Skip to content

Skip to table of contents

“ਬਾਈਬਲ ਪੜ੍ਹਨ ਦਾ ਸਾਲ”

“ਬਾਈਬਲ ਪੜ੍ਹਨ ਦਾ ਸਾਲ”

“ਬਾਈਬਲ ਪੜ੍ਹਨ ਦਾ ਸਾਲ”

ਆਸਟ੍ਰੀਆ, ਫਰਾਂਸ, ਜਰਮਨੀ ਅਤੇ ਸਵਿਟਜ਼ਰਲੈਂਡ ਵਿਚ ਸਾਲ 2003 ਨੂੰ ਬਾਈਬਲ ਪੜ੍ਹਨ ਦਾ ਸਾਲ ਠਹਿਰਾਇਆ ਗਿਆ ਸੀ। ਜਰਮਨੀ ਦੇ ਇਕ ਅਖ਼ਬਾਰ ਨੇ ਕਿਹਾ: ‘ਸਾਲ 1992 ਵਿਚ ਪਹਿਲੀ ਵਾਰ ਇਸ ਤਰ੍ਹਾਂ ਬਾਈਬਲ ਪੜ੍ਹਨ ਉੱਤੇ ਜ਼ੋਰ ਦਿੱਤਾ ਗਿਆ ਸੀ। ਉਸ ਸਮੇਂ ਵਾਂਗ ਅੱਜ ਵੀ ਚਰਚਾਂ ਦੇ ਪਾਦਰੀ ਲੋਕਾਂ ਦਾ ਧਿਆਨ ਜੀਵਨ ਦੀ ਇਸ ਪੁਸਤਕ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਦਿਖਾਉਣਾ ਚਾਹੁੰਦੇ ਹਨ ਕਿ ਪਵਿੱਤਰ ਲਿਖਤਾਂ ਦਾ ਸਾਡੀਆਂ ਜ਼ਿੰਦਗੀਆਂ ਉੱਤੇ ਚੰਗਾ ਅਸਰ ਪੈਂਦਾ ਹੈ।’

ਜੂਨ 2002 ਦੇ ਬੀਬਲਰਿਪੋਰਟ ਰਸਾਲੇ ਅਨੁਸਾਰ ਪੂਰੀ ਬਾਈਬਲ ਜਾਂ ਉਸ ਦੇ ਕੁਝ ਹਿੱਸਿਆਂ ਦਾ ਤਰਜਮਾ 2,287 ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਹੁਣ ਤਕ ਕੁਝ ਪੰਜ ਅਰਬ ਬਾਈਬਲਾਂ ਵੰਡੀਆਂ ਜਾ ਚੁੱਕੀਆਂ ਹਨ। ਅਜਿਹੀ ਮਿਹਨਤ ਤੋਂ ਪਤਾ ਲੱਗਦਾ ਹੈ ਕਿ ਲੋਕ ਬਾਈਬਲ ਦੀ ਕਿੰਨੀ ਕਦਰ ਕਰਦੇ ਹਨ।

ਅੱਜ-ਕੱਲ੍ਹ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਪੂਰਾ ਵਿਸ਼ਵਾਸ ਨਾ ਹੋਵੇ ਕਿ ਬਾਈਬਲ ਵਿਚ ਲਿੱਖੀਆਂ ਗੱਲਾਂ ਤੋਂ ਉਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ। ਕਈ ਲੋਕ ਸੋਚਦੇ ਹਨ ਕਿ ਬਾਈਬਲ ਦੇ ਸਿਧਾਂਤ ਬਹੁਤ ਪੁਰਾਣੇ ਹਨ ਅਤੇ ਸਾਡੇ ਜ਼ਮਾਨੇ ਵਿਚ ਇਹ ਲਾਗੂ ਨਹੀਂ ਹੁੰਦੇ। ਤਾਂ ਫਿਰ ਜਰਮਨੀ ਦੇ ਪਾਦਰੀ ਬਾਈਬਲ ਪੜ੍ਹਨ ਉੱਤੇ ਇੰਨਾ ਜ਼ੋਰ ਕਿਉਂ ਪਾ ਰਹੇ ਹਨ? ਉਹ ਲੋਕਾਂ ਨੂੰ ਬਾਈਬਲ ਅਨੁਸਾਰ ਜੀਉਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿਹੜੇ ਲੋਕ ਚਰਚ ਆਉਣ ਤੋਂ ਹਟ ਗਏ ਹਨ ਉਨ੍ਹਾਂ ਵਿਚ ਦੁਬਾਰਾ ਦਿਲਚਸਪੀ ਜਗਾਉਣ ਦੀ ਕੋਸ਼ਿਸ਼ ਕਰਦੇ ਹਨ।

ਪੂਰੀ ਬਾਈਬਲ ਪੜ੍ਹਨੀ ਕੋਈ ਸੌਖੀ ਗੱਲ ਨਹੀਂ, ਪਰ ਇਹ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਉਸ ਵਿਚ ਪਾਈਆਂ ਗਈਆਂ ਗੱਲਾਂ ਸਮਝਣੀਆਂ ਚਾਹੁੰਦੇ ਹਾਂ। ਜੇਕਰ ਅਸੀਂ ਸੱਚ-ਮੁੱਚ ਬਾਈਬਲ ਤੋਂ ਫ਼ਾਇਦਾ ਉਠਾਉਣਾ ਚਾਹੁੰਦੇ ਹਾਂ, ਤਾਂ ਸਾਨੂੰ 2 ਤਿਮੋਥਿਉਸ 3:16, 17 ਦੇ ਹਵਾਲੇ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।”

ਜਰਮਨ ਦੇ ਸ਼ਾਇਰ ਯੋਹਾਨ ਵੁਲਫ਼ਗਾਂਗ ਵੌਨ ਗਅਟੇ (1749-1832) ਨੇ ਕਿਹਾ: “ਮੈਨੂੰ ਪੂਰਾ ਯਕੀਨ ਹੈ ਕਿ ਜਿੰਨੀ ਜ਼ਿਆਦਾ ਸਾਨੂੰ ਬਾਈਬਲ ਦੀ ਸਮਝ ਪੈਂਦੀ ਹੈ ਉੱਨੀ ਜ਼ਿਆਦਾ ਬਾਈਬਲ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਦੀ ਹੈ।” ਵਾਕਈ, ਸਿਰਫ਼ ਬਾਈਬਲ ਵਿਚ ਹੀ ਸਮਝਾਇਆ ਜਾਂਦਾ ਹੈ ਕਿ ਅਸੀਂ ਕਿੱਥੋਂ ਆਏ ਹਾਂ, ਜ਼ਿੰਦਗੀ ਦਾ ਮਕਸਦ ਕੀ ਹੈ ਅਤੇ ਭਵਿੱਖ ਵਿਚ ਕੀ ਹੋਵੇਗਾ!—ਯਸਾਯਾਹ 46:9, 10. (g03 9/22)

[ਸਫ਼ੇ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Bildersaal deutscher Geschichte ਨਾਂ ਦੀ ਕਿਤਾਬ ਤੋਂ।