Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੱਤ ਕਰੋੜ ਨੱਬੇ ਲੱਖ ਔਰਤਾਂ “ਲਾਪਤਾ” ਹਨ

ਰੌਏਟਰਜ਼ ਦੀ ਇਕ ਰਿਪੋਰਟ ਅਨੁਸਾਰ “ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ੍ਰੀ ਲੰਕਾ, ਭੂਟਾਨ, ਅਤੇ ਮਾਲਡੀਵ ਵਿਚ” ਕੀਤੇ ਗਏ ਇਕ ਸਰਵੇ ਦੇ ਅਨੁਸਾਰ, ਜਿਸ ਦਾ ਖ਼ਰਚਾ ਸੰਯੁਕਤ ਰਾਸ਼ਟਰ-ਸੰਘ ਨੇ ਕੀਤਾ ਸੀ, “7 ਕਰੋੜ 90 ਲੱਖ ਔਰਤਾਂ ਲਾਪਤਾ ਹਨ, ਕਿਉਂਕਿ ਇਨ੍ਹਾਂ ਔਰਤਾਂ ਨੂੰ ਮਰਦਾਂ ਨਾਲੋਂ ਘਟੀਆ ਸਮਝਿਆ ਜਾਂਦਾ ਹੈ।” ਇਹ ਔਰਤਾਂ ਇਸ ਲਈ “ਲਾਪਤਾ” ਹਨ ਕਿਉਂਕਿ ਉਨ੍ਹਾਂ ਨੂੰ ਜਨਮ ਤੋਂ ਪਹਿਲਾਂ ਜਾਂ “ਬਚਪਨ ਵਿਚ ਹੀ ਮਾਰਿਆ ਜਾਂਦਾ ਹੈ। ਅਤੇ ਉਨ੍ਹਾਂ ਨੂੰ ਮੁੰਡਿਆਂ ਨਾਲੋਂ ਘੱਟ ਖਾਣਾ ਦਿੱਤਾ ਜਾਂਦਾ ਹੈ ਕਿਉਂਕਿ ਮੁੰਡਿਆਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।” ਜਿਹੜੀਆਂ ਕੁੜੀਆਂ ਬੱਚ ਜਾਂਦੀਆਂ ਹਨ ਉਨ੍ਹਾਂ ਨੂੰ ਸਾਰੀ ਉਮਰ ਘੱਟ ਖਾਣਾ ਮਿਲਣ ਕਰਕੇ ਬੀਮਾਰੀਆਂ ਲੱਗ ਜਾਂਦੀਆਂ ਹਨ। ਰਿਪੋਰਟ ਅੱਗੇ ਕਹਿੰਦੀ ਹੈ ਕਿ “ਜਵਾਨ ਕੁੜੀਆਂ ਅਤੇ ਬੱਚੇ ਜਣਨ ਯੋਗ ਔਰਤਾਂ ਵਿਚਕਾਰ ਜ਼ਿਆਦਾ ਮੌਤਾਂ ਹੁੰਦੀਆਂ ਹਨ।” ਦੁਨੀਆਂ ਭਰ ਵਿਚ ਹਰ 100 ਬੰਦਿਆਂ ਪ੍ਰਤਿ 106 ਔਰਤਾਂ ਹਨ। ਪਰ ਇਨ੍ਹਾਂ ਦੇਸ਼ਾਂ ਵਿਚ ਹਰ 100 ਬੰਦਿਆਂ ਪ੍ਰਤਿ ਸਿਰਫ਼ 94 ਔਰਤਾਂ ਹਨ। ਇਨ੍ਹਾਂ ਅੰਕਾਂ ਤੋਂ ਇਹ ਅੰਦਾਜ਼ਾ ਲਾਇਆ ਗਿਆ ਸੀ ਕਿ 7 ਕਰੋੜ 90 ਲੱਖ ਔਰਤਾਂ ਲਾਪਤਾ ਹਨ।

