Skip to content

Skip to table of contents

ਇਕ ਛੋਟੀ ਕੁੜੀ ਦੀ ਵੱਡੀ ਉਮੀਦ

ਇਕ ਛੋਟੀ ਕੁੜੀ ਦੀ ਵੱਡੀ ਉਮੀਦ

ਇਕ ਛੋਟੀ ਕੁੜੀ ਦੀ ਵੱਡੀ ਉਮੀਦ

ਸਟੈਫਨੀ ਨਾਂ ਦੀ ਇਕ 12 ਸਾਲਾਂ ਦੀ ਕੁੜੀ ਨੇ ਜਾਗਰੂਕ ਬਣੋ! ਰਸਾਲੇ ਦੇ ਪ੍ਰਕਾਸ਼ਕਾਂ ਨੂੰ ਇਕ ਚਿੱਠੀ ਲਿਖੀ। ਉਸ ਨੇ ਲਿਖਿਆ: “ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਪ੍ਰਕਾਸ਼ਨਾਂ ਨੇ ਸਕੂਲ ਵਿਚ ਮੇਰੀ ਕਿੱਦਾਂ ਮਦਦ ਕੀਤੀ ਹੈ। ਕੁਝ ਹੀ ਸਮਾਂ ਹੋਇਆ ਕਿ ਸਾਨੂੰ ਇਕ ਪ੍ਰਾਜੈਕਟ ਕਰਨ ਲਈ ਦਿੱਤਾ ਗਿਆ ਜਿਸ ਦਾ ਵਿਸ਼ਾ ਸੀ ‘ਵੱਖੋ-ਵੱਖ ਸਭਿਆਚਾਰ।’ ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਅਤੇ ਉਨ੍ਹਾਂ ਤਸਵੀਰਾਂ ਅਤੇ ਲੇਖਾਂ ਨੂੰ ਕੱਟ ਲਿਆ ਜੋ ਇਸ ਵਿਸ਼ੇ ਨਾਲ ਮਿਲਦੇ ਸਨ। ਫਿਰ ਮੈਂ ਉਨ੍ਹਾਂ ਨੂੰ ਇਕ ਗੱਤੇ ਉੱਤੇ ਚਿਪਕਾ ਕੇ ਇਕ ਪੋਸਟਰ ਬਣਾਇਆ।” ਸਟੈਫਨੀ ਦੀ ਟੀਚਰ ਨੇ ਕਲਾਸ ਦੇ ਬੱਚਿਆਂ ਨੂੰ ਉਨ੍ਹਾਂ ਪੰਜ ਪ੍ਰਾਜੈਕਟਾਂ ਨੂੰ ਚੁਣਨ ਲਈ ਕਿਹਾ ਜੋ ਉਨ੍ਹਾਂ ਨੂੰ ਸਭ ਤੋਂ ਪਸੰਦ ਸਨ। ਸਟੈਫਨੀ ਨੇ ਅੱਗੇ ਲਿਖਿਆ: “ਅਗਲੇ ਦਿਨ ਮੈਨੂੰ ਪਤਾ ਲੱਗਾ ਕਿ ਮੇਰਾ ਪ੍ਰਾਜੈਕਟ ਉਨ੍ਹਾਂ ਪੰਜਾਂ ਵਿੱਚੋਂ ਇਕ ਸੀ।”

ਸਟੈਫਨੀ ਨੇ ਇਸ ਪ੍ਰਾਜੈਕਟ ਵਿਚ ਅੰਗ੍ਰੇਜ਼ੀ ਦਾ 22 ਅਕਤੂਬਰ 1998 ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲਾ ਵਰਤਿਆ ਜਿਸ ਦਾ ਵਿਸ਼ਾ ਸੀ “ਕੀ ਸਾਰੇ ਲੋਕ ਇਕ ਦੂਜੇ ਨਾਲ ਕਦੀ ਵੀ ਪਿਆਰ ਕਰਨਗੇ?” ਯਹੋਵਾਹ ਦੀ ਇਕ ਗਵਾਹ ਵਜੋਂ ਸਟੈਫਨੀ ਮੰਨਦੀ ਹੈ ਕਿ ਹਰ ਸਭਿਆਚਾਰ ਦੇ ਲੋਕ ਸ਼ਾਂਤੀ ਅਤੇ ਏਕਤਾ ਨਾਲ ਜ਼ਰੂਰ ਇਕੱਠੇ ਮਿਲ ਕੇ ਰਹਿ ਸਕਦੇ ਹਨ। ਵਾਕਈ, ਉਹ ਇਕ ਅੰਤਰ-ਰਾਸ਼ਟਰੀ ਭਾਈਚਾਰੇ ਦਾ ਹਿੱਸਾ ਹੈ ਜਿਸ ਵਿਚ ਪੁਰਾਣੇ ਦੁਸ਼ਮਣ ਬਾਈਬਲ ਦੀ ਸੱਚਾਈ ਸਿੱਖ ਕੇ ਦੋਸਤ ਬਣ ਕੇ ਏਕਤਾ ਵਿਚ ਰਹਿੰਦੇ ਹਨ। ਉਨ੍ਹਾਂ ਵਿਚ ਟੂਟਸੀ ਅਤੇ ਹੁਟੂ, ਜਰਮਨ ਅਤੇ ਰੂਸੀ, ਆਰਮੀਨੀ ਅਤੇ ਤੁਰਕ, ਜਪਾਨੀ ਅਤੇ ਅਮਰੀਕੀ ਲੋਕ ਸ਼ਾਮਲ ਹਨ। ਇਕੱਠੇ ਉਹ ਆਪਣੇ ਕਰਤਾਰ ਦੀ ਰੀਸ ਕਰਨ ਦਾ ਜਤਨ ਕਰਦੇ ਹਨ। ਉਹ ਕਿਸ ਤਰ੍ਹਾਂ? ਇਸ ਦਾ ਜਵਾਬ ਬਾਈਬਲ ਦੇ ਉਸ ਇਕ ਹਵਾਲੇ ਤੋਂ ਮਿਲਦਾ ਹੈ ਜੋ ਸਟੈਫਨੀ ਨੇ ਆਪਣੇ ਪ੍ਰਾਜੈਕਟ ਵਿਚ ਵਰਤਿਆ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਯਹੋਵਾਹ ਦੇ ਗਵਾਹ ਵੀ ਪੱਖਪਾਤ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।

ਸਟੈਫਨੀ ਬਾਈਬਲ ਦਾ ਇਹ ਵਾਅਦਾ ਪੂਰਾ ਹੋਣ ਦੀ ਆਸ ਰੱਖਦੀ ਹੈ ਕਿ ਬਹੁਤ ਜਲਦੀ ਪਰਮੇਸ਼ੁਰ ਦਾ ਰਾਜ ਸਾਡੀ ਧਰਤੀ ਉੱਤੇ ਧਰਮੀ ਹਾਲਾਤ ਲਿਆਵੇਗਾ। (ਪਰਕਾਸ਼ ਦੀ ਪੋਥੀ 21:3, 4) ਅੱਜ ਦੇ ਸੰਸਾਰ ਵਿਚ ਜਿੱਥੇ ਨੌਜਵਾਨਾਂ ਨੂੰ ਭਵਿੱਖ ਬਾਰੇ ਡਰ ਅਤੇ ਚਿੰਤਾ ਹੈ, ਇਸ ਕੁੜੀ ਦੀ ਇਕ ਪੱਕੀ ਉਮੀਦ ਹੈ।