Skip to content

Skip to table of contents

ਹਵਾ ਸੁਨੇਹਾ ਲਿਆਈ

ਹਵਾ ਸੁਨੇਹਾ ਲਿਆਈ

ਹਵਾ ਸੁਨੇਹਾ ਲਿਆਈ

ਇਕ ਆਦਮੀ ਮੁਮਬਈ ਦੀ ਇਕ ਸੜਕ ਤੇ ਤੁਰ ਰਿਹਾ ਸੀ ਜਦ ਹਵਾ ਦੇ ਇਕ ਬੁੱਲੇ ਨੇ ਇਕ ਕਾਗਜ਼ ਨੂੰ ਉਸ ਦੇ ਪੈਰਾਂ ਤੇ ਲਿਆ ਕੇ ਰੱਖ ਦਿੱਤਾ। ਇਸ ਪਰਚੇ ਦਾ ਵਿਸ਼ਾ ਸੀ “ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?” ਇਸ ਗੱਲ ਨੇ ਉਸ ਦਾ ਧਿਆਨ ਖਿੱਚਿਆ। ਝੱਟ ਉਸ ਨੇ ਪਰਚਾ ਚੁੱਕਿਆ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਨੂੰ ਸੁਨੇਹਾ ਇੰਨਾ ਪਸੰਦ ਆਇਆ ਕਿ ਉਸ ਨੇ ਪਰਚੇ ਦੇ ਪਿਛਲੇ ਪਾਸੇ ਦਾ ਕੂਪਨ ਭਰ ਕੇ ਬਾਈਬਲ ਅਤੇ ਹੋਰ ਕਿਤਾਬਾਂ ਮੰਗਵਾ ਲਈਆਂ।

ਉਹ ਪਰਚਾ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਸੀ ਅਤੇ ਉਸ ਵਿਚ ਨਿਹਚਾ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਸਨ। ਉਸ ਵਿਚ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਬੀਮਾਰੀ, ਗ਼ਰੀਬੀ ਅਤੇ ਯੁੱਧ ਵਰਗੀਆਂ ਮੁਸ਼ਕਲਾਂ ਨੂੰ “ਹੱਲ ਕਰਨ ਲਈ ਵਿਗਿਆਨ, ਤਕਨਾਲੋਜੀ, ਜਾਂ ਰਾਜ-ਨੀਤੀ ਕੁਝ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਦੀ ਜੜ੍ਹ ਲਾਲਚ, ਖ਼ੁਦਗਰਜ਼ੀ, ਤੇ ਬੇਈਮਾਨੀ ਹੈ।” ਪਰਚੇ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਹੁਣ ਬਹੁਤ ਜਲਦੀ ਪਰਮੇਸ਼ੁਰ ਨੇ ਧਰਤੀ ਤੋਂ ਸਾਰੀ ਦੁਸ਼ਟਤਾ ਖ਼ਤਮ ਕਰ ਦੇਣੀ ਹੈ।

ਕੀ ਤੁਸੀਂ ਭਵਿੱਖ ਲਈ ਬਾਈਬਲ ਦੇ ਵਾਅਦਿਆਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਯਹੋਵਾਹ ਦੇ ਗਵਾਹ ਹਜ਼ਾਰਾਂ-ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਵਿਚ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ ਬ੍ਰੋਸ਼ਰ ਵਰਗੇ ਪ੍ਰਕਾਸ਼ਨ ਵਰਤ ਕੇ ਬਾਈਬਲ ਸਿਖਾਉਂਦੇ ਹਨ। ਇਸ ਬ੍ਰੋਸ਼ਰ ਵਿਚ ਅਜਿਹੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ: ਪਰਮੇਸ਼ੁਰ ਕੌਣ ਹੈ? ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? ਪਰਮੇਸ਼ੁਰ ਦਾ ਰਾਜ ਕੀ ਹੈ? ਬਾਈਬਲ ਤੁਹਾਡੇ ਪਰਿਵਾਰਕ ਜੀਵਨ ਨੂੰ ਸੁਖੀ ਕਿਵੇਂ ਬਣਾ ਸਕਦੀ ਹੈ?

ਜੇ ਤੁਸੀਂ ਚਾਹੁੰਦੇ ਹੋ ਕਿ ਯਹੋਵਾਹ ਦੇ ਗਵਾਹ ਤੁਹਾਡੇ ਘਰ ਆ ਕੇ ਤੁਹਾਨੂੰ ਸਮਝਾਉਣ ਕਿ ਪਰਮੇਸ਼ੁਰ ਨੇ ਹੁਣ ਜਲਦੀ ਕੀ ਕਰਨਾ ਹੈ, ਤਾਂ ਉਹ ਖਿੜੇ-ਮੱਥੇ ਆਉਣ ਲਈ ਤਿਆਰ ਹਨ। ਉਹ ਤੁਹਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ। ਥੱਲੇ ਦਿੱਤੇ ਗਏ ਕੂਪਨ ਨੂੰ ਭਰ ਕੇ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜ ਦਿਓ, ਤਾਂਕਿ ਉਹ ਆ ਕੇ ਤੁਹਾਡੀ ਮਦਦ ਕਰ ਸਕਣ। (g03 1/22)

□ ਮੈਂ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ ਬ੍ਰੋਸ਼ਰ ਪੜ੍ਹਨਾ ਚਾਹੁੰਦਾ ਹਾਂ।

□ ਬਿਨਾਂ ਪੈਸੇ ਲਏ ਬਾਈਬਲ ਸਟੱਡੀ ਕਰਨ ਲਈ ਮੇਰੇ ਨਾਲ ਸੰਪਰਕ ਕਰੋ।