Skip to content

Skip to table of contents

ਬਾਈਬਲ ਸ਼ੂਗਰ ਦੇ ਰੋਗੀਆਂ ਦੀ ਮਦਦ ਕਰ ਸਕਦੀ ਹੈ

ਬਾਈਬਲ ਸ਼ੂਗਰ ਦੇ ਰੋਗੀਆਂ ਦੀ ਮਦਦ ਕਰ ਸਕਦੀ ਹੈ

ਬਾਈਬਲ ਸ਼ੂਗਰ ਦੇ ਰੋਗੀਆਂ ਦੀ ਮਦਦ ਕਰ ਸਕਦੀ ਹੈ

ਸ਼ੂਗਰ ਦੇ ਰੋਗੀਆਂ ਲਈ ਲਾਜ਼ਮੀ ਹੈ ਕਿ ਉਹ ਸਿਹਤਮੰਦ ਰਹਿਣ ਲਈ ਸੰਜਮ ਤੇ ਸਹੀ ਨਜ਼ਰੀਆ ਰੱਖਣ। ਪਰ ਅਜਿਹੇ ਗੁਣ ਪੈਦਾ ਕਰਨ ਲਈ ਮਰੀਜ਼ਾਂ ਨੂੰ ਸਹਾਰੇ ਦੀ ਲਗਾਤਾਰ ਲੋੜ ਹੁੰਦੀ ਹੈ। ਇਸ ਲਈ ਸਾਕ-ਸੰਬੰਧੀਆਂ ਨੂੰ ਸ਼ੂਗਰ ਦੇ ਰੋਗੀ ਨੂੰ ਇਹ ਕਹਿੰਦੇ ਹੋਏ ਗ਼ਲਤ ਚੀਜ਼ਾਂ ਖਾਣ ਲਈ ਨਹੀਂ ਲੁਭਾਉਣਾ ਚਾਹੀਦਾ ਕਿ ‘ਇਕ ਵਾਰੀ ਖਾਣ ਨਾਲ ਕਿਹੜਾ ਕੁਝ ਨੁਕਸਾਨ ਹੋ ਜਾਵੇਗਾ।’ ਹੈਰੀ ਨੂੰ ਦੂਜੀ ਕਿਸਮ ਦਾ ਸ਼ੱਕਰ ਰੋਗ ਹੈ ਅਤੇ ਨਾਲ ਹੀ ਦਿਲ ਦੀ ਬੀਮਾਰੀ ਵੀ ਹੈ। ਉਹ ਕਹਿੰਦਾ ਹੈ: “ਮੇਰੀ ਪਤਨੀ ਮੇਰੀ ਬਹੁਤ ਮਦਦ ਕਰਦੀ ਹੈ। ਉਹ ਘਰ ਵਿਚ ਅਜਿਹਾ ਕੁਝ ਨਹੀਂ ਰੱਖਦੀ ਜੋ ਮੈਂ ਖਾ ਨਹੀਂ ਸਕਦਾ। ਪਰ ਦੂਸਰੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਅਤੇ ਗ਼ਲਤ ਚੀਜ਼ਾਂ ਖਾਣ ਲਈ ਮੇਰੇ ਉੱਤੇ ਬਹੁਤ ਜ਼ੋਰ ਪਾਉਂਦੇ ਹਨ।”

ਜੇ ਤੁਸੀਂ ਸ਼ੱਕਰ ਦੇ ਕਿਸੇ ਰੋਗੀ ਨਾਲ ਅਕਸਰ ਮੇਲ-ਜੋਲ ਰੱਖਦੇ ਹੋ, ਤਾਂ ਬਾਈਬਲ ਤੋਂ ਇਹ ਦੋ ਵਧੀਆ ਗੱਲਾਂ ਯਾਦ ਰੱਖੋ: “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ” ਅਤੇ “ਪ੍ਰੇਮ . . . ਆਪ ਸੁਆਰਥੀ ਨਹੀਂ।”—1 ਕੁਰਿੰਥੀਆਂ 10:24; 13:4, 5.

ਭਾਵੇਂ ਕਿ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਜਾਂ ਨਹੀਂ, ਪਰ ਸਾਰਿਆਂ ਨੂੰ ਖਾਣ ਵਿਚ ਸੰਜਮੀ ਹੋਣਾ ਚਾਹੀਦਾ ਹੈ। ਇਸ ਦੇ ਸੰਬੰਧ ਵਿਚ ਬਾਈਬਲ ਸੰਜਮ ਰੱਖਣ ਦੀ ਸਲਾਹ ਦਿੰਦੀ ਹੈ। ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਇਹ ਗੁਣ ਪੈਦਾ ਕਰਨ ਦਾ ਫ਼ੈਸਲਾ ਕੀਤਾ ਹੈ? (ਗਲਾਤੀਆਂ 5:22, 23) ਸਾਨੂੰ ਬਾਈਬਲ ਵਿਚ ਦੱਸੇ ਗਏ ਲੋਕਾਂ ਦੀਆਂ ਮਿਸਾਲਾਂ ਤੋਂ ਵੀ ਮਦਦ ਮਿਲ ਸਕਦੀ ਹੈ। ਮਿਸਾਲ ਲਈ, ਸ਼ੱਕਰ ਦੇ ਇਕ ਰੋਗੀ ਨੇ ਕਿਹਾ: “ਪੌਲੁਸ ਰਸੂਲ ਦੇ ਸਰੀਰ ਵਿਚ ਇਕ ਕੰਡਾ ਸੀ, ਫਿਰ ਵੀ ਉਸ ਨੇ ਪੂਰੇ ਦਿਲ ਅਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ। ਤਾਂ ਫਿਰ ਮੈਂ ਵੀ ਕਰ ਸਕਦੀ ਹਾਂ!”

