Skip to content

Skip to table of contents

‘ਇਸ ਕਿਤਾਬ ਨੇ ਮੇਰੇ ਦਿਲ ਉੱਤੇ ਗਹਿਰਾ ਅਸਰ ਪਾਇਆ’

‘ਇਸ ਕਿਤਾਬ ਨੇ ਮੇਰੇ ਦਿਲ ਉੱਤੇ ਗਹਿਰਾ ਅਸਰ ਪਾਇਆ’

‘ਇਸ ਕਿਤਾਬ ਨੇ ਮੇਰੇ ਦਿਲ ਉੱਤੇ ਗਹਿਰਾ ਅਸਰ ਪਾਇਆ’

ਤੁਸੀਂ ਪਰਮੇਸ਼ੁਰ ਦੇ ਹੋਰ ਨੇੜੇ ਕਿਸ ਤਰ੍ਹਾਂ ਹੋ ਸਕਦੇ ਹੋ? ਯਹੋਵਾਹ ਦੇ ਨੇੜੇ ਰਹੋ (ਅੰਗ੍ਰੇਜ਼ੀ) ਨਾਮਕ ਕਿਤਾਬ ਰਾਹੀਂ ਕਈਆਂ ਦੀ ਮਦਦ ਕੀਤੀ ਜਾ ਰਹੀ ਹੈ। ਮਿਸਾਲ ਲਈ, ਇਕ ਔਰਤ ਜੋ ਕੁਝ 25 ਸਾਲਾਂ ਤੋਂ ਯਹੋਵਾਹ ਦੀ ਗਵਾਹ ਹੈ ਨੇ ਕਿਹਾ: “ਇਹ ਬਹੁਤ ਹੀ ਵਧੀਆ ਕਿਤਾਬ ਹੈ।” ਉਸ ਨੇ ਅੱਗੇ ਕਿਹਾ: “ਇਸ ਦਾ ਮੇਰੇ ਦਿਲ ਉੱਤੇ ਗਹਿਰਾ ਅਸਰ ਪਿਆ ਹੈ। ਯਹੋਵਾਹ ਦੀ ਸੇਵਾ ਲਈ ਮੇਰੇ ਵਿਚ ਅਜਿਹਾ ਜੋਸ਼ ਪੈਦਾ ਹੋਇਆ ਹੈ ਜੋ ਪਹਿਲਾਂ ਮੈਂ ਕਦੇ ਨਹੀਂ ਮਹਿਸੂਸ ਕੀਤਾ। ਇਹ ਕਿਤਾਬ ਪੜ੍ਹ ਕੇ ਮੇਰਾ ਰਿਸ਼ਤਾ ਯਹੋਵਾਹ ਨਾਲ, ਮੇਰੇ ਪਤੀ ਨਾਲ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਹੋਰ ਮਜ਼ਬੂਤ ਹੋ ਗਿਆ ਹੈ।”

ਇਹ ਕਿਤਾਬ ਤੁਹਾਡੀ ਵੀ ਮਦਦ ਕਰ ਸਕਦੀ ਹੈ। ਇਸ ਦੀ ਭੂਮਿਕਾ ਵਿਚ ਲਿਖਿਆ ਹੈ: “ਬਾਈਬਲ ਵਿਚ ਪਰਮੇਸ਼ੁਰ ਦੇ ਜੋ ਗੁਣ ਪ੍ਰਗਟ ਕੀਤੇ ਗਏ ਹਨ, ਉਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਸਾਨੂੰ ਗੌਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਹਰੇਕ ਗੁਣ ਨੂੰ ਕਿਸ ਤਰ੍ਹਾਂ ਜ਼ਾਹਰ ਕਰਦਾ ਹੈ ਅਤੇ ਯਿਸੂ ਨੇ ਉਨ੍ਹਾਂ ਗੁਣਾਂ ਨੂੰ ਕਿਸ ਤਰ੍ਹਾਂ ਪ੍ਰਗਟ ਕੀਤਾ ਸੀ। ਫਿਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਦੋਸਤ ਬਣਨ ਲਈ ਅਸੀਂ ਆਪਣੇ ਵਿਚ ਇਹ ਗੁਣ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ।”

ਜੇ ਤੁਸੀਂ ਯਹੋਵਾਹ ਦੇ ਨੇੜੇ ਰਹੋ ਨਾਮਕ ਕਿਤਾਬ ਪੜ੍ਹਨੀ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। (g03 3/22)

□ ਮੈਂ ਯਹੋਵਾਹ ਦੇ ਨੇੜੇ ਰਹੋ ਨਾਮਕ ਕਿਤਾਬ ਪੜ੍ਹਨੀ ਚਾਹੁੰਦਾ ਹਾਂ।

□ ਬਿਨਾਂ ਪੈਸੇ ਲਏ ਬਾਈਬਲ ਸਟੱਡੀ ਕਰਨ ਲਈ ਮੇਰੇ ਨਾਲ ਸੰਪਰਕ ਕਰੋ।