Skip to content

Skip to table of contents

ਨੌਜਵਾਨਾਂ ਲਈ ਇਕ ਕਿਤਾਬ

ਨੌਜਵਾਨਾਂ ਲਈ ਇਕ ਕਿਤਾਬ

ਨੌਜਵਾਨਾਂ ਲਈ ਇਕ ਕਿਤਾਬ

ਰੂਸ ਦੇ ਬ੍ਰਾਂਚ ਆਫ਼ਿਸ ਨੂੰ ਆਰਖਨਗਲਾਸਕ ਦੀ ਯੂਨੀਵਰਸਿਟੀ ਤੋਂ ਇਕ ਸਟੂਡੈਂਟ ਨੇ ਚਿੱਠੀ ਲਿਖੀ। ਚਿੱਠੀ ਵਿਚ ਉਸ ਨੇ ਸਮਝਾਇਆ ਕਿ ਸੜਕ ਤੇ ਜਾਂਦੀ-ਜਾਂਦੀ ਉਸ ਨੂੰ ਕਿਸੇ ਨੇ ਇਕ ਮੈਗਜ਼ੀਨ ਦਿੱਤੀ ਜੋ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ। “ਪੜ੍ਹ ਕੇ ਮੈਂ ਜ਼ਿੰਦਗੀ ਬਾਰੇ ਸੋਚਣ ਲੱਗੀ ਅਤੇ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਰੱਬ ਅਤੇ ਧਰਮ ਬਾਰੇ ਕੀ ਜਾਣਦੀ ਹਾਂ।” ਉਸ ਨੇ ਅੱਗੇ ਲਿਖਿਆ, “ਮੈਂ ਹੁਣ ਬਾਈਬਲ ਦੀ ਸਟੱਡੀ ਕਰਨੀ ਚਾਹੁੰਦੀ ਹਾਂ। ਮੈਂ ਉਸ ਇਨਸਾਨ ਬਾਰੇ ਜਾਣਨਾ ਚਾਹੁੰਦੀ ਹਾਂ ਜੋ ਸਾਨੂੰ ਜਾਣਦਾ ਤਕ ਨਹੀਂ ਸੀ ਪਰ ਫਿਰ ਵੀ ਉਸ ਨੇ ਸਾਡਿਆਂ ਪਾਪਾਂ ਨੂੰ ਮਿਟਾਉਣ ਲਈ ਤੇ ਸਾਨੂੰ ਮੁਕਤੀ ਦੇਣ ਲਈ ਆਪਣੀ ਜਾਣ ਕੁਰਬਾਨ ਕੀਤੀ।”

ਚਿੱਠੀ ਵਿਚ ਉਸ ਨੇ ਅੱਗੇ ਲਿਖਿਆ: “ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਬੱਚਿਆਂ ਨੂੰ ਚੰਗੀਆਂ ਤੇ ਮਾੜੀਆਂ ਗੱਲਾਂ ਦੀ ਪਛਾਣ ਕਰਨ ਵਿਚ ਮਦਦ ਕਰ ਰਹੇ ਹੋ। ਬੱਚੇ ਬਹੁਤ ਹੀ ਜਲਦੀ ਗੱਲਾਂ ਸਿੱਖ ਲੈਂਦੇ ਹਨ ਅਤੇ ਉਹ ਇਨ੍ਹਾਂ ਗੱਲਾਂ ਨੂੰ ਆਪਣੇ ਜੀਵਨ ਵਿਚ ਵਰਤ ਸਕਦੇ ਹਨ।” ਇਸ ਸਟੂਡੈਂਟ ਦਾ ਇਕ ਛੋਟਾ ਭਰਾ ਅਤੇ ਇਕ ਭੈਣ ਹੈ ਅਤੇ ਉਹ ਉਨ੍ਹਾਂ ਲਈ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਚਾਹੁੰਦੀ ਸੀ। ਉਸ ਨੇ ਕਿਹਾ: “ਮੈਨੂੰ ਉਮੀਦ ਹੈ ਕਿ ਸਕੂਲ ਅਤੇ ਜ਼ਿੰਦਗੀ ਵਿਚ ਇਹ ਕਿਤਾਬ ਉਨ੍ਹਾਂ ਦੀ ਮਦਦ ਕਰੇਗੀ।”

ਤੁਹਾਨੂੰ ਵੀ ਇਸ ਕਿਤਾਬ ਦੀ ਕਾਪੀ ਮਿਲ ਸਕਦੀ ਹੈ। ਇਹ ਕਿਤਾਬ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਖ਼ਾਸ ਕਰਕੇ ਨੌਜਵਾਨਾਂ ਲਈ ਛਾਪੀ ਗਈ ਹੈ। ਜੇ ਤੁਸੀਂ ਇਹ ਕਿਤਾਬ ਪੜ੍ਹਨੀ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। (g03 9/08)

□ ਮੈਂ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ ਨਾਂ ਦੀ ਕਿਤਾਬ ਪੜ੍ਹਨੀ ਚਾਹੁੰਦਾ ਹਾਂ।

□ ਬਿਨਾਂ ਪੈਸੇ ਲਏ ਬਾਈਬਲ ਸਟੱਡੀ ਕਰਨ ਲਈ ਮੇਰੇ ਨਾਲ ਸੰਪਰਕ ਕਰੋ।