ਬ੍ਰਿਟਿਸ਼ ਮਿਊਜ਼ੀਅਮ ਦੀ ਨਵੀਂ ਸ਼ਕਲ
ਬ੍ਰਿਟਿਸ਼ ਮਿਊਜ਼ੀਅਮ ਦੀ ਨਵੀਂ ਸ਼ਕਲ
ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਲੰਡਨ ਦਾ ਬ੍ਰਿਟਿਸ਼ ਮਿਊਜ਼ੀਅਮ ਹਰੇਕ ਸਾਲ ਕਝ 6 ਲੱਖ ਸੈਲਾਨੀਆਂ ਦਾ ਸੁਆਗਤ ਕਰਦਾ ਹੈ। ਤਕਰੀਬਨ ਇਕ ਸਾਲ ਪਹਿਲਾਂ ਮਿਊਜ਼ੀਅਮ ਨੇ 40 ਫੀ ਸਦੀ ਹੋਰ ਜਗ੍ਹਾ ਹਾਸਲ ਕੀਤੀ ਤਾਂਕਿ ਇਨ੍ਹਾਂ ਭੀੜਾਂ ਦੀ ਅੱਛੀ ਤਰ੍ਹਾਂ ਦੇਖ-ਭਾਲ ਹੋ ਸਕੇ। ਇਹ ਕਿਸ ਤਰਾਂ ਮੁਮਕਿਨ ਹੋਇਆ?
ਸਾਲ 1759 ਵਿਚ ਬ੍ਰਿਟਿਸ਼ ਮਿਊਜ਼ੀਅਮ ਦੀ ਲਾਇਬ੍ਰੇਰੀ ਅਤੇ ਬ੍ਰਿਟਿਸ਼ ਮਿਊਜ਼ੀਅਮ ਨੇ ਪਹਿਲੀ ਵਾਰ ਆਪਣੇ ਦਰਵਾਜ਼ੇ ਜਨਤਾ ਲਈ ਖੋਲ੍ਹੇ। ਇਸ ਦੀ ਉਸਾਰੀ 1852 ਵਿਚ ਖ਼ਤਮ ਕੀਤੀ ਗਈ ਸੀ। ਲੇਕਿਨ 1997 ਵਿਚ ਇਸ ਲਾਇਬ੍ਰੇਰੀ, ਜਿਸ ਨੂੰ ਆਮ ਤੌਰ ਤੇ ਬ੍ਰਿਟਿਸ਼ ਲਾਇਬ੍ਰੇਰੀ ਸੱਦਿਆ ਜਾਂਦਾ ਹੈ, ਨੇ ਆਪਣਾ ਟਿਕਾਣਾ ਬਦਲ ਲਿਆ। ਲਾਇਬ੍ਰੇਰੀ ਦੀਆਂ 1 ਕਰੋੜ 20 ਲੱਖ ਕਿਤਾਬਾਂ, ਅਨੇਕ ਹਜ਼ਾਰ ਹੱਥ-ਲਿਖਤਾਂ ਅਤੇ ਮੁਹਰਾਂ ਨਵੀਂ ਜਗ੍ਹਾ ਨੂੰ ਲਿਜਾਇਆ ਗਿਆ। ਇਸ ਬਦਲੀ ਕਾਰਨ ਬ੍ਰਿਟਿਸ਼ ਮਿਊਜ਼ੀਅਮ ਦੇ ਅੰਦਰਲੇ ਵਿਹੜੇ ਨੂੰ ਖੋਲ੍ਹ ਕੇ ਹੋਰ ਜਗ੍ਹਾ ਬਣਾਈ ਜਾ ਸਕਦੀ ਸੀ। ਇਹ ਵਿਹੜਾ ਤਕਰੀਬਨ 150 ਸਾਲਾਂ ਲਈ ਜਨਤਾ ਲਈ ਬੰਦ ਸੀ।
ਪੱਧਰਾ ਕੀਤਾ ਗਿਆ ਇਹ ਵਿਹੜਾ ਵਿਸ਼ਾਲ ਵਿਹੜਾ (Great Court) ਸੱਦਿਆ ਜਾਂਦਾ ਹੈ, ਅਤੇ ਇਸ ਦਾ ਪ੍ਰਮੁੱਖ ਥਾਂ ਇਕ ਪੜ੍ਹਨ ਵਾਲਾ ਕਮਰਾ (Reading Room) ਹੈ, ਜਿਸ ਦੀ ਛੱਤ ਅੱਧਗੋਲੀ ਹੈ। ਜਦੋਂ ਤੋਂ ਇਹ ਪੜ੍ਹਾਈ ਦਾ ਕਮਰਾ 