ਜੀ ਹਾਂ, ਪੌਲੁਸ ਨੇ ਆਪਣੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਸੀ ਜੋ ਉਹ ਬਦਲ ਨਹੀਂ ਸਕਦਾ ਸੀ ਅਤੇ ਇਕ ਮਿਸ਼ਨਰੀ ਵਜੋਂ ਉਹ ਬਹੁਤ ਹੀ ਕਾਮਯਾਬ ਰਿਹਾ। (2 ਕੁਰਿੰਥੀਆਂ 12:7-9) ਡਸਟਿਨ 18 ਸਾਲਾਂ ਦਾ ਹੈ ਤੇ ਉਹ ਜਨਮ ਤੋਂ ਹੀ ਅੰਨ੍ਹਾ ਹੈ। ਇਸ ਤੋਂ ਇਲਾਵਾ 12 ਸਾਲ ਦੀ ਉਮਰ ਤੋਂ ਉਹ ਸ਼ੱਕਰ ਰੋਗ ਤੋਂ ਪੀੜਿਤ ਹੈ। ਉਸ ਨੇ ਲਿਖਿਆ: “ਮੈਂ ਜਾਣਦਾ ਹਾਂ ਕਿ ਜ਼ਿੰਦਗੀ ਵਿਚ ਸਾਰਿਆਂ ਨੂੰ ਕੋਈ-ਨ-ਕੋਈ ਮੁਸ਼ਕਲ ਤਾਂ ਆਉਂਦੀ ਹੈ। ਮੈਨੂੰ ਪਤਾ ਹੈ ਕਿ ਮੇਰੀ ਸਿਹਤ ਹਮੇਸ਼ਾ ਖ਼ਰਾਬ ਨਹੀਂ ਰਹੇਗੀ। ਭਾਵੇਂ ਕਿ ਸ਼ੱਕਰ ਰੋਗ ਜ਼ੁਕਾਮ ਜਾਂ ਫਲੂ ਨਾਲੋਂ ਜ਼ਿਆਦਾ ਸਮਾਂ ਰਹੇਗਾ, ਪਰ ਅਖ਼ੀਰ ਵਿਚ ਮੈਂ ਠੀਕ ਹੋ ਜਾਵਾਂਗਾ। ਮੈਂ ਉਸ ਸਮੇਂ ਦੀ ਉਡੀਕ ਕਰ ਰਿਹਾ ਹਾਂ ਜਦੋਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਮੈਨੂੰ ਸ਼ੱਕਰ ਰੋਗ ਨਹੀਂ ਹੋਵੇਗਾ।”

ਡਸਟਿਨ ਨੂੰ ਇਹ ਉਮੀਦ ਬਾਈਬਲ ਤੋਂ ਮਿਲੀ ਹੈ। ਉਸ ਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਦੇ ਰਾਜ ਅਧੀਨ ਪੂਰੀ ਧਰਤੀ ਸੁੰਦਰ ਬਣਾਈ ਜਾਵੇਗੀ ਅਤੇ ਹਰੇਕ ਦੀ ਸਿਹਤ ਬਿਲਕੁਲ ਠੀਕ ਕੀਤੀ ਜਾਵੇਗੀ। (ਪਰਕਾਸ਼ ਦੀ ਪੋਥੀ 21:3, 4) ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ਪਰਮੇਸ਼ੁਰ ਦੇ ਰਾਜ ਅਧੀਨ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24; ਮੱਤੀ 6:9, 10) ਬਾਈਬਲ ਵਿਚ ਦੱਸੇ ਗਏ ਇਸ ਵਾਅਦੇ ਬਾਰੇ ਹੋਰ ਸਿੱਖਣ ਲਈ ਕਿਉਂ ਨਾ ਯਹੋਵਾਹ ਦੇ ਗਵਾਹਾਂ ਨਾਲ ਗੱਲ ਕਰੋ ਜਾਂ 5ਵੇਂ ਸਫ਼ੇ ਉੱਤੇ ਦਿੱਤੇ ਗਏ ਕਿਸੇ ਢੁਕਵੇਂ ਪਤੇ ਤੇ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ। ਉਹ ਤੁਹਾਡੀ ਮਦਦ ਕਰਨ ਲਈ ਤਿਆਰ ਹਨ। (g03 5/08)

[ਸਫ਼ੇ 12 ਉੱਤੇ ਤਸਵੀਰ]

ਸੰਜਮ ਅਤੇ ਸਹੀ ਨਜ਼ਰੀਆ ਰੱਖਣਾ ਲਾਜ਼ਮੀ ਹੈ