Skip to content

Skip to table of contents

ਅੰਮਾ ਅਤੇ ਉਸ ਦੀਆਂ ਦਸ ਕੁੜੀਆਂ

ਅੰਮਾ ਅਤੇ ਉਸ ਦੀਆਂ ਦਸ ਕੁੜੀਆਂ

ਅੰਮਾ ਅਤੇ ਉਸ ਦੀਆਂ ਦਸ ਕੁੜੀਆਂ

ਅਸਤਰ ਲੋਜ਼ਾਨੋ ਦੀ ਜ਼ਬਾਨੀ

ਸਾਡੇ ਦੋਵੇਂ ਮਾਪੇ ਤੁਰਕੀ ਦੇ ਬਿਟਲੀਸ ਨਗਰ ਵਿਚ ਆਰਮੀਨੀ ਮਾਂ-ਬਾਪ ਨੂੰ ਜੰਮੇ ਸਨ। ਪਿਛਲੀ ਸਦੀ ਦੇ ਮੁੱਢ, ਜਦ ਕਈਆਂ ਥਾਵਾਂ ਵਿਚ ਆਰਮੀਨੀ ਲੋਕਾਂ ਦਾ ਖ਼ੂਨ-ਖ਼ਰਾਬਾ ਹੋ ਰਿਹਾ ਸੀ, ਸਾਡੇ ਪਿਤਾ ਜੀ, ਆਰਾਮ ਵਾਰਟਾਨਿਅਨ, ਨੇ ਅਮਰੀਕਾ ਜਾਣ ਦਾ ਮੌਕਾ ਫੜਿਆ। ਪਿਤਾ ਜੀ ਤਕਰੀਬਨ 25 ਸਾਲਾਂ ਦੇ ਸਨ। ਕੁਝ ਸਮੇਂ ਬਾਅਦ ਜਦ ਸਾਡੀ ਅੰਮਾ, ਸੋਫੀਆ, ਅਜੇ 12 ਸਾਲਾਂ ਦੀ ਹੀ ਸੀ, ਉਹ ਵੀ ਅਮਰੀਕਾ ਪਹੁੰਚ ਗਈ।

ਇੰਜ ਲੱਗਦਾ ਕਿ ਸਾਡੇ ਨਾਨਕੇ-ਦਾਦਕੇ ਫ਼ੈਸਲਾ ਕਰ ਚੁੱਕੇ ਸਨ ਕਿ ਸਾਡੀ ਅੰਮਾ ਦਾ ਅਮਰੀਕਾ ਜਾ ਕੇ ਸਾਡੇ ਪਿਤਾ ਜੀ ਨਾਲ ਵਿਆਹ ਹੋਵੇਗਾ। ਜਦ ਸੋਫੀਆ ਕੈਲੇਫ਼ੋਰਨੀਆ ਦੇ ਫ੍ਰੈਸਨੋ ਸ਼ਹਿਰ ਪਹੁੰਚੀ ਤਾਂ ਉਹ ਘੱਟ ਉਮਰ ਦੀ ਹੋਣ ਕਰਕੇ ਵਿਆਹ ਨਹੀਂ ਕਰ ਸਕੀ। ਇਸ ਲਈ ਉਹ ਸ਼ਾਦੀ ਹੋਣ ਦੀ ਉਮਰ ਤਕ ਆਪਣੀ ਹੋਣ ਵਾਲੀ ਸੱਸ ਨਾਲ ਰਹੀ।