ਬਿਰਧ ਮੁਸਾਫ਼ਰਾਂ ਲਈ ਚੇਤਾਵਨੀ

ਟੱਫਟਸ ਯੂਨੀਵਰਸਿਟੀ ਦੀ ਸਿਹਤ ਅਤੇ ਖ਼ੁਰਾਕ ਬਾਰੇ ਚਿੱਠੀ (ਅੰਗ੍ਰੇਜ਼ੀ) ਦੱਸਦੀ ਹੈ ਕਿ ਅੱਗੇ ਨਾਲੋਂ ਜ਼ਿਆਦਾ ਬਿਰਧ ਲੋਕ ਗ਼ਰੀਬ ਦੇਸ਼ਾਂ ਦੀ ਸਹਿਰ ਕਰਨ ਜਾ ਰਹੇ ਹਨ। ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਬੀਮਾਰ ਹੋ ਜਾਂਦੇ ਹਨ ਕਿਉਂਕਿ ਉਹ ਗੰਦਾ ਪਾਣੀ ਜਾਂ ਗ਼ਲਤ ਚੀਜ਼ਾਂ ਖਾ-ਪੀ ਲੈਂਦੇ ਹਨ। ਸੱਠ ਸਾਲਾਂ ਅਤੇ ਇਸ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ‘ਟੱਟੀਆਂ’ ਲੱਗਣ ਕਰਕੇ ਕਈ ਵਾਰ ਗੰਭੀਰ ਬੀਮਾਰੀਆਂ ਲੱਗ ਜਾਂਦੀਆਂ ਹਨ। ਕਿਸੇ ਨਵੇਂ ਸ਼ਹਿਰ ਦੇ ਫ਼ਸਟ-ਕਲਾਸ ਹੋਟਲ ਵਿਚ ਰੋਟੀ ਖਾਣੀ ਤਾਂ ਠੀਕ ਹੈ ਪਰ ਹੋਰ ਕੀਤੇ ਖਾਣ ਤੋਂ ਪਹਿਲਾਂ ਤੁਹਾਨੂੰ ਸਿਹਤ ਅਤੇ ਖ਼ੁਰਾਕ ਬਾਰੇ ਚਿੱਠੀ ਦੀ ਇਸ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ:

□ ਟੂਟੀ ਦਾ ਪਾਣੀ ਨਾ ਪਿਓ ਅਤੇ ਨਾ ਹੀ ਇਸ ਨਾਲ ਆਪਣੇ ਦੰਦ ਸਾਫ਼ ਕਰੋ। ਸਿਰਫ਼ ਬੋਤਲ ਦਾ, ਉਬਾਲਿਆ ਹੋਇਆ, ਜਾਂ ਦਵਾਈਆਂ ਨਾਲ ਸਾਫ਼ ਕੀਤਾ ਗਿਆ ਪਾਣੀ ਵਰਤੋ। ਸਿਰਫ਼ ਉਹ ਬਰਫ਼ ਵਰਤੋ ਜੋ ਸਾਫ਼ ਪਾਣੀ ਨਾਲ ਬਣਾਈ ਗਈ ਹੋਵੇ।

□ ਸਿਰਫ਼ ਉਹ ਮੱਛੀ ਜਾਂ ਮੀਟ ਖਾਓ ਜੋ ਚੰਗੀ ਤਰ੍ਹਾਂ ਭੁੰਨਿਆ ਗਿਆ ਹੋਵੇ।

□ ਕੱਚੇ ਦੁੱਧ ਤੋਂ ਬਣੀਆਂ ਚੀਜ਼ਾਂ ਜਾਂ ਕੱਚੀਆਂ ਸਬਜ਼ੀਆਂ ਨਾ ਖਾਓ।

□ ਸਿਰਫ਼ ਉਹ ਫਲ ਖਾਓ ਜਿਸ ਨੂੰ ਤੁਸੀਂ ਖ਼ੁਦ ਸਾਫ਼ ਪਾਣੀ ਨਾਲ ਧੋ ਕੇ ਛਿੱਲਿਆ ਹੋਵੇ। ਛਿੱਲਣ ਤੋਂ ਬਾਅਦ ਅਤੇ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਵੋ।

