ਮੀਡੀਆ ਦਾ ਕੰਮ
ਮੀਡੀਆ ਦਾ ਕੰਮ
ਅਮਰੀਕਾ ਦੇ ਵਾਈਟ ਹਾਊਸ ਦੇ ਸਾਬਕਾ ਪ੍ਰੈੱਸ ਸੈਕਟਰੀ ਮਾਈਕ ਮਕੱਰੀ ਨੇ ਕਿਹਾ: “ਸਕ੍ਰਿੱਪਸ ਨਾਂ ਦੀ ਅਖ਼ਬਾਰੀ ਕੰਪਨੀ ਦੇ ਮੋਢੀ ਐਡਵਰਡ ਵਿਲਿਸ ਸਕ੍ਰਿੱਪਸ ਨੇ ਇਕ ਵਾਰ ਕਿਹਾ ਕਿ ਅਮਰੀਕਾ ਵਿਚ ਅਖ਼ਬਾਰਾਂ ਯਾਨੀ ਮੀਡੀਆ ਦਾ ਕੰਮ ਹੈ ਦੁਖੀਆਂ ਨੂੰ ਸੁੱਖ ਪਹੁੰਚਾਉਣਾ ਅਤੇ ਸੁਖੀਆਂ ਨੂੰ ਦੁੱਖ ਪਹੁੰਚਾਉਣਾ।” ਮਕੱਰੀ ਨੇ ਅੱਗੇ ਕਿਹਾ: “ਪਰ ਅਣਜਾਣਪੁਣੇ ਵਿਚ ਰਹਿ ਰਹੇ ਲੋਕਾਂ ਨੂੰ ਨਾ ਤਾਂ ਤੁਸੀਂ ਸੁੱਖ ਦੇ ਸਕਦੇ ਹੋ ਅਤੇ ਨਾ ਹੀ ਦੁੱਖ।”
“[ਮਕੱਰੀ] ਨੇ ਇਹ ਦੇਖਿਆ ਕਿ ਅਸੀਂ ਦੁਨੀਆਂ ਵਿਚ ਹੁੰਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਕਿਉਂਕਿ ਸਾਡੇ [ਯਾਨੀ ਅਮਰੀਕਾ ਦੇ] ਮੀਡੀਆ ਰਾਹੀਂ ਇਹ ਨਹੀਂ ਦੱਸਿਆ ਜਾਂਦਾ ਕਿ ਦੁਨੀਆਂ ਵਿਚ ਹੋ ਕੀ ਰਿਹਾ ਹੈ।” ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਅਮਰੀਕਾ ਦਾ ਮੀਡੀਆ ਮੰਨਦਾ ਹੈ ਕਿ “ਅਮਰੀਕੀ ਲੋਕ ਦੁਨੀਆਂ ਤੋਂ ਖ਼ਬਰਾਂ ਸੁਣਨੀਆਂ ਹੀ ਨਹੀਂ ਚਾਹੁੰਦੇ।”—ਗ੍ਰਾਫ਼ਿਕਸ ਆਰਟ ਮੰਥਲੀ।
ਜਾਗਰੂਕ ਬਣੋ! ਦੇ ਦੁਨੀਆਂ ਭਰ ਵਿਚ ਲੇਖਕ ਹਨ ਅਤੇ ਇਹ ਤੁਹਾਨੂੰ ਜਾਣਕਾਰੀ ਦੇਣ ਦੇ ਮਕਸਦ ਨਾਲ ਛਾਪਿਆ ਜਾਂਦਾ ਹੈ। ਇਸ ਵਿਚ ਵਰਤਮਾਨ ਵਿਸ਼ਿਆਂ ਦੇ ਨਾਲ-ਨਾਲ ਵਿਗਿਆਨਕ ਅਤੇ ਸਮਾਜਕ ਵਿਸ਼ਿਆਂ ਬਾਰੇ ਵੀ ਗੱਲ ਕੀਤੀ ਜਾਂਦੀ ਹੈ। ਇਹ ਇਕ ਪ੍ਰੇਮ-ਭਰੇ ਸ੍ਰਿਸ਼ਟੀਕਰਤਾ ਯਾਨੀ ਪਰਮੇਸ਼ੁਰ ਵਿਚ ਸਾਡੇ ਵਿਸ਼ਵਾਸ ਨੂੰ ਵਧਾਉਂਦਾ ਹੈ। ਇਸ ਦੀਆਂ 2 ਕਰੋੜ 1 ਲੱਖ ਕਾਪੀਆਂ ਵੰਡੀਆਂ ਜਾਂਦੀਆਂ ਹਨ ਅਤੇ ਇਸ ਦੀਆਂ 87 ਬੋਲੀਆਂ ਵਿੱਚੋਂ 61 ਬੋਲੀਆਂ ਦੀ ਨਾਲੋ-ਨਾਲ ਛਪਾਈ ਹੁੰਦੀ ਹੈ। ਜਾਗਰੂਕ ਬਣੋ! ਪੜ੍ਹਦੇ ਰਹਿਣ ਨਾਲ ਜਾਗਦੇ ਰਹੋ! (g02 11/08)
[ਸਫ਼ੇ 11 ਉੱਤੇ ਤਸਵੀਰ]
ਹਰ ਤਰ੍ਹਾਂ ਦੀ ਗ਼ੁਲਾਮੀ ਜ਼ਰੂਰ ਖ਼ਤਮ ਹੋਵੇਗੀ!
[ਸਫ਼ੇ 11 ਉੱਤੇ ਤਸਵੀਰ]
ਕੀ ਵਿਗਿਆਨ ਅਤੇ ਧਰਮ ਵਿਚ ਮੇਲ ਹੋ ਸਕਦਾ ਹੈ?
[ਸਫ਼ੇ 11 ਉੱਤੇ ਤਸਵੀਰ]
ਜੂਏਬਾਜ਼ੀ ਵਿਚ ਕੀ ਖ਼ਤਰਾ ਹੈ?
[ਸਫ਼ੇ 11 ਉੱਤੇ ਤਸਵੀਰ]
ਮਾਰੀਆਂ-ਕੁੱਟੀਆਂ ਔਰਤਾਂ ਲਈ ਮਦਦ
[ਸਫ਼ੇ 11 ਉੱਤੇ ਤਸਵੀਰ]
ਕੀ ਦੁਨੀਆਂ ਵਿਚ ਸ਼ਾਂਤੀ ਕਦੀ ਵੀ ਆਵੇਗੀ?