ਸਾਡੇ ਮਾਪਿਆਂ ਨੂੰ ਪਹਿਲਾਂ ਇਕ ਮੁੰਡਾ ਜੰਮਿਆ ਅਤੇ ਉਸ ਦਾ ਨਾਂ ਆਂਡ੍ਰਾਨੀਗ ਰੱਖਿਆ ਗਿਆ। ਬਾਅਦ ਵਿਚ ਆਂਡ੍ਰਾਨੀਗ ਨੇ ਆਪਣਾ ਨਾਂ ਬਦਲ ਕੇ ਬਾਰਨੀ ਰੱਖਿਆ। ਆਂਡ੍ਰਾਨੀਗ ਦਾ ਜਨਮ 6 ਅਗਸਤ 1914 ਵਿਚ ਹੋਇਆ, ਅਤੇ ਉਸ ਤੋਂ ਬਾਅਦ 10 ਕੁੜੀਆਂ ਜੰਮੀਆਂ। ਸਾਲ 1924 ਵਿਚ ਸ਼ੀਲਡ ਟੂਟਜੀਅਨ ਨਾਮਕ ਬਾਈਬਲ ਸਟੂਡੈਂਟ ਨੇ ਫ੍ਰੈਸਨੋ ਵਿਚ ਆਰਮੀਨੀ ਲੋਕਾਂ ਨੂੰ ਬਾਈਬਲ ਬਾਰੇ ਭਾਸ਼ਣ ਦਿੱਤਾ। ਭਾਸ਼ਣ ਸੁਣਨ ਤੋਂ ਬਾਅਦ ਪਿਤਾ ਜੀ ਬਾਈਬਲ ਸਟੂਡੈਂਟ ਬਣ ਗਏ, ਜੋ ਅੱਜ ਯਹੋਵਾਹ ਦੇ ਗਵਾਹ ਸੱਦੇ ਜਾਂਦੇ ਹਨ, ਅਤੇ ਥੋੜ੍ਹੇ ਹੀ ਸਮੇਂ ਬਾਅਦ ਸਾਡਾ ਸਾਰਾ ਪਰਿਵਾਰ ਮਸੀਹੀ ਸਭਾਵਾਂ ਤੇ ਜਾਣ ਲੱਗਾ।

ਅਸੀਂ 1931 ਵਿਚ ਕੈਲੇਫ਼ੋਰਨੀਆ ਦੇ ਓਕਲੈਂਡ ਸ਼ਹਿਰ ਵਿਚ ਰਹਿਣ ਚਲੇ ਗਏ ਅਤੇ ਉਸ ਇਲਾਕੇ ਦੀ ਕਲੀਸਿਯਾ ਨੂੰ ਜਾਣ ਲੱਗ ਪਏ। ਸਾਡੇ ਭਰਾ ਬਾਰਨੀ ਦੇ ਮਗਰੋਂ ਮੈਂ ਤੀਸਰੀ ਕੁੜੀ ਸੀ ਅਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਣ ਕਰਨ ਤੋਂ ਬਾਅਦ ਮੈਂ 1935 ਵਿਚ ਬਪਤਿਸਮਾ ਲੈ ਲਿਆ। ਬਾਰਨੀ ਕੈਲੇਫ਼ੋਰਨੀਆ ਦੇ ਨੈਪਾ ਸ਼ਹਿਰ ਦੀ ਕਲੀਸਿਯਾ ਵਿਚ 1941 ਵਿਚ ਆਪਣੀ ਮੌਤ ਤਕ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ। ਕੁਝ 75 ਸਾਲਾਂ ਲਈ ਸਭਾਵਾਂ ਵਿਚ ਜਾਣ ਤੋਂ ਬਾਅਦ ਸਾਡੀ ਭੈਣ ਐਗਨੱਸ ਨੇ ਵੀ ਥੋੜ੍ਹੇ ਹੀ ਚਿਰ ਪਹਿਲਾਂ ਬਪਤਿਸਮਾ ਲੈ ਲਿਆ! ਅਸੀਂ ਸਾਰੀਆਂ ਭੈਣਾਂ ਹਾਜ਼ਰ ਸਨ ਅਤੇ ਅਸੀਂ ਕਿੰਨੀਆਂ ਹੀ ਖ਼ੁਸ਼ ਹੋਈਆਂ ਕਿ ਦਸਾਂ ਕੁੜੀਆਂ ਵਿੱਚੋਂ ਹੁਣ ਆਖ਼ਰੀ ਕੁੜੀ ਨੇ ਵੀ ਬਪਤਿਸਮਾ ਲੈ ਲਿਆ ਸੀ।

