ਦੁਨੀਆਂ ਦੇ ਸਾਰੇ ਲੋਕ ਏਕਤਾ ਵਿਚ ਰਹਿ ਸਕਦੇ ਹਨ
ਦੁਨੀਆਂ ਦੇ ਸਾਰੇ ਲੋਕ ਏਕਤਾ ਵਿਚ ਰਹਿ ਸਕਦੇ ਹਨ
ਭਾਰਤ ਦੇ ਕੇਰਲਾ ਰਾਜ ਵਿਚ ਰਹਿਣ ਵਾਲੇ ਇਕ ਬੰਦੇ ਨੇ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਇਹ ਲਿਖਿਆ: “ਤੁਹਾਡਾ ਜਾਗਰੂਕ ਬਣੋ! ਰਸਾਲਾ ਹੋਰਨਾਂ ਰਸਾਲਿਆਂ ਨਾਲੋਂ ਬਹੁਤ ਹੀ ਵੱਖਰਾ ਹੈ। ਮੇਰੇ ਖ਼ਿਆਲ ਵਿਚ ਇਸ ਰਸਾਲੇ ਵਿਚ ਲਗਭਗ ਹਰੇਕ ਵਿਸ਼ੇ ਉੱਤੇ ਕੋਈ-ਨਾ-ਕੋਈ ਲੇਖ ਛਪਿਆ ਗਿਆ ਹੈ। ਤੁਹਾਡਿਆਂ ਲੇਖਾਂ ਵਿਚ ਮੈਂ ਕੁਦਰਤ ਦੇ ਵਿਸ਼ਿਆਂ ਬਾਰੇ ਪੜ੍ਹਨਾ ਜ਼ਿਆਦਾ ਪਸੰਦ ਕਰਦਾ ਹਾਂ।”
ਪਰ ਇਸ ਬੰਦੇ ਨੂੰ ਜਾਗਰੂਕ ਬਣੋ! ਰਸਾਲਾ ਇਕ ਖ਼ਾਸ ਕਾਰਨ ਕਰਕੇ ਪਸੰਦ ਹੈ। ਉਹ ਦੱਸਦਾ ਹੈ: “ਜਾਗਰੂਕ ਬਣੋ! ਰਸਾਲਾ ਇਸ ਲਈ ਦੂਸਰਿਆਂ ਰਸਾਲਿਆਂ ਨਾਲੋਂ ਵੱਖਰਾ ਹੈ ਕਿਉਂਕਿ ਇਹ ਹਰ ਜਾਤ ਅਤੇ ਨਸਲ ਦਿਆਂ ਲੋਕਾਂ ਨੂੰ ਭਰਾਵਾਂ ਵਾਂਗ ਰਹਿਣ ਲਈ ਉਤਸ਼ਾਹਿਤ ਕਰਦਾ ਹੈ। ਮੇਰੇ ਖ਼ਿਆਲ ਵਿਚ ਹੋਰ ਕੋਈ ਵੀ ਰਸਾਲਾ ਦੁਨੀਆਂ ਦੀ ਏਕਤਾ ਨਹੀਂ ਵਧਾਉਂਦਾ। ਮੈਂ ਕਈ ਰਸਾਲੇ ਪੜ੍ਹਦਾ ਹਾਂ ਪਰ ਇਨ੍ਹਾਂ ਵਿੱਚੋਂ ਜਾਗਰੂਕ ਬਣੋ! ਵਰਗਾ ਕੋਈ ਵਧੀਆ ਰਸਾਲਾ ਨਹੀਂ ਹੈ।”
ਜਾਗਰੂਕ ਬਣੋ! ਦੇ ਹਰੇਕ ਰਸਾਲੇ ਦੇ ਚੌਥੇ ਸਫ਼ੇ ਤੇ ਇਸ ਦਾ ਮਕਸਦ ਸਮਝਾਇਆ ਜਾਂਦਾ ਹੈ ਕਿ ਇਹ ‘ਰਾਜਨੀਤਿਕ ਤੌਰ ਤੇ ਹਮੇਸ਼ਾ ਨਿਰਪੱਖ ਰਹਿੰਦਾ ਹੈ ਅਤੇ ਇਕ ਜਾਤ ਨੂੰ ਦੂਜੀ ਜਾਤ ਨਾਲੋਂ ਉੱਚਾ ਨਹੀਂ ਕਰਦਾ।’ ਇਸ ਬੰਦੇ ਦੇ ਖ਼ਿਆਲ ਰਸਾਲੇ ਦੇ ਇਸ ਮਕਸਦ ਨਾਲ ਮਿਲਦੇ-ਜੁਲਦੇ ਹਨ। ਪਰ ਇਸ ਤੋਂ ਵੀ ਵੱਧ ਜਾਗਰੂਕ ਬਣੋ! ਲੋਕਾਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਜੀਵਨ ਦੇ ਜ਼ਰੂਰੀ ਸਵਾਲਾਂ ਦਿਆਂ ਜਵਾਬਾਂ ਲਈ ਸਾਡੇ ਸ੍ਰਿਸ਼ਟੀਕਰਤਾ ਵੱਲ ਦੇਖਣ।
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ 32 ਸਫ਼ਿਆਂ ਵਾਲਾ ਬ੍ਰੋਸ਼ਰ ਵੀ ਇਸ ਤਰ੍ਹਾਂ ਕਰਦਾ ਹੈ। ਇਸ ਦੇ 16 ਪਾਠਾਂ ਵਿੱਚੋਂ ਕੁਝ ਇਹ ਹਨ: “ਪਰਮੇਸ਼ੁਰ ਕੌਣ ਹੈ?,” “ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?,” ਅਤੇ “ਪਰਮੇਸ਼ੁਰ ਦਾ ਰਾਜ ਕੀ ਹੈ?” ਜੇਕਰ ਤੁਸੀਂ ਇਸ ਬ੍ਰੋਸ਼ਰ ਦੀ ਕਾਪੀ ਲੈਣੀ ਚਾਹੁੰਦੇ ਹੋ ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਭੇਜੋ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਇਸ ਨੂੰ ਭੇਜੋ।
□ ਕਿਰਪਾ ਕਰ ਕੇ ਮੈਨੂੰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਭੇਜੋ।
□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।