□ ਬਜ਼ਾਰ ਵਿਚ ਮਿਲਣ ਵਾਲਾ ਖਾਣਾ ਨਾ ਖਾਓ ਭਾਵੇਂ ਕਿ ਉਹ ਗਰਮ ਹੋਵੇ।

ਭਾਸ਼ਾ ਅਤੇ ਸਾਡਾ ਦਿਮਾਗ਼

ਸਾਇੰਸ ਨਿਊਜ਼ ਦੀ ਇਕ ਰਿਪੋਰਟ ਅਨੁਸਾਰ ਜਿਹੜੇ ਲੋਕ ਸੁਣ ਸਕਦੇ ਹਨ ਉਹ ਕਿਸੇ ਭਾਸ਼ਾ ਨੂੰ ਸਮਝਣ ਅਤੇ ਬੋਲਣ ਲਈ ਦਿਮਾਗ਼ ਦੇ ਉਹੀ ਦੋ ਹਿੱਸੇ ਵਰਤਦੇ ਹਨ ਜੋ ਬੋਲ਼ੇ ਲੋਕ ਸੈਨਤ ਭਾਸ਼ਾ ਵਿਚ ਗੱਲਬਾਤ ਕਰਦੇ ਹੋਏ ਵਰਤਦੇ ਹਨ। ਰਿਪੋਰਟ ਨੇ ਅੱਗੇ ਕਿਹਾ ਕਿ ਦਿਮਾਗ਼ ਦੇ ਸਕੈਨ ਦਿਖਾਉਂਦੇ ਹਨ ਕਿ “ਬੋਲ਼ਿਆਂ ਲੋਕਾਂ ਵਿਚ ਦਿਮਾਗ਼ ਦੇ ਇਹ ਹਿੱਸੇ ਇਕਦਮ ਕੰਮ ਕਰਨ ਲੱਗ ਪੈਂਦੇ ਹਨ ਜਦੋਂ ਉਹ ਸੈਨਤ ਭਾਸ਼ਾ ਵਰਤਦੇ ਹਨ।” ਮਾਂਟ੍ਰੀਆਲ ਦੀ ਮਗਿਲ ਯੂਨੀਵਰਸਿਟੀ ਵਿਚ ਇਸ ਸਟੱਡੀ ਦੀ ਨਿਗਰਾਨੀ ਕਰਨ ਵਾਲੀ ਲੌਰਾ-ਐਨ ਪੇਟਿਟੋ ਨੇ ਕਿਹਾ ਕਿ ਇਹ ਸਾਬਤ ਕਰਦਦਾ ਹੈ ਕੇ ਦਿਮਾਗ਼ ਦੇ ਇਹ ਦੋ ਹਿੱਸੇ “ਭਾਸ਼ਾ ਦੇ ਸੰਬੰਧ ਵਿਚ ਬਹੁਤ ਵੱਡਾ ਹਿੱਸਾ ਲੈਂਦੇ ਹਨ, ਭਾਵੇਂ ਅਸੀਂ ਬੋਲਦੇ ਹਾਂ ਜਾਂ ਸੈਨਤ ਭਾਸ਼ਾ ਵਰਤਦੇ ਹਾਂ।” ਇਸ ਲਈ ਭਾਸ਼ਾ ਸਿਖਣ ਦੀ ਗੱਲ ਵਿਚ ਸਾਨੂੰ ਦਿਮਾਗ਼ ਦੀ ਜ਼ਿਆਦਾ ਰਿਸਰਚ ਕਰਨੀ ਚਾਹੀਦੀ ਹੈ। ਸਾਇੰਸ ਨਿਊਜ਼ ਨੇ ਇਹ ਵੀ ਕਿਹਾ ਕਿ “ਦਿਮਾਗ਼ ਦੇ ਜੋ ਹਿੱਸੇ ਬੋਲਣ ਲਈ ਅਤੇ ਸੈਨਤ ਭਾਸ਼ਾ ਲਈ ਵਰਤੇ ਜਾਂਦੇ ਹਨ ਉਨ੍ਹਾਂ ਵਿਚਕਾਰ ਕਾਫ਼ੀ ਮੇਲ-ਜੋਲ ਹੈ।”

