ਬੱਚਿਆਂ ਨੂੰ ਅਨੁਸ਼ਾਸਨ ਕਿਵੇਂ ਦਿੱਤਾ ਜਾਣਾ ਚਾਹੀਦਾ ਹੈ?
ਬੱਚਿਆਂ ਨੂੰ ਅਨੁਸ਼ਾਸਨ ਕਿਵੇਂ ਦਿੱਤਾ ਜਾਣਾ ਚਾਹੀਦਾ ਹੈ?
ਕੈਨੇਡਾ ਦੇ ਨੈਸ਼ਨਲ ਪੋਸਟ ਅਖ਼ਬਾਰ ਨੇ ਕਿਹਾ ਕਿ “ਜਦੋਂ ਨਾਲਾਇਕ ਬੱਚਿਆਂ ਨੂੰ ਸ਼ਾਬਾਸ਼ੇ ਦਿੱਤੀ ਜਾਂਦੀ ਹੈ ਉਹ ਹੋਰ ਵੀ ਵਿਗੜ ਜਾਂਦੇ ਹਨ।” ਕੁਝ ਮਾਪੇ ਸੋਚਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਬੱਚਿਆਂ ਦਾ ਸਵੈ-ਮਾਣ ਵਧਦਾ ਹੈ। ਪਰ ਇਕ ਮਨੋਵਿਗਿਆਨੀ ਦੇ ਅਨੁਸਾਰ ਬੱਚਿਆਂ ਦਾ “ਸਵੈ-ਮਾਣ ਸਿਰਫ਼ ਉਦੋਂ ਠੀਕ ਹੁੰਦਾ ਹੈ ਜਦੋਂ ਇਹ ਅਸਲੀ ਕਾਮਯਾਬੀਆਂ ਉੱਤੇ ਆਧਾਰਿਤ ਹੁੰਦਾ ਹੈ ਪਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਤਮ-ਸੰਜਮ ਸਿਖਾਉਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।”
ਜੇ ਮਾਪੇ ਆਪਣੇ ਬੱਚਿਆਂ ਦੀਆਂ ਗ਼ਲਤੀਆਂ ਸੁਧਾਰਨ ਤੋਂ ਡਰਦੇ ਹਨ ਤਾਂ ਉਹ ਉਨ੍ਹਾਂ ਦਾ ਨੁਕਸਾਨ ਕਰਦੇ ਹਨ, ਭਲਾ ਨਹੀਂ। ਬੱਚਿਆਂ ਨੂੰ ਸੁਧਾਰਨਾ ਤਾਂ ਸਿਖਲਾਈ ਦੇਣ ਦਾ ਇਕ ਤਰੀਕਾ ਹੈ। ਇਸ ਤਰ੍ਹਾਂ ਇਹ ਇਕ ਬੱਚੇ ਨੂੰ ਦੁਬਾਰਾ ਉਹੀ ਗ਼ਲਤੀ ਕਰਨ ਤੋਂ ਬਚਾਉਂਦਾ ਹੈ। ਪਰ ਮਾਪਿਆਂ ਨੂੰ ਅਜਿਹੀ ਤਾੜਨਾ ਜਾਂ ਸਜ਼ਾ ਨਹੀਂ ਦੇਣੀ ਚਾਹੀਦੀ ਜੋ ਜ਼ਿਆਦਾ ਸਖ਼ਤ ਹੋਵੇ ਜਾਂ ਬੱਚੇ ਦੀ ਗ਼ਲਤੀ ਦੇ ਮੁਤਾਬਕ ਨਾ ਹੋਵੇ। (ਯਿਰਮਿਯਾਹ 46:28) ਉਨ੍ਹਾਂ ਨੂੰ ਹੱਦੋਂ ਵੱਧ ਅਨੁਸ਼ਾਸਨ ਨਹੀਂ ਦੇਣਾ ਚਾਹੀਦਾ। ਬਾਈਬਲ ਕਹਿੰਦੀ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।”—ਕੁਲੁੱਸੀਆਂ 3:21.