ਅਫ਼ਸੋਸ ਦੀ ਗੱਲ ਸੀ ਕਿ ਅੰਮਾ ਹਾਜ਼ਰ ਨਹੀਂ ਸਨ। ਉਹ ਇਕ ਸਾਲ ਪਹਿਲਾਂ, 100 ਸਾਲ ਤੇ 2 ਦਿਨ ਦੀ ਉਮਰ ਤੇ ਮਰ ਗਏ ਸਨ। ਕੈਲੇਫ਼ੋਰਨੀਆ ਦੇ ਹੇਵਰਡ ਨਿਊਜ਼ ਅਖ਼ਬਾਰ ਦੇ 14 ਮਈ 1996 ਅੰਕ ਵਿਚ ਅੰਮਾ ਦੀ ਮੌਤ ਦੀ ਖ਼ਬਰ ਛਾਪੀ ਗਈ ਸੀ। ਅਖ਼ਬਾਰ ਨੇ ਦੱਸਿਆ ਕਿ “54 ਸਾਲਾਂ ਦੌਰਾਨ ਉਸ ਨੇ ਯਹੋਵਾਹ ਦੀ ਗਵਾਹ ਦੇ ਨਾਤੇ ਲੋਕਾਂ ਨੂੰ ਸਵੈ-ਇੱਛੁਕ ਬਾਈਬਲ ਬਾਰੇ ਸਿਖਲਾਇਆ।” ਅਖ਼ਬਾਰ ਵਿਚ ਸਾਡੀ ਭੈਣ ਇਲਿਜ਼ਬਥ ਨੇ ਵੀ ਸਾਡੀ ਅੰਮਾ ਬਾਰੇ ਕਿਹਾ ਕਿ “ਅੰਮਾ ਦਾ ਦਰਵਾਜ਼ਾ ਹਮੇਸ਼ਾ ਹੀ ਖੁੱਲ੍ਹਾ ਹੁੰਦਾ ਸੀ ਅਤੇ ਉਹ ਥੋੜ੍ਹਾ ਵਾਧੂ ਖਾਣਾ ਤਿਆਰ ਕਰਨਾ ਕੁਝ ਵੀ ਨਹੀਂ ਸਮਝਦੀ ਸੀ। . . . ਉਹ ਹਮੇਸ਼ਾ ਕਹਿੰਦੀ ਹੁੰਦੀ ਸੀ, ‘ਆ ਜਾਓ, ਕੋਫੀ ਪੀਲੋ,’ ਅਤੇ ਜੇ ਤੁਸੀਂ ਉਦੋਂ ਆਉਂਦੇ ਜਦੋਂ ਅੰਮਾ ਨੇ ਆਪਣੀ ਬੇਮਿਸਾਲ ਬਾਕਲਵਾਂ ਪੇਸਟਰੀ ਬਣਾਈ ਹੋਈ ਸੀ, ਤਾਂ ਤੁਹਾਡੀ ਬੈਜਾ-ਬੈਜਾ ਹੋ ਜਾਣੀ ਸੀ।

ਸਾਡੀ ਸਭ ਤੋਂ ਵੱਡੀ ਭੈਣ ਗਲੈਡਿਸ 85 ਸਾਲਾਂ ਦੀ ਹੈ ਅਤੇ ਛੋਟੀ 66 ਸਾਲਾਂ ਦੀ। ਅਸੀਂ ਸਾਰੀਆਂ ਯਹੋਵਾਹ ਦੇ ਗਵਾਹਾਂ ਵਜੋਂ ਆਪਣੇ ਧਰਮ ਅਤੇ ਸੇਵਾ ਵਿਚ ਚੰਗਾ ਹਿੱਸਾ ਲੈਂਦੀਆਂ ਹਾਂ। ਸਾਡੇ ਵਿੱਚੋਂ ਤਿੰਨ ਜਣੀਆਂ ਨੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਤੋਂ ਗ੍ਰੈਜੂਏਟ ਹੋਣ ਦੇ ਮਗਰੋਂ ਮਿਸ਼ਨਰੀ ਸੇਵਾ ਕੀਤੀ। ਇਲਿਜ਼ਬਥ ਨੇ 13ਵੀਂ ਕਲਾਸ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਕਲੇਓ, ਪੀਰੂ ਵਿਚ 5 ਸਾਲਾਂ ਲਈ ਮਿਸ਼ਨਰੀ ਸੇਵਾ ਕੀਤੀ ਅਤੇ ਹੁਣ ਉਹ ਨਿਊਪੋਰਟ ਬੀਚ, ਕੈਲੇਫ਼ੋਰਨੀਆ ਵਿਚ ਰਹਿੰਦੀ ਹੈ। ਰੂਥ 35ਵੀਂ ਕਲਾਸ ਵਿਚ ਸੀ ਅਤੇ ਉਸ ਨੇ ਆਪਣੇ ਪਤੀ ਐਲਵਿਨ ਸਟੋਫਰ ਦੇ ਨਾਲ ਆਸਟ੍ਰੇਲੀਆ ਵਿਚ 5 ਸਾਲ ਮਿਸ਼ਨਰੀ ਸੇਵਾ ਕੀਤੀ। ਮੈਂ ਖ਼ੁਦ ਗਿਲਿਅਡ ਦੀ ਚੌਥੀ ਕਲਾਸ ਵਿਚ ਸੀ ਅਤੇ ਮੈਨੂੰ 1947 ਵਿਚ ਗ੍ਰੈਜੂਏਟ ਹੋਣ ਤੋਂ ਬਾਅਦ ਮੈਕਸੀਕੋ ਵਿਚ ਮਿਸ਼ਨਰੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉੱਥੇ ਮੈਂ ਰੋਡੋਲਫੋ ਲੋਜ਼ਾਨੋ ਨੂੰ ਮਿਲੀ ਜਿਸ ਨਾਲ ਮੇਰਾ 1955 ਵਿਚ ਵਿਆਹ ਹੋਇਆ। * ਅਸੀਂ ਦੋਨੋਂ ਹੁਣ ਤਕ ਮੈਕਸੀਕੋ ਵਿਚ ਹੀ ਸੇਵਾ ਕਰਦੇ ਹਾਂ।

