ਯਿਸੂ ਦੀ ਜਾਨ ਦਾ ਅਨਮੋਲ ਤੋਹਫ਼ਾ
ਯਿਸੂ ਦੀ ਜਾਨ ਦਾ ਅਨਮੋਲ ਤੋਹਫ਼ਾ
ਅੱਜ ਤੋਂ ਤਕਰੀਬਨ 2,000 ਸਾਲ ਪਹਿਲਾਂ ਪਰਮੇਸ਼ੁਰ ਨੇ ਇਨਸਾਨਜਾਤ ਨੂੰ ਇਕ ਅਜਿਹਾ ਤੋਹਫ਼ਾ ਦਿੱਤਾ ਜਿਸ ਦੀ ਤੁਲਨਾ ਹੋਰ ਕਿਸੇ ਤੋਹਫ਼ੇ ਨਾਲ ਨਹੀਂ ਕੀਤੀ ਜਾ ਸਕਦੀ। ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਜਿਸ ਦੇ ਆਧਾਰ ਤੇ ਅਸੀਂ ਹਮੇਸ਼ਾ ਜ਼ਿੰਦਾ ਰਹਿ ਸਕਦੇ ਹਾਂ। (ਯੂਹੰਨਾ 3:16) ਬਹੁਤ ਲੋਕ ਇਸ ਕੁਰਬਾਨੀ ਲਈ ਸ਼ੁਕਰਗੁਜ਼ਾਰ ਹਨ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਸਾਕ-ਸੰਬੰਧੀ ਵੀ ਇਸ ਬਾਰੇ ਜਾਣਨ। ਇਸ ਲਈ ਉਨ੍ਹਾਂ ਨੇ ਆਪਣੇ ਸਾਕ-ਸੰਬੰਧੀਆਂ ਨੂੰ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਤੋਹਫ਼ੇ ਵਜੋਂ ਦਿੱਤੀ ਹੈ। ਇਹ ਕਿਤਾਬ ਯਿਸੂ ਦੀ ਜ਼ਿੰਦਗੀ ਦਾ ਵੇਰਵਾ ਦਿੰਦੀ ਹੈ ਜੋ ਚਾਰ ਇੰਜੀਲਾਂ ਤੋਂ ਲਿਆ ਗਿਆ ਹੈ।
ਕੁਝ ਸਮਾਂ ਪਹਿਲਾਂ ਇਕ ਆਦਮੀ ਨੇ ਦੱਸਿਆ ਕਿ ਜਦ ਉਸ ਨੂੰ ਕਿਸੇ ਤੋਂ ਕ੍ਰਿਸਮਸ ਕਾਰਡ ਮਿਲਦਾ ਹੈ, ਤਾਂ ਉਹ ਉਨ੍ਹਾਂ ਨੂੰ ਇਹ ਕਿਤਾਬ ਤੋਹਫ਼ੇ ਵਜੋਂ ਦੇ ਦਿੰਦਾ ਹੈ। ਉਹ ਉਨ੍ਹਾਂ ਨੂੰ ਐਨਸਾਈਕਲੋਪੀਡੀਆ, ਡਿਕਸ਼ਨਰੀ ਅਤੇ ਬਾਈਬਲ ਤੋਂ ਹਵਾਲੇ ਦੇ ਕੇ ਚਿੱਠੀ ਵਿਚ ਸਮਝਾ ਦਿੰਦਾ ਹੈ ਕਿ ਹੁਣ ਉਹ ਕ੍ਰਿਸਮਸ ਕਿਉਂ ਨਹੀਂ ਮਨਾਉਂਦਾ। ਉਹ ਚਿੱਠੀ ਦੇ ਨਾਲ ਹੀ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਵੀ ਭੇਜ ਦਿੰਦਾ ਹੈ।
ਇਹ ਆਦਮੀ ਅੱਗੇ ਦੱਸਦਾ ਹੈ ਕਿ ਉਸ ਨੂੰ ਯੂਨੀਵਰਸਿਟੀ ਦੇ ਦੋ ਪ੍ਰੋਫ਼ੈਸਰਾਂ ਤੋਂ ਬਹੁਤ ਹੀ ਸੋਹਣੇ ਜਵਾਬ ਮਿਲੇ। ਇਕ ਨੇ ਲਿਖਿਆ: “ਪਿਛਲੇ ਦਿਨੀਂ ਮੈਨੂੰ ਤੁਹਾਡੇ ਤੋਂ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਮਿਲੀ। ਇਹ ਸੋਹਣਾ ਤੋਹਫ਼ਾ ਪਾ ਕੇ ਅਸੀਂ ਬਹੁਤ ਖ਼ੁਸ਼ ਹਾਂ। ਇਹ ਹਰ ਪੱਖੋਂ ਇਕ ਲਾਜਵਾਬ ਕਿਤਾਬ ਹੈ ਤੇ ਅਸੀਂ ਇਸ ਨੂੰ ਅਕਸਰ ਪੜ੍ਹਦੇ ਹਾਂ।”
ਇਸ ਕਿਤਾਬ ਵਿਚ ਯਿਸੂ ਦੇ ਉਪਦੇਸ਼, ਦ੍ਰਿਸ਼ਟਾਂਤ ਅਤੇ ਚਮਤਕਾਰ ਦੱਸੇ ਗਏ ਹਨ। ਕਾਫ਼ੀ ਹੱਦ ਤਕ ਜਿੱਦਾਂ-ਜਿੱਦਾਂ ਯਿਸੂ ਦੇ ਜੀਵਨ ਵਿਚ ਗੱਲਾਂ ਵਾਪਰੀਆਂ ਸਨ, ਉਹ ਇਸ ਕਿਤਾਬ ਵਿਚ ਉਸੇ ਤਰ੍ਹਾਂ ਬਿਆਨ ਕੀਤੀਆਂ ਗਈਆਂ ਹਨ। ਇਸ ਵਿਚਲੀਆਂ ਸੋਹਣੀਆਂ ਤਸਵੀਰਾਂ ਡੂੰਘੀ ਰਿਸਰਚ ਕਰਨ ਤੋਂ ਬਾਅਦ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਦੇ ਜ਼ਰੀਏ ਯਿਸੂ ਅਤੇ ਉਸ ਦੇ ਸਮੇਂ ਵਿਚ ਰਹਿਣ ਵਾਲੇ ਲੋਕਾਂ ਦੇ ਜਜ਼ਬਾਤ ਪ੍ਰਗਟਾਏ ਗਏ ਹਨ।
ਜੇ ਤੁਸੀਂ ਇਸ 448 ਸਫ਼ਿਆਂ ਵਾਲੀ ਕਿਤਾਬ ਨੂੰ ਪੜ੍ਹਨਾ ਚਾਹੁੰਦੇ ਹੋ, ਤਾਂ ਕੂਪਨ ਭਰ ਕੇ ਇਸ ਰਸਾਲੇ ਦੇ 5ਵੇਂ ਸਫ਼ੇ ਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜ ਦਿਓ। (g03 12/22)
□ ਬਿਨਾਂ ਕਿਸੇ ਅਹਿਸਾਨ ਦੇ ਮੈਂ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਲੈਣੀ ਚਾਹੁੰਦਾ ਹੈ।
□ ਮੈਂ ਮੁਫ਼ਤ ਬਾਈਬਲ ਅਧਿਐਨ ਕਰਨਾ ਚਾਹੁੰਦਾ ਹਾਂ, ਕਿਰਪਾ ਕਰ ਕੇ ਮੇਰੇ ਨਾਲ ਮੁਲਾਕਾਤ ਕਰੋ।