Skip to content

Skip to table of contents

ਸੋਗ ਕਰਨ ਵਾਲਿਆਂ ਲਈ ਦਿਲਾਸਾ

ਸੋਗ ਕਰਨ ਵਾਲਿਆਂ ਲਈ ਦਿਲਾਸਾ

ਸੋਗ ਕਰਨ ਵਾਲਿਆਂ ਲਈ ਦਿਲਾਸਾ

ਜਦੋਂ ਅੱਤਵਾਦੀਆਂ ਨੇ 11 ਸਤੰਬਰ 2001 ਨੂੰ ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ ਡੀ.ਸੀ. ਉੱਤੇ ਹਮਲੇ ਕੀਤੇ ਸਨ, ਤਾਂ ਦੁਨੀਆਂ ਭਰ ਵਿਚ ਲੋਕਾਂ ਨੂੰ ਕਾਂਬਾ ਛਿੜ ਗਿਆ। ਸਿਰਫ਼ ਇੱਕੋ ਹੀ ਦਿਨ ਵਿਚ ਹਜ਼ਾਰਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ ਵਿਚ ਕਈ ਪੁਲਸ ਵਾਲੇ, ਡਾਕਟਰ, ਐਂਬੂਲੈਂਸ ਵਾਲੇ ਅਤੇ ਫਾਇਰਮੈਨ ਸਨ।

ਉਸ ਘਟਨਾ ਤੋਂ ਬਾਅਦ, ਯਹੋਵਾਹ ਦੇ ਗਵਾਹਾਂ ਨੇ ਰਲ ਕੇ ਉਨ੍ਹਾਂ ਵਿਅਕਤੀਆਂ ਨੂੰ ਦਿਲਾਸਾ ਦੇਣ ਦਾ ਸਖ਼ਤ ਜਤਨ ਕੀਤਾ ਹੈ ਜਿਨ੍ਹਾਂ ਦੇ ਪਿਆਰੇ ਮਾਰੇ ਗਏ ਸਨ। ਇਸ ਤਰ੍ਹਾਂ ਉਨ੍ਹਾਂ ਨੇ “ਟੁੱਟੇ ਦਿਲ ਵਾਲਿਆਂ ਦੇ ਪੱਟੀ” ਬੰਨ੍ਹਣ ਅਤੇ “ਸਾਰੇ ਸੋਗੀਆਂ ਨੂੰ ਦਿਲਾਸਾ” ਦੇਣ ਦੀ ਕੋਸ਼ਿਸ਼ ਕੀਤੀ ਹੈ।​—ਯਸਾਯਾਹ 61:1, 2.

ਕਈ ਸਾਲਾਂ ਦੇ ਤਜਰਬੇ ਤੋਂ ਯਹੋਵਾਹ ਦੇ ਗਵਾਹਾਂ ਨੇ ਦੇਖਿਆ ਹੈ ਕਿ ਉਹ ਲੋਕ ਜਿਨ੍ਹਾਂ ਦਾ ਕੋਈ ਪਿਆਰਾ ਮਰ ਜਾਂਦਾ ਹੈ, ਆਮ ਤੌਰ ਤੇ ਅੱਗੇ ਪੇਸ਼ ਕੀਤੇ ਸਵਾਲਾਂ ਤੇ ਜ਼ਰੂਰ ਮਨਨ ਕਰਦੇ ਹਨ। ਬਾਈਬਲ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਹਨ। ਕਿਉਂ ਨਾ ਤੁਸੀਂ ਵੀ ਆਪਣੀਆਂ ਬਾਈਬਲਾਂ ਵਿਚ ਇਨ੍ਹਾਂ ਸਵਾਲਾਂ ਅਤੇ ਹੇਠ ਦਿੱਤੇ ਹਵਾਲਿਆਂ ਤੇ ਗੌਰ ਕਰੋ?

ਕੀ ਇਨਸਾਨ ਦੀ ਮੌਤ ਕਿਸਮਤ ਵਿਚ ਲਿਖੀ ਹੈ?