ਬਾਈਬਲ ਵਿਚ ਸੁਧਾਰਨ ਦਾ ਸੰਬੰਧ ਹਮੇਸ਼ਾ ਪਿਆਰ ਅਤੇ ਨਰਮਾਈ ਨਾਲ ਜੋੜਿਆ ਜਾਂਦਾ ਹੈ, ਗੁੱਸਾ ਅਤੇ ਕਠੋਰਤਾ ਨਾਲ ਨਹੀਂ। ਚੰਗੇ ਸਲਾਹਕਾਰ ਨੂੰ ‘ਸਭਨਾਂ ਨਾਲ ਅਸੀਲ, ਸਬਰ ਕਰਨ ਵਾਲਾ, ਅਤੇ ਨਰਮਾਈ ਨਾਲ ਤਾੜਨਾ ਕਰਨ’ ਵਾਲਾ ਹੋਣਾ ਚਾਹੀਦਾ ਹੈ। (2 ਤਿਮੋਥਿਉਸ 2:24, 25) ਇਸ ਲਈ ਮਾਪਿਆਂ ਨੂੰ ਸਿਰਫ਼ ਆਪਣਾ ਗੁੱਸਾ ਕੱਢਣ ਲਈ ਤਾੜਨਾ ਜਾਂ ਸਜ਼ਾ ਨਹੀਂ ਦੇਣੀ ਚਾਹੀਦੀ। ਬਾਈਬਲ ਵਿਚ ਸੁਧਾਰਨ ਦੇ ਅਜਿਹੇ ਤਰੀਕੇ ਸਵੀਕਾਰ ਨਹੀਂ ਕੀਤੇ ਜਾਂਦੇ ਜੋ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਸੰਸਾਰ ਭਰ ਵਿਚ ਲੱਖਾਂ ਹੀ ਲੋਕਾਂ ਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ 192 ਸਫ਼ਿਆਂ ਵਾਲੀ ਪੁਸਤਕ ਤੋਂ ਲਾਭ ਮਿਲਿਆ ਹੈ। ਇਸ ਦੇ ਅਧਿਆਏ ਸਿੱਖਿਆ ਦਿੰਦੇ ਹਨ ਅਤੇ ਇਨ੍ਹਾਂ ਦੇ ਕੁਝ ਵਿਸ਼ੇ ਹਨ: “ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਈ ਦਿਓ” ਅਤੇ “ਆਪਣੇ ਕਿਸ਼ੋਰ ਨੂੰ ਵਧਣ-ਫੁੱਲਣ ਵਿਚ ਮਦਦ ਦਿਓ।” ਜੇਕਰ ਤੁਸੀਂ ਇਸ ਪੁਸਤਕ ਦੀ ਇਕ ਕਾਪੀ ਚਾਹੁੰਦੇ ਹੋ ਤਾਂ ਕਿਰਪਾ ਕਰ ਕੇ ਇਸ ਰਸਾਲੇ ਉੱਤੇ ਦਿੱਤੇ ਗਏ ਕੂਪਨ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। ਤੁਹਾਨੂੰ ਮੁਸ਼ਕਲਾਂ ਹੱਲ ਕਰਨ ਦੀ ਚੰਗੀ ਸਲਾਹ ਮਿਲੇਗੀ ਅਤੇ ਇਸ ਨੂੰ ਲਾਗੂ ਕਰ ਕੇ ਤੁਹਾਨੂੰ ਆਪਣੇ ਪਰਿਵਾਰ ਵਿਚ ਉਹ ਖ਼ੁਸ਼ੀ ਮਿਲੇਗੀ ਜੋ ਸਾਡਾ ਕਰਤਾਰ ਪਹਿਲਾਂ ਤੋਂ ਪਰਿਵਾਰਾਂ ਲਈ ਚਾਹੁੰਦਾ ਸੀ।
□ ਮੈਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੁਸਤਕ ਦੀ ਇਕ ਕਾਪੀ ਭੇਜੋ।
□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।