Skip to content

Skip to table of contents

“ਇਨ੍ਹਾਂ ਦਾ ਅਰਥ ਬਹੁਤ ਡੂੰਘਾ ਹੈ”

“ਇਨ੍ਹਾਂ ਦਾ ਅਰਥ ਬਹੁਤ ਡੂੰਘਾ ਹੈ”

“ਇਨ੍ਹਾਂ ਦਾ ਅਰਥ ਬਹੁਤ ਡੂੰਘਾ ਹੈ”

ਜਰਮਨੀ ਦੇ ਕੈਸਲ ਸ਼ਹਿਰ ਵਿਚ ਕਲਾ ਦੀ ਇਕ ਅੰਤਰਰਾਸ਼ਟਰੀ ਪ੍ਰਦਰਸ਼ਨੀ ਲਗਾਈ ਗਈ ਸੀ। ਉਸ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਵਿਚ ਵਰਤੀਆਂ ਗਈਆਂ ਤਸਵੀਰਾਂ ਬਾਰੇ ਇਹ ਗੱਲ ਕਹੀ ਗਈ ਸੀ। ਸੋਲਾਂ ਸਾਲ ਦੀ ਕਾਤਿਯਾ ਸਾਨੂੰ ਸਮਝਾਉਂਦੀ ਹੈ ਕਿ ਉਦੋਂ ਕੀ ਹੋਇਆ ਸੀ ਜਦੋਂ ਉਹ ਅਤੇ ਉਸ ਦੇ ਸੰਗੀ ਵਿਦਿਆਰਥੀ ਇਸ ਪ੍ਰਦਰਸ਼ਨੀ ਵਿਚ ਧਾਰਮਿਕ ਤਸਵੀਰਾਂ ਦੇਖ ਰਹੇ ਸਨ:

“ਸਾਡੇ ਗਾਈਡ ਨੇ ਸਾਨੂੰ ਪੁੱਛਿਆ ਕਿ ਕੀ ਅਸੀਂ ਯਹੋਵਾਹ ਦੇ ਗਵਾਹਾਂ ਦੇ ਰਸਾਲਿਆਂ ਨੂੰ ਕਦੇ ਧਿਆਨ ਨਾਲ ਦੇਖਿਆ ਸੀ। ਜਦੋਂ ਸਾਰਿਆਂ ਨੇ ਨਹੀਂ ਕਿਹਾ, ਤਾਂ ਉਹ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਤਸਵੀਰਾਂ ਦੀ ਜੋਸ਼ ਨਾਲ ਸ਼ਲਾਘਾ ਕਰਨ ਲੱਗ ਪਿਆ। ਉਸ ਨੇ ਇਨ੍ਹਾਂ ਤਸਵੀਰਾਂ ਬਾਰੇ ਕਿਹਾ ਕਿ ਉਹ ਬਹੁਤ ਹੀ ਸੁੰਦਰ ਅਤੇ ਸੋਚ-ਸਮਝ ਕੇ ਬਣਾਈਆਂ ਗਈਆਂ ਹਨ ਅਤੇ ਉਸ ਨੇ ਇਹ ਵੀ ਕਿਹਾ ਕਿ ‘ਇਨ੍ਹਾਂ ਦਾ ਅਰਥ ਬਹੁਤ ਡੂੰਘਾ ਹੈ।’

“ਉਸ ਨੇ ਕਿਹਾ ਕਿ ਇਨ੍ਹਾਂ ਦਿਲਚਸਪ ਤਸਵੀਰਾਂ ਵੱਲ ਸਾਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ,” ਕਿਉਂਕਿ ਬਾਈਬਲ ਦੀਆਂ ਘਟਨਾਵਾਂ ਨੂੰ ਆਧੁਨਿਕ ਰੂਪ ਦੇਣ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਉਨ੍ਹਾਂ ਦਾ ਸਾਡੇ ਸਮੇਂ ਲਈ ਕੀ ਅਰਥ ਹੈ। ਫਿਰ ਉਸ ਨੇ ਵਿਦਿਆਰਥੀਆਂ ਨੂੰ ਉਤੇਜਿਤ ਕੀਤਾ ਕਿ ਅਗਲੀ ਵਾਰ ਜਦੋਂ ਕੋਈ ਉਨ੍ਹਾਂ ਨੂੰ ਇਹ ਰਸਾਲੇ ਪੈਸ਼ ਕਰਨ, ਤਾਂ ਉਹ ਉਨ੍ਹਾਂ ਨੂੰ ਲੈ ਲੈਣ। ਉਸ ਨੇ ਇਹ ਵੀ ਸਲਾਹ ਦਿੱਤੀ ਕਿ ਤਸਵੀਰਾਂ ਦੇਖਣ ਦੇ ਨਾਲ-ਨਾਲ ਇਨ੍ਹਾਂ ਵਿਚਲੇ ਵਧੀਆ ਅਤੇ ਦਿਲਚਸਪ ਲੇਖ ਪੜ੍ਹਨੇ ਵੀ ਚੰਗੀ ਗੱਲ ਹੈ। (g04 4/22)