1857 ਵਿਚ ਖੁੱਲ੍ਹਿਆ, ਇੱਥੇ ਦੁਨੀਆਂ ਭਰ ਤੋਂ ਖੋਜਕਾਰ ਆਏ ਹਨ। ਮੋਹਨਦਾਸ ਗਾਂਧੀ, ਚਾਰਲਜ਼ ਡਾਰਵਿਨ, ਅਤੇ ਕਾਰਲ ਮਾਰਕਸ ਉਨ੍ਹਾਂ ਮਸ਼ਹੂਰ ਲੋਕਾਂ ਵਿੱਚੋਂ ਕੁਝ ਹਨ ਜਿਨ੍ਹਾਂ ਨੇ ਇਸ ਸ਼ਾਨਦਾਰ ਲਾਇਬ੍ਰੇਰੀ ਦੇ ਸ਼ਾਂਤਮਈ ਮਾਹੌਲ ਵਿਚ ਕੰਮ ਕੀਤਾ ਹੈ। ਇਹ ਕਮਰਾ ਹੁਣ ਪਹਿਲੀ ਵਾਰ ਆਮ ਜਨਤਾ ਲਈ ਖੋਲ੍ਹਿਆ ਗਿਆ ਹੈ। ਇਸ ਵਿਚ ਮਿਊਜ਼ੀਅਮ ਦੀਆਂ ਆਪਣੀਆਂ ਹੀ 25,000 ਕਿਤਾਬਾਂ ਰੱਖੀਆਂ ਹੋਈਆਂ ਹਨ।
ਇਸ ਇਤਿਹਾਸਕ ਕਮਰੇ ਦੀ ਗੋਲ ਛੱਤ ਦੀ ਵੀ ਮੁਰੰਮਤ ਕੀਤੀ ਗਈ ਹੈ। ਵਿਸ਼ਾਲ ਵਿਹੜੇ ਦੇ ਨਾਲ-ਨਾਲ ਪੜ੍ਹਾਈ ਦੇ ਕਮਰੇ ਦੇ ਉੱਪਰ ਇਕ ਸ਼ਾਨਦਾਰ ਛੱਤ ਹੈ ਜਿਸ ਦਾ ਭਾਰ 800 ਟਨ ਹੈ। ਇਹ ਸਟੀਲ ਦਾ ਢਾਂਚਾ ਹੈ ਜਿਸ ਨੂੰ ਕੱਚ ਦੇ 3,312 ਤਿਕੋਣਿਆਂ ਨਾਲ ਭਰਿਆ ਹੋਇਆ ਹੈ। ਕੱਚ ਦੇ ਹਰ ਇਕ ਟੋਟੇ ਨੂੰ ਕੰਪਿਊਟਰ ਦੇ ਨਾ ਮਾਪ ਕੇ ਤਿਆਰ ਕੀਤਾ ਗਿਆ ਸੀ।
ਬ੍ਰਿਟਿਸ਼ ਮਿਊਜ਼ੀਅਮ ਨੇ ਪੜ੍ਹਾਈ ਦੇ ਕਮਰੇ ਵਿਚ ਕੰਪਿਊਟਰ ਰੱਖੇ ਹੋਏ ਹਨ ਜਿਨ੍ਹਾਂ ਰਾਹੀਂ ਉਸ ਦੇ ਅਨਮੋਲ ਖ਼ਜ਼ਾਨਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ। ਲੰਡਨ ਦੇ ਟਾਈਮਜ਼ ਅਖ਼ਬਾਰ ਨੇ ਇਨ੍ਹਾਂ ਨਵਿਆਈਆਂ ਗਈਆਂ ਇਮਾਰਤਾਂ ਨੂੰ ਇਕ ਮਾਸਟਰਪੀਸ ਸੱਦਿਆ। ਸੈਲਾਨੀ ਇਸ ਗੱਲ ਨਾਲ ਬਿਲਕੁਲ ਸਿਹਮਤ ਹਨ!
[ਸਫ਼ਾ 13 ਉੱਤੇ ਤਸਵੀਰਾਂ ਦੀਆਂ ਕ੍ਰੈਡਿਟ ਲਾਈਨਾਂ]
Center top and bottom: Copyright The British Museum; all others: Copyright Nigel Young/The British Museum