Skip to content

Skip to table of contents

ਅੰਬਰ ਛੁੰਹਦੀਆਂ ਇਮਾਰਤਾਂ ਏਸ਼ੀਆ ਵਿਚ ਅਜੇ ਵੀ ਉਸਾਰੀਆਂ ਜਾ ਰਹੀਆਂ ਹਨ

ਅੰਬਰ ਛੁੰਹਦੀਆਂ ਇਮਾਰਤਾਂ ਏਸ਼ੀਆ ਵਿਚ ਅਜੇ ਵੀ ਉਸਾਰੀਆਂ ਜਾ ਰਹੀਆਂ ਹਨ

ਅੰਬਰ ਛੁੰਹਦੀਆਂ ਇਮਾਰਤਾਂ ਏਸ਼ੀਆ ਵਿਚ ਅਜੇ ਵੀ ਉਸਾਰੀਆਂ ਜਾ ਰਹੀਆਂ ਹਨ

ਵੌਲ ਸਟ੍ਰੀਟ ਜਰਨਲ ਅਖ਼ਬਾਰ ਦੱਸਦਾ ਹੈ: “ਅੰਬਰ ਨਾਲ ਗੱਲਾਂ ਕਰਦੀਆਂ 6 ਉੱਚੀਆਂ ਇਮਾਰਤਾਂ ਲਈ ਹਾਲੇ ਯੋਜਨਾਵਾਂ ਹੀ ਬਣਾਈਆਂ ਜਾ ਰਹੀਆਂ ਹਨ। ਇਹ 6 ਇਮਾਰਤਾਂ, ਕਦੇ 1,376 ਫੁੱਟ ਉੱਚੀ ਹੁੰਦੀ ਸ਼ਾਨਦਾਰ ਇਮਾਰਤ ਵਰਲਡ ਟ੍ਰੇਡ ਸੈਂਟਰ ਨਾਲੋਂ ਵੀ ਉੱਚੀਆਂ ਹੋਣਗੀਆਂ। ਇਹ ਸਾਰੀਆਂ ਏਸ਼ੀਆ ਵਿਚ ਹੀ ਉਸਾਰੀਆਂ ਜਾਣਗੀਆਂ। ਅਖ਼ਬਾਰ ਵਿਚ ਅੱਗੇ ਦੱਸਿਆ ਹੈ ਕਿ “ਇੱਥੇ 20 ਸਾਲਾਂ ਤੋਂ ਬਾਅਦ ਹਾਲੇ ਤਕ ਉੱਚੀਆਂ ਇਮਾਰਤਾਂ ਦਾ ਬੜਾ ਸ਼ੌਕ ਹੈ।”

ਇਹ ਵਿਸ਼ਾਲ ਇਮਾਰਤਾਂ ਚੀਨ, ਕੋਰੀਆ ਅਤੇ ਤਾਈਵਾਨ ਦੇਸ਼ਾਂ ਦੇ ਸ਼ਹਿਰਾਂ ਦੀ ਸ਼ਾਨ ਵਧਾਉਣਗੀਆਂ। ਮਲੇਸ਼ੀਆ ਦੀ ਰਾਜਧਾਨੀ ਵਿਚ ਪਟਰੋਨੱਸ ਟਾਵਰ ਇਸ ਵੇਲੇ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਹਨ। ਇਨ੍ਹਾਂ ਦੇ ਆਰਕੀਟੈਕਟ ਸੇਜ਼ਾਰ ਪੇਲੀ ਨੇ ਕਿਹਾ: “ਸਾਡੇ ਮਨਾਂ ਦੀ ਆਸਮਾਨ ਨੂੰ ਛੋਹਣ ਦੀ ਚਾਹਤ ਬੜੀ ਡੂੰਘੀ ਹੈ। . . . ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਵਿਚ ਲੋਕ ਬਾਬਲ ਦਾ ਬੁਰਜ ਬਣਾ ਕੇ ਆਸਮਾਨ ਤੇ ਨਿਸ਼ਾਨ ਲਾਉਣਾ ਚਾਹੁੰਦੇ ਸਨ, ਉਸੇ ਤਰ੍ਹਾਂ ਅੱਜ ਵੀ ਲੋਕ ਵੱਡੀਆਂ-ਵੱਡੀਆਂ ਇਮਾਰਤਾਂ ਬਣਾ ਕੇ ਆਸਮਾਨ ਤੇ ਨਿਸ਼ਾਨ ਲਾਉਣਾ ਚਾਹੁੰਦੇ ਹਨ।”