ਆਪਣੀ ਥੋੜ੍ਹੀ-ਬਹੁਤੀ ਸਿਹਤ ਲਈ ਅਸੀਂ ਦਸ ਭੈਣਾਂ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂ ਜੋ ਇਸ ਦੇ ਰਾਹੀਂ ਅਤੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਅਸੀਂ ਆਪਣੇ ਸਾਰੇ ਮਨ, ਸਾਰੀ ਜਾਨ ਅਤੇ ਸਾਰੇ ਜ਼ੋਰ ਨਾਲ ਹੁਣ, ਅਤੇ ਭਵਿੱਖ ਵਿਚ ਵੀ ਪਰਮੇਸ਼ੁਰ ਦੀ ਸੇਵਾ ਕਰ ਸਕਦੀਆਂ ਹਾਂ।

[ਫੁਟਨੋਟ]

^ ਪੈਰਾ 8 ਰੋਡੋਲਫੋ ਲੋਜ਼ਾਨੋ ਦੀ ਜੀਵਨ ਕਹਾਣੀ 1 ਜਨਵਰੀ 2001 ਦੇ ਪਹਿਰਾਬੁਰਜ ਰਸਾਲੇ ਵਿਚ ਦਰਜ ਹੈ।

[ਸਫ਼ਾ 28 ਉੱਤੇ ਤਸਵੀਰ]

ਸਾਲ 1997 ਵਿਚ ਐਗਨੱਸ ਦਾ ਬਪਤਿਸਮਾ

[ਸਫ਼ੇ 28, 29 ਉੱਤੇ ਤਸਵੀਰ]

ਸਾਲ 1949 ਵਿਚ ਜਦ ਇਲਿਜ਼ਬਥ ਨੇ ਗਿਲਿਅਡ ਤੋਂ ਗ੍ਰੈਜੂਏਟ ਕੀਤਾ

[ਸਫ਼ਾ 29 ਉੱਤੇ ਤਸਵੀਰ]

ਸਾਲ 1950 ਵਿਚ ਅਸਤਰ (ਸੱਜੇ ਪਾਸੇ) ਮੈਕਸੀਕੋ ਦੇ ਸ਼ਾਖ਼ਾ ਦਫ਼ਤਰ ਤੇ

[ਸਫ਼ਾ 29 ਉੱਤੇ ਤਸਵੀਰ]

ਸਾਲ 1987 ਵਿਚ ਜਦ ਰੂਥ ਅਤੇ ਐਲਵਿਨ ਸਟੋਫਰ ਮੈਕਸੀਕੋ ਸ਼ਾਖ਼ਾ ਦਫ਼ਤਰ ਵਿਚ ਅੰਤਰਰਾਸ਼ਟਰੀ ਸੇਵਕਾਂ ਵਜੋਂ ਸੇਵਾ ਕਰਦੇ ਸਨ