ਪਵਿੱਤਰ ਬਾਈਬਲ ਨਵਾਂ ਅਨੁਵਾਦ ਉਪਦੇਸ਼ਕ 9:11 ਵਿਚ ਕਹਿੰਦਾ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” ਜੇ ਸਾਡੀ ਕਿਸਮਤ ਲਿਖੀ ਹੋਈ ਹੈ ਤਾਂ ਬਾਈਬਲ ਸਾਨੂੰ ਖ਼ਤਰਿਆਂ ਤੋਂ ਸਾਵਧਾਨ ਰਹਿਣ ਲਈ ਕਿਉਂ ਤਾਕੀਦ ਕਰਦੀ ਹੈ?​—ਮਿਸਾਲ ਲਈ, ਬਿਵਸਥਾ ਸਾਰ 22:8 ਦੇਖੋ।

ਅਸੀਂ ਕਿਉਂ ਮਰਦੇ ਹਾਂ?

ਪਹਿਲੇ ਮਾਨਵੀ ਜੋੜੇ, ਯਾਨੀ ਆਦਮ ਅਤੇ ਹੱਵਾਹ, ਨੂੰ ਇਸ ਧਰਤੀ ਉੱਤੇ ਇਕ ਸੁੰਦਰ ਬਾਗ਼ ਵਿਚ ਵਸਾਇਆ ਗਿਆ ਸੀ। ਜੇ ਉਹ ਵਫ਼ਾਦਾਰ ਰਹਿੰਦੇ ਤਾਂ ਉਨ੍ਹਾਂ ਨੂੰ ਮਰਨਾ ਨਹੀਂ ਪੈਣਾ ਸੀ। ਮੌਤ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਦਾ ਨਤੀਜਾ ਸੀ। (ਉਤਪਤ 1:28; 2:15-17) ਆਦਮ ਅਤੇ ਹੱਵਾਹ ਪਰਮੇਸ਼ੁਰ ਦੇ ਆਗਿਆਕਾਰ ਨਾ ਰਹੇ ਜਿਸ ਕਰਕੇ ਉਨ੍ਹਾਂ ਨੇ ਮੌਤ ਦੀ ਸਜ਼ਾ ਭੋਗੀ। ਆਦਮ ਅਤੇ ਹੱਵਾਹ ਦੀ ਔਲਾਦ ਹੋਣ ਕਰਕੇ ਮਨੁੱਖਜਾਤੀ ਨੂੰ ਵਿਰਸੇ ਵਿਚ ਪਾਪ ਮਿਲਿਆ ਜਿਸ ਕਰਕੇ ਉਹ ਵੀ ਮਰਦੇ ਹਨ। ਬਾਈਬਲ ਸਮਝਾਉਂਦੀ: “ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”​—ਰੋਮੀਆਂ 5:12.

ਮੁਰਦਿਆਂ ਦੀ ਕੀ ਹਾਲਤ ਹੈ?

ਆਦਮ ਦੀ ਬਗਾਵਤ ਤੋਂ ਬਾਅਦ ਪਰਮੇਸ਼ੁਰ ਨੇ ਐਲਾਨ ਕੀਤਾ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਤਾਂ ਫਿਰ ਮੌਤ ਬੇਹੋਸ਼ੀ ਅਤੇ ਅਣਹੋਣ ਦੀ ਹਾਲਤ ਹੈ। ਬਾਈਬਲ ਦੱਸਦੀ ਕਿ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” (ਟੇਢੇ ਟਾਈਪ ਸਾਡੇ।) (ਉਪਦੇਸ਼ਕ ਦੀ ਪੋਥੀ 9:5) ਅੱਗੇ ਬਾਈਬਲ ਦੱਸਦੀ ਕਿ ਜਦ ਇਕ ਵਿਅਕਤੀ ਮਰ ਜਾਂਦਾ ਹੈ, “ਉਹ ਆਪਣੀ ਮਿੱਟੀ ਵਿਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ।” (ਟੇਢੇ ਟਾਈਪ ਸਾਡੇ।)​—ਜ਼ਬੂਰ 146:3, 4.

ਮੁਰਦਿਆਂ ਦੇ ਲਈ ਕੀ ਉਮੀਦ ਹੈ?