ਨੀਂਦ ਦਾ ਯਾਦਾਸ਼ਤ ਤੇ ਅਸਰ

ਲੰਡਨ ਦਾ ਅਖ਼ਬਾਰ, ਦੀ ਇੰਡੀਪੇਨਡੰਟ, ਨੇ ਕਿਹਾ ਕਿ ਨੀਂਦ ਦੀ ਰਿਸਰਚ ਕਰਨ ਵਾਲਿਆਂ ਨੂੰ ਪਤਾ ਲੱਗਾ ਹੈ ਕਿ ਆਪਣੀ ਨੀਂਦ ਪੂਰੀ ਕਰਨੀ “ਜ਼ਰੂਰੀ ਹੈ, ਨਹੀਂ ਤਾਂ ਇਹ ਆਉਣ ਵਾਲਿਆਂ ਹਫ਼ਤਿਆਂ ਵਿਚ ਸਾਡੀ ਯਾਦਾਸ਼ਤ ਉੱਤੇ ਅਸਰ ਪੈ ਸਕਦਾ ਹੈ।” ਹਾਵਰਡ ਮੈਡੀਕਲ ਸਕੂਲ ਦਾ ਪ੍ਰੋਫੈਸਰ ਰੋਬਰਟ ਸਟਿਕਗੋਲਡ ਨੇ 24 ਲੋਕਾਂ ਨਾਲ ਇਕ ਸਟੱਡੀ ਕੀਤੀ, ਜਿਸ ਵਿਚ ਪੜ੍ਹਾਈ ਦੀ ਕਲਾਸ ਤੋਂ ਬਾਅਦ ਬਾਰਾਂ ਜਣੇ ਟਾਈਮ ਸਿਰ ਸੁੱਤੇ, ਅਤੇ ਦੂਸਰੇ ਬਾਰਾਂ ਸਾਰੀ ਰਾਤ ਜਾਗਦੇ ਰਹੇ। ਫਿਰ ਅਗਲੀਆਂ ਦੋ ਰਾਤਾਂ ਲਈ ਸਾਰੇ ਜਣੇ ਟਾਈਮ ਸਿਰ ਸੁੱਤੇ, ਤਾਂਕਿ ਪਹਿਲੀ ਰਾਤ ਨਾ ਸੌਣ ਵਾਲਿਆਂ ਦੀ ਥਕਾਵਟ ਉਤਰ ਸਕੇ। ਫਿਰ ਇਸ ਤੋਂ ਬਾਅਦ ਯਾਦਾਸ਼ਤ ਦਾ ਇਕ ਟੈੱਸਟ ਲਿਆ ਗਿਆ। ਇਸ ਟੈੱਸਟ ਤੋਂ ਪੱਤਾ ਲੱਗਾ ਕਿ ਜਿਨ੍ਹਾਂ ਨੇ ਪਹਿਲੀ ਰਾਤ ਤੇ ਆਪਣੀ ਨੀਂਦ ਪੂਰੀ ਕੀਤੀ ਸੀ “ਉਨ੍ਹਾਂ ਨੂੰ ਜ਼ਿਆਦੀਆਂ ਗੱਲਾਂ ਚੇਤੇ ਰਹੀਆਂ ਸਨ। ਅਤੇ ਦੂਜੇ ਬਾਰਾਂ ਜਣਿਆਂ ਨੂੰ ਦੋ ਰਾਤਾਂ ਲਈ ਟਾਈਮ ਸਿਰ ਸੌਣ ਦੇ ਬਾਵਜੂਦ ਵੀ ਟੈੱਸਟ ਵਿਚ ਪਹਿਲੇ ਬਾਰਾਂ ਜਣਿਆਂ ਨਾਲੋਂ ਘੱਟ ਗੱਲਾਂ ਚੇਤੇ ਰਹੀਆਂ।” ਇਸ ਤੋਂ ਪਤਾ ਲੱਗਦਾ ਹੈ ਕਿ ਜਦ ਅਸੀਂ ਆਪਣੀ ਨੀਂਦ ਪੂਰੀ ਕਰਦੇ ਹਾਂ ਤਾਂ ਸਾਡੀ ਯਾਦਾਸ਼ਤ ਬਿਹਤਰ ਹੁੰਦੀ ਹੈ। ਇਸ ਲਈ ਰਾਤ ਨੂੰ ਪੜ੍ਹਾਈ ਕਰਨ ਨਾਲੋਂ ਨੀਂਦ ਪੂਰੀ ਕਰਨੀ ਜ਼ਿਆਦਾ ਫ਼ਾਇਦੇਮੰਦ ਹੈ।

