿਪੋਰਟ ਦੇਣ ਦਾ ਕੰਮ ਦਿੱਤਾ ਜਾਂਦਾ ਹੈ। ਮੈਂ 22 ਅਪ੍ਰੈਲ 2000 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲਾ ਪੜ੍ਹਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਮੈਂ ਆਪਣੀ ਰਿਪੋਰਟ ‘ਸੰਸਾਰ ਉੱਤੇ ਨਜ਼ਰ’ ਦੇ ਉਸ ਲੇਖ ਉੱਤੇ ਆਧਾਰਿਤ ਕਰਾਂਗੀ ਜਿਸ ਦਾ ਵਿਸ਼ਾ ਸੀ ‘ਤਮਾਖੂ ਦੀ ਕੰਪਨੀ ਕਬੂਲ ਕਰਦੀ ਹੈ ਕਿ ਸਿਗਰਟਾਂ ਪੀਣ ਤੋਂ ਕੈਂਸਰ ਹੁੰਦਾ ਹੈ।’ ਮੈਂ ਰਿਪੋਰਟ ਲਿਖੀ ਅਤੇ ਕਲਾਸ ਨੂੰ ਪੜ੍ਹ ਕੇ ਸੁਣਾਈ। ਮੇਰੀ ਟੀਚਰ ਅਤੇ ਬਾਕੀ ਦਿਆਂ ਬੱਚਿਆਂ ਨੇ ਧਿਆਨ ਨਾਲ ਸੁਣਿਆ। ਜਦੋਂ ਮੈਂ ਆਪਣੀ ਰਿਪੋਰਟ ਪੜ੍ਹ ਹਟੀ ਤਾਂ ਇਕ ਕੁੜੀ ਨੇ ਸਾਰਿਆਂ ਦੇ ਸਾਮ੍ਹਣੇ ਮੈਨੂੰ ਪੁੱਛਿਆ ਕਿ ਇਹ ਜਾਣਕਾਰੀ ਲੱਭਣ ਵਿਚ ਮੈਨੂੰ ਕਿੰਨਾ ਕੁ ਚਿਰ ਲੱਗਾ ਸੀ। ਮੈਂ ਉਸ ਨੂੰ ਜਾਗਰੂਕ ਬਣੋ! ਦੀ ਇਕ ਕਾਪੀ ਦੇ ਦਿੱਤੀ। ਉਸ ਨੇ ਬੜੀ ਦਿਲਚਸਪੀ ਨਾਲ ਇਹ ਰਸਾਲਾ ਪੜ੍ਹਿਆ। ਮੇਰੀ ਕਲੀਸਿਯਾ ਦਾ ਇਕ ਮੁੰਡਾ ਇਕ ਹੋਰ ਕਲਾਸ ਵਿਚ ਹੈ ਅਤੇ ਉਸ ਨੇ ਮੈਨੂੰ ਦੱਸਿਆ ਕੇ ਜਦੋਂ ਉਸ ਨੇ ਉਹ ਕੁੜੀ ਦੇਖੀ ਤਾਂ ਉਹ ਉਦੋਂ ਵੀ ਰਸਾਲਾ ਪੜ੍ਹ ਰਹੀ ਸੀ। ਹੁਣ ਇਹ ਕੁੜੀ ਕਹਿੰਦੀ ਹੈ ਕਿ ਉਹ ਜਾਗਰੂਕ ਬਣੋ! ਅਤੇ ਪਹਿਰਾਬੁਰਜ ਦਾ ਹਰੇਕ ਅੰਕ ਪੜ੍ਹਨਾ ਚਾਹੁੰਦੀ ਹੈ।

“ਇਸ ਅਨੁਭਵ ਤੋਂ ਮੈਂ ਯਹੋਵਾਹ ਦੀ ਇਕ ਗਵਾਹ ਹੋਣ ਉੱਤੇ ਮਾਣ ਕਰ ਸਕੀ। ਮੈਂ ਸਿੱਖਿਆ ਕਿ ਯਹੋਵਾਹ ਬਾਰੇ ਗੱਲਾਂ ਕਰਨ ਦੇ ਸਾਡੇ ਕੋਲ ਬਹੁਤ ਸਾਰੇ ਮੌਕੇ ਹੁੰਦੇ ਹਨ।” ਏਡੇਲਮੀਰਾ ਨੇ ਆਪਣੀ ਚਿੱਠੀ ਇਸ ਤਰ੍ਹਾਂ ਖ਼ਤਮ ਕੀਤੀ: “ਇਨ੍ਹਾਂ ਰਸਾਲਿਆਂ ਨੂੰ ਤਿਆਰ ਕਰਨ ਵਾਸਤੇ ਮੈਂ ਤੁਹਾਡੀ ਮਿਹਨਤ ਦਾ ਸ਼ੁਕਰੀਆ ਕਰਨਾ ਚਾਹੁੰਦੀ ਹੈ। ‘ਸੰਸਾਰ ਉੱਤੇ ਨਜ਼ਰ’ ਦੇ ਲੇਖਾਂ ਨੂੰ ਜ਼ਰੂਰ ਛਾਪਦੇ ਰਹੋ!”