ਬਾਈਬਲ ਪਰਮੇਸ਼ੁਰ ਦਾ ਮਕਸਦ ਪ੍ਰਗਟ ਕਰਦੀ ਹੈ ਕਿ ਉਸ ਨੇ ਮੁਰਦਿਆਂ ਨੂੰ ਇਕ ਫਿਰਦੌਸ ਵਰਗੀ ਧਰਤੀ ਤੇ ਦੁਬਾਰਾ ਜੀ ਉਠਾਉਣਾ ਹੇ ਜਿੱਥੇ ਅਗਾਹਾਂ ਦੁੱਖ, ਤਕਲੀਫ਼ ਅਤੇ ਮੌਤ ਨਾ ਹੋਵੇਗੀ। ਯਿਸੂ ਨੇ ਕਿਹਾ ਕਿ “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”​—ਯੂਹੰਨਾ 5:28, 29; ਪਰਕਾਸ਼ ਦੀ ਪੋਥੀ 21:1-4.

ਆਪਣੇ ਮਿੱਤਰ ਲਾਜ਼ਰ ਬਾਰੇ ਗੱਲ ਕਰਦੇ ਹੋਏ, ਜੋ ਥੋੜ੍ਹੇ ਚਿਰ ਪਹਿਲਾਂ ਮਰਿਆ ਸੀ, ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਸੀ। (ਯੂਹੰਨਾ 11:11-13) ਇਸ ਤੋਂ ਇਲਾਵਾ ਲਾਜ਼ਰ ਨੇ ਜੀ ਉੱਠਣ ਤੋਂ ਬਾਅਦ ਇਹ ਨਹੀਂ ਕਿਹਾ ਕਿ ਉਹ ਆਪਣੀ ਮੌਤ ਦੌਰਾਨ ਸ਼ਾਂਤਮਈ ਸਵਰਗ ਜਾਂ ਇਕ ਤਸੀਹਾ-ਭਰਿਆ ਨਰਕ ਵਰਗੀ ਕਿਸੇ ਜਗ੍ਹਾ ਵਿਚ ਸੀ। (ਯੂਹੰਨਾ 11:37-44) ਇਹ ਸਮਝਣਯੋਗ ਅਤੇ ਸਪੱਸ਼ਟ ਹੈ ਕਿਉਂ ਜੋ ਮਰੇ ਲੋਕ ਕੁਝ ਵੀ ਨਹੀਂ ਜਾਣਦੇ। ਉਹ ਤਸੀਹੇ ਨਹੀਂ ਭੋਗਦੇ ਸਗੋਂ ਅਜਿਹੀ “ਘੜੀ” ਉਡੀਕਦੇ ਹਨ ਜਦੋਂ ਉਹ ਜੀ ਉਠਾਏ ਜਾਣਗੇ। ਲੇਕਿਨ, ਇਸ ਤੋਂ ਇਕ ਮਹੱਤਵਪੂਰਣ ਗੱਲ ਬਾਰੇ ਪਤਾ ਲੱਗਦਾ ਹੈ ਕਿ ਜੇ ਯਿਸੂ ਨੇ ਲਾਜ਼ਰ ਨੂੰ ਜੀ ਉਠਾਇਆ ਸੀ ਤਾਂ ਮੁਰਦੇ ਜ਼ਰੂਰ ਫਿਰ ਤੋਂ ਜੀ ਸਕਦੇ ਹਨ। ਯਿਸੂ ਨੇ ਇਸ ਚਮਤਕਾਰ ਦੇ ਰਾਹੀਂ ਛੋਟੇ ਪੈਮਾਨੇ ਤੇ ਸਾਬਤ ਕੀਤਾ ਕਿ ਪਰਮੇਸ਼ੁਰ ਦੇ ਰਾਜ ਦੌਰਾਨ ਇਸ ਧਰਤੀ ਤੇ ਕੀ ਹੋਵੇਗਾ। (ਰਸੂਲਾਂ ਦੇ ਕਰਤੱਬ 24:15) ਇਹ ਉਨ੍ਹਾਂ ਵਾਸਤੇ ਕਿੰਨੀ ਹੀ ਦਿਲਾਸੇ-ਭਰੀ ਗੱਲ ਹੈ ਜਿਨ੍ਹਾਂ ਨੇ ਇਨ੍ਹਾਂ ਕਠਿਨ ਅਤੇ ਤਕਲੀਫ਼-ਭਰੇ ਸਮਿਆਂ ਵਿਚ ਕਿਸੇ ਪਿਆਰੇ ਦੀ ਮੌਤ ਸਹਾਰੀ ਹੈ।