ਰੂਸ ਦੀ ਅਦਾਲਤ ਵਿਚ ਯਹੋਵਾਹ ਦੇ ਗਵਾਹਾਂ ਦੀ ਜਿੱਤ

ਇਸ ਸਾਲ ਦੇ 24 ਫਰਵਰੀ ਦੇ ਨਿਊਯਾਰਕ ਟਾਈਮਜ਼ ਨੇ ਰਿਪੋਰਟ ਕੀਤਾ ਕਿ ‘ਅੱਜ [23 ਫਰਵਰੀ] ਮਾਸਕੋ ਦੀ ਅਦਾਲਤ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣੇ ਵਿਰੋਧੀਆਂ ਖ਼ਿਲਾਫ ਇਕ ਬਹੁਤ ਮਹੱਤਵਪੂਰਣ ਜਿੱਤ ਪ੍ਰਾਪਤ ਕੀਤੀ ਹੈ। ਸਾਲ 1997 ਵਿਚ ਉਨ੍ਹਾਂ ਪੰਥਾਂ ਨੂੰ ਰੋਕਣ ਲਈ ਇਕ ਕਾਨੂੰਨ ਸਥਾਪਿਤ ਕੀਤਾ ਗਿਆ ਸੀ ਜੋ ਨਫ਼ਰਤ ਅਤੇ ਪੱਖਪਾਤ ਭੜਕਾਉਂਦੇ ਹਨ। ਯਹੋਵਾਹ ਦੇ ਗਵਾਹਾਂ ਦੇ ਵਿਰੋਧੀਆਂ ਨੇ ਕਿਹਾ ਕਿ ਗਵਾਹ ਇਸ ਤਰ੍ਹਾਂ ਦਾ ਇਕ ਪੰਥ ਹੈ ਅਤੇ ਇਸ ਲਈ ਇਨ੍ਹਾਂ ਦਾ ਕੰਮ ਬੰਦ ਕੀਤਾ ਜਾਣਾ ਚਾਹੀਦਾ ਹੈ।’ ਪਰ, 12 ਮਾਰਚ 1999 ਨੂੰ ਇਹ ਮੁਕੱਦਮਾ ਸਸਪੈਂਡ ਕੀਤਾ ਗਿਆ ਸੀ ਤਾਂਕਿ ਅਦਾਲਤ ਦੁਆਰਾ ਚੁਣੇ ਗਏ ਪੰਜ ਮਾਹਰ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਦੀ ਜਾਂਚ ਕਰ ਸਕਣ। ਕੇਸ ਤਕਰੀਬਨ ਦੋ ਸਾਲਾਂ ਲਈ ਲਟਕਦਾ ਰਿਹਾ ਅਤੇ 6 ਫਰਵਰੀ 2001 ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ, ਪਰ ਵਿਰੋਧੀਆਂ ਨੂੰ ਗ਼ਲਤ ਸਾਬਤ ਕਰਨ ਲਈ ਸਿਰਫ਼ ਤਿੰਨ ਕੁ ਹਫ਼ਤੇ ਲੱਗੇ। ਅਦਾਲਤ ਦੇ ਫ਼ੈਸਲੇ ਬਾਰੇ ਰਿਪੋਰਟ ਦਿੰਦੇ ਹੋਏ ਲਾਸ ਏਂਜਲੀਜ਼ ਟਾਈਮਜ਼ ਨੇ ਕਿਹਾ ਕਿ ‘1997 ਦੇ ਧਰਮੀ ਕਾਨੂੰਨ ਪਿੱਛੇ ਰੂਸੀ ਆਰਥੋਡਾਕਸ ਚਰਚ ਦਾ ਹੱਥ ਸੀ ਕਿਉਂਕਿ ਉਹ ਮਿਸ਼ਨਰੀ ਕੰਮ ਦਾ ਬਿਲਕੁਲ ਵਿਰੋਧ ਕਰਦਾ ਹੈ। ਇਸ ਕਾਨੂੰਨ ਕਰਕੇ ਕਈਆਂ ਧਰਮਾਂ ਨੂੰ ਇਕ ਬਹੁਤ ਹੀ ਮੁਸ਼ਕਲ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਪਈ।’ ਭਾਵੇਂ ਕੇ ਮਾਸਕੋ ਦੇ ਕੁਝ ਅਧਿਕਾਰੀਆਂ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਹੈ ਯਹੋਵਾਹ ਦੇ ਗਵਾਹਾਂ ਦੀ ਜਿੱਤ ਨੇ ਉਨ੍ਹਾਂ ਸਾਰਿਆਂ ਲਈ ਬਹੁਤ ਖ਼ੁਸ਼ੀ ਲਿਆਂਦੀ ਜੋ ਰੂਸ ਵਿਚ ਧਰਮ ਦੀ ਅਜ਼ਾਦੀ ਚਾਹੁੰਦੇ ਹਨ।