ਇੰਜੀਨੀਅਰ ਇਮਾਰਤਾਂ ਦੀ ਸੁਰੱਖਿਆ ਲਈ ਬਹੁਤ ਸਾਰੇ ਪ੍ਰਬੰਧ ਕਰ ਰਹੇ ਹਨ। ਉਹ ਹਰ 10ਵੀਂ, 11ਵੀਂ ਜਾਂ 12ਵੀਂ ਮੰਜ਼ਲ ਨੂੰ ਖਾਲੀ ਰੱਖਦੇ ਹਨ ਤਾਂਕਿ ਲੋਕ ਅੱਗ ਲੱਗਣ ਤੇ ਇਨ੍ਹਾਂ ਥਾਵਾਂ ਤੇ ਪਨਾਹ ਲੈ ਸਕਣ। ਲਿਫਟਾਂ, ਪੌੜੀਆਂ ਵਗੈਰਾ ਦਿਆਂ ਥੰਮ੍ਹਾਂ ਨੂੰ ਜ਼ਿਆਦਾ ਮਜ਼ਬੂਤ ਬਣਾਇਆ ਗਿਆ ਹੈ, ਇਨ੍ਹਾਂ ਨੂੰ ਬਾਹਰਲਿਆਂ ਥੰਮ੍ਹਾਂ ਨਾਲ ਜਾਂ ਇਮਾਰਤ ਦੇ ਆਲੇ-ਦੁਆਲੇ ਗਾਡਰਾਂ ਨਾਲ ਜੋੜਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਅੱਗ ਤੋਂ ਬਚਣ ਲਈ ਜ਼ਿਆਦਾ ਪੌੜੀਆਂ ਬਣਾਈਆਂ ਗਈਆਂ ਹਨ ਅਤੇ ਇਹ ਇਮਾਰਤ ਦੀਆਂ ਹੇਠਲੀਆਂ ਮੰਜ਼ਲਾਂ ਵਿਚ ਜ਼ਿਆਦਾ ਚੌੜੀਆਂ ਹਨ ਤਾਂਕਿ ਲੋਕ ਜਲਦੀ ਨਿਕਲ ਸਕਣ।

ਅੱਜ ਦੁਨੀਆਂ ਭਰ ਵਿਚ 1,000 ਫੁੱਟ ਤੋਂ ਉੱਚੀਆਂ ਤਕਰੀਬਨ 24 ਇਮਾਰਤਾਂ ਹਨ ਜਿਨ੍ਹਾਂ ਵਿਚ ਲੋਕ ਰਹਿ ਸਕਦੇ ਹਨ ਅਤੇ ਇਨ੍ਹਾਂ ਵਿੱਚੋਂ ਅੱਧੀਆਂ ਤੋਂ ਜ਼ਿਆਦਾ ਏਸ਼ੀਆ ਵਿਚ ਹਨ। ਪਰ ਵੌਲ ਸਟ੍ਰੀਟ ਜਰਨਲ ਅੱਗੇ ਦੱਸਦਾ ਕਿ “ਮਾਹਰ ਸਹਿਮਤ ਹੁੰਦੇ ਹਨ ਕਿ ਅਸਲ ਵਿਚ 60 ਮੰਜ਼ਲਾਂ ਤੋਂ ਜ਼ਿਆਦਾ ਮੰਜ਼ਲਾਂ ਵਾਲੀਆਂ ਇਮਾਰਤਾਂ ਬਣਾਉਣ ਦੀ ਲੋੜ ਨਹੀਂ ਹੈ।”

[ਸਫ਼ਾ 26 ਉੱਤੇ ਤਸਵੀਰ]

1,483 ਫੁੱਟ ਉੱਚੇ ਪਟਰੋਨੱਸ ਟਾਵਰ, ਦੁਨੀਆਂ ਭਰ ਵਿਚ ਸਭ ਤੋਂ ਉੱਚੀਆਂ ਇਮਾਰਤਾਂ ਹਨ

[ਸਫ਼ਾ 26 ਉੱਤੇ ਚਾਰਟ/​ਤਸਵੀਰਾਂ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਇਮਾਰਤਾਂ ਦੀ ਉਚਾਈ ਵਿਚ ਮੀਨਾਰਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ, ਪਰ ਏਰੀਅਲ ਨਹੀਂ ਮਿਣੇ ਜਾਂਦੇ।

471 ਫੁੱਟ 2500 ਸਾ.ਯੁ.ਪੂ. ਕਾਫਰਾ ਦਾ ਪੈਰਾਮਿਡ, ਗੀਜ਼ਾ, ਮਿਸਰ

986 ਫੁੱਟ 1889 ਆਈਫਿਲ ਟਾਵਰ, ਪੈਰਿਸ, ਫਰਾਂਸ

1,140 ਫੁੱਟ 1997 ਟੀ ਐਂਡ ਸੀ ਟਾਵਰ, ਕਾਓਸੀਉਂਗ, ਤਾਈਵਾਨ

1,209 ਫੁੱਟ 1989 ਬੈਂਕ ਆਫ਼ ਚਾਈਨਾ, ਹਾਂਗ ਕਾਂਗ, ਚੀਨ

1,250 ਫੁੱਟ 1931 ਐਂਪਾਇਰ ਸਟੇਟ ਬਿਲਡਿੰਗ, ਨਿਊਯਾਰਕ, ਅਮਰੀਕਾ

1,450 ਫੁੱਟ 1974 ਸਿਅਰਜ਼ ਟਾਵਰ, ਸ਼ਿਕਾਗੋ, ਅਮਰੀਕਾ

1,483 ਫੁੱਟ 1997 ਪਟਰੋਨੱਸ ਟਾਵਰ, ਕੁਆਲਾ ਲੰਪੁਰ, ਮਲੇਸ਼ੀਆ

1,509 ਫੁੱਟ (2007 ਵਿਚ ਸ਼ੁਰੂ ਹੋਵੇਗਾ) ਸ਼ੰਘਾਈ ਵਰਲਡ ਫਾਈਨੈਂਸ਼ਲ ਸੈਂਟਰ, ਸ਼ੰਘਾਈ, ਚੀਨ

1,667 ਫੁੱਟ (2003 ਵਿਚ ਪੂਰਾ ਹੋਵੇਗਾ) ਟਾਈਪਈ ਫਾਈਨੈਂਸ਼ਲ ਸੈਂਟਰ, ਟਾਈਪਈ, ਤਾਈਵਾਨ

[ਕ੍ਰੈਡਿਟ ਲਾਈਨ]

All sketches: Courtesy SkyscraperPage.com