Skip to content

Skip to table of contents

ਪਿਤਾਵਾਂ ਦੀ ਜ਼ਰੂਰਤ

ਪਿਤਾਵਾਂ ਦੀ ਜ਼ਰੂਰਤ

ਪਿਤਾਵਾਂ ਦੀ ਜ਼ਰੂਰਤ

ਹਾਲ ਹੀ ਦੇ ਸਮੇਂ ਹਾਵਰਡ ਯੂਨੀਵਰਸਿਟੀ ਨੇ ਇਕ ਸਰਵੇਖਣ ਕੀਤਾ। ਕੈਨੇਡਾ ਦੇ ਟੋਰੌਂਟੋ ਸਟਾਰ ਅਖ਼ਬਾਰ ਨੇ ਇਸ ਸਰਵੇਖਣ ਦੀ ਰਿਪੋਰਟ ਦਿੰਦੇ ਹੋਏ ਕਿਹਾ ਕਿ “ਅੱਜ-ਕੱਲ ਦੇ ਪਿਤਾ ਆਪਣੇ ਨਿਆਣਿਆਂ ਦੀ ਪਰਵਰਿਸ਼ ਵਿਚ ਜ਼ਿਆਦਾ ਹੱਥ ਵਟਾਉਣਾ ਚਾਹੁੰਦੇ ਹਨ। ਇੱਕੀ ਤੋਂ ਉਨਤਾਲੀ ਸਾਲਾਂ ਦੀ ਉਮਰ ਦੇ ਬੰਦਿਆਂ ਵਿੱਚੋਂ 82 ਫੀ ਸਦੀ ਬੰਦੇ ਐਸੀ ਨੌਕਰੀ ਪਸੰਦ ਕਰਦੇ ਹਨ ਜੋ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਜ਼ਿਆਦਾ ਸਮਾਂ ਬਤੀਤ ਕਰਨ ਦਿੰਦੀ ਹੈ।” ਇਸ ਸਰਵੇਖਣ ਵਿਚ 1,008 ਅਮਰੀਕੀ ਆਦਮੀਆਂ ਅਤੇ ਔਰਤਾਂ ਤੋਂ ਪੁੱਛ-ਗਿੱਛ ਕੀਤੀ ਗਈ ਸੀ। ਇਨ੍ਹਾਂ ਦੀ ਉਮਰ 21 ਤੋਂ ਲੈ ਕੇ 65 ਸਾਲਾਂ ਤੋਂ ਜ਼ਿਆਦਾ ਸੀ। ਇਨ੍ਹਾਂ ਵਿੱਚੋਂ 71 ਫੀ ਸਦੀ ਆਦਮੀਆਂ ਨੇ ਕਿਹਾ ਕਿ “ਉਹ ਆਪਣੇ ਪਰਿਵਾਰਾਂ ਨਾਲ ਜ਼ਿਆਦਾ ਸਮਾਂ ਗੁਜ਼ਾਰਨ ਲਈ ਘੱਟ ਤਨਖ਼ਾਹ ਲੈਣ ਲਈ ਤਿਆਰ ਹਨ।”

ਬਹੁਤ ਸਾਰੇ ਪਿਤਾ ਆਪਣੇ ਨਿਆਣਿਆਂ ਨਾਲ ਇੰਨਾ ਸਮਾਂ ਕਿਉਂ ਗੁਜ਼ਾਰਨਾ ਚਾਹੁੰਦੇ ਹਨ? ਇਸ ਸਵਾਲ ਦੇ ਜਵਾਬ ਲਈ ਡੇਵਿਡ ਬਲੈਂਕੰਹੋਰਨ ਦੀ ਟਿਪਣੀ ਉੱਤੇ ਗੌਰ ਕਰੋ। ਉਸ ਨੇ ਨੈਸ਼ਨਲ ਫਾਦਰਹੁਡ ਇਨਿਸ਼ਟਿਵ ਸੰਸਥਾ ਸਥਾਪਿਤ ਕਰਨ ਵਿਚ ਹਿੱਸਾ ਲਿਆ ਸੀ। ਇਹ ਸੰਸਥਾ ਪਿਤਾਵਾਂ ਨੂੰ ਆਪਣੀ ਪਰਿਵਾਰਕ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਵਿਚ ਮਦਦ ਦਿੰਦੀ ਹੈ। ਬਲੈਂਕੰਹੋਰਨ ਨੇ ਕਿਹਾ ਕਿ 1994 ਵਿਚ 1,600 ਅਮਰੀਕੀ ਆਦਮੀਆਂ ਦੇ ਇਕ ਸਰਵੇਖਣ ਵਿਚ 50 ਫੀ ਸਦੀ ਨੇ ਦੱਸਿਆ ਕਿ ਬਚਪਨ ਵਿਚ ਉਨ੍ਹਾਂ ਦੇ ਪਿਤਾਵਾਂ ਨੇ ਉਨ੍ਹਾਂ ਨਾਲ ਕੋਈ ਲਾਡ-ਪਿਆਰ ਨਹੀਂ ਕੀਤਾ। ਉਨ੍ਹਾਂ ਤੋਂ ਉਲਟ, ਅੱਜ-ਕੱਲ੍ਹ ਦੇ ਪਿਤਾ ਆਪਣੇ ਨਿਆਣਿਆਂ ਦੀ ਬਿਹਤਰ ਦੇਖ-ਭਾਲ ਕਰਨੀ ਚਾਹੁੰਦੇ ਹਨ।

ਪਿਤਾ ਆਪਣੇ ਨਿਆਣਿਆਂ ਨਾਲ ਸਮਾਂ ਗੁਜ਼ਾਰ ਕੇ ਉਨ੍ਹਾਂ ਉੱਤੇ ਚੰਗਾ ਅਸਰ ਪਾ ਸਕਦੇ ਹਨ। ਯੂ.ਐੱਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਸ ਦੁਆਰਾ ਕੀਤੇ ਗਏ ਰਿਸਰਚ ਬਾਰੇ ਗੱਲ ਕਰਦੇ ਹੋਏ ਦ ਟੋਰੌਂਟੋ ਸਟਾਰ ਨੇ ਕਿਹਾ ਕਿ ਜਦੋਂ ਪਿਤਾ ਆਪਣੇ ਨਿਆਣਿਆਂ ਨਾਲ ਖਾਂਦੇ-ਪੀਂਦੇ ਹਨ, ਸੈਰ-ਸਪਾਟਿਆਂ ਤੇ ਜਾਂਦੇ ਹਨ, ਅਤੇ ਹੋਮ-ਵਰਕ ਨਾਲ ਉਨ੍ਹਾਂ ਦੀ ਮਦਦ ਕਰਦੇ ਹਨ, ਤਾਂ ਨਿਆਣੇ ‘ਜ਼ਿਆਦਾ ਬੀਬੇ ਬਣ ਜਾਂਦੇ ਹਨ, ਦੂਸਰਿਆਂ ਨਾਲ ਮਿਲਣਾ-ਵਰਤਣਾ ਸਿੱਖ ਜਾਂਦੇ ਹਨ, ਸਕੂਲ ਵਿਚ ਹਰ ਉਮਰ ਤੇ ਚੰਗੇ ਨੰਬਰ ਲੈਂਦੇ ਹਨ।’

ਬੱਚਿਆਂ ਦੀ ਪਰਵਰਿਸ਼ ਦੇ ਸੰਬੰਧ ਵਿਚ ਐਸੀ ਸਲਾਹ ਕੁਝ ਤਿੰਨ ਹਜ਼ਾਰ ਸਾਲ ਪਹਿਲਾਂ ਲਿਖੀ ਗਈ ਸੀ। ਇਹ ਸਲਾਹ ਅੱਜ ਵੀ ਉੱਨੀ ਚੰਗੀ ਹੈ ਜਿੰਨੀ ਇਹ ਉਦੋਂ ਸੀ। ਪਰਿਵਾਰਾਂ ਨੂੰ ਸ਼ੁਰੂ ਕਰਨ ਵਾਲੇ ਨੇ, ਅਰਥਾਤ, ਰੱਬ ਨੇ ਪਿਤਾਵਾਂ ਨੂੰ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨ ਦੀ ਸਲਾਹ ਦਿੱਤੀ ਸੀ। (ਅਫ਼ਸੀਆਂ 3:14, 15; 6:6) ਪਿਤਾਵਾਂ ਨੂੰ ਆਪਣੇ ਬੱਚਿਆਂ ਦੇ ਦਿੱਲਾਂ ਵਿਚ ਰੱਬ ਲਈ ਪਿਆਰ ਪੈਦਾ ਕਰਨ ਦੀ ਸਲਾਹ ਦਿੱਤੀ ਗਈ ਸੀ ਨਾਲੇ ਉਨ੍ਹਾਂ ਨਾਲ ਰੱਬ ਦੇ ਹੁਕਮਾਂ ਬਾਰੇ ਗੱਲਾਂ ਕਰਨ ਬਾਰੇ ਕਿਹਾ ਗਿਆ ਸੀ। ਰੱਬ ਨੇ ਉਨ੍ਹਾਂ ਨੂੰ ਇਹ ਕਰਨ ਲਈ ਕਿਹਾ ਸੀ ‘ਜਦੋਂ ਉਹ ਆਪਣੇ ਘਰ ਬੈਠੇ ਹੋਣ, ਰਾਹ ਤੁਰਦੇ ਹੋਣ, ਲੇਟੇ ਹੋਣ ਅਤੇ ਉੱਠਦੇ ਹੋਏ।’​—ਬਿਵਸਥਾ ਸਾਰ 6:7.

ਮਾਪਿਆਂ ਦੀ ਜ਼ਿੰਮੇਵਾਰੀ ਸਾਂਝੀ ਹੁੰਦੀ ਹੈ। ਬਾਈਬਲ ਬੱਚਿਆਂ ਨੂੰ ਸਲਾਹ ਦਿੰਦੀ ਹੈ ਕਿ ਉਨ੍ਹਾਂ ਨੂੰ ‘ਆਪਣੇ ਪਿਉ ਦਾ ਉਪਦੇਸ਼ ਸੁਣਨਾ’ ਚਾਹੀਦਾ ਹੈ, ਅਤੇ ‘ਆਪਣੀ ਮਾਂ ਦੀ ਤਾਲੀਮ ਨੂੰ ਨਹੀਂ ਛੱਡਣਾ’ ਚਾਹੀਦਾ। (ਕਹਾਉਤਾਂ 1:8) ਇਹ ਬਹੁਤ ਜ਼ਰੂਰੀ ਹੈ ਕਿ ਪਿਤਾ ਆਪਣੀ ਜ਼ਿੰਮੇਵਾਰੀ ਨਿਭਾਉਣ। ਇਸ ਵਿਚ ਮਾਵਾਂ ਲਈ ਈਜ਼ਤ, ਉਨ੍ਹਾਂ ਦੀ ਮਦਦ ਕਰਨੀ, ਨਾਲੇ ਬੱਚਿਆਂ ਦੇ ਦੇਖ-ਰੇਖ ਵਿਚ ਹੱਥ ਵਟਾਉਣਾ ਸ਼ਾਮਲ ਹੈ। ਇਸ ਵਿਚ ਨਿਆਣਿਆਂ ਨਾਲ ਬੈਠ ਕੇ ਪੜ੍ਹਨਾ ਅਤੇ ਉਨ੍ਹਾਂ ਨਾਲ ਗੱਲਾਂ ਕਰਨੀਆਂ ਵੀ ਸ਼ਾਮਲ ਹੈ। ਇਸ ਤਰ੍ਹਾਂ ਨਿਆਣਿਆਂ ਦੀਆਂ ਜਜ਼ਬਾਤੀ ਲੋੜਾਂ ਪੂਰੀਆਂ ਹੁੰਦੀਆਂ ਹਨ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਕ ਸੁਖੀ ਪਰਿਵਾਰ ਬਣਾਉਣ ਲਈ ਬਾਈਬਲ ਵਿਚ ਸਭ ਤੋਂ ਚੰਗੀਆਂ ਸਲਾਹਾਂ ਅਤੇ ਅਸੂਲ ਪਾਏ ਜਾਂਦੇ ਹਨ। ਇਕ ਪਿਤਾ ਜੋ ਆਪਣੇ ਪਰਿਵਾਰ ਦੀਆਂ ਰੂਹਾਨੀ, ਜਜ਼ਬਾਤੀ, ਅਤੇ ਦੂਸਰੀਆਂ ਲੋੜਾਂ ਪੂਰੀਆਂ ਕਰਦਾ ਹੈ ਉਹ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਂਦਾ ਹੈ ਜੋ ਉਸ ਨੂੰ ਪਰਮੇਸ਼ੁਰ ਤੋਂ ਮਿਲੀ ਹੈ।