ਬੱਚਿਆਂ ਲਈ ਗੱਲ-ਬਾਤ ਕਰਨੀ ਮੁਸ਼ਕਲ ਕਿਉਂ ਹੈ

ਬੇਰਲੀਨੇਰ ਮੌਰਗਨਪੋਸਟ ਅਖ਼ਬਾਰ ਦੇ ਅਨੁਸਾਰ ਬਰਲਿਨ ਦੇ ਬੱਚਿਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਇਕ ਸੰਸਥਾ ਦੇ ਪ੍ਰਤਿਨਿਧ ਨੇ ਕਿਹਾ ਕਿ ਬੱਚਿਆਂ ਲਈ ਗੱਲਬਾਤ ਕਰਨੀ ਇਸ ਲਈ ਮੁਸ਼ਕਲ ਹੈ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸਮਾਂ ਟੈਲੀਵਿਯਨ ਦੇਖਣ ਅਤੇ ਕੰਪਿਊਟਰ ਤੇ ਲਾਉਂਦੇ ਹਨ। ਉਸ ਨੇ ਅੱਗੇ ਕਿਹਾ ਕਿ ਬੱਚਿਆਂ ਨੂੰ, ਖ਼ਾਸ ਕਰਕੇ ਉਹ ਬੱਚੇ ਜੋ ਹਾਲੇ ਸਕੂਲ ਨਹੀਂ ਜਾਂਦੇ, ਲੋਕਾਂ ਨਾਲ ਗੱਲਬਾਤ ਕਰਨ ਵਿਚ ਸਮਾਂ ਲਾਉਣਾ ਚਾਹੀਦੀ ਹੈ ਨਾ ਕਿ ਟੈਲੀਵਿਯਨ ਦੇਖਣ ਅਤੇ ਕੰਪਿਊਟਰ ਖੇਡਣ ਵਿਚ। ਇਸ ਦੇ ਨਾਲ-ਨਾਲ ਬਰਤਾਨੀਆ ਦਾ ਅਖ਼ਬਾਰ ਦ ਸੰਡੇ ਟਾਈਮਜ਼ ਨੇ ਕਿਹਾ ਕਿ ਨਵੀਂ ਰਿਸਰਚ ਦਿਖਾਉਂਦੀ ਹੈ ਕਿ ‘ਵੀਹ ਤੋਂ ਚਾਲੀ ਸਾਲਾਂ ਦੀ ਉਮਰ ਦੇ ਬਹੁਤ ਸਾਰੇ ਲੋਕ ਆਪਣੀ ਯਾਦਾਸ਼ਤ ਗੁਆ ਰਹੇ ਹਨ। ਉਹ ਜ਼ਰੂਰੀ ਅਤੇ ਮਾਮੂਲੀ ਗੱਲਾਂ ਵਿਚ ਫ਼ਰਕ ਨਹੀਂ ਪਛਾਣ ਸਕਦੇ। ਕਿਉਂ? ਕਿਉਂਕਿ ਉਹ ਕੰਪਿਊਟਰਾਂ ਉੱਤੇ ਬਹੁਤ ਹੀ ਜ਼ਿਆਦਾ ਇਤਬਾਰ ਕਰਦੇ